ਅੱਜ ਦਾ ਵਿਚਾਰ (21 ਮਈ) ਚੰਗਾ ਫੈਸਲਾ ਹਮੇਸ਼ਾਂ ਗਿਆਨ ਦੇ ਅਧਾਰਤ ਹੁੰਦਾ ਹੈ ਨਾ ਕਿ ਗਿਣਤੀ ਦੇ ਅਧਾਰਤ।(ਪਲੈਟੋ)। ਅੱਜ ਦੇ ਦਿਨ:- 21-5-427 ਯੂਨਾਨ ਦੇ ਫਿਲਾਸਫਰ ਪਲੈਟੋ ਦਾ ਜਨਮ ਦਿਨ।1904 ਪੈਰਿਸ ਵਿੱਚ ਫੁੱਟਬਾਲ ਦੀ ਜਥੇਬੰਦੀ ਫੀਫਾ ਹੋਂਦ ਵਿੱਚ ਆਈ।1849 ਮਹਾਰਾਣੀ ਜਿੰਦਾਂ ਕਿਲੇ


ਅੱਜ ਦੇ ਦਿਨ:- 21-5-427 ਯੂਨਾਨ ਦੇ ਫਿਲਾਸਫਰ ਪਲੈਟੋ ਦਾ ਜਨਮ ਦਿਨ।1904 ਪੈਰਿਸ ਵਿੱਚ ਫੁੱਟਬਾਲ ਦੀ ਜਥੇਬੰਦੀ ਫੀਫਾ ਹੋਂਦ ਵਿੱਚ ਆਈ।1849 ਮਹਾਰਾਣੀ ਜਿੰਦਾਂ ਕਿਲੇ ਵਿੱਚੋਂ ਫਰਾਰ ਹੋ ਕੈ ਨੇਪਾਲ ਪਹੁੰਚੀ।1914 ਕੈਨੇਡਾ ਸਰਕਾਰ ਨੇ ਕਾਮਾਗਾਟਾ ਮਾਰੂ ਜਹਾਜ ਨੂੰ ਵਿਕਟੋਰੀਆ ਬੰਦਰਗਾਹ ਦੀ ਜੂਹ ਵਿੱਚ ਦਾਖਲ ਹੋਣ ਤੋਂ ਰੋਕਿਆ।1920 ਰੋਜਾਨਾ ਅਕਾਲੀ ਪਤੱਰਕਾ ਅਖ਼ਬਾਰ ਸ਼ੁਰੂ।1922 ਫਿਲਮਕਾਰ ਸਤਿਆਜੀਤ ਰਾਏ ਦਾ ਜਨਮ।1935 ਕੋਇਟਾ, ਪਾਕਿਸਤਾਨ ਦੇ ਭੁਚਾਲ ਵਿੱਚ 40,000 ਮੌਤਾਂ।1991 ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਾਮਿਲ ਮਨੁੱਖੀ ਬੰਬ ਨਾਲ ਤਾਮਿਲਨਾਡੂ ਨੇੜੇ ਹੱਤਿਆ। 2012 ਯਮਨ ਵਿੱਚ ਆਤਮਘਾਤੀ ਬੰਬ ਵਿੱਚ 120 ਲੋਕ ਮਰੇ।
‘ਅੱਤਵਾਦ ਵਿਰੋਧੀ ਦਿਵਸ’
ਮਹਾਨ ਚਿੰਤਕ ਪਲੈਟੋ :-ਪੁਰਾਤਨ ਇਤਿਹਾਸ ਵਿੱਚ ਸੁਕਰਾਤ ਗਲੈਲੀਉ,ਪਲੈਟੋ ਆਦਿ ਅਜਿਹੇ ਮਹਾਨ ਵਿਅਕਤੀ ਹੋਏ ਹਨ ਜੋ ਆਪਣੇ ਵਿਚਾਰਾਂ ਤੇ ਬੁੱਧੀ ਕਾਰਨ ਆਪਣੇ ਸਮਕਾਲੀਆਂ ਤੋਂ ਹਜ਼ਾਰਾਂ ਸਾਲ ਅੱਗੇ ਸਨ।ਉਨਾਂ ਦੇ ਪੇਸ਼ ਕੀਤੇ ਸਿਧਾਂਤ ਅੱਜ ਵੀ ਮਹਾਨ ਪ੍ਰੇਰਣਾ ਸਰੋਤ ਹਨ ਤੇ ਚਾਨਣ ਮੁਨਾਰੇ ਵਾਂਗ ਅਗਵਾਈ ਕਰ ਰਹੇ ਹਨ। ਪਲੈਟੋ ਦਾ ਜਨਮ 21 ਮਈ 427 ਬੀ ਸੀ ਨੂੰ ਯੂਨਾਨ ਦੇ ਸ਼ਹਿਰ ਏਥਨਜ ‘ਚ ਹੋਇਆ, ਉਸਦਾ ਦਿਮਾਗ ਤੀਖਣ ਬੁਧੀ,ਸੰਵੇਦਨਸ਼ੀਲ ਤੇ ਦੂਰਅੰਦੇਸ਼ੀ ਸੀ।ਉਸਦਾ ਉਸਤਾਦ ਤੇ ਪ੍ਰੇਰਨਾ ਸਰੋਤ ਵਿਦਵਾਨ ਸੁਕਰਾਤ ਸੀ।ਅਰਸਤੂ ਉਸਦਾ ਸ਼ਗਰਿਦ ਸੀ।ਪਲੈਟੋ ਨੇ ਉਸਨੂੰ ਬਚਾਉਣ ਦੀ ਬਹੁਤ ਕੋਸ਼ਿਸ ਕੀਤੀ ਪਰ ਸੁਕਰਾਤ ਨੇ ਕੱਪਟੀ ਤੇ ਅਨਿਆਏ ਸਮਾਜ ਵਿੱਚ ਰਹਿਣ ਦੀ ਥਾਂ ਜ਼ਹਿਰ ਪੀਣ ਨੂੰ ਪਹਿਲ ਦਿੱਤੀ।ਸੁਕਰਾਤ ਦੇ ਵਿਚਾਰਾਂ ਨੂੰ ਲਿਖਤੀ ਰੂਪ ਦੇਣ ਵਾਲਾ ਪਲੈਟੋ ਸੀ ਜੋ ਸੁਕਰਾਤ ਬੋਲਦਾ ਉਹ ਉਸਨੂੰ ਨੋਟ ਕਰ ਲੈਂਦਾ।ਪਲੈਟੋ ਨੂੰ ਬਹੁਤ ਦੁੱਖ ਲੱਗਾ ਕਿ ਐਸਾ ਵਿਅਕਤੀ ਤਾਂ ਦੇਸ਼ ਦਾ ਰਾਜਾ ਹੋਣਾ ਚਾਹੀਦਾ ਸੀ ਜਿਸਨੂੰ ਹਾਕਮ ਲੋਕਾਂ ਨੇ ਮਰਨ ਲਈ ਮਜਬੂਰ ਕਰ ਦਿੱਤਾ।ਦੁੱਖੀ ਹੋ ਕੇ ਉਹ ਯੂਨਾਨ ਨੂੰ ਛੱਡ ਕੇ ਇਟਲੀ,ਸਿਸਲੀ ਆਦਿ ਦੇਸ਼ਾਂ ਵਿੱਚ ਘੁੰਮਦਾ ਰਿਹਾ।ਉਹ ਗਣਿਤ ਵਿਗਿਆਨੀ ਸ਼ਾਸਤਰੀ ਪਾਈਥਾਗਰੋਸ ਨੂੰ ਮਿਲ ਕੇ ਉਸਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਤ ਹੋਇਆ।12 ਸਾਲ ਬਾਅਦ ਏਥਨਜ ਵਾਪਸ ਮੁੜਿਆ ਤਾਂ ਦੁਨੀਆਂ ਭਰ ਦੇ ਗਿਆਨ ਤੇ ਵਿਦਵਤਾ ਨਾਲ ਭਰਪੂਰ ਸੀ।ਪਲੈਟੋ ਮੁਤਾਬਿਕ ਦੇਸ਼ ਦਾ ਰਾਜਾ ਪ੍ਰਬੰਧ ਨਿਪੁੰਨ ਬੁਧੀਵਾਨ,ਪੜੇ ਲਿਖੇ,ਰੱਜੇ ਪੁੱਜੇ ਲੋਕ,ਉਚੇ ਸੁੱਚੇ ਆਚਰਨ ਦੇ ਮਾਲਕ ਹੋਣੇ ਚਾਹੀਦੇ ਹਨ।ਉਹ ਜਨਤਾ ਨੂੰ ਪਿਆਰ ਕਰਨ ਵਾਲੇ ਤੇ ਇਨਸਾਫ ਪਸੰਦ ਹੋਣੇ ਚਾਹੀਦੇ ਹਨ।ਪਲੈਟੋ ਦੇ ਸਿਧਾਂਤਾ ਵਿੱਚ ਜਜਾਂ,ਵਕੀਲਾਂ ਲਈ ਕੋਈ ਥਾਂ ਨਹੀਂ,ਉਨਾਂ ਨੂੰ ਜਿਧਰੋਂ ਜਿਆਦਾ ਪੈਸਾ ਮਿਲਦੇ ਹੈ ਉਹ ਉਸਦੇ ਹੱਕ ਵਿੱਚ ਹੋ ਜਾਂਦੇ ਹਨ।ਮੁਜ਼ਰਮਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਤੇ ਉਨਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਤੇ ਅਨਿਆਏ ਵੱਧਦਾ ਹੈ।ਉਚੇਰੀ ਵਿਦਿਆ ਦੇ ਚਾਹਵਾਨ ਵਿਗਿਆਨ ਦੇ ਅਧਿਐਨ ਕਰਕੇ ਵਿਗਿਆਨੀ, ਇੰਜਨੀਅਰ,ਡਾਕਟਰ ਮਿਲਟਰੀ ਅਫਸਰ,ਮਕੈਨਿਕ ਬਣ ਸਕਦੇ ਹਨ ਤੇ ਘੱਟ ਰੁਚੀ ਵਾਲੇ ਖੇਤੀਬਾੜੀ, ਵਪਾਰ, ਮਜ਼ਦੂਰੀ ਆਦਿ ਕਾਰੋਬਾਰ ਕਰ ਸਕਦੇ ਹਨ।ਪੜਾਈ ਦਾ ਚਿੰਤਨ ਕਰਨ ਲਈ ਪੰਜ ਸਾਲ ਦਾ ਕੋਰਸ ਦਰਸ਼ਨ ਸ਼ਾਸਤਰ ਦੀ ਪੜਾਈ ਦਾ ਹੋਵੇਗਾ।ਪਲੈਟੋ ਦਾ ਸੰਕਲਪ ਸੀ ਕਿ ਬੱਚੇ ਸਟੇਟ ਦੀ ਮਲਕੀਅਤ ਤੇ ਜਿੰਮੇਵਾਰੀ ਹੋਣੀ ਚਾਹੀਦੀ ਹੈ।ਮਾਂ ਬਾਪ ਜਨਮ ਦੇਂਦੇ ਹਨ ਤੇ ਬਾਕੀ ਪਾਲਣ-ਪੌਸ਼ਣ,ਪੜਾਈ ਸਿਖਲਾਈ ਆਦਿ ਸਭ ਦੀ ਜਿੰਮੇਵਾਰੀ ਸਟੇਟ ਦੀ ਹੈ।ਬੱਚਿਆਂ ਦੀ ਸਿੱਖਿਆ, ਖੇਡ ਤੇ ਮਨੋਰੰਜਨ ਤਰੀਕੇ ਨਾਲ ਹੀ ਪੜਾਈ ਜਾਣੀ ਚਾਹੀਦੀ ਹੈ ਤੇ ਕੋਈ ਸਖਤ ਸ਼ਜਾ ਨਹੀਂ ਹੋਣੀ ਚਾਹੀਦੀ।ਉਹ ਯੁੱਧ ਨੂੰ ਨਫਰਤ ਕਰਦਾ ਸੀ, ਫੌਜ ਦੇਸ਼ ਦੇ ਅੰਦਰ ਗਰੀਬ ਮਜਲੂਮਾਂ ਦੀ ਰੱਖਿਆ, ਅਨਿਆਂ ਤੇ ਬਾਹਰੀ ਹਮਲੇ ਦੇ ਬਚਾਉਣ ਲਈ ਹੋਣੀ ਚਾਹੀਦੀ ਹੈ।ਉਸ ਦੇ ਸਿਧਾਂਤਾਂ ਵਿੱਚ ਔਰਤ ਮਰਦ ਬਰਾਬਰ ਹਨ,ਦੋਹਾਂ ਦੇ ਅਧਿਕਾਰ, ਤਕੱਰਤਵ,ਵਿਦਿਆ,ਖੇਡਾਂ,ਨੌਕਰੀ, ਕਾਰੋਬਾਰ ਵਿੱਚ ਕੋਈ ਫਰਕ ਨਹੀਂ ਹੋਵੇਗਾ।ਉਸ ਅਨੁਸਾਰ ਜੇ ਹਰ ਮਨੁੱਖ ਸੰਗੀਤ ਲਈ ਸ਼ੋਕ ਪੈਦਾ ਕਰ ਲਵੇ ਤਾਂ ਬਹੁਤ ਬੁਰਾਈਆਂ ਤੋਂ ਬੱਚ ਜਾਂਦਾ ਹੈ।ਸੰਗੀਤ ਮਾਨਸਿਕ ਸੰਤੁਲਨ ਤੇ ਇਕਾਗਰਤਾ ਪੈਦਾ ਕਰਦਾ ਹੈ।ਸਰੀਰ ਦੀ ਸੁੰਦਰਤਾ ਲਈ ਕਸਰਤ ਬਹੁਤ ਜਰੂਰੀ ਹੈ।ਸਰੀਰ ਦੀ ਵਰਜਿਸ਼,ਖੇਲ ਕੁਦ ਸਰੀਰ ਨੂੰ ਤੰਦਰੁਸਤ,ਸੋਹਣਾ ਤੇ ਸੁਖਾਵਾਂ ਬਣਾਉਦਾ ਹੈ।ਚੰਗੀ ਖੁਰਾਕ ਤੇ ਸਿਹਤ ਦਾ ਖਿਆਲ ਰਖਣਾ ਹਰੇਕ ਨਾਗਰਿਕ ਦਾ ਫਰਜ਼ ਹੈ।ਧਰਮ ਬਾਰੇ ਦੱਸਦਾ ਹੈ ਕਿ ਧਰਮ ਫਜੂਲ ਮਿਥਿਹਾਸਕ,ਵਹਿਮਾਂ ਭਰਮਾਂ ਤੋਂ ਮੁਕਤ ਹੋਣਾ ਚਾਹੀਦਾ ਹੈ।ਜੋ ਅਸੂਲ ਜਨਤਾ ਨੂੰ ਸਹੀ ਸੇਧ ਦੇ ਰਹੇ ਹਨ ਉਹੀ ਧਰਮ ਹੈ।ਉਸ ਵੇਲੇ ਦੇ ਰਾਜੇ ਡਾਈਨਿਆਸਿਸ ਨੂੰ ਲੱਗਾ ਕਿ ਪਲੈਟੋ ਨੇ ਉਸਨੂੰ ਚੈਲਿੰਜ ਕੀਤਾ ਹੈ ਸੋ ਉਸਨੇ ਪਲੈਟੋ ਨੂੰ ਮਾਰਨ ਦੀ ਧਮਕੀ ਦਿਤੀ।ਉਸਦੀ ਕਦਰ ਕਰਨ ਵਾਲੇ ਦੋਸਤਾਂ ਨੇ ਉਸਨੂੰ ਬਚਾ ਲਿਆ।ਉਹ ਆਪਣੇ ਪੈਰੋਕਾਰਾਂ ਵਿੱਚ ਸੱਚੇ ਤੇ ਉੱਚੇ ਵਿਚਾਰਾਂ ਦੀ ਬਹਿਸ ਕਰਦਾ ਰਹਿੰਦਾ ਸੀ।ਉਸਦੀਆਂ ਲਿਖੀਆਂ ਕਿਤਾਬਾਂ ਰੀਪਬਲਿਕ ਡਾਇਆਲੋਗ, ਫੇਈਡੋ ਸ਼੍ਰੇਸ਼ਟ ਮੰਨੀਆਂ ਗਈਆਂ ਹਨ।ਕਿਤਾਬਾਂ ਤੋਂ ਇਲਾਵਾ ਕਈ ਲੇਖ ਲਿਖੇ।347 ਬੀ ਸੀ ਨੂੰ ਉਹ ਇੱਕ ਨੌਜਵਾਨ ਦੀ ਸ਼ਾਦੀ ਦੀ ਪਾਰਟੀ ਵਿੱਚ ਸ਼ੋਰ ਸ਼ਰਾਬੇ ਤੋਂ ਅੱਕ ਕੇ ਵਖਰੇ ਕਮਰੇ ਵਿੱਚ ਬੈਠ ਗਿਆ।ਜਦ ਵਿਆਹੁਤਾ ਜੋੜਾ ਆਪਣੀ ਪਾਰਟੀ ਤੋਂ ਵਿਹਲਾ ਹੋ ਕੇ ਉਸ ਦੇ ਕਮਰੇ ਵਿੱਚ ਆਇਆ ਤਾਂ ਉਸ ਵੇਲੇ ਤਕ ਉਹ ਸਦਾ ਦੀ ਗੂੜੀ ਨੀਂਦ ਵਿੱਚ ਸੌਂ ਚੁੱਕਾ ਸੀ। ਐਤਵਾਰ ਭਾਰਤ ਵਿੱਚ ਹਫਤੇ ਦੇ ਸਾਰੇ ਦਿਨਾਂ ਨਾਲ ਵਹਿਮ ਭਰਮ ਜੁੜੇ ਹਨ ਜਿੰਨਾਂ ਬਾਰੇ ਪਹਿਲਾਂ ਦਸਿਆ ਜਾ ਚੁਕਾ ਹੈ।ਕਈ ਐਤਵਾਰ ਨੂੰ ਹਫਤਾ ਦਾ ਪਹਿਲਾ ਦਿਨ ਕਹਿੰਦੇ ਸਨ ਪਰ ਹੁਣ ਇਸ ਦਿਨ ਨੂੰ ਹਫਤੇ ਦਾ ਆਖਰੀ ਦਿਨ ਕਹਿਣ ਲੱਗ ਪਏ।ਸੋਮਵਾਰ ਨੂੰ ਹਫਤੇ ਦਾ ਪਹਿਲਾ ਦਿਨ ਕਿਹਾ ਜਾਂਦਾ।ਐਤਵਾਰ ਤੋਂ ਭਾਵ ‘ਆਦਿਤ’ ਜਾਂ ‘ਆਦਿਤਯ’ ਸੂਰਜ ਹੈ।ਐਤਵਾਰ ਜਾਂ ਆਇਤਵਾਰ ਨੂੰ ਸੂਰਜ ਦਾ ਦਿਨ ਕਿਹਾ ਜਾਂਦਾ ਹੈ।ਕੁਝ ਅੰਧਵਿਸ਼ਵਾਸੀ ਲੋਕ ਐਤਵਾਰ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਮਾੜੇ ਦਿਨ ਕਹਿੰਦੇ ਹਨ।ਮੰਗਲਵਾਰ,ਵੀਰਵਾਰ ਤੇ ਐਤਵਾਰ ਨੂੰ ਕਿਸੇ ਦੇ ਘਰ ਅਫਸੋਸ ਕਰਨ ਨਹੀਂ ਜਾਂਦੇ।ਦੂਜੇ ਪਾਸੇ ਐਤਵਾਰ ਨੂੰ ਗਹਿਣੇ ਪਹਿਨਣਾ ਤੇ ਖਰੀਦਣਾ ਪਸੰਦ ਕਰਦੇ ਹਨ।’ਬੁਧ,ਸ਼ਨੀ ਕੱਪੜੇ,ਗਹਿਣਾ ਐਤਵਾਰ’ ਪੁਰਾਣੇ ਸਮੇਂ ਵਿੱਚ ਬਾਣੀਏ ਐਤਵਾਰ ਨੂੰ ਦੁਕਾਨਾਂ ਦੇ ਅਗੇ ਬਣੀਆਂ ਥੜੀਆਂ ਉਪਰ ਪੋਚਾ ਫੇਰਦੇ ਸਨ।’ਐਤਵਾਰ ਜਾਣੀਏ,ਜੇ ਹੱਟਾਂ ਲਿਪਣ ਬਾਣੀਏ।ਕੁਝ ਲੋਕ ਕਹਿੰਦੇ ਸੂਰਜ ਦਾ ਜਨਮ ਐਤਵਾਰ ਹੋਇਆ ਸੀ।ਐਤਵਾਰ ਵਰਤ ਰੱਖਿਆਂ ਲੰਮੀ ਉਮਰ ਹੁੰਦੀ ਹੈ ਤੇ ਰੋਗਾਂ ਤੋਂ ਮੁਕਤੀ ਮਿਲਦੀ ਹੈ।ਐਤਵਾਰ ਦਰਿਆ ਪਾਰ ਕਰਨ ਨੂੰ ਮਾੜਾ ਸਮਝਦੇ ਹਨ,’ਐਤਵਾਰ ਨਾ ਲੰਘੀਏ ਪਾਰ,ਜਿਤੀ ਬਾਜੀ ਜਾਈਏ ਹਾਰ।’ਮੀਂਹ ਬਾਰੇ ਵੀਰਵਾਰ ਵਾਂਗ ਕਿਹਾ ਜਾਂਦਾ ਐਤਵਾਰ ਦੀ ਝੜੀ,ਕੋਠਾ ਨਾ ਘੜੀ। ਕਿਹਾ ਜਾਂਦਾ ਪਰਮਾਤਮਾ ਨੇ ਛੇ ਦਿਨਾਂ ਵਿਚ ਦੁਨੀਆਂ ਸ਼ਾਜੀ ਸੀ ਤੇ ਸੱਤਵੇਂ ਦਿਨ ਅਰਾਮ ਕੀਤਾ। ‘ਅੱਜ ਕਲ ਲੋਕ ਦਿਨ ਵਾਰਾਂ ਦੇ ਚੱਕਰਾਂ ਵਿੱਚੋ ਬਾਹਰ ਨਿਕਲ ਰਹੇ ਹਨ।ਐਤਵਾਰ ਦੀ ਛੁੱਟੀ ਦਾ ਲਾਭ ਲੈਣ ਲਈ ਖੁਸ਼ੀ ਗਮੀ ਦੇ ਪ੍ਰੋਗਰਾਮ, ਮੀਟਿੰਗਾਂ,ਸੈਮੀਨਾਰ ਆਦਿ ,ਐਤਵਾਰ ਰੱਖਦੇ ਹਨ। ਐਤਵਾਰ ਦੀ ਛੁੱਟੀ ਬਿਰਟਿਸ਼ ਸਰਕਾਰ ਵੱਲੋਂ ਦੇਸ਼ ਵਿੱਚ 1843 ਤੋਂ ਸ਼ੁਰੂ ਕੀਤੀ ਗਈ,ਇਸ ਤੋਂ ਪਹਿਲਾਂ ਮੁਗਲ ਸ਼ਾਸਨ ਦੌਰਾਨ 1530 ਤੋਂ 1707 ਤਕ ਸ਼ੁਕਰਵਾਰ ਕੀਤੀ ਜਾਂਦੀ ਸੀ। ਮੁਖਵਿੰਦਰ ਸਿੰਘ ਚੋਹਲਾ

Loading

Leave a Reply