ਹੁਸ਼ਿਆਰਪੁਰ 20 ਅਪ੍ਰੈਲ (ਹਰਜਿੰਦਰ ਹਰਗੜੀਆ )-ਜ਼ਿਲ੍ਹੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2593 ਨਵੇ ਸੈਪਲ ਲਏ ਗਏ ਹਨ ਅਤੇ 2252 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 98 ਨਵੇਂ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 16722 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 426763 ਸੈਪਲ ਲਏ ਗਏ ਹਨ ਜਿਨਾ ਵਿੱਚੋ 408089 ਸੈਪਲ ਨੈਗਟਿਵ , 3558 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1428 ਹੈ ਜਦ ਕਿ 16000 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 672 ਹੈ । ਜਿਲਾ ਹੁਸ਼ਿਆਰਪੁਰ ਦੇ 98 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 18 ਅਤੇ 80 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 3 ਮੌਤਾ ਹੋਈਆ ਹਨ (1) 73 ਸਾਲਾ ਪੁਰਸ਼ ਵਾਸੀ ਫਹਿਤੇਗੜ ਰੋਡ ਹੁਸ਼ਿਆਰਪੁਰ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ ਹੈ (2) 70 ਸਾਲਾ ਔਰਤ ਵਾਸੀ ਸ਼ੁੰਦਰ ਨਗਰ ਹੁਸ਼ਿਆਰਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ (3) 72 ਸਾਲਾ ਪੁਰਸ਼ ਵਾਸੀ ਪੁਜੋਦੱਤਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ । ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।
v ਬਾਹਰੋ ਆਏ ਪਜੇਟਿਵ ਮਰੀਜ ਆਏ —14
v ਹੁਸ਼ਿਆਰਪੁਰ ਜਿਲੇ ਦੇ ਮਰੀਜਾ ——98
v ਟੋਟਲ ਮਰੀਜ —– 112
![]()
