ਅੱਜ ਦਾ ਵਿਚਾਰ (9 ਜਨਵਰੀ) ਮਹਾਨ ਵਿਅਕਤੀ ਦੌਲਤ ਨਹੀਂ ਵੰਡਦੇ,ਇਤਿਹਾਸ ਉਨਾਂ ਦੀ ਅਣਮੁੱਲੀ ਦੌਲਤ ਵੰਡਦਾ।

ਅੱਜ ਦੇ ਦਿਨ :9-1-1793 ਜੀਨ ਪੀਅਰ ਬਲੈਨਚਰਡ ਪਹਿਲੀ ਵਾਰ ਗੁਬਾਰੇ ਵਿੱਚ ਉੱਡਿਆ,ਹਵਾਈ ਜਹਾਜ਼ ਦੀ ਕਾਢ ਦੀ ਸੋਚ ਇਥੋਂ ਸ਼ੁਰੂ ਹੋਈ।1863 ਸੰਸਾਰ ਦੀ ਪਹਿਲੀ ਅੰਡਰ ਗਰਾਊਂਡ ਰੇਲਵੇ ਸੇਵਾ ਲੰਡਨ ਵਿੱਚ ਸ਼ੁਰੂ ਹੋਈ।1872 ਗਦਰੀ ਸ਼ੇਰ ਅਲੀ ਵਾਈਪਰ ਨੂੰ ਅੰਡੇਮਾਨ ‘ਚ ਫਾਂਸੀ।1922 ਨੋਬਲ ਜੇਤੂ ਜਨੈਟਿਕ ਖੋਜ ਦੇ ਵਿਗਿਆਨੀ ਪੰਜਾਬੀ ਡਾਕਟਰ ਹਰਗੌਬਿੰਦ ਖੁਰਾਣਾ ਦਾ ਰਾਏਪੁਰ, ਮੁਲਤਾਨ ‘ਚ ਜਨਮ।1927 ਚਿਪਕੋ ਅੰਦੋਲਨ ਮੁਖੀ ਸੁੰਦਰ ਲਾਲ ਬਹੁਗੁਣਾ ਦਾ ਉਤਰਾਖੰਡ ‘ਚ ਜਨਮ।1934 ਫਿਲਮੀ ਗਾਇਕ ਮਹਿੰਦਰ ਕਪੂਰ ਦਾ ਅੰਮ੍ਰਿਤਸਰ ਵਿਖੇ ਜਨਮ।1960 ਬੱਬਰ ਅਕਾਲੀ ਮਾਸਟਰ ਮੋਤਾ ਸਿੰਘ ਦਾ ਦਿਹਾਂਤ।1982 ਭਾਰਤੀ ਵਿਗਿਆਨੀਆਂ ਦਾ ਖੋਜ ਦਲ ਪਹਿਲੀ ਵਾਰ ਅੰਟਾਰਟਿਕਾ ਪੁੱਜਾ। N.R.I. Day (ਵਿਸ਼ਵ ਭਰ ਵਿੱਚ 3ਕਰੋੜ ਤੋਂ ਵੱਧ ਭਾਰਤੀ ਹਨ। ਵਿਦੇਸ਼ੀ ਦੇਸ਼ਾਂ ਵਿੱਚ ਲੱਖਾ ਕਰੋੜਾਂ ਪਰਵਾਸੀ ਭਾਰਤੀ ਹਨ ਮਾਤ ਭੂਮੀ ਨੂੰ ਛੱਡਕੇ ਵਿਦੇਸ਼ਾ ਚੋ ਸੰਘਰਸ਼ ਕਰਨ ਲਈ ਇਨ੍ਹਾਂ ਯੋਧਿਆਂ ਨੂੰ ਸਲਾਮ।*ਬੱਬਰ ਅਕਾਲੀ* ਲਹਿਰ ਦਾ ਦੇਸ਼ ਦੀ ਅਜ਼ਾਦੀ ਵਿੱਚ ਦਲੇਰੀ ਭਰਿਆ,ਖਾੜਕੂ ਤੇ ਆਪਾ ਵਾਰੂ ਰੋਲ ਸੀ।ਇਸਦੇ ਮੈਬਰਾਂ ਵਿੱਚ ਤਿੰਨ ਗੱਲਾਂ ਵਿਸ਼ੇਸ ਸਨ ਪਹਿਲਾਂ ਇਸ ਵਿੱਚ ਸ਼ਾਮਲ ਹੋਣ ਵਾਲੇ ਸੂਰਮੇ ਮੌਤ ਨੂੰ ਯਕੀਨੀ ਮੰਨ ਕੇ ਘਰੋਂ ਤੁਰੇ ਸਨ।ਦੂਜਾ ਅੰਗਰੇਜ਼ ਸਰਕਾਰ ਦੇ ਟੋਡੀਆਂ, ਝੋਲੀਚੁਕਾਂ, ਟੁਕੜਬੋਚਾਂ ਤੇ ਮੁਖਬਰਾਂ ਨੂੰ ਸੋਧਣਾ।ਤੀਜਾ ਇਸਦੇ ਮੈਂਬਰ ਇਮਾਨਦਾਰ ਤੇ ਕਿਸੇ ਸਵੈਪੂਰਤੀ ਦੀ ਝਾਕ ਨਾ ਰੱਖਦੇ ਹੋਣ।ਦੁਆਬੇ ਵਿੱਚ ਚਲੀ ਇਸ ਲਹਿਰ ਦੇ ਮੁੱਖ ਆਗੂਆਂ ਵਿੱਚ ਮਹਾਨ ਦੇਸ਼ ਭਗਤ, ਮਾਸਟਰ ਮੋਤਾ ਸਿੰਘ ਇਨਕਲਾਬੀ ਆਗੂ, ਪ੍ਰਭਾਵਸ਼ਾਲੀ ਬੁਲਾਰੇ ਤੇ ਉੱਘੇ ਆਜ਼ਾਦੀ ਘੁਲਾਟੀਏ ਸਨ।ਬੱਬਰ ਅਕਾਲੀ ਉਨਾਂ ਨੂੰ *ਫਖਰ-ਏ-ਕੌਮ* ਕਹਿੰਦੇ ਸਨ।ਉਨਾਂ ਦਾ ਜਨਮ 28-2-1888(ਤੇ ਕੁਝ ਥਾਂਵਾ ਤੇ 5 ਜਨਵਰੀ ਜਾਂ 5 ਫਰਵਰੀ 1881) ਨੂੰ ਪਿੰਡ ਪਤਾਰਾ ਨੇੜੇ ਜਲੰਧਰ ਵਿਖੇ ਗੋਪਾਲ ਸਿੰਘ ਦੇ ਘਰ ਮਾਤਾ ਰਲੀ ਜੀ ਦੀ ਕੁੱਖੋਂ ਹੋਇਆ।ਇਨਾਂ ਦੇ ਦਾਦਾ ਜੀ ਅੰਗਰੇਜ਼ਾਂ ਖਿਲਾਫ ਸਿੱਖ ਫੌਜ ਵੱਲੋਂ ਲੜੇ।ਇਨਾਂ ਨੇ ਦਸਵੀਂ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ,ਫਾਰਸੀ,ਬੀ ਏ ਤੇ ਅੰਗਰੇਜ਼ੀ ਦੀ ਐਮ ਏ ਕੀਤੀ।ਖਾਲਸਾ ਹਾਈ ਸਕੂਲ ਕੈਂਰੋ ਤੇ ਮਹਿਲਪੁਰ ਦੇ ਹੈਡ ਮਾਸਟਰ ਵੀ ਰਹੇ।1914-15 ਵਿੱਚ ਸੰਤਾ ਸਿੰਘ ਸੁੱਖਾ ਸਿੰਘ ਸਕੂਲ ਅੰਮ੍ਰਿਤਸਰ ਦੇ ਹੈਡਮਾਸਟਰ ਵੀ ਰਹੇ।ਮਸਤੂਆਣੇ ਦੇ ਗੁਰਮਤਿ ਕਾਲਜ ਵਿੱਚ ਪੜਾਉਣ ਸਮੇਂ ਦੇਸ਼ ਵਾਸੀਆਂ ਨੂੰ ਜਾਗਰਿਤ ਕਰਦੇ ਰਹੇ।ਅੰਗਰੇਜ਼ ਸਰਕਾਰ ਨੇ ਸਕੂਲ ਤੋਂ ਕੱਢਵਾ ਦਿੱਤਾ ਤੇ ਉਹ ਅਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ।1918 ‘ਚ ਰੋਲਟ ਐਕਟ ਪਾਸ ਕਰਨ ਤੇ ਅੰਗਰੇਜ਼ ਸਰਕਾਰ ਵਿਰੁੱਧ 11-4-1919 ਨੂੰ ਸ਼ਾਹੀ ਮਸਜਿਦ ਲਾਹੌਰ ਵਿੱਚ ਪਹਿਲੀ ਵਾਰ ਹੋਏ ਭਾਰੀ ਇਕੱਠ ਵਿੱਚ ਸਰਕਾਰ ਖਿਲਾਫ ਤਿੱਖਾ ਭਾਸ਼ਣ ਕਰਨ ਤੇ ਗਿਰਫਤਾਰ ਕੀਤਾ ਗਿਆ।ਰੋਲਟ ਐਕਟ ਵਾਪਸ ਹੋਣ ਤੇ ਸਬੰਧਿਤ ਸਾਰੇ ਕੈਦੀਆਂ ਨੂੰ ਦਸੰਬਰ 1919 ਵਿੱਚ ਰਿਹਾ ਕਰ ਦਿੱਤਾ।ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ‘ਚੋਂ ਅਜ਼ਾਦ ਕਰਾਉਣ ਲਈ ਚਲੀ ਸੁਧਾਰ ਲਹਿਰ ਦੌਰਾਨ 21/1/1921 ਨੂੰ ਤਰਨ ਤਾਰਨ ਵਿਖੇ ਲੜਾਈ ਹੋਈ ਜਿਸ ਵਿੱਚ ਦੋ ਸਿੰਘਾਂ ਦੀ ਮੌਤ ਤੇ 17 ਜਖ਼ਮੀ ਹੋਏ।ਇਸ ਤੋਂ ਬਾਅਦ 20/2/1921ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ਤੇ ਬੱਬਰ ਕਿਸ਼ਨ ਸਿੰਘ ਬੜਿੰਗ ਤੇ ਮੋਤਾ ਸਿੰਘ ਨੇ ਮੀਟਿੰਗ ਕਰਕੇ ਸਾਕੇ ਨਨਕਾਣੇ ਦੇ ਲਈ ਜਿੰਮੇਵਾਰ ਅਫਸਰਾਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ।ਜਥੇ ਦੇ 23 ਮਈ ਨੂੰ ਦੋ ਮੈਂਬਰ ਫੜੇ ਗਏ ਤੇ ਮਾ: ਮੋਤਾ ਸਿੰਘ ਤੇ ਸਾਥੀਆਂ ਨੂੰ ਗੁਪਤ ਵਾਸ ਹੋਣਾ ਪਿਆ।ਇਸੇ ਦੌਰਾਨ ਉਹ ਰੂਸ ਦੀ ਕਮਿਊਨਿਸਟ ਪਾਰਟੀ ਮੈਂਬਰਾਂ ਨੂੰ ਮਿਲੇ।ਉਹ ਨਨਕਾਣਾ ਸਾਹਿਬ, ਬਿਲਗਾ,ਕਈ ਥਾਵਾਂ ਤੇ ਦੀਵਾਨਾਂ ‘ਚ ਜੋਸ਼ੀਲੇ ਭਾਸ਼ਣ ਕਰਕੇ ਭੇਸ ਵਟਾ ਕੇ ਅਲੋਪ ਹੋ ਜਾਂਦੇ। ਇਨਾਂ ਦੀ ਗਿਰਫਤਾਰੀ ਲਈ ਸਰਕਾਰ ਨੇ ਦੋ ਮੁਰੱਬੇ ਜਮੀਨ ਦੇਣ ਦੇ ਐਲਾਨ ਕੀਤਾ ਸੀ।ਉਨਾਂ ਨੂੰ 17-6-1922 ਨੂੰ ਨਾਟਕੀ ਢੰਗ ਨਾਲ ਗਿਰਫਤਾਰ ਕਰ ਲਿਆ ਗਿਆ।ਜੇਲ ਵਿੱਚ ਪੱਗ ਬੰਨਣ ਦੀ ਇਜਾਜਤ ਨਾ ਹੋਣ ਤੇ ਉਨਾਂ ਭੁੱਖ ਹੜਤਾਲ ਕਰ ਦਿੱਤੀ।ਸਰਕਾਰ ਨੇ ਉਨਾਂ ਦੀ ਮੰਗ ਮੰਨ ਕੇ ਪੱਗ ਬੰਨਣ ਦੀ ਆਗਿਆ ਦੇ ਦਿੱਤੀ।ਗੁਰੂ ਕੇ ਬਾਗ ਤੇ ਪੰਜਾ ਸਾਹਿਬ ਮੋਰਚੇ ਸਮੇਂ ਉਹ ਪਹਿਲਾਂ ਰਾਵਲ- ਪਿੰਡੀ ਤੇ ਫਿਰ ਪੂਨੇ ਜੇਲ ਵਿੱਚ ਰਹੇ।1927 ਵਿੱਚ ਰਿਹਾ ਕਰਨ ਉਪਰੰਤ ਫੇਰ ਗਿਰਫਤਾਰ ਕਰ ਲਿਆ।ਉਨਾਂ ਨੂੰ ਕਿਰਪਾਨ ਕੋਲ ਰੱਖਣ ਲਈ 105 ਦਿਨ ਭੁੱਖ ਹੜਤਾਲ ਕਰਨੀ ਪਈ।1929 ਨੂੰ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ਵਿੱਚ ਭਾਸ਼ਣ ਕਰਨ ਤੇ ਮੁੜ ਫੜ ਲਿਆ।1942 ਤੇ 1945 ਵਿੱਚ ਵੀ ਜੇਲ ਅੰਦਰ ਰਹੇ।ਇਕ ਵਾਰ ਮਹਾਰਾਜਾ ਪਟਿਆਲਾ ਨੇ ਦਯਾ ਕਿਰਸ਼ਨ ਕੌਲ ਰਾਂਹੀ ਮਾਸਟਰ ਜੀ ਨੂੰ ਬੱਬਰਾਂ ਵਿਰੁੱਧ ਬਿਆਨ ਦੇਣ ਲਈ ਭੇਜਿਆ ਪਰ ਮਾਸਟਰ ਜੀ ਨੇ ਕਿਹਾ, “ਮਾਸਟਰ ਮੋਤਾ ਸਿੰਘ ਮਰ ਸਕਦਾ ਹੈ,ਪਰ ਬੱਬਰਾਂ ਤੇ ਦੇਸ਼ ਲਈ ਗਦਾਰੀ ਨਹੀਂ ਕਰ ਸਕਦਾ।” 1952 ਨੂੰ ਮਾਸਟਰ ਜੀ ਕਾਂਗਰਸੀ ਟਿਕਟ ਤੇ ਐਮ ਐਲ ਏ ਬਣੇ ਪਰ ਮਤਭੇਦ ਹੋਣ ਤੇ ਕਾਂਗਰਸ ਛੱਡ ਕੇ ਕਿਸਾਨ ਸਭਾ ਵਿੱਚ ਕੰਮ ਕਰਨ ਲਗੇ।1959 ਵਿੱਚ ਕੈਰੋਂ ਸਰਕਾਰ ਸਮੇਂ ਖੁਸ਼ਹੈਸੀਅਤੀ ਟੈਕਸ ਵਿਰੁੱਧ ਕਿਸਾਨ ਮੋਰਚੇ ਵਿੱਚ ਸਰਗਰਮ ਭਾਗ ਲਿਆ।ਬੱਬਰ ਲਹਿਰ ਦਾ ਇਹ ਮਹਾਨ ਯੋਧਾ 9 ਜਨਵਰੀ1960 ਨੂੰ ਸਿਹਤ ਖਰਾਬ ਹੋਣ ਤੇ ਸਿਵਲ ਹਸਪਤਾਲ ਜਲੰਧਰ ਵਿੱਚੋਂ ਹਮੇਸ਼ਾਂ ਲਈ ਚਲਾ ਗਿਆ। *ਮੁਖਵਿੰਦਰ ਚੋਹਲਾ ਮਰਹੂਮ* *ਚਲੰਤ ਜਸਪਾਲ ਬਾਸਰਕੇ*

Loading

Leave a Reply