ਅੱਜ ਦੇ ਦਿਨ :-22-5-1545 ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦਾ ਦਿਹਾਂਤ।1772 ਰਾਜਾ ਮੋਹਣ ਰਾਏ ਸਮਾਜ ਸੁਧਾਰਕ ਦਾ ਬਰਦਵਾਨ,ਬੰਗਾਲ ਵਿੱਚ ਜਨਮ।1892 ਇੰਗਲੈਂਡ ਦੇ ਸ਼ੈਫੀਲਡ ਨੇ ਟੁਥ ਪੇਸਟ ਦੀ ਖੋਜ ਕੀਤੀ।1897 ਡਾ ਦੀਵਾਨ ਸਿੰਘ ਕਾਲੇ ਪਾਣੀ ਦਾ ਸਿਆਲਕੋਟ ਵਿੱਚ ਜਨਮ। 1906 ਅਮਰੀਕੀ ਭਰਾਵਾਂ ਨੇ ਫਲਾਈਂਗ ਮਸ਼ੀਨ ਪੇਟੈਂਟ ਕਰਵਾਈ,ਜਿਸ ਤੋਂ ਹਵਾਈ ਜਹਾਜ ਬੰਨਣ ਦੀ ਸ਼ੁਰੂਆਤ ਹੋਈ।1987 ਹਾਸ਼ਮਪੁਰਾ,ਮੇਰਠ ਵਿੱਚ ਕਤਲੇਆਮ।1991ਕਮਿਉਨਿਸਟ ਤੇ ਟਰੇਡ ਯੂਨੀਅਨ ਆਗੂ ਐਸ ਏ ਡਾਂਗੇ ਦਾ ਦਿਹਾਂਤ।
ਸ਼ੇਰ ਸ਼ਾਹ ਸੂਰੀ :-ਸੂਰਵੰਸ ਦੇ ਦੂਰ ਅੰਦੇਸੀ ਤੇ ਤੀਖਣ ਬੁੱਧੀ ਵਾਲੇ ਯੋਧੇ ਦਾ ਜਨਮ ਸਾਸਰਾਮ, ਰੋਹਤਾਸ ਵਿੱਚ ਸੰਨ 1472 ਨੂੰ ਹੋਇਆ।ਜਦੋਂ ਸਾਹੂ ਖੇਲ ਕਬੀਲੇ ਦੇ ਸਰਦਾਰ ਬਹਿਲੋਲ ਨੇ ਦਿੱਲੀ ਤੇ ਕਬਜਾ ਕੀਤਾ ਤਾਂ ਉਸਦੇ ਸਦੇ ਤੇ ਅਫਗਾਨਿਸਤਾਨ ਦੇ ਅਨੇਕਾਂ ਪਰਿਵਾਰ ਜਿੰਨਾਂ ਵਿੱਚ ਸ਼ੇਰ ਸ਼ਾਹ ਸੂਰੀ ਦਾ ਦਾਦਾ ਇਬਰਾਹੀਮ ਵੀ ਆਪਣੇ ਪੁੱਤਰ ਸਮੇਤ ਆਣ ਕੇ ਰਹਿਣ ਲੱਗਾ।ਅਸਲ ‘ਚ ਇਸਦਾ ਨਾਂ ਫਰੀਦ ਖਾਨ ਸ਼ੇਰ ਸਾਹ ਸੀ,ਬਚਪਨ ਵਿੱਚ ਸ਼ਿਕਾਰ ਖੇਡਦੇ ਇਕਲੇ ਨੇ ਸ਼ੇਰ ਨੂੰ ਮਾਰਿਆ ਤੇ ਉਸਨੂੰ ਸ਼ੇਰ ਸ਼ਾਹ ਦਾ ਖਿਤਾਬ ਮਿਲਿਆ।ਪਾਣੀਪਤ ਦੀ ਲੜਾਈ ਵਿੱਚ ਇਬਰਾਹੀਮ ਲੋਧੀ ਦੇ ਹਾਰਨ ਤੇ ਮੁਗਲ ਬਾਬਰ ਦਿੱਲੀ ਦਾ ਬਾਦਸ਼ਾਹ ਬਣਿਆ।ਇਹ ਉਸ ਦੀ ਫੌਜ ਵਿੱਚ ਭਰਤੀ ਹੋ ਗਿਆ।ਬਾਬਰ ਨੇ ਉਸਦੇ ਕੰਮ ਨੂੰ ਵੇਖਦਿਆਂ ਕਿਹਾ,”ਸ਼ੇਰ ਸ਼ਾਹ ਸੂਰੀ ਦੇ ਕੰਮਾਂ ਤੇ ਨਜ਼ਰ ਰੱਖੋ ਇਹ ਬਹੁਤ ਚਲਾਕ ਬੰਦਾ ਜਾਪਦਾ ਹੈ।ਉਹਦੇ ਮੱਥੇ ਤੇ ਰਾਜ ਦੇ ਪਰਭੂਤਵ ਚਿੰਨ ਹਨ।” ਬਾਬਰ ਵੱਲੋਂ ਉਸਨੂੰ ਗ੍ਰਿਫਤਾਰ ਕਰਨ ਦੀ ਗੱਲ ਚਲੀ ਤਾਂ ਉਹ ਬਿਹਾਰ ਭੱਜ ਗਿਆ,ਉੱਥੇ ਕਬਜਾ ਕਰ ਲਿਆ।1533 ਵਿੱਚ ਬੰਗਾਲ ਦੀ ਲੜਾਈ ਵਿੱਚ ਬਹੁਤ ਲਾਭ ਹੋਇਆ।ਬਾਬਰ ਦੀ ਮੌਤ ਤੋਂ ਬਾਅਦ ਉਸਦੇ ਬਾਦਸ਼ਾਹ ਬਣੇ ਪੁੱਤਰ ਹੰਮਾਯੂ ਨੂੰ ਦਿੱਲੀ ਤੋਂ ਭਜਾ ਕੇ ਰਾਜਭਾਗ ਸੰਭਾਲਿਆ,1540 ਤੋ 1545 ਤੱਕ ਕੀਤੇ ਰਾਜ ਦੌਰਾਨ ਉਸਦੇ ਇਤਿਹਾਸਕ ਕੀਤੇ ਕੰਮਾਂ ਵਿੱਚ ਮੁੱਖ ਤੌਰ ਤੇ 2500 ਕਿਲੋਮੀਟਰ ਲੰਮੀ ਸੜਕ ਪਿਸ਼ਾਵਰ ਤੋਂ ਪਾਕਿਸਤਾਨ,ਅੰਮਿ੍ਤਸਰ, ਜਲੰਧਰ,ਅੰਬਾਲਾ, ਕਾਨਪੁਰ,ਕਲਕੱਤਾ ਹੁੰਦੀ ਹੋਈ ਸੋਨਾਰ ਗਾਉਂ ਬੰਗਲਾਦੇਸ਼ ਤੱਕ ਬਣਵਾਈ ਜਿਸਨੂੰ ਜੀ ਟੀ ਰੋਡ ਜਾਂ ਸ਼ੇਰ ਸੂਰੀ ਸ਼ਾਹ ਮਾਰਗ ਕਿਹਾ ਜਾਂਦਾ ਹੈ।ਇਸ ਸੜਕ ਉਪਰ 1700 ਸਰਾਵਾਂ ਬਣਵਾਈਆਂ ਜਿਨਾਂ ‘ਚੋਂ ਅੱਜ ਵੀ ਜੋ ਖਸਤਾ ਹਾਲ ‘ਚ ਵੇਖੀਆਂ ਜਾ ਸਕਦੀਆਂ ਹਨ।ਭਾਰਤੀ ਰੁਪਏ ਨੂੰ ਚਾਲੂ ਕੀਤਾ ਜੋ ਅਜੇ ਵੀ ਕਈ ਦੇਸ਼ਾਂ ਵਿੱਚ ਚਲਦਾ ਹੈ।ਹਰ ਵਡੇ ਨਗਰ ਵਿੱਚ ਨਿਆਂ ਕੇਂਦਰ ਬਣਾਏ ਗਏ।ਘੋੜਿਆਂ ਨੂੰ ਦਾਗਣ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਜੋ ਸਰਦਾਰ ਜਾਂ ਜਗੀਰਦਾਰ ਧੋਖੇ ਨਾਲ ਖਜਾਨੇ ਦੀ ਲੁੱਟ ਰੋਕੀ ਜਾ ਸਕੇ।22ਮਈ1545 ਨੂੰ ਉਸਦੀ ਮੌਤ ਕਲੰਦਰ, ਬੁਦੇਲਖੰਡ ਵਿੱਚ ਹੋਈ ਤੇ ਉਥੋਂ ਦੇ ਲਾਲਗੜ ਕਿਲੇ ਵਿੱਚ ਦਫਨਾਇਆ ਗਿਆ। ਰੋਜ਼ਾ ਕੀ ਹੈ ? ਰਮਜਾਨ ਦੇ ਮਹੀਨੇ ਰੋਜ਼ੇ ਹੁੰਦੇ ਹਨ।ਰੋਜ਼ਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਵਰਤ ਜਾਂ ਫਾਕਾ।ਧਰਮ ਦੇ ਨਾਂ ਤੇ ਮੁਸਲਮਾਨ ਰੋਜੇ ਰੱਖਦੇ ਹਨ ਤੇ ਹਿੰਦੂ ਵਰਤ।ਯਹੂਦੀਆਂ ਦੇ 40 ਤੇ ਮੁਸਲਮਾਨਾਂ ਦੇ 30 ਰੋਜੇ ਹੁੰਦੇ ਹਨ।ਰੋਜਿਆਂ ਦੇ ਸਮੇ ਦਿਨ ਭਰ ਅੰਨ ਪਾਣੀ ਦੀ ਵਰਤੋਂ ਨਹੀ ਕਰਨੀ ਭਾਵ ਇਸ ਮਹੀਨੇ ਵਿੱਚ ਸਵੇਰੇ ਪੋਹ ਫੁਟਣ ਤੋਂ ਲੈ ਕੇ ਸੂਰਜ ਛਿਪਣ ਤਕ ਭੁੱਖੇ ਰਹਿਣ ਨੂੰ ਰੋਜ਼ਾ ਕਹਿੰਦੇ ਹਨ।ਕੁਝ ਦਿਨ ਛੱਡ ਕੇ ਇਕ ਵਕਤ ਭੁੱਖੇ ਰਹਿਣ ਨਾਲ ਮਿਹਦਾ ਠੀਕ ਰਹਿੰਦਾ ਹੈ।ਇਸ ਤੋਂ ਇਲਾਵਾ ਭੁੱਖ ਬਰਦਾਸ਼ਤ ਕਰਨ ਨਾਲ ਸਾਡੇ ਅੰਦਰ ਉਨਾਂ ਗਰੀਬਾਂ ਪ੍ਰਤੀ ਹਮਦਰਦੀ ਪ੍ਰਗਟ ਹੁੰਦੀ ਹੈ ਜੋ ਭੁੱਖੇ ਰਹਿਣ ਲਈ ਮਜਬੂਰ ਹੁੰਦੇ ਹਨ।ਇਸਲਾਮ ਵਿੱਚ ਨਮਾਜ਼ ਤੋਂ ਬਾਅਦ ਰੋਜ਼ੇ ਦਾ ਹੀ ਨੰਬਰ ਆਉਂਦਾ ਹੈ।ਜਿਸ ਵਿਚ ਮੁਸਲਮਾਨਾਂ ਲਈ ਕੁਝ ਫ਼ਰਜ ਹਨ।ਮੁਸਲਮਾਨਾਂ ਵੱਲੋਂ ਰੱਖੇ ਜਾਂਦੇ ਰੋਜ਼ਾ ਦਾ ਅਰਥ ਸਿਰਫ ਭੁੱਖਾ ਪਿਆਸਾ ਰਹਿਣਾ ਹੀ ਨਹੀ ਹੁੰਦਾ,ਇਸਦੇ ਵੱਖ ਵੱਖ ਅੰਗਾਂ ਦੇ ਨਾਲ ਸਬੰਧਤ ਅਰਥ ਵੀ ਹਨ।ਅੱਖ ਦੇ ਰੋਜ਼ੇ ਦਾ ਮਤਲਬ ਇਹ ਹੈ ਕਿ ਪਰਾਈ ਔਰਤ ਵਲ ਮਾੜੀ ਨਜ਼ਰ ਨਾਲ ਨਾ ਵੇਖਣਾ,ਨੱਚਣਾ ਗਾਉਣਾ ਵੀ ਵੇਖਣਾ ਮਨਾ ਹੈ ਕਿਉਂਕਿ ਇਸ ਵਿੱਚ ਵੀ ਪਰਾਈਆਂ ਔਰਤਾਂ ਹੀ ਨੱਚਦੀਆਂ ਹਨ।ਜ਼ੁਬਾਨ ਦੇ ਰੋਜ਼ੇ ਦਾ ਮਤਲਬ ਝੂਠ ਨਾ ਬੋਲੋ,ਗਾਲ ਨਾ ਕੱਢੋ, ਚੁਗਲੀ ਨਾ ਕਰੋ ਤੇ ਲੋਕਾਂ ਨੂੰ ਲੜਾਉਣ ਵਾਲੀ ਗੱਲ ਨਾ ਕਰੋ। ਕੰਨ ਦੇ ਰੋਜ਼ੇ ਦਾ ਮਤਲਬ ਕਿਸੇ ਦੀ ਬੁਰਾਈ ਮਜਾ ਲੈ ਕੇ ਨਾ ਸੁਣੋ,ਕਿਸੇ ਦਾ ਕੋਈ ਰਾਜ ਨਾ ਸੁਣੋ।ਹੱਥ ਦੇ ਰੋਜ਼ੇ ਦਾ ਭਾਵ ਕਿਸੇ ਤੇ ਜੁਲਮ ਲਈ ਹੱਥ ਨਾ ਉਠਾਉ ਤਾਂ ਕਿ ਹੱਥਾਂ ਨਾਲ ਕਿਸੇ ਕੋਈ ਤਕਲੀਫ ਨਾ ਹੋਵੇ।ਪੈਰ ਦੇ ਰੋਜ਼ੇ ਤੋਂ ਭਾਵ ਪੈਰ ਬੁਰੇ ਰਸਤਿਆਂ ਵੱਲ ਨਾ ਜਾਉ।ਅਸਲ ਵਿੱਚ ਰੋਜ਼ੇ ਦਾ ਅਰਥ ਹੈ ਮਨੁੱਖ ਨੂੰ ਗੁਨਾਹਾਂ ਤੋਂ ਬਚਾਇਆ ਜਾਵੇ। ਮੁਖਵਿੰਦਰ ਚੋਹਲਾ
![]()
