ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ
ਜਿੱਥੇ ਆਮ ਲੋਕਾਂ ਨੂੰ ਅੱਜ ਦੀਵਾਲੀ ਵਾਲੇ ਦਿਨ ਆਪਣੇ ਘਰਾਂ ਦੀ ਸਫ਼ਾਈ ਦੇ ਨਾਲ ਨਾਲ ਖ਼ਰੀਦਦਾਰੀ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਅੱਜ ਕੌਮ ਦੇ ਨਿਰਮਾਤਾ ਕਹੇ ਜਾਣ ਵਾਲੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਸੰਘਰਸ਼ ਕਰਦੇ ਸਾਥੀਆਂ ਦੀ ਹਮਾਇਤ ਵਿੱਚ ਕਾਲੀ ਦੀਵਾਲੀ ਮਨਾਉਣਗੇ।
ਇਸਦੇ ਚਲਦਿਆਂ ਬੀਤੇ ਦਿਨਾਂ ਤੋਂ ਹੀ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਗਈ ਸੀ ਤੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਮੰਚ ਤੋਂ ਵੱਖ ਵੱਖ ਜਿਲਿਆਂ ਵਿੱਚ ਇੱਕਠ ਕਰਕੇ ਰੌਣਕਾਂ ਭਰੇ ਬਾਜ਼ਾਰਾਂ ਵਿੱਚ ਕਾਲੇ ਕੱਪੜੇ ਪਾ ਕੇ ਕਾਲੀਆਂ ਝੰਡੀਆਂ ਤੇ ਤਖ਼ਤੀਆਂ ਲੈ ਕੇ ਮਾਰਚ ਕਰਨ ਲਈ ਅਧਿਆਪਕਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।
ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕ ਮਸਲਿਆਂ ਦੇ ਹੱਲ ਲਈ ਤੈਅ ਕੀਤੀ ਮੀਟਿੰਗ ਨਾ ਕਰਨ ਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਅਧਿਆਪਕਾਂ ਵੱਲੋਂ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ ਵਿੱਚ ਹੇਠ ਲਿਖੇ ਫ਼ੈਸਲੇ ਕਰਦੇ ਹੋਏ ਰੋਸ ਮਾਰਚਾਂ ਲਈ ਫੈਸਲਾ ਕੀਤਾ ਗਿਆ ਕਿ ਨਜ਼ਦੀਕੀ ਜਿਲਿਆਂ ਤੋਂ ਇੱਕਤਰ ਹੋ ਕੇ ਅਧਿਆਪਕ ਰੋਸ ਪ੍ਰਗਟ ਕਰਨਗੇ। ਜਾਣਕਾਰੀ ਮੁਤਾਬਿਕ ਇਹ ਵਗੀ ਸੱਦਾ ਦਿੱਤਾ ਗਿਆ ਕਿ ਅਧਿਆਪਕ ਅਧਿਆਪਕਾਵਾਂ ਰੋਸ ਮਾਰਚਾਂ ਲਈ ਕਾਲੇ ਕੱਪੜੇ ਪਹਿਨ ਕੇ ਆਉਣ। ਅਧਿਆਪਕਾਂ ਵੱਲੋਂ ਇਹਨਾਂ ਰੋਸ ਮਾਰਚਾਂ ਲਈ ਸਮਾਂ ਵੀ 11 ਤੋਂ 1 ਵਜੇ ਤੱਕ ਦਾ ਰੱਖਿਆ ਗਿਆ ਹੈ।
ਅਧਿਆਪਕਾਂ ਵੱਲੋਂ ਰੋਸ ਮਾਰਚਾਂ ਲਈ ਜਿਲਿਆਂ ਦਾ ਵੇਰਵਾ
-ਅੰਮ੍ਰਿਤਸਰ – ਤਰਨਤਾਰਨ, ਗੁਰਦਾਸਪੁਰ
-ਪਟਿਆਲਾ – ਫ਼ਤਹਿਗੜ• ਸਾਹਿਬ, ਸੰਗਰੂਰ, ਬਰਨਾਲਾ
-ਬਠਿੰਡਾ – ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮਾਨਸਾ
-ਜਲੰਧਰ -ਕਪੂਰਥਲਾ, ਨਵਾਂ ਸ਼ਹਿਰ
-ਹੁਸ਼ਿਆਰਪੁਰ
-ਲੁਧਿਆਣਾ
– ਰੋਪੜ- ਮੁਹਾਲੀ
![]()
