ਅੱਜ ਦਾ ਵਿਚਾਰ (1 ਜੂਨ) ਆਉ ! ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ ਕਰੀਏ। ਅੱਜ ਦੇ ਦਿਨ:-1874 ਈਸਟ ਇੰਡੀਆ ਕੰਪਨੀ ਭੰਗ ਕੀਤੀ

ਅੱਜ ਦਾ ਵਿਚਾਰ (1 ਜੂਨ) ਆਉ ! ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗ
ਅੱਜ ਦੇ ਦਿਨ:-1874 ਈਸਟ ਇੰਡੀਆ ਕੰਪਨੀ ਭੰਗ ਕੀਤੀ ਗਈ।1915 ਗਦਰੀ ਰਾਮ ਰੱਖਾ ਦੀ ਅੰਡੇਮਾਨ ਨਿਕੋਬਾਰ ‘ਚ ਸ਼ਹੀਦੀ।1955 ਦੇਸ਼ ਵਿੱਚ ਛੂਆ-ਛਾਤ ਵਿਰੋਧੀ ਕਾਨੂੰਨ ਲਾਗੂ ਹੋਇਆ।1968 ਅਮਰੀਕਾ ਦੀ ਪ੍ਰਸਿੱਧ ਲੇਖਕ ਹੈਲਨ ਕੇਲਰ ਦਾ ਦਿਹਾਂਤ।1984 ਪੰਜਾਬ ਨੂੰ ਫੌਜ ਦੇ ਹਵਾਲੇ ਕੀਤਾ ਗਿਆ।1996 ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵਾ ਰੈਡੀ ਦਾ ਦਿਹਾਂਤ।1996 ਐਚ (ਹਰਦਨਹਾਲੀ) ਡੀ (ਡੋਡੇਗੋੜਾ) ਦੇਵਗੌੜਾ ਦੇਸ਼ ਦੇ11ਵੇਂ ਪ੍ਰਧਾਨ ਮੰਤਰੀ ਬਣੇ।2001 ਨੇਪਾਲ ਦੇ ਯੁਵਰਾਜ ਦੀਪੇਂਦਰ ਨੇ ਮਾਤਾ ਪਿਤਾ ਸਮੇਤ ਪਰਿਵਾਰ ਦੇ 11 ਮੈਂਬਰਾਂ ਦੀ ਹੱਤਿਆ ਕਰਕੇ ਖੁਦਕਸ਼ੀ ਕਰ ਲਈ। ਹੈਲਨ ਐਡਮਜ਼ ਕੈਲਰ ਇੱਕ ਅਮਰੀਕੀ ਲੇਖਕ,ਸਿਆਸਤਦਾਨ ਅਤੇ ਅਧਿਆਪਕ ਸੀ। ਇਹ ਪਹਿਲੀ ਬਹਿਰੀ ਅਤੇ ਅੰਨ੍ਹੀ ਔਰਤ ਸੀ ਜਿਸਨੇ ਬੀ.ਏ. ਦੀ ਡਿਗਰੀ ਹਾਸਲ ਕੀਤੀ ਹੋਵੇ।ਹੈਲਨ ਦੀ ਅਧਿਆਪਕ ਐਨੀ ਸੂਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਿਆ ਅਤੇ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ,ਇਹ ਸਭ ਦ ਮਿਰੇਕਲ ਵਰਕਰ ਨਾਟਕ ਅਤੇ ਫ਼ਿਲਮ ਵਿੱਚ ਪੇਸ਼ ਕੀਤਾ ਗਿਆ ਹੈ।ਇਸਦਾ ਜਨਮ ਦਿਨ 27 ਜੂਨ ਸੰਯੁਕਤ ਰਾਜ ਦੇ ਪੈਨਸਿਲਵੇਨੀਆ ਰਾਜ ਵਿੱਚ ਹੈਲਨ ਕੈਲਰ ਦਿਵਸ ਵੱਜੋਂ ਮਨਾਇਆ ਜਾਂਦਾ ਹੈ।ਹੈਲਨ ਐਡਮਜ਼ ਕੈਲਰ ਦਾ ਜਨਮ 27 ਜੂਨ 1880 ਨੂੰ ਤੁਸਕੁੰਬੀਆ, ਅਲਾਬਾਮਾ ਵਿੱਚ ਹੋਇਆ। ਇਸਦਾ ਪਰਿਵਾਰ ਖੇਤਾਂ ਵਿੱਚ ਬਣਾਏ ਘਰ ਆਈ ਵੀ ਗਰੀਨ ਵਿੱਚ ਰਹਿੰਦਾ ਸੀ, ਜੋ ਇਸਦੇ ਦਾਦੇ ਨੇ ਕਈ ਦਹਾਕੇ ਪਹਿਲਾਂ ਬਣਾਇਆ ਸੀ।ਜਨਮ ਸਮੇਂ ਹੈਲਨ ਦੇਖ ਅਤੇ ਸੁਣ ਸਕਦੀ ਸੀ ਪਰ ਜਦੋਂ ਇਹ 19 ਮਹੀਨਿਆਂ ਦੀ ਸੀ ਤਾਂ ਇਸਨੂੰ ਇੱਕ ਬਿਮਾਰੀ ਹੋ ਗਈ ਜਿਸ ਨਾਲ ਇਹ ਬਹਿਰੀ ਅਤੇ ਅੰਨ੍ਹੀ ਹੋ ਗਈ। ਉਸ ਸਮੇਂ ਇਹ ਪਰਿਵਾਰ ਦੇ ਰਸੋਈਏ ਦੀ 6 ਸਾਲਾ ਲੜਕੀ,ਮਾਰਥਾ ਵਾਸ਼ਿੰਗਟਨ, ਨਾਲ ਸੰਚਾਰ ਕਰਨ ਵਿੱਚ ਸਮਰੱਥ ਸੀ। 7 ਸਾਲ ਦੀ ਉਮਰ ਤੱਕ ਇਸ ਕੋਲ ਸੰਚਾਰ ਲਈ 60 ਤੋਂ ਵੱਧ ਸੰਕੇਤ ਸਨ।ਇਸਨੇ ਗਰੈਜੂਏਸ਼ਨ ਕਰਨ ਉਪਰੰਤ ਕਈ ਟੂਰ ਲੈਕਚਰ ਕੀਤੇ ਤੇ ਕਿਤਾਬਾਂ ਲਿਖੀਆਂ।ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਨੇ ਏਸ਼ੀਆ, ਅਫਰੀਕਾ ਤੇ ਯੂਰਪ ਦਾ ਟੂਰ ਕੀਤਾ ਤੇ ਉਥੋਂ ਦੇ ਅਪਹਾਜਾਂ ਨੂੰ ਹੌਸਲਾ ਤੇ ਆਸ ਦਾ ਪੈਗਾਮ ਦਿੱਤਾ।1886 ਦੀ ਹੈਲਨ ਦੀ ਮਾਂ ਨੇ ਚਾਰਲਜ਼ ਡਿਕਨਜ਼ ਦਾ ਸਫ਼ਰਨਾਮਾ ਅਮਰੀਕਨ ਨੋਟਸ ਪੜ੍ਹਿਆ ਜਿਸ ਵਿੱਚ ਇੱਕ ਬਹਿਰੀ ਅਤੇ ਅੰਨ੍ਹੀ ਔਰਤ, ਲੌਰਾ ਬ੍ਰਿਜਮੈਨ, ਦੀ ਸਫ਼ਲ ਸਿੱਖਿਆ ਬਾਰੇ ਜ਼ਿਕਰ ਕੀਤਾ ਹੋਇਆ ਸੀ। ਇਸਤੋਂ ਪ੍ਰਭਾਵਿਤ ਹੋਕੇ ਉਸਨੇ ਹੈਲਨ ਅਤੇ ਉਸਦੇ ਪਿਤਾ ਨੂੰ ਬਾਲਟੀਮੋਰ ਵਿੱਚ ਜੂਲੀਅਨ ਚੀਸ਼ੋਮ ਨਾਂ ਦੇ ਡਾਕਟਰ ਕੋਲ ਜਾਕੇ ਸਲਾਹ ਲੈਣ ਲਈ ਕਿਹਾ। ਚੀਸ਼ੋਮ ਨੇ ਉਹਨਾਂ ਨੂੰ ਅਲੈਕਜ਼ਾਂਦਰ ਗਰਾਹਮ ਬੈਲ ਕੋਲ ਜਾਣ ਦੀ ਸਲਾਹ ਦਿੱਤੀ, ਜੋ ਉਸ ਸਮੇਂ ਅੰਨ੍ਹੇ ਬੱਚਿਆਂ ਨਾਲ ਕੰਮ ਕਰ ਰਿਹਾ ਸੀ।ਬੈਲ ਨੇ ਉਹਨਾਂ ਨੂੰ ਪਰਕਿਨਜ਼ ਇੰਸਟੀਚਿਊਟ ਆਫ਼ ਬਲਾਈਂਡ ਬਾਰੇ ਦੱਸਿਆ ਜਿੱਥੇ ਲੌਰਾ ਬ੍ਰਿਜਮੈਨ ਦੀ ਸਿੱਖਿਆ ਹੋਈ ਸੀ। ਸੰਸਥਾ ਦੇ ਸੰਚਾਲਕ ਮਾਈਕਲ ਅਨਾਗਨੋਸ ਨੇ ਇਹ ਕੰਮ ਐਨੀ ਸੂਲੀਵੈਨ ਨੂੰ ਸੌਂਪਿਆ ਜੋ ਇੱਥੋਂ ਦੀ ਇੱਕ ਸਾਬਕਾ ਵਿਦਿਆਰਥਣ ਸੀ ਅਤੇ ਖੁਦ ਲਗਭਗ ਅੰਨ੍ਹੀ ਸੀ। ਇਸ ਤਰ੍ਹਾਂ 49 ਸਾਲਾਂ ਦੇ ਸੰਬੰਧ ਦੀ ਸ਼ੁਰੂਆਤ ਹੋਈ।ਪਹਿਲਾਂ ਤਾਂ ਸੂਲੀਵੈਨ ਹੈਲਰ ਦੀ ਆਇਆ ਅਤੇ ਆਖਿਰ ਉਸਦੀ ਸਾਥਣ ਬਣੀ। ਉਸਨੇ ਕਿਹਾ ਸੀ ਹਨੇਰੇ ਵਿਚ ਇਕ ਦੋਸਤ ਨਾਲ ਤੁਰਨਾ,ਚਾਨਣ ਵਿੱਚ ਇਕੱਲੇ ਤੁਰਨ ਨਾਲੋਂ ਬੇਹਤਰ ਹੈ। ਇਕ ਜੂਨ 1968 ਨੂੰ ਇਸ ਸੰਸਾਰ ਤੋਂ ਸਦਾ ਲਈ ਚਲੇ ਗਈ। ਮਨੁੱਖੀ ਨੱਕ
ਨੱਕ ਸਰੀਰ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅੰਗ ਹੈ। ਮੂੰਹ ਦੇ ਉੱਪਰ, ਅੱਖਾਂ ਦੇ ਥੱਲੇ ਅਤੇ ਚਿਹਰੇ ਦੇ ਵਿਚਕਾਰ ਉਭਰਿਆ ਹੁੰਦਾ ਹੈ। ਪ੍ਰਾਣੀ ਜਗਤ ਵਿੱਚ ਸਰੀਰ ਦੇ ਆਕਾਰ ਅਤੇ ਸਾਹ ਦੀ ਘੱਟ-ਵੱਧ ਲੋੜ ਮੁਤਾਬਕ, ਨੱਕ ਛੋਟਾ-ਵੱਡਾ ਹੁੰਦਾ ਹੈ। ਪੁਰਸ਼ਾਂ ਦਾ ਨੱਕ ਵੱਡਾ ਅਤੇ ਇਸਤਰੀਆਂ ਦਾ ਛੋਟਾ ਹੁੰਦਾ ਹੈ। ਇੱਕ ਮਨੁੱਖੀ ਨੱਕ ਵਿੱਚ ਤਕਰੀਬਨ ਪੰਜਾਹ ਲੱਖ ਸੈੱਲ ਹੁੰਦੇ ਹਨ। ਪਸ਼ੂਆਂ ਵਿੱਚ ਇਹ ਗਿਣਤੀ ਚਾਰ ਗੁਣਾ ਹੁੰਦੀ ਹੈ। ਮਨੁੱਖੀ ਨੱਕ ਦਸ ਕੁ ਸਾਲ ਦੀ ਉਮਰ ਤਕ ਵਿਕਸਤ ਹੋ ਜਾਂਦਾ ਹੈ ਅਤੇ ਅਠਾਰ੍ਹਾਂ ਕੁ ਸਾਲ ਦੀ ਉਮਰ ਮਗਰੋਂ ਇਸ ਦਾ ਵਧਣਾ ਰੁਕ ਜਾਂਦਾ ਹੈ।
ਨੱਕ ਸਾਹ ਲੈਣ ਦਾ ਹੀ ਯੰਤਰ ਨਹੀਂ, ਇਹ ਸੁਆਦ ਪਰਖਣ, ਖਾਣ-ਪੀਣ ਲਈ ਚੀਜ਼ਾਂ ਪ੍ਰਵਾਨ ਅਤੇ ਰੱਦ ਕਰਨ ਦਾ ਸੰਦ ਵੀ ਹੈ।[1] ਨੱਕ ਦਾ ਹੋਰ ਕਾਰਜ ਇਸ ਦੀ ਸੁੰਘਣ-ਯੋਗਤਾ ਹੈ। ਸਾਹ ਲੈਣ ਵਿੱਚ ਖ਼ੁਸ਼ਕ ਅਤੇ ਗਰਮ ਹਵਾ ਨੂੰ ਨਮੀ ਅਤੇ ਸਰਦੀ ਵਿੱਚ ਠੰਢੀ ਹਵਾ ਨੂੰ ਨਿੱਘੀ ਬਣਾ ਕੇ ਫੇਫੜਿਆਂ ਤੱਕ ਨੱਕ ਹੀ ਪਹੁੰਚਾਉਂਦਾ ਹੈ। ਨੱਕ ਅੰਦਰਲੇ ਪਾਸੇ ਤੋਂ ਤੇਲ ਅਤੇ ਗਰੀਸ ਰਾਹੀਂ ਇਹ ਚਿਹਰੇ ਨੂੰ ਖ਼ੁਸ਼ਕ ਹੋਣ ਤੋਂ ਰੋਕਦਾ ਹੈ। ਨੱਕ ਵਿਚਲੇ ਵਾਲ ਬਾਹਰਲੀਆਂ ਚੀਜ਼ਾਂ ਅਤੇ ਮਿੱਟੀ-ਘੱਟੇ ਨੂੰ ਫੇਫੜਿਆਂ ਵਿੱਚ ਜਾਣ ਤੋਂ ਰੋਕਦੇ ਹਨ। ਦੁੱਖ-ਦਰਦ ਵਿੱਚ ਮਨੁੱਖ ਅੱਖਾਂ ਨਾਲ ਹੀ ਨਹੀਂ, ਨੱਕ ਰਾਹੀਂ ਵੀ ਰੋਂਦਾ ਹੈ। ਨੱਕ, ਗਲਾ, ਕੰਨ ਆਪਸ ਵਿੱਚ ਜੁੜੇ ਹੋਏ ਹਨ।
ਨੱਕ ਦੀਆਂ ਕਾਫੀ ਕਿਸਮਾਂ ਮੰਨੀਆ ਜਾਂਦੀਆ ਹਨ ਜਿਵੇਂ ਗੋਲ, ਮੋਟਾ, ਉਭਰਿਆ, ਪਿਚਕਿਆ, ਲੰਮਾ, ਤਿੱਖਾ, ਅਤੇ ਤਰਾਸ਼ਿਆ ਹੋਇਆ, ਫਿੱਡਾ ਆਦਿ।
ਮਿਥਿਹਾਸ-ਇਤਿਹਾਸ
ਰਾਮਾਇਣ, ਲਛਮਣ ਵੱਲੋਂ ਸਰੂਪਨਖਾ ਦੇ ਨੱਕ ਕੱਟਣਾ।
ਕਲੀਓਪੈਟਰਾ ਦੇ ਨੱਕ ਨੇ ਵਿਸ਼ਾਲ ਯੁੱਧ ਨੂੰ ਜਨਮ ਦੇ ਕੇ ਯੂਰਪ ਦਾ ਨਕਸ਼ਾ ਬਦਲ ਦਿੱਤਾ ਸੀ।
ਰੋਮਨ ਸੱਭਿਅਤਾ ਵਿੱਚ ਲੰਮੇ ਨੱਕ ਵਾਲਿਆਂ ਦਾ ਬੜਾ ਸਤਿਕਾਰ ਸੀ।
ਇਸਤਰੀਆਂ ਦੇ ਨੱਕ ਵਿੱਚ ਲੌਂਗ, ਨੱਥ, ਕੋਕਾ, ਮਛਲੀ, ਤੀਲੀ, ਮੇਖ-ਮੁਰਕੀ ਆਦਿ ਗਹਿਣੇ ਪਾਏ ਜਾਂਦੇ ਹਨ।
‘ਨੱਕ’ ਦੇ ਨਿੱਛ ਮਾਰਨਾ ਬਦਸ਼ਗਨੀ ਮੰਨਿਆ ਜਾਂਦਾ ਹੈ।(ਵਹਿਮ ਭਰਮ)
ਮੁਹਾਵਰੇ
ਨੱਕ ‘ਚ ਨਕੇਲ ਪਾਉਣਾ, ਨੱਕ ‘ਤੇ ਮੱਖੀ ਨਾ ਬੈਠਣ ਦੇਣਾ, ਨੱਕ ਨਾਲ ਲਕੀਰਾਂ ਕੱਢਣੀਆਂ, ਨਾਸੀਂ ਧੂੰਆਂ ਦੇਣਾ, ਨੱਕ ਰੱਖਣਾ, ਨੱਕ ਵੱਢਣਾ, ਨੱਕ ਵੱਟਣਾ, ਨੱਕ ਥੱਲੇ ਨਾ ਆਉਣਾ, ਨੱਕ ਚਾੜ੍ਹਨਾ, ਨੱਕ ‘ਤੇ ਗੁੱਸਾ ਰਹਿਣਾ ਆਦਿ। ਮੁਖਵਿੰਦਰ ਸਿੰਘ ਚੋਹਲਾ

Loading

This Post Has One Comment

  1. Daljit singh judge

    Bahut vadhia jaankaariaa paji

Leave a Reply