ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001)
ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਵਾਲੀ ਕਹਾਵਤ ਅਧਿਆਪਕਾਂ ਦੇ ਚੱਲ ਰਹੇ ਮੌਜੂਦਾ ਸੰਘਰਸ਼ ਦੌਰਾਨ ਉਦੋਂ ਸੱਚ ਹੋ ਰਹੀ ਜਾਪਦੀ ਹੈ ਜਦੋਂ ਕਥਿਤ ਤੌਰ ਤੇ ਕੁਝ ਜ਼ਿਆਦਾ ਹੀ ਐਕਟਿਵ ਆਗੂਆਂ ਦੀਆਂ ਅੰਦਰੂਨੀ ਕਾਰਵਾਈਆਂ ਬਾਕੀ ਅਧਿਆਪਕਾਂ ਦੇ ਸਾਹਮਣੇ ਆ ਰਹੀਆਂ ਹਨ।
ਜਿਵੇਂ ਕਿ ਇਸ ਗੱਲ ਦਾ ਖ਼ੁਲਾਸਾ ਪਹਿਲਾਂ ਹੀ ਇਨਕਲਾਬੀ ਬੁਲੇਟਿਨ ਵੱਲੋਂ ਕਰ ਦਿੱਤਾ ਗਿਆ ਸੀ ਕਿ ਕਿਵੇਂ ਸੰਘਰਸ਼ ਵਿਚਲੇ ਕੁਝ ਅਤਿ ਖ਼ਾਸ ਆਗੂ ਅੰਦਰਖਾਤੇ ਸੰਘਰਸ਼ ਵਿੱਚ ਸ਼ਾਮਿਲ ਹੋਰਨਾਂ ਆਗੂਆਂ ਦੀਆਂ ਬਦਲੀਆਂ ਤੇ ਮੁਅੱਤਲੀਆਂ ਲਈ ਤੜਪ ਰਹੇ ਸਨ ਤੇ ਖ਼ੁਦ ਹੀ ਬਾਕੀਆਂ ਆਗੂਆਂ ਦੀਆਂ ਵੀਡੀਓਜ਼, ਤਸਵੀਰਾਂ, ਤੇ ਅਖ਼ਬਾਰਾਂ ਦੀਆਂ ਖ਼ਬਰਾਂ ਤੱਕ ਆਪਣੇ ਜਾਣਕਾਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਸਨ। ਦੱਸਣਾ ਬਣਦਾ ਹੈ ਕਿ ਇਨਕਲਾਬੀ ਬੁਲੇਟਿਨ ਦੀ ਜਾਣਕਾਰੀ ਅਨੁਸਾਰ ਉਕਤ ਖੁਲਾਸੇ ਤੋਂ ਬਾਅਦ ਇਹੋ ਜਿਹੇ ਕਥਿਤ ਭਵੀਸ਼ਣਾਂ ਦੀਆਂ ਸਰਗਰਮੀਆਂ ਤੇ ਰੋਕ ਲੱਗੀ ਸੀ ਤੇ ਇਤਫ਼ਾਕਨ ਇਹ ਵੀ ਕਿ ਇਸ ਖੁਲਾਸੇ ਤੋਂ ਬਾਅਦ ਕਿਸੇ ਹੋਰ ਅਧਿਆਪਕ ਆਗੂ ਦੀ ਬਦਲੀ ਵੀ ਸਾਹਮਣੇ ਨਹੀਂ ਆਈ।
ਇਸਦੇ ਚਲਦਿਆਂ ਬਹੁਤ ਸਾਰੇ ਅਧਿਆਪਕ ਜਿਨ•ਾਂ ਵਿਚ ਕੁਝ ਆਗੂ ਵੀ ਸ਼ਾਮਿਲ ਹਨ ਨੇ ਕਲਿੱਕ ਕਰਨ ਵਿੱਚ ਹੀ ਬਿਹਤਰੀ ਸਮਝੀ ਦੱਸੀ ਜਾਂਦੀ ਹੈ। ਹਾਲਾਤ ਇਹ ਹੋ ਗਏ ਹਨ ਕਿ ਜਿਲੇ ਦੇ ਬਹੁਤ ਸਾਰੇ ਅਧਿਆਪਕਾਂ ਵਿਚੋਂ ਕਰੀਬਨ ਅੱਧਿਆਂ ਨੇ ਕਲਿੱਕ ਕਰ ਲਿਆ ਦੱਸਿਆ ਜਾਂਦਾ ਹੈ।
ਨਾਲ ਨਾਲ ਇਹ ਗੱਲ ਵੀ ਬਹੁਤੇ ਅਧਿਆਪਕਾਂ ਨੂੰ ਪਤਾ ਲੱਗ ਗਈ ਦੱਸੀ ਜਾਂਦੀ ਹੈ ਕਿ ਇਹ ਵੱਡੇ ਆਗੂ ਕੌਣ ਕੌਣ ਸਨ ਜੋ ਆਗੂ ਰੈਲੀਆਂ ਵਿੱਚ ਸ਼ਾਮਲ ਹੋ ਕੇ ਦੂਜਿਆਂ ਦੀਆਂ ਵੀਡੀਓ ਹੀ ਬਣਾਉਂਦੇ ਰਹੇ ਸਨ। ਇਸੇ ਸਿਲਸਲੇ ਵਿੱਚ ਹੀ ਇਹ ਗੱਲ ਵੀ ਦੱਸਣਯੋਗ ਹੈ ਕਿ ਕਥਿਤ ਤੌਰ ਤੇ ਕੁਝ ਆਗੂਆਂ ਨੇ ਆਪਣੀਆਂ ਮੁੱਅਤਲੀਆਂ ਜਾਂ ਬਦਲੀਆਂ ਨੂੰ ਲੈ ਕਿ ਅੰਦਰਖਾਤੇ ਤਿਕੜਮ ਲੜਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਹੌਲ਼ੀ ਹੌਲ਼ੀ ਸਾਹਮਣੇ ਆ ਰਹੀ ਹੈ।
ਦੂਸਰੇ ਪਾਸੇ ਅਤਿ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸੰਘਰਸ਼ ਵਿੱਚ ਸ਼ਾਮਲ ਕੁਝ ਆਗੂਆਂ ਵੱਲੋਂ ਸੰਘਰਸ਼ ਵਿੱਚ ਰਹਿ ਕੇ ਕੀਤੀਆਂ ਕਥਿਤ ਕਾਰਵਾਈਆਂ ਦੇ ਸਬੂਤ ਵੀ ਸਮਾਂ ਆਉਣ ਤੇ ਖ਼ੁਦ ਹੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਹੁਣ ਕੁਝ ਯੂਨੀਅਨ ਆਗੂਆਂ ਵੱਲੋਂ ਰਾਮ ਭਜਨ ਚੌਧਰੀ ਦੇ ਕਲਿੱਕ ਨੂੰ ਲੈ ਕੇ ਗੱਲਾਂ ਕੀਤਆਂ ਜਾ ਰਹੀਆਂ ਹਨ ਉਥੇ ਹੀ ਦੂਸਰੇ ਪਾਸੇ ਅਜਿਹੇ ਬਹੁਤੇ ਚੱਕਵੇਂ ਆਗੂਆਂ ਬਾਰੇ ਇਹ ਗੱਲ ਸਾਹਮਣੇ ਆਉਂਦੀ ਜਾ ਰਹੀ ਹੈ ਕਿ ਕਈ ਆਗੂ ਤਾਂ ਰਾਮ Îਭਜਨ ਤੋਂ ਕਈ ਦਿਨ ਪਹਿਲਾਂ ਹੀ ਲੁਕਵੇਂ ਤੌਰ ਤੇ ਅੰਦਰਖਾਤੇ ਹੀ ਆਪਣੀ ਆਪਣੀ ਪਹੁੰਚ ਕਰ ਚੁੱਕੇ ਸਨ।
ਇੱਥੇ ਇਹ ਦੱਸਣ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੈ ਕਿ ਸਿਰਫ਼ ਇਨਕਲਾਬੀ ਬੁਲੇਟਿਨ ਕੋਲ਼ ਜੋ ਐਕਸਕਲੂਸਿਵ ਜਾਣਕਾਰੀ ਹੈ ਅਨੁਸਾਰ ਰਾਮ ਭਜਨ ਨਾਲ ਸੰਘਰਸ਼ ਦੌਰਾਨ ਜੋ ਵੀ ਘਟਨਾਵਾਂ ਹੋਈਆਂ ਉਹ ਸਾਹਮਣੇ ਆ ਜਾਂਦੀਆਂ ਤਾਂ ਕਥਿਤ ਤੌਰ ਤੇ ਮੌਕਾਪ੍ਰਸਤ ਆਗੂ ਉਸਨੂੰ ਰਾਸ਼ਟਰੀ ਮੀਡੀਆ ਨਹੀਂ ਤਾਂ ਪੰਜਾਬ ਦੇ ਮੀਡੀਆ ਵਿੱਚ ਪ੍ਰਚਾਰ ਕੇ ਹਮਦਰਦੀ ਲੈਣ ਦੀ ਕੋਸ਼ਿਸ਼ ਕਰਦੇ।
ਦੂਸਰੇ ਪਾਸੇ ਰਾਮ ਭਜਨ ਚੌਧਰੀ ਨੇ ਇਨਕਲਾਬੀ ਬੁਲੇਟਿਨ ਵੱਲੋਂ ਕਲਿੱਕ ਕਰਨ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਉਹ ਇਸ ਸਮੇਂ ਚੱਲ ਰਹੇ ਸੰਘਰਸ਼ ਦੇ ਕਾਰਨ ਕੁਝ ਵੀ ਕਹਿਣਾ ਨਹੀਂ ਚਾਹੁੰਦੇ ਹਨ ਭਾਵੇਂ ਕਿ ਸੰਘਰਸ਼ ਦੇ ਅੰਦਰੂਨੀ ਹਾਲਾਤਾਂ ਦਾ ਪਤਾ ਲੱਗਣ ਤੇ ਹੀ ਉਹ ਇਹ ਫੈਸਲਾ ਕਰਨ ਲਈ ਮਜ਼ਬੂਰ ਹੋਏ ਹਨ। ਚੌਧਰੀ ਨੇ ਕਿਹਾ ਕਿ ਹਰੇਕ ਅਧਿਆਪਕ ਸਾਥੀ ਆਪਣੇ ਭਵਿੱਖ ਲਈ ਸੋਚਣ ਲਈ ਆਜ਼ਾਦ ਹੈ ਤੇ ਉਹਨਾਂ ਦੇ ਫੈਸਲਾ ਦਾ ਨਤੀਜੇ ਸਬੰਧੀ ਕੁਝ ਹੀ ਸਮੇਂ ਵਿੱਚ ਸਹੀ ਗਲ਼ਤ ਦਾ ਨਿਪਟਾਰਾ ਵੀ ਹੋ ਜਾਵੇਗਾ।
ਜਦੋਂ ਕਿ ਕਥਿਤ ਤੌਰ ਤੇ ਬਹੁਤੇ ਆਗੂ ਲੁਕਵੇਂ ਤੌਰ ਤੇ ਪਹਿਲਾਂ ਹੀ ਸਿਆਸੀ ਆਗੂਆਂ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਆਪਣੀਆਂ ਬਦਲੀਆਂ ਤੇ ਮੁਅੱਤਲੀਆਂ ਨੂੰ ਰੁਕਵਾਉਣ ਲਈ ਅੰਦਰਖ਼ਾਤੇ ਮਿਲ ਚੁੱਕੇ ਸਨ ਜਾਂ ਫਿਰ ਫੈਸਲੇ ਦੀ ਆੜ ਹੇਠ ਪਹਿਲਾਂ ਹੀ ਮਾਨਯੋਗ ਅਦਾਲਤਾਂ ਵਿੱਚ ਪਹੁੰਚ ਕਰ ਚੁੱਕੇ ਸਨ। ਹੁਣ ਵੱਡਾ ਸਵਾਲ ਪੈਦਾ ਇਹ ਹੋ ਗਿਆ ਹੈ ਕਿ ਕੀ ਸੰਘਰਸ਼ ਕਰਨ ਵਾਲੇ ਬਚੇ ਆਗੂ ਜੇਕਰ 42800 ਰੁਪਏ ਤਨਖ਼ਾਹ ਤੋਂ ਘੱਟ ਤਨਖ਼ਾਹ ਲੈਣਾ ਮੰਨ ਲੈਂਦੇ ਹਨ ਤਾਂ ਫਿਰ ਅਧਿਆਪਕਾਂ ਦਾ ਅਸਲ ਦੋਸ਼ੀ ਜਾਂ ਗੱਦਾਰ ਕੌਣ ਅਖ਼ਵਾਇਗਾ।
ਜਿਹੜੇ ਹਾਲਾਤ ਪੈਦਾ ਹੋ ਗਏ ਹਨ ਉਹਨਾਂ ਤੋਂ ਆਸਾਰ ਬਣ ਰਹੇ ਹਨ ਕਿ ਸੰਘਰਸ਼ ਕਰਨ ਵਾਲੇ ਅਧਿਆਪਕ ਤੇ ਉਹਨਾਂ ਨਾਲ ਸੰਘਰਸ਼ ਵਿੱਚ ਸ਼ਾਮਲ ਅਧਿਆਪਕਾਂ ਵਿੱਚ ਇੱਕ ਅਣਦਿਸੀ ਲਕੀਰ ਜਿਲਾ ਹੁਸ਼ਿਆਰਪੁਰ ਵਿੱਚ ਪੈਦਾ ਹੋ ਗਈ ਹੈ। ਇਹੀ ਕਾਰਨ ਹੈ ਪਿਛਲੇ ਦਿਨਾਂ ਦੀਆਂ ਗਤੀਵਿਧੀਆਂ ਦੇ ਚਲਦਿਆਂ ਕੁਝ ਯੂਨੀਅਨਾਂ ਦੇ ਕਹਿੰਦੇ ਕਹਾਉਂਦੇ ਆਗੂ ਕਰੀਬਨ ਚੁੱਪ ਚਾਪ ਸਥਿਤੀ ਵਿੱਚ ਹਨ ਤੇ ਦੂਰੋਂ ਹੀ ਦੇਖੋ ਤੇ ਉਡੀਕ ਕਰੋ ਦੀ ਨੀਤੀ ਅਪਣਾ ਰਹੇ ਹਨ।
ਆਪਣੀ ਮਜ਼ਬੂਰੀ ਮਜ਼ਬੂਰੀ ਆਗੂ ਦੀ ਮਜਬੂਰੀ ਗਦਾਰੀ
ਜਦੋਂ ਆਪਣੀ ਬਦਲੀ ਦੇ ਨਾਂਅ ਤੇ ਕੀਤਾ ਮਿੰਟਾਂ ‘ਚ ਕਲਿੱਕ
ਇਨਕਲਾਬੀ ਬੁਲੇਟਿਨ ਨਿਊਜ਼ ਸਰਵਿਸ, ਹੁਸ਼ਿਆਰਪੁਰ
ਬੀਤੇ ਦਿਨੀਂ ਇੱਕ ਦਿਲਚਸਪ ਗੱਲ ਸਾਹਮਣੇ ਆਈ। ਜਿਸ ਸਬੰਧੀ ਜਾਣਕਾਰੀ ਅਨੁਸਾਰ ਇੱਕ ਸਕੂਲ ਦੀ ਇੱਕ ਅਧਿਆਪਕਾ ਨੇ ਇੱਕ ਐਸਐਸਏ ਆਗੂ ਦੇ ਕਲਿੱਕ ਕਰਨ ਤੇ ਕਾਫ਼ੀ ਹੋ ਹੱਲਾ ਕੀਤਾ। ਲੇਕਿਨ ਜਦੋਂ ਉਸਦੇ ਆਪਣੇ ਸਕੂਲ ਤੋਂ ਬਦਲੀ ਦੇ ਹੁਕਮਾਂ ਦੇ ਜਾਰੀ ਹੋਣ ਦੀ ਗੱਲ ਤੁਰੀ ਤਾਂ ਉਕਤ ਅਧਿਆਪਕਾ ਸਣੇ ਉਸੇ ਸਕੂਲ ਦੀਆਂ ਦੋ ਤਿੰਨ ਹੋਰ ਅਧਿਆਪਕਾਵਾਂ ਨੇ ਵੀ ਉਸੇ ਦਿਨ ਹੀ ਕਲਿੱਕ ਕਰ ਲਿਆ। ਇਸ ਸਬੰਧੀ ਕਿਸੇ ਹੋਰ ਅਧਿਆਪਕ ਨੇ ਚੁਟਕੀ ਲਈ ਕਿ ਇਹ ਤਾਂ ਉਹ ਗੱਲ ਹੋਈ ਅਖੇ ” ਆਪਣੀ ਮਜ਼ਬੂਰੀ ਮਜ਼ਬੂਰੀ ਆਗੂ ਦੀ ਮਜਬੂਰੀ ਗਦਾਰੀ”
![]()
