ਅਜ ਦਾ ਵਿਚਾਰ (1 ਦਸੰਬਰ) ਅਜੋਕੇ ਸਮੇਂ ਵਿਚ ਵਿਆਹ ਤੋਂ ਪਹਿਲਾਂ ਜਨਮ ਕੁੰਢਲੀਆਂ ਮਿਲਾਉਣ ਦੀ ਥਾਂ ਖੂਨ ਦੇ ਟੈਸਟ ਕਰਾਉਣ ਦੀ ਲੋੜ ਹੈ ਕਿਤੇ ਏਡਜ਼ ਵਰਗੀ ਕੋਈ ਲਾ ਇਲਾਜ ਬਿਮਾਰੀ ਤਾਂ ਨਹੀਂ।
ਅਜ ਦੇ ਦਿਨ : 1-12-1906 ਸੰਸਾਰ ਦਾ ਪਹਿਲਾ ਸਿਨੇਮਾ ਪੈਰਿਸ ਵਿਚ ਖੁਲਿਆ।1915 ਸ਼ਹੀਦੀ ਬਾਬੂ ਜਤਿੰਦਰ ਨਾਥ।1924 ਬੱਬਰ ਅਮਰ ਸਿੰਘ ਲਾਹੌਰ ਜੇਲ ਵਿਚ ਸ਼ਹੀਦ।1964 ਵਿਗਿਆਨੀ ਡਾ ਜੇ ਬੀ ਐਸ ਹਾਲਡੇਨ ਦਾ ਦਿਹਾਂਤ।1963 ਨਾਗਾਲੈਂਡ ਭਾਰਤ ਦਾ16ਵਾਂ ਰਾਜ ਬਣਿਆ।1965 ਬੀ ਐਸ ਐਫ ਦੀ ਸਥਾਪਨਾ।1970 ਗਦਰੀ ਬਾਬਾ ਸੱਜਣ ਸਿੰਘ ਨਾਰੰਗਵਾਲ ਦਾ ਦਿਹਾਂਤ।1997 ਬਿਹਾਰ ਦੀ ਗੁੰਡਾ ਰਣਬੀਰ ਸੈਨਾ ਵਲੋਂ ਸੀ ਪੀ ਐਮ ਐਲ ਪੱਖੀ 63 ਲੋਕਾਂ ਦਾ ਕਤਲ ।1988 ਮੁਸਲਮ ਦੇਸਾਂ ਵਿਚੋਂ ਬੇਨਜ਼ੀਰ ਭੁਟੋ ਪਾਕਿਸਤਾਨ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
ਵਿਸ਼ਵ ਏਡਜ ਦਿਵਸ
*ਏਡਜ* ਇਸ ਸਾਲ ਦਾ ਵਿਸ਼ਾ ਹੈ Know your Status.ਆਪਣੀ ਆਪਣੀ ਸਥਿਤੀ ਜਾਣੋ।ਸੰਸਾਰ ਵਿਚ 9,4 ਮਿਲੀਅਨ ਅਜਿਹੇ ਲੋਕ ਹਨ ਜਿੰਨਾਂ ਨੂੰ ਐਚ ਆਈ ਵੀ ਪੀੜਤ ਹੋਣ ਦੇ ਬਾਵਜੂਦ ਜਿਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ।ਏਡਜ਼ (AIDS)ਤੋਂ ਭਾਵ Acquired Immuno Deficiency Syndrome ਬਿਮਾਰੀਆਂ ਵਿਰੁੱਧ ਲੜਨ ਵਾਲੀ ਸ਼ਕਤੀ ਦਾ ਕਮਜੋਰ ਹੋਣਾ।1981 ਨੂੰ ਅਮਰੀਕਾ ਵਿਚ ਸਭ ਤੋਂ ਪਹਿਲਾਂ ਇਸ ਬਿਮਾਰੀ ਬਾਰੇ ਪਤਾ ਲਗਾ।1983 ਨੂੰ ਇਸ ਬਿਮਾਰੀ ਨੂੰ ਫੈਲਾਉਣ ਵਾਲੇ ਵਿਸ਼ਾਣੂ ਐਚ ਆਈ ਵੀ(Human Immuno Virus) ਦਾ ਅਮਰੀਕੀ ਤੇ ਫਰਾਂਸੀਸੀ ਵਿਗਿਆਨੀਆਂ ਨੇ ਪਤਾ ਲਾਇਆ,ਭਾਰਤ ਵਿਚ ਪਹਿਲਾ ਕੇਸ ਮਦਰਾਸ ਵਿਚ ਸੈਕਸ ਕਮਰਸ਼ੀਅਲ ਵਰਕਰ ਦਾ ਸਾਹਮਣੇ ਆਇਆ ਤੇ ਉਸੇ ਸਾਲ ਹੀ ਫਿਰ ਮੁੰਬਈ ਅਤੇ ਪੰਜਾਬ ਵਿਚ 1987 ਨੂੰ ਨਵਾਂ ਸ਼ਹਿਰ ਦੇ ਟਰੱਕ ਡਰਾਇਵਰ ਦਾ ਰਿਪੋਰਟ ਹੋਇਆ।ਪਹਿਲੀਵਾਰ ਇਕ ਦਸੰਬਰ 1988 ਨੂੰ ਵਿਸ਼ਵ ਏਡਜ ਦਿਵਸ ਮਨਾਇਆ ਗਿਆ।ਨੈਸਨਲ ਏਡਜ ਕੰਟਰੋਲ ਆਰਗੇਨਾਈਜੇਸ਼ਨ ਅਨੁਸਾਰ 2005 ਵਿਚ 1,50,000 ਕੇਸ ਸਨ ਉਥੇ 2016 ਵਿਚ 80;000 ਕੇਸ ਰਹਿ ਗਏ।ਦੇਸ ਵਿਚ 2016 ਨੂੰ 62000 ਮੌਤਾਂ ਹੋਈਆਂ।2018 ਵਿਚ
ਅੰਮ੍ਰਿਤਸਰ ਵਿਚ 15426 ਕੇਸ, ਲੁਧਿਆਣਾ 7663 ਤੇ ਫਾਜਲਿਕਾ ਵਿਚ ਸਭ ਤੋਂ ਘਟ 435 ਕੇਸ ਹੋਏ।ਪਿਛਲੇ ਸਾਲ 8759 ਨਵੇਂ ਕੇਸ ਹੋਏ।30% ਕੇਸ 15 ਤੋਂ 24 ਸਾਲ ਦੀ ਉਮਰ ਦੇ ਹੁੰਦੇ ਹਨ।ਯੂ ਐਨ ਉ ਰਿਪੋਰਟ ਮੁਤਾਬਿਕ 2030 ਤਕ ਏਡਜ ਦੀ ਮਹਾਂਮਾਰੀ ਨੂੰ ਖਤਮ ਕਰਨ ਦੇ ਯਤਨ ਜਾਰੀ ਹਨ।ਪੰਜਾਬ ਵਿਚ 28,16,731 ਲੋਕਾਂ ਦੇ ਅਪਰੈਲ 2015 ਤਕ ਐਚ ਆਈ ਵੀ ਟੈਸਟ ਹੋ ਚੁਕੇ ਹਨ ਜਿੰਨਾਂ ਵਿਚ 45948 ਪੋਜਟਿਵ ਸਨ।ਬਿਮਾਰੀ ਦੇ ਲਛਣ : ਮਰੀਜ ਦਾ 10% ਭਾਰਤ ਘਟਣਾ,ਮਹੀਨੇ ਤੋਂ ਵਧ ਬੁਖਾਰ,ਖੰਘ, ਜੁਕਾਮ, ਉਲਟੀਆਂ ਜਾਂ ਦਸਤ ਲਗੇ ਰਹਿਣ।ਜੀਭ,ਮੂੰਹ ਅੰਦਰ ਛਾਲੇ,ਗੁਪਤ ਥਾਵਾਂ ਤੇ ਗਿਲਟੀਆਂ,ਚਮੜੀ ਤੇ ਖਾਰਸ਼, ਸੋਜ ਜਾਂ ਜਨੇਊ ਰੋਗ ਹੋਵੇ।ਕਾਰਣ :ਪਰਾਏ ਮਰਦ ਜਾਂ ਔਰਤ ਨਾਲ ਆਸੁਰਖਿਅਤ ਜਿਨਸੀ ਸਬੰਧਾਂ ਨਾਲ ,ਬਿਨਾਂ ਜਾਂਚ ਖੂਨ ਲੈਣ ਦੇਣ ਨਾਲ,ਇਕ ਹੀ ਸਰਿੰਜ ਸੂਈ ਨਾਲ ਟੀਕੇ ਲਾਉਣ ਤੇ ਖਾਸ ਕਰਕੇ ਨਸ਼ਈ ਲੋਕ ਇਕੋ ਹੀ ਸੂਈ ਨਾਲ ਇਕ ਦੂਜੇ ਨੂੰ ਟੀਕੇ ਲਾਉਦੇ ਹਨ।ਗਰਭਵਤੀ ਔਰਤ ਵਲੋਂ ਪੈਦਾ ਹੋਣ ਵਾਲੇ ਬੱਚੇ ਨੂੰ ਹੋ ਸਕਦੀ।ਇਕ ਹੀ ਸੂਈ ਨਾਲ ਕੰਨ,ਨਕ ਵਿੰਨਣ,ਸਰੀਰ ਤੇ ਫੁੱਲ ਬੂਟੀਆਂ ਉਕਰਾਉਣ,ਸ਼ੇਵ ਲਈ ਇਕ ਹੀ ਬਲੇਡ ਵਰਤਣ ਜਾਂ ਸਾਂਝਾ ਟੁਥ ਬੁਰਸ਼ ਵਰਤਣ ਨਾਲ ਫੈਲ ਸਕਦੀ ਹੈ।ਇਹ ਇਕਠੇ ਰਹਿਣ,ਹੱਥ ਮਿਲਾਉਣ, ਕੀਟ ਪੰਤਗੇ, ਖਟਮਲ, ਮੱਛਰ ਕੱਟਣ ਨਾਲ ਨਹੀ ਫੈਲਦੀ।ਏਡਜ ਦੇ ਇਲਾਜ ਲਈ ਪੰਜਾਬ ਵਿਚ 625 ਆਈ ਸੀ ਟੀ ਸੀ ਸੈਂਟਰ ਜਿਥੇ ਮਰੀਜਾਂ ਦੀ ਕੌਂਸਲਿੰਗ ਕੀਤੀ ਜਾਂਦੀ।9 ਆਰ ਟੀ ਸੈਂਟਰਾਂ ਵਿਚ ਮੁਫਤ ਇਲਾਜ ਕੀਤਾ ਜਾਂਦਾ ਹੈ। ਜਿਥੇ ਮੁਫਤ ਟੈਸਟ ਕੀਤੇ ਜਾਂਦੇ ਹਨ।ਇਸ ਤੋਂ ਇਲਾਵਾ ਬਲਡ ਬੈਂਕ 107 (ਸਰਕਾਰੀ 46+ਪਰਾਈਵੇਟ ਮਨਜੂਰ ਸ਼ੁਦਾ 56+ਮਿਲਟਰੀ ਦੇ 5) ਹਨ ਤੇ ਇਸ ਸਾਲ ਪੰਜ ਹੋਰ ਬਲਡ ਬੈਂਕ ਖੁੱਲੇ ਹਨ ਭਾਵ ਹੁਣ 112 ਹਨ।ਪੰਜਾਬ ਦੀਆਂ ਜੇਲ੍ਹਾਂ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ਵਿਚ 22375 ਕੈਦੀਆਂ ਵਿਚੋਂ 1500 ਕੈਦੀ ਏਡਜ ਤੋਂ ਪੀੜਤ ਹਨ ਜਿੰਨਾਂ ਦਾ ਇਲਾਜ ਚੱਲ ਰਿਹਾ ਹੈ।
ਮੁਖਵਿੰਦਰ ਸਿੰਘ ਚੋਹਲਾ
ਮੋਬਾਈਲ 9872966222
![]()
