ਰੱਬ ਤੋਂ ਪਹਿਲਾਂ ਮਾਂ

1)ਮਾਂ ਲੱਖਾਂ ਹੀ ਦੁੱਖ ਸਹਿੰਦੀ ਏ
ਮੈਂ ਠੀਕ ਆਂ ਫਿਰ ਵੀ ਕਹਿੰਦੀ ਏ
ਤੱਤੀ ਵਾ ਨਾ ਲੱਗ ਜੇ ਪੁੱਤਰ ਨੂੰ
ਇਹ ਸੁੱਖਣਾ ਸੁਖਦੀ ਰਹਿੰਦੀ ਏ
ਤੇਰੀ ਹਸਤੀ ਰੱਬ ਤੋਂ ਪਹਿਲਾਂ ਮਾਂ
ਫਿਰ ਦੂਜੀ ਹਸਤੀ ਰੱਬ ਦੀ ਏ
ਸੱਚੀਓ ਮਾਂ ਤੂੰ ਮਾਂ ਈ ਏ
ਤੇਰੇ ਜੇਹੀ ਨਾਂ ਜੱਗ ਤੇ ਲੱਭਦੀ ਏ ||
2).ਮਾਂ ਦਿਲੋਂ ਦੁਆਵਾਂ ਦਿੰਦੀ ਏ
ਇਹ ਬੋਲ ਨਾ ਮਾਡ਼ਾ ਕਹਿੰਦੀ ਏ
ਇਹ ਦੁਨੀਆਂ ਪਰਦੇ ਖੋਲ੍ਹੇ ਤੇ
ਮਾਂ ਪਰਦੇ ਢੱਕਦੀ ਰਹਿੰਦੀ ਏ
ਮਾਂ ਤੋਂ ਨਈਂ ਕੁਝ ਵੀ ਲੁੱਕ ਸਕਦਾ
ਇਹ ਭੇਤੀ ਜੋ ਰਗ ਰਗ ਦੀ ਏ
ਸੱਚੀਓ ਮਾਂ ਤੂੰ ਮਾਂ ਈ ਏ
ਤੇਰੇ ਜੇਹੀ ਨਾਂ ਜੱਗ ਤੇ ਲੱਭਦੀ ਏ ||
3).ਇਹਦੀ ਝੋਲੀ ਵਿਚ ਕੀ ਜਾਦੂ ਏ
ਮੈਂ ਸਿਰ ਰੱਖਦੇ ਸਵਰਗ ਚ ਜਾ ਬੈਠਾਂ
ਮੈਨੂੰ ਮਿਲਣ ਅਸੀਸਾਂ ਸੁਖਾਂ ਦੀਆਂ
ਜਦ ਪੈਰੀਂ ਹੱਥ ਇਹਦੇ ਲਾ ਬੈਠਾਂ
ਇਹਦੇ ਸੀਨੇ ਲੱਗ ਜੋ ਪੈ ਜਾਂਦੀ
ਓ ਮੈਨੂੰ ਠੰਡ ਨਾ ਕਿਧਰੇ ਲੱਭਦੀ ਏ
ਸੱਚੀਓ ਮਾਂ ਤੂੰ ਮਾਂ ਈ ਏ
ਤੇਰੇ ਜੇਹੀ ਨਾਂ ਜੱਗ ਤੇ ਲੱਭਦੀ ਏ ||
4).ਕਦੇ ਮਾਂ ਨੂੰ ਘਰ ਚੋਂ ਕੱਢਿਓ ਨਾਂ
ਸਾਥ ਬੁੱਢੇ ਵੇਲ਼ੇ ਇਹਦਾ ਛੱਡਿਓ ਨਾਂ
ਕਿਸੀ ਅੱਖ ਚੋਂ ਹੰਜੂ ਵਰਜੇ ਨਾ
ਇਹਦੀ ਸੁੱਖ ਰੱਬ ਕੋਲੋਂ ਮੰਗ ਲੋ ਜੀ
ਕਦੀ ਮਾਂ ਜਹਾਨੋਂ ਤੁਰਜੇ ਨਾਂ
ਦਲਜੀਤ ਉਹ ਘਰਾਂ ਚ ਸੁੰਨ ਹੁੰਦੀ
ਜਿਸ ਘਰ ਵਿਚ ਮਾਂ ਨਾ ਲੱਭਦੀ ਏ
ਸੱਚੀਓ ਮਾਂ ਤੂੰ ਮਾਂ ਈ ਏ
ਤੇਰੇ ਜੇਹੀ ਨਾਂ ਜੱਗ ਤੇ ਲੱਭਦੀ ਏ ..
——-
ਦਲਜੀਤ ਸਿੰਘ,
ਗੁਰਦਾਸਪੁਰ
7508873164
![]()
