You are currently viewing ਅਜ ਦਾ ਵਿਚਾਰ (3 ਦਸੰਬਰ ) ਸਰੀਰਕ ਤੌਰ ਤੇ ਅਪਹਾਜ ਨੂੰ ਮੈਂ ਅਪਹਾਜ ਨਹੀਂ ਮੰਨਦੀ,ਮੇਰੀ ਨਜ਼ਰ ਵਿਚ ਅਪਹਾਜ ਉਹ ਹੁੰਦੇ ਨੇ ਜੋ ਸਰੀਰਕ ਤੌਰ ਤੇ ਤਾਂ ਪੂਰੇ ਹੁੰਦੇ ਹਨ,ਪਰ ਉਨਾਂ ਦੀ ਸੋਚ ਅਪਹਾਜ ਹੁੰਦੀ ਹੈ(ਭਵਨਦੀਪ ਕੌਰ)।

ਅਜ ਦਾ ਵਿਚਾਰ (3 ਦਸੰਬਰ ) ਸਰੀਰਕ ਤੌਰ ਤੇ ਅਪਹਾਜ ਨੂੰ ਮੈਂ ਅਪਹਾਜ ਨਹੀਂ ਮੰਨਦੀ,ਮੇਰੀ ਨਜ਼ਰ ਵਿਚ ਅਪਹਾਜ ਉਹ ਹੁੰਦੇ ਨੇ ਜੋ ਸਰੀਰਕ ਤੌਰ ਤੇ ਤਾਂ ਪੂਰੇ ਹੁੰਦੇ ਹਨ,ਪਰ ਉਨਾਂ ਦੀ ਸੋਚ ਅਪਹਾਜ ਹੁੰਦੀ ਹੈ(ਭਵਨਦੀਪ ਕੌਰ)।

ਅਜ ਦਾ ਵਿਚਾਰ (3 ਦਸੰਬਰ ) ਸਰੀਰਕ ਤੌਰ ਤੇ ਅਪਹਾਜ ਨੂੰ ਮੈਂ ਅਪਹਾਜ ਨਹੀਂ ਮੰਨਦੀ,ਮੇਰੀ ਨਜ਼ਰ ਵਿਚ ਅਪਹਾਜ ਉਹ ਹੁੰਦੇ ਨੇ ਜੋ ਸਰੀਰਕ ਤੌਰ ਤੇ ਤਾਂ ਪੂਰੇ ਹੁੰਦੇ ਹਨ,ਪਰ ਉਨਾਂ ਦੀ ਸੋਚ ਅਪਹਾਜ ਹੁੰਦੀ ਹੈ(ਭਵਨਦੀਪ ਕੌਰ)।
ਅਜ ਦੇ ਦਿਨ : 3-11-1829 ਵਾਇਸਰਾਏ ਲਾਰਡ ਵੀਲੀਅਮ ਬੈਟਿਗ ਨੇ ਸਤੀ ਪਰਥਾ ਤੇ ਪਾਬੰਦੀ ਲਾਈ।1884 ਡਾ.ਰਜਿੰਦਰ ਪ੍ਰਸ਼ਾਦਿ ਦਾ ਜਨਮ।1889 ਦੇਸ਼ ਭਗਤ ਖੁਦੀ ਰਾਮ ਬੋਸ ਦਾ ਜਨਮ।1892 ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਖੁਰਦ,ਲੁਧਿਆਣਾ ਦਾ ਜਨਮ।1967 ਡਾ. ਕਰਿਸ਼ਚੀਅਨ ਬਰਨਾਰਡ ਵਲੋਂ ਵਿਸ਼ਵ ਦਾ ਪਹਿਲਾ ਦਿਲ ਦੀ ਬਦਲੀ ਦਾ ਸਫਲ ਅਪਰੇਸ਼ਨ।1967 ਭਾਰਤ ਦਾ ਪਹਿਲਾ ਰਾਕੇਟ ਰੋਹਿਣੀ (ਆਰ ਐਚ-75)ਥੁੰਬਾ ਤੋ ਦਾਗਿਆ।1971 ਭਾਰਤ ਪਾਕਿਸਤਾਨ ਵਿਚਕਾਰ ਤੀਸਰਾ ਯੁੱਧ।1984 ਭੋਪਾਲ ਵਿਚ ਜ਼ਹਿਰੀਲੀ ਗੈਸ ਮਿਥਾਇਲ ਆਈਸੋਸਾਈਨੇਟ ਰਿਸਣ ਨਾਲ ਹਜ਼ਾਰਾਂ ਮੌਤਾਂ ਤੇ ਹਜ਼ਾਰਾਂ ਵਿਅਕਤੀ ਅਪਹਾਜ ਹੋਏ।1992 ਪਹਿਲੀਵਾਰ ਮੋਬਾਈਲ ਤੇ ਐਮ ਐਸ ਐਮ ਦੀ ਸੇਵਾ ਸ਼ੁਰੂ।
*ਵਿਸ਼ਵ ਅੰਗਹੀਣਤਾ ਦਿਵਸ* 14 ਅਕਤੂਬਰ 1992 ਨੂੰ ਸਯੁੰਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਹਰ ਸਾਲ 3 ਦਸੰਬਰ ਨੂੰ ਵਿਸ਼ਵ ਅੰਗਹੀਣ ਦਿਵਸ ਮਨਾਉਣ ਦਾ ਫੈਸਲਾ ਕੀਤਾ,ਉਦੋਂ ਤੋਂ ਹਰ ਸਾਲ ਅਪੰਗਾਂ ਦੇ ਮਸਲਿਆਂ ਪ੍ਰਤੀ ਹੋਰ ਸੁਚੇਤ ਹੋਣ, ਉਨਾਂ ਦੇ ਮਾਣ ਸਨਮਾਨ ਨੂੰ ਵਧਾਉਣ ਅਤੇ ਹੱਕਾਂ ਬਾਰੇ ਹੋਰ ਧਿਆਨ ਦੇਣ ਵਾਸਤੇ 3 ਦਸੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ।ਇਸ ਸਾਲ ਦਾ ਵਿਸ਼ਾ ਹੈ, Empowering person with disabilities and ensuring inclusiveness and equality.
ਯੂ ਐਨ ਉ ਅਨੁਸਾਰ ਸੌ ਕਰੋੜ ਤੋਂ ਵੱਧ ਲੋਕ ਦੁਨੀਆ ਦੀ ਕੁਲ ਅਬਾਦੀ ਦਾ 15% ਕਿਸੇ ਨਾ ਕਿਸੇ ਅਪਾਹਜਤਾ ਦਾ ਸ਼ਿਕਾਰ ਹਨ।ਭਾਰਤ ਵਿਚ 2001 ਨੂੰ ਦੋ ਕਰੋੜ ਉਨੀ ਲੱਖ ਤੇ 2011 ਵਿਚ ਹੋਈ ਮਰਦਸ਼ੁਮਾਰੀ ਅਨੁਸਾਰ ਦੋ ਕਰੋੜ 68 ਲਖ ਲੋਕ ਅਪਾਹਜਤਾ ਤੋਂ ਪ੍ਰਭਾਵਤ ਸਨ।ਇਨਾਂ ‘ਚੋਂ ਇਕ ਕਰੋੜ 49 ਲਖ ਮਰਦ ਤੇ ਇਕ ਕਰੋੜ 19 ਲੱਖ ਔਰਤਾਂ ਹਨ।ਪੇਂਡੂ ਖੇਤਰਾਂ ਵਿਚ ਇਕ ਕਰੋੜ 80 ਲੱਖ ਤੇ ਸ਼ਹਿਰਾਂ ਵਿਚ 81 ਲੱਖ ਤੇ ਬਾਕੀ ਕਸਬਿਆਂ ਵਿਚ ਹੈ। 51% ਅਨਪੜ, 26% ਪ੍ਰਾਇਮਰੀ,6%ਮਿਡਲ,13% ਸੰਕੈਡਰੀ ਤੇ ਉਸ ਤੋਂ ਅੱਗੇ ਪਹੁੰਚਦੇ ਹਨ।ਸਰਵ ਸਿਖਿਆ ਅਭਿਆਨ ਸਮੁੱਚੀ ਸਿਖਿਆ ਸਕੀਮ ਨੇ 10.71 ਲੱਖ ਵਿਸ਼ੇਸ ਲੋੜਾਂ ਵਾਲੇ ਬੱਚੇ ਸ਼ਾਮਲ ਕੀਤੇ ਹਨ।2005 ਤੋਂ ਸਿਖਿਆ ਦਾ ਅਧਿਕਾਰ ਕਾਨੂੰਨ ਅਤੇ ਸੰਵਿਧਾਨ ਵਿਚ ਹਰ ਬੱਚੇ ਨੂੰ ਮੁਫਤ ਤੇ ਲਾਜਮੀ ਸਿਖਿਆ ਦੀ ਗਰੰਟੀ ਦੀ ਤਜਵੀਜ ਦੇ ਬਾਵਜੂਦ ਬੱਚਿਆਂ/ਵਿਅਕਤੀਆਂ ਦੇ 20% ਤਕ ਵੀ ਪਹੁੰਚ ਨਹੀ ਬਣ ਸਕੀ।ਅਪੰਗਤਾ ਦੀਆਂ ਕਈ ਕਿਸਮਾਂ ਹਨ ਪਰ ਮੁਖ ਤੌਰ ਤੇ ਪੰਜ ਹਨ, ਜਿਨਾਂ ਵਿਚ ਸਭ ਤੋਂ ਜਿਆਦਾ ਅਪੰਗਤਾ ਤੁਰਨ ਫਿਰਨ ਦੀ 20.28%, ਸੁਨਣ ਦੀ 18.92%,ਵੇਖਣ ਦੀ 18.77%, ਦਿਮਾਗੀ 8.31% ਅਤੇ ਬਹੁਪੱਖੀ ਅਪੰਗਤਾ 7.89% ਤੇ ਬਾਕੀ ਹੋਰ ਹੈ।2011ਦੀ ਮਰਦਮ ਸ਼ੁਮਾਰੀ ਅਨੁਸਾਰ ਬੋਲਣ ਵਿਚ 0.42% ਤੇ ਸੁਨਣ ਦੀ 0.17 ਹੈ ਜੋ ਪਿਛਲੇ ਦਸ ਸਾਲਾਂ ਵਿਚ ਵਧੀ ਹੈ ਤੇ ਤੁਰਨ ਫਿਰਨ ਦੀ ਘਟੀ ਹੈ।ਪੇਡੂ ਖੇਤਰ ਨਾਲੋਂ ਸ਼ਹਿਰਾਂ ਵਿਚ ਅਪੰਗਤਾ ਵਧੀ ਹੈ।ਅਪੰਗ ਵਿਅਕਤੀਆਂ ਦੇ ਹੱਕਾਂ ਦੀ ਰਾਖੀ ਲਈ ਬਣੇ ਕਾਨੂੰਨ : ਅਪੰਗਤਾ ਸਬੰਧੀ ਕਾਨੂੰਨ 1995, ਦੀ ਨੈਸ਼ਨਲ ਟਰਸਟ ਫਾਰ ਵੈਲਫੇਅਰ ਆਫ ਪਰਸ਼ਨਜ ਵਿਦ ਔਇਜ਼ਮ,ਸ਼ੈਰੀਬਰਲ ਪਾਲਸੀ, ਮੈਂਟਲ ਰਿਟਾਰਡਡੇਸ਼ਨ ਐਂਡ ਮਲਟੀਪਲ ਡਿਜੇਬਿਲਿਟੀਜ ਐਕਟ 1999, ਰਿਹੈਬਲੀਟੇਸ਼ਨ ਕੌਂਸਲ ਆਫ ਇੰਡੀਆ 1992,ਮੈਂਟਲ ਹੈਲਥ ਐਕਟ, ਰਾਈਟ ਟੂ ਐਜੂਕੇਸ਼ਨ ਐਕਟ 2009, ਪਰੋਟੈਕਸ਼ਨ ਆਫ ਚਾਈਲਡ ਰਾਈਟਸ ਐਕਟ 2005, ਦੀ ਨੈਸ਼ਨਲ ਕਮਿਸ਼ਨ ਫਾਰ ਵਿਮੈਨ ਐਕਟ 1990, ਅਪਰੈਂਟਿਸ ਐਕਟ 2005, ਕਿਰਮੀਨਲ ਪਰੋਸੀਜ਼ਰ ਕੋਰਟ 1973 ਆਦਿ।ਅਪਾਹਜ ਵਿਅਕਤੀਆਂ ਨੂੰ ਸਿਵਲ ਸਰਜਨ ਦਫਤਰ ਦੇ ਮੈਡੀਕਲ ਬੋਰਡ ਵਲੋਂ ਸਰੀਰਕ ਜਾਂਚ ਕਰਕੇ (ਜੇ ਵਿਅਕਤੀ ਦੀ 40% ਤੋਂ ਵਧ ਅਪਾਹਜ ਹੈ ਤਾਂ) ਅਪਾਹਜਤਾ ਦੇ ਸਾਰਟੀਫਿਕੇਟ ਜਾਰੀ ਜਾਂਦੇ ਹਨ।ਜਿਸ ਉਪਰ ਕਈ ਸਹੂਲਤਾਂ ਮਿਲਦੀਆਂ ਹਨ।ਜਿਵੇਂ ਰੇਲ ਵਿਚ 70% ਤਕ ਕਿਰਾਏ ਦੀ ਰਿਆਇਤ,5% ਆਵਾਜਾਈ ਭਤਾ,ਚਾਲੀ ਹਜ਼ਾਰ ਰੁਪਏ ਤਕ ਆਮਦਨ ਕਰ ਤੋਂ ਛੋਟ,ਬੈਂਕਾਂ ਵਲੋਂ ਆਰਥਿਕ ਸਹਾਇਤਾ, ਨੌਕਰੀਆਂ ਵਿਚ ਰਿਜਰਵੇਸ਼ਨ, ਘੱਟ ਆਮਦਨ ਵਾਲਿਆਂ ਨੂੰ ਮਾਲੀ ਸਹਾਇਤਾ, ਪੈਨਸ਼ਨ,ਬਣਾਵਟੀ ਅੰਗ,ਟਰਾਈ ਸਾਇਕਲ, ਪੜਾਈ ਆਦਿ ਅਨੇਕਾਂ ਸਰਕਾਰੀ ਸਹੂਲਤਾਂ ਦਿਤੀਆਂ ਜਾਂਦੀਆਂ ਹਨ।’ਸਰੀਰ ਦੇ ਕਿਸੇ ਹਿੱਸੇ ਦੀ ਅੰਗਹੀਣਤਾ ਕਿਸੇ ਵੀ ਇੱਛਾ ਸ਼ਕਤੀ ਤੋਂ ਵਡੀ ਨਹੀਂ ਹੋ ਸਕਦੀ।ਹਿੰਮਤ ਅਤੇ ਸਵੈ ਵਿਸ਼ਵਾਸ ਨਾਲ ਦੁਨੀਆ ਜਿੱਤੀ ਜਾ ਸਕਦੀ ਹੈ।’ *ਭੁਪਾਲ ਗੈਸ ਕਾਂਡ*: 2 ਦਸੰਬਰ 1984 ਦੀ ਰਾਤ ਨੂੰ ਭੁਪਾਲ ਸਥਿਤ ਯੂਨੀਅਨ ਕਾਰਬਾਈਡ ਦੀ ਕੰਪਨੀ ਦੇ ਕਾਰਖਾਨੇ ਵਿਚੋਂ ਜਹਿਰੀਲੀ ਗੈਸ ਮਿਥਾਈਲ ਆਈਸੋਸਾਈਨੇਟ ਦੇ ਰਿਸਾਅ ਕਾਰਨ 3 ਦਸੰਬਰ ਸਵੇਰ ਤਕ 15000 ਲੋਕਾਂ ਦੀ ਜਾਨ ਜਾ ਚੁੱਕੀ ਸੀ।2006 ਨੂੰ ਸਰਕਾਰ ਨੇ ਹਲਫਨਾਮੇ ਵਿਚ ਮੰਨਿਆ ਕਿ ਗੈਸ ਰਿਸਾਅ ਕਾਰਨ 5,55,125 ਲੋਕ ਸਿਧੇ ਤੌਰ ਤੇ ਪ੍ਰਭਾਵਿਤ ਹੋਏ ਤੇ ਅੰਸ਼ਕ ਰੂਪ ਵਿਚ ਪ੍ਰਭਾਵਤ ਹੋਣ ਵਾਲਿਆਂ ਦੀ ਗਿਣਤੀ, 38,478 ਸੀ।ਪ੍ਰਭਾਵਿਤ ਹੋਣ ਵਾਲੇ ਲੋਕਾਂ ਵਿਚ ਜਿਆਦਾਤਰ ਕਾਰਖਾਨੇ ਨਾਲ ਲੱਗਦੇ ਝੁੱਗੀ ਝੌਂਪੜੀ,ਬਸਤੀਆਂ ਵਾਲੇ ਗਰੀਬ ਲੋਕ ਸਨ।ਇਸ ਗੈਸ ਦੀ ਵਰਤੋਂ ਕੀਟਨਾਸ਼ਕ ਦਵਾਈਆਂ ਬਨਾਉਣ ਲਈ ਕੀਤੀ ਜਾਂਦੀ ਹੈ।ਗੈਸ ਰਿਸਾਅ ਦੇ ਪੀੜਤਾਂ ਨੂੰ ਬਹੁਤ ਘਟ ਮੁਆਵਜਾ ਦਿਤਾ ਗਿਆ।ਅਦਾਲਤ ਵਿਚ ਪਲਾਂਟ ਮੇਨੈਜਰ ਐਸ ਪੀ ਚੌਧਰੀ ਨੇ ਕੇਂਦਰ ਤੇ ਸੀ ਬੀ ਆਈ ਦੇ ਮਨਸੂਬਿਆਂ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਰਾਤ ਨੂੰ ਕਾਰਖਾਨੇ ਵਿਚ ਜਹਿਰੀਲੀ ਗੈਸ ਰਿਸਣ ਦੀ ਘਟਨਾ ਕਿਸੇ ਵਿਅਕਤੀ ਨੇ ਸ਼ਾਜਿਸ ਤਹਿਤ ਜਾਣਕਾਰੀ ਬੁੱਝ ਕੇ ਕੀਤੀ।ਇਹ ਘਟਨਾ ਪਲਾਂਟ ਦੇ ਡਿਜਾਇਨ ਵਿਚ ਖਰਾਬੀ ਕਾਰਨ ਨਹੀਂ ਵਾਪਰੀ।ਕੰਪਨੀ ਦੇ 8 ਭਾਈਵਾਲ਼ ਭਾਰਤੀ ਸਰਮਾਏਦਾਰਾਂ ਨੂੰ 26 ਵਰ੍ਹੇ ਮਗਰੋਂ ਜੂਨ 2010 ਵਿੱਚ ਭੁਪਾਲ ਦੀ ਇੱਕ ਅਦਾਲਤ ਨੇ ਸਿਰਫ ਦੋ-ਦੋ ਵਰ੍ਹੇ ਦੀ ਸਜਾ ਸੁਣਾ ਕੇ ਛੱਡ ਦਿੱਤਾ ਤੇ ਉੱਤੋਂ ਦੋ ਘੰਟਿਆਂ ਅੰਦਰ ਹੀ ਉਹਨਾਂ ਦੀ ਜ਼ਮਾਨਤ ਵੀ ਹੋ ਗਈ ਅਤੇ ਉਹ ਹੱਸਦੇ ਹੋਏ ਘਰ ਚਲੇ ਗਏ।ਇਹ ਸਰਮਾਏਦਾਰਾ ਜਮਹੂਰੀਅਤ ਦਾ ਮਜ਼ਦੂਰਾਂ-ਕਿਰਤੀਆਂ ਲਈ ਇਨਸਾਫ਼ ਹੈ।
ਮਧ ਪਰਦੇਸ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਸ ਦੁਰਘਟਨਾ ਦੀ ਯਾਦ ਵਿਚ ਯਾਦਗਾਰ ਬਣਾਈ ਜਾਵੇਗੀ ਪਰ 33 ਸਾਲ ਬੀਤਣ ਤੇ ਵੀ ਕਿਸੇ ਵੀ ਸਰਕਾਰ ਨੇ ਯਾਦਗਾਰ ਨਹੀਂ ਬਣਾਈ।ਮੁਖਵਿੰਦਰ ਸਿੰਘ ਚੋਹਲਾ* 9872966222

Loading

Leave a Reply