ਅੱਜ ਦੇ ਦਿਨ :26-5-1906 ਭੌਤਿਕ ਵਿਗਿਆਨੀ ਬੀ.ਪੀ.ਪਾਲ ਦਾ ਜਨਮ।1917 ਗਦਰੀ ਬਾਬਾ ਸੁਰਜਨ ਸਿੰਘ ਫਤਿਹਗੜ੍ਹ ਨੂੰ ਫੇਰੋ ਸ਼ਹਿਰ ਦੇ ਸਾਕੇ ਵਿੱਚ ਲਾਹੌਰ ਜੇਲ ‘ਚ ਫਾਂਸੀ।1933 ਨੌਜਵਾਨ ਭਾਰਤ ਸਭਾ ਦੇ ਕਿਸ਼ੋਰ ਨਾਮਦੇਵ (ਬਿਹਾਰ)ਦੀ ਅੰਡੇਮਾਨ ਨਿਕੋਬਾਰ ‘ਚ ਅਣਮਨੁੱਖੀ ਤਸ਼ੱਦਦ ਵਿਰੁੱਧ ਰੱਖੀ ਭੁੱਖ ਹੜਤਾਲ ਕਾਰਨ ਸ਼ਹੀਦੀ।1955 ਗੋਆ ਦੀ ਅਜ਼ਾਦੀ ਲਈ ਸੰਘਰਸ਼ ਵਿੱਚ ਕੀਤੇ ਮਾਰਚ ਦੌਰਾਨ ਪੁਰਤਗਾਲੀਆਂ ਵੱਲੋਂ ਚਲਾਈ ਗੋਲੀ ਨਾਲ ਕਰਨੈਲ ਸਿੰਘ ਈਸੜੂ,ਲੁਧਿਆਣਾ ਦੀ ਸ਼ਹੀਦੀ।2014 ਨਰੇਂਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ।2017 ਅਸਾਮ ਵਿੱਚ ਦੇਸ਼ ਦੇ ਸਭ ਤੋਂ ਵੱਡੇ 9:15 ਕਿਲੋਮੀਟਰ ਲੰਬੇ ਬ੍ਰਹਮਪੁਤੱਰ ਨਦੀ ਉਪਰ ਬਣਾਏ ਪੁਲ ਦਾ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ।
ਵਿਗਿਆਨੀ ਬੀ.ਪੀ.ਪਾਲ ਫੁੱਲਾਂ,ਸ਼ਬਜੀਆਂ, ਪੌਦਿਆਂ ਦੇ ਸ਼ੌਕੀਨ ਤੇ ਭੌਤਿਕ ਵਿਗਿਆਨੀ ਬੈਂਜਾਮਿਨ ਪੀਅਰੀ ਪਾਲ ਦਾ ਜਨਮ 26-5- 1906 ਨੂੰ ਪੰਜਾਬ ਵਿੱਚ ਮੁਕੰਦਪੁਰ ਵਿਖੇ ਹੋਇਆ।ਵਿਹਲਾ ਤੇ ਜਿਆਦਾ ਸਮਾਂ ਉਹ ਆਪਣੇ ਬਾਗ ਵਿੱਚ ਹੀ ਪੌਦਿਆਂ ਨਾਲ ਬਤੀਤ ਕਰਦੇ ਸਨ।ਉਨਾਂ ਦਾ ਮੁੱਢਲਾ ਜੀਵਨ ਬਰਮਾ ਵਿੱਚ ਬੀਤਿਆ।ਮੁੱਢਲੀ ਪੜਾਈ ਕਰਨ ਤੋਂ ਬਾਅਦ ਉਹ 1928 ਵਿੱਚ ਕੈਂਬਰਿਜ ਯੂਨੀਵਰਸਿਟੀ ਕਣਕ ਬਾਰੇ ਖੋਜ ਕਰਨ ਚਲੇ ਗਏ,ਉਥੋਂ ਪੀ ਐਚ ਡੀ ਕਰਕੇ ਵਾਪਸ ਬਰਮਾ ਪਰਤੇ।1933 ਵਿੱਚ ਦਿੱਲੀ ਵਿਖੇ ਇੰਡੀਅਨ ਐਗਰੀਕਲਚਰਲ ਰੀਸਰਚ ਇੰਸਟੀਚਿਉਟ ਵਿਖੇ ਖੋਜ ਦਾ ਕੰਮ ਕਰਨ ਲੱਗੇ।ਅਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਖੇਤੀਬਾੜੀ ਬਾਰੇ ਬਹੁਤੀ ਖੋਜ ਨਹੀ ਸੀ ਹੋਈ ਸੀ ਤੇ ਫਸਲਾਂ ਨੂੰ ਬਿਮਾਰੀਆਂ ਆਮ ਹੀ ਨਸ਼ਟ ਕਰ ਦਿੰਦੀਆਂ ਸਨ।ਭਾਵੇਂ ਕਣਕ ਦਾ ਵੱਧ ਝਾੜ ਵਾਲੀਆਂ ਕਈ ਕਿਸਮਾਂ ਲੱਭ ਗਈਆਂ ਪਰ ਅਜਿਹੀ ਕਿਸਮ ਨਾ ਲਭੀ ਜਿਸਨੂੰ ਕੁੰਗੀ (ਉਲੀ) ਨਾਂ ਦੀ ਬਿਮਾਰੀ ਨਾ ਲੱਗਦੀ ਹੋਵੇ।18 ਸਾਲ ਦੀ ਮਿਹਨਤ ਪਿੱਛੋਂ ਕਣਕ ਦੀ ਐਨ ਪੀ 809 ਵੰਨਗੀ ਵਿਕਸਤ ਕੀਤੀ।ਕਣਕ ਦੀ ਇਹ ਵੰਨਗੀ ਕੁੰਗੀ ਦੀਆਂ ਤਿੰਨੇ ਕਿਸਮਾਂ ਦਾ ਟਾਕਰਾ ਕਰ ਸਕਦੀ ਸੀ।ਇਸ ਸ਼ਾਨਦਾਰ ਪ੍ਰਾਪਤੀ ਕਾਰਣ ਸੰਸਾਰ ਵਿੱਚ ਉਨਾਂ ਦੀ ਵਡਿਆਈ ਹੋਣ ਲੱਗੀ।1965 ‘ਚ ਉਸੇ ਸੰਸਥਾ ਜਿਥੇ ਕੰਮ ਕਰਦੇ ਸਨ ਦੇ ਡਾਇਰੈਕਟਰ ਜਨਰਲ ਬਣਾਇਆ ਗਿਆ।ਉਸ ਨੂੰ ਖੋਜਾਂ ਲਈ ਰਫੀ ਅਹਿਮਦ ਕਿਦਵਈ ਇਨਾਮ,ਬੀਰਬਲ ਸਾਹਨੀ ਮਾਡਲ ਤੇ ਐਸ ਰਾਮਾਨੁਜਨ ਮੈਡਲ ਨਾਲ ਸਨਮਾਨਿਆ ਗਿਆ।1972 ਰਾਇਲ ਸੁਸਾਇਟੀ ਦਾ ਫੈਲੋ ਚੁਣੇ ਗਏ।ਉਨਾਂ ਨੇ ਗੁਲਾਬ ਦੀਆਂ 40 ਤੋਂ ਵੱਧ ਕਿਸਮਾਂ ਵਿਕਸਤ ਕੀਤੀਆਂ।ਉਸ ਦੀਆਂ ਲਿਖੀਆਂ ਕਿਤਾਬਾਂ ਵਿੱਚੋਂ ਗੁਲਾਬ ਬਾਰੇ ‘ਦਿ ਰੋਜ਼ ਇਨ ਇੰਡੀਆ’ ਬਹੁਤ ਪ੍ਰਸਿੱਧ ਹੋਈ। ਲੂ ਤੋਂ ਬਚੋ :- ਗਰਮੀ ਦੇ ਮੌਸਮ ਵਿੱਚ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਲੂ ਲੱਗਣ ਦਾ ਵੱਧ ਖਤਰਾ ਹੁੰਦਾ ਹੈ ਕਿਉਂਕਿ ਸਰੀਰਕ ਤਾਪਕਰਮ ਨੂੰ ਕਾਬੂ ਕਰਨ ਵਾਲੀ ਉਹਨਾਂ ਦੀ ਕਿਰਿਆ ਬਹੁਤ ਸਮਰਥ ਨਹੀਂ ਹੁੰਦੀ।ਲੂ ਲੱਗਣਾ ਉਹ ਅਵਸਥਾ ਹੈ ਜਦੋਂ ਸਰੀਰ ਦੀ ਤਾਪ ਨਿਰੰਤਰ ਕਿਰਿਆ ਵਿੱਚ ਗੜਬੜ ਹੋ ਜਾਂਦੀ ਹੈ।ਆਮ ਵਿਅਕਤੀ ਦਾ ਤਾਪਮਾਨ 37 ਸੈਂਟੀਗ੍ਰੇਡ ਹੁੰਦਾ ਹੈ ਜਦ ਗਰਮੀ ਨਾਲ 42 ਤੋਂ ਵੱਧ ਜਾਵੇ ਤਾਂ ਖੂਨ ਗਰਮ ਹੋਣ ਲੱਗ ਪੈੰਦਾ ਹੈ।ਜਿੰਨਾਂ ਲੋਕਾਂ ਨੂੰ ਗਰਮੀ ਵਿੱਚ ਰਹਿਣ ਦੀ ਆਦਤ ਨਹੀਂ ਹੁੰਦੀ ਜਾਂ ਸਰੀਰ ਦਾ ਭਾਰ ਜਿਆਦਾ ਹੁੰਦਾ ਹੈ,ਉਨਾਂ ਨੂੰ ਗਰਮੀ ਵਿੱਚ ਖਾਸ ਕਰਕੇ 12 ਵਜੇ ਦੁਪਹਿਰ ਤੋਂ 3 ਵਜੇ ਤੱਕ ਬਾਹਰ ਘੱਟ ਜਾਣਾ ਚਾਹੀਦਾ।ਵੇਖੋ ਇਸ ਵਾਰ ਗਰਮੀ ਕਿਨੀ ਕੁ ਜਿਆਦਾ ਪਵੇਗੀ ਤੇ ਮੌਸਮ ਦਾ ਤਾਪਮਾਨ ਪੰਜਾਬ ਤੇ ਹੋਰ ਰਾਜਾਂ ਵਿੱਚ 45 ਸੈਟੀਗਰੇਡ ਦੇ ਨੇੜੇ ਤਾਂ ਪਹੁੰਚ ਹੀ ਜਾਂਦਾ ਹੈ । ਲੱਛਣ : ਨਰਵਸ ਸਿਸਟਮ ਵਿੱਚ ਗੜਬੜ,ਮੂਡ ਵਿਗੜਨਾ,ਸਿਰ ਦਰਦ ਆਦਿ ਜਿਸਦੇ ਨਾਲ ਬੇਹੋਸ਼ੀ ਵੀ ਹੋ ਸਕਦੀ ਹੈ ਇਸ ਹਾਲਤ ਵਿੱਚ ਮੂੰਹ ਰਾਂਹੀ ਕੋਈ ਤਰਲ ਨਾ ਦਿਉ ਕਿਉਕਿ ਸਾਹ ਨਾਲੀ ਵਿੱਚ ਜਾ ਕੇ ਰੁਕਾਵਟ ਬਣ ਸਕਦਾ ਹੈ।ਬਚਾਉ: ਜਿਆਦਾ ਧੁੱਪ ਤੇ ਖਾਸ ਕਰਕੇ ਦੁਪਹਿਰ ਸਮੇਂ ਬਾਹਰ ਜਾਣ ਤੋਂ ਪ੍ਰਹੇਜ਼ ਕਰੋ।ਜੇ ਜਿਆਦਾ ਜਰੂਰੀ ਹੋਵੇ ਤਾਂ ਸਿਰ ਢੱਕ ਕੇ ਗਿਲਾ ਰੁਮਾਲ ਜਾਂ ਛੱਤਰੀ ਲੈ ਕੇ ਜਿਉ,ਧੁੱਪ ਵਾਲੀਆਂ ਐਨਕਾਂ ਦੀ ਵਰਤੋਂ।ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਠੰਡਾ ਪਾਣੀ ਜਾਂ ਕੋਈ ਤਰਲ ਪਦਾਰਥ ਲਸੀ,ਸੰਕਜਵੀਂ,ਦੁੱਧ ਆਦਿ ਪੀਉ ਤੇ ਨਾਲ ਠੰਡੇ ਪਾਣੀ ਦੀ ਬੋਤਲ ਲੈ ਕੇ ਜਾਉ।ਦੁਪਹਿਰ ਸਮੇ ਪੈਦਲ ਤੁਰਨ ਤੋਂ ਪ੍ਰਹੇਜ ਕੀਤਾ ਜਾਵੇ।ਤਲੇ ਪਦਾਰਥ, ਮਸਾਲੇਦਾਰ ਕਚੋਰੀ,ਸਮੋਸਾ ਆਦਿ ਖਾਣ ਤੋਂ ਪ੍ਰਹੇਜ਼ ਕਰੋ।ਸਕੂਲੀ ਬੱਚੇ ਦੁਪਹਿਰ ਸਮੇਂ ਘਰ ਜਾਣ ਤੋਂ ਪਹਿਲਾਂ ਠੰਡਾ ਪਾਣੀ ਪੀਣ, ਬੁਖਾਰ ਤੇਜ ਹੋਣ ਤੇ ਸਿਰ ਉਤੇ ਬਰਫ਼ (ਠੰਡੇ) ਪਾਣੀ ਦੀ ਪੱਟੀ ਰੱਖੋ।ਲੂ ਲੱਗੇ ਵਿਅਕਤੀ ਨੂੰ ਸਿਰ ਦਰਦ, ਉਲਟੀਆਂ,ਦਸਤ,ਤੇਜ ਬੁਖ਼ਾਰ ਵਿਚ ਬੇਅਰਾਮੀ ਅਤੇ ਸੁਭਾ ਵਿੱਚ ਚਿਚੜਾਪਣ ਆ ਜਾਂਦਾ ਹੈ। ਮੁਖਵਿੰਦਰ ਸਿੰਘ ਚੋਹਲਾ
![]()
