ਅੱਜ ਦੇ ਦਿਨ : 27-4-1526 ਬਾਬਰ ਨੂੰ ਦਿੱਲੀ ਦਾ ਬਾਦਸ਼ਾਹ ਐਲਾਨਿਆ ਗਿਆ।1606 ਮੁਗਲ ਬਾਦਸ਼ਾਹ ਜਹਾਂਗੀਰ ਨੇ ਖੁਸਰੋ ਨੂੰ ਗਿਰਫਤਾਰ ਕੀਤਾ।1854 ਬੰਬੇ ਤੇ ਪੂਨੇ ਵਿੱਚ ਪਹਿਲੀ ਟੈਲੀਗਰਾਮ ਕੀਤੀ ਗਈ।1912 ਪ੍ਰਸਿੱਧ ਅਭਿਨੇਤਰੀ ਜੋਹਰਾ ਸਹਿਗਲ ਦਾ ਜਨਮ।1960 ਦਿੱਲੀ ਵਿੱਚ ਨੈਸ਼ਨਲ ਡਿਫੈਂਸ ਕਾਲਜ ਦੀ ਸਥਾਪਨਾ।
ਮਨੁੱਖੀ ਦੰਦ
ਮਨੁੱਖੀ ਦੰਦ ਵੀ ਮਨੁੱਖ ਦਾ ਇੱਕ ਬਹੁਤ ਜਰੂਰੀ ਅੰਗ ਹੈ। ਹਰੇਕ ਦੇ ਮੂੰਹ ਵਿੱਚ 32 ਦੰਦ ਹੁੰਦੇ ਹਨ। ਦੰਦ ਖਾਣ ਵਾਲੀਆਂ ਵਸਤੂਆਂ ਤੇ ਭੋਜਨ ਨੂੰ ਕੱਟਦੇ, ਤੋੜਦੇ, ਪਾੜਦੇ, ਚਬਾਉਂਦੇ ਅਤੇ ਚਿੱਥਦੇ ਹਨ। ਅੱਠ-ਅੱਠ ਦੰਦ ਵਸਤੂ ਨੂੰ ਕਟਦੇ ਤੇ ਚਬਾਉਂਦੇ, ਚਾਰ ਦੰਦ ਵਸਤੂ ਨੂੰ ਪਾੜਦੇ ਜਾਂ ਤੋੜਦੇ ਅਤੇ ਬਾਰਾਂ ਦੰਦ ਵਸਤੂ ਨੂੰ ਚਿਥਦੇ ਜਾਂ ਚਬਾਉਂਦੇ ਹਨ। ਮੂੰਹ ਦੇ ਜਬਾੜਿਆਂ ਦੇ ਅਗਲੇ ਹਿੱਸੇ, ਮਸੂੜਿਆਂ ਵਿੱਚ ਦੰਦ ਨਿਕਲਦੇ ਹਨ। ਦੰਦਾਂ ਦੀ ਜੜ੍ਹ ਮਸੂੜਿਆਂ ਵਿੱਚ ਹੁੰਦੀ ਹੈ। ਦੰਦ ਦੀ ਜੜ੍ਹ ਉਪਰ ਸੀਮੈਂਟ ਵਾਂਗ ਇੱਕ ਪਦਾਰਥ ਦੰਦ ਨੂੰ ਜਬਾੜੇ ਦੇ ਅੰਦਰ ਮਜ਼ਬੂਤੀ ਨਾਲ ਚਮੇੜੀ ਰੱਖਦਾ ਹੈ। ਇਹ ਕੈਲਸ਼ੀਅਮ, ਫਲੋਰਾਈਡ ਤੇ ਫ਼ਾਸਫ਼ੋਰਸ ਤੱਤਾਂ ਦੇ ਬੰਨੇ ਹੋਏ ਹੁੰਦੇ ਹਨ। ਜੀਭ ਖਾਣ ਵਾਲੀਆਂ ਵਸਤੂਆਂ ਨੂੰ ਦੰਦਾਂ ਹੇਠ ਲੈ ਜਾਂਦੀ ਹੈ। ਮੂੰਹ ਰਾਹੀਂ ਖਾਣਾ, ਤਰਲ ਪਦਾਰਥ, ਜਾਂ ਹੋਰ ਖਾਣ ਵਾਲੀਆਂ ਵਸਤੂਆਂ ਆਦਿ ਮਨੁੱਖੀ ਪੇਟ ਵਿੱਚ ਜਾਂਦਾ ਹੈ।
ਦੁੱਧ ਦੇ ਦੰਦ
ਬੱਚਾ ਅੱਠਾਂ ਮਹੀਨਿਆਂ ਦਾ ਹੋ ਕੇ ਕੋਈ ਨਿੱਕੀ ਜਿਹੀ ਦੰਦੀ ਕੱਢਦਾ ਹੈ। ਇਹ ਦੰਦੀ ਮਾਂ ਦੇ ਢਿੱਡ ਵਿੱਚ ਜਦੋਂ ਉਹ ਤਿੰਨਾਂ ਮਹੀਨਿਆਂ ਦਾ ਸੀ ਤਾਂ ਇਹ ਦੰਦੀ ਬਣਨੀ ਸ਼ੁਰੂ ਹੋ ਜਾਂਦੀ ਹੈ। ਪਹਿਲੀ ਪੱਕੀ ਦੰਦੀ ਜੋ ਅੱਠਾਂ ਸਾਲਾਂ ਦੀ ਉਮਰ ਵਿੱਚ ਮਸੂੜੇ ਤੋਂ ਬਾਹਰ ਨਿਕਲ ਕੇ ਆਉਂਦੀ ਹੈ, ਉਹ ਬੱਚੇ ਦੇ ਮਸੂੜੇ ਅੰਦਰ ਚਾਰ ਮਹੀਨਿਆਂ ਦੀ ਉਮਰ ‘ਚ ਬਨਣੀ ਸ਼ੁਰੂ ਹੋ ਜਾਂਦੀ ਹੈ। ਦੰਦ ਮਰਨ ਤੋਂ ਹਜ਼ਾਰਾਂ ਸਾਲ ਬਾਅਦ ਵੀ ਮਿੱਟੀ ਵਿੱਚ ਦੱਬੀ ਸਾਬਤ ਸਬੂਤ ਮਿਲ ਜਾਂਦੇ ਹਨ। ਕੱਚੇ ਦੰਦ ਸਿਰਫ 20 ਹੁੰਦੇ ਹਨ 10 ਉੱਪਰਲੇ ਜਬਾੜੇ ਦੇ ਤੇ 10 ਹੇਠਲੇ ਜਬਾੜੇ ਦੇ।
ਨੋਜਵਾਨ ਦੇ ਦੰਦ
ਪੱਕੇ ਦੰਦਾਂ ਦੀ ਗਿਣਤੀ 32 ਹੁੰਦੀ ਹੈ: 16 ਉੱਪਰ ਤੇ 16 ਹੇਠਾਂ। ਜਿਸ ਵੇਲੇ ਦੰਦ ਬਣ ਰਹੇ ਹੁੰਦੇ ਹਨ, ਜੇ ਕਿਸੇ ਦੰਦ ਦੇ ਵਿਕਾਸ ਵਿੱਚ ਕੋਈ ਨੁਕਸ ਜਾਂ ਵਿਘਨ ਪੈ ਜਾਵੇ ਤਾਂ ਉਹ ਦੰਦ ਬਾਅਦ ਵਿੱਚ ਠੀਕ ਨਹੀਂ ਹੋ ਸਕਦਾ।
ਨੇਟਲ ਦੰਦ
ਨੇਟਲ ਦੰਦ ਜਨਮ ਵੇਲੇ ਮੌਜੂਦ ਵਾਧੂ ਦੰਦ ਜਾਂ ਦੰਦਾਂ ਨੂੰ ਕਹਿੰਦੇ ਹਨ।
ਕਾਰਨ
ਇਹ ਹਾਲਾਤ ਦੰਦ ਦੇ ਵਿਕਾਸ ਦੇ ਪਹਿਲੇ ਪੜਾਅ ਤੇ ਵਿਕਾਸ ਵਿੱਚ ਆਈ ਗੜਬੜੀ ਕਰ ਕੇ ਕੋਸ਼ਿਕਾਵਾਂ ਵਿੱਚ ਆਈ ਸਰਗਰਮੀ ਕਰ ਕੇ ਹੁੰਦੇ ਹਨ। ਆਮ ਤੌਰ ‘ਤੇ ਜਨਮ ਵੇਲੇ ਮੌਜੂਦ ਦੰਦ ਹੇਠਲੇ ਜਬਾੜੇ ਦੇ ਦੋ ਵਿਚਾਲੇ ਵਾਲੇ (Central Incisors) ਦੰਦ ਹੁੰਦੇ ਹਨ।
ਇਲਾਜ
ਅਜਿਹੇ ਦੰਦਾਂ ਵਿੱਚ ਨੁਕਸ ਹੁੰਦੇ ਹਨ ਅਤੇ ਆਮ ਤੌਰ ‘ਤੇ ਇਨ੍ਹਾਂ ਨੂੰ ਹਟਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਖ਼ਾਸ ਕਰ ਕੇ ਜੇਕਰ ਇਨ੍ਹਾਂ ਦੀ ਗਤੀਸ਼ੀਲਤਾ ਦਾ ਜੀਭ ਜਾਂ ਮੂੰਹ ਨੂੰ ਕਿਸੇ ਤਰੀਕੇ ਦਾ ਨੁਕਸਾਨ ਪਹੁੰਚਦਾ ਹੋਵੇ। ਇਹ ਦੁੱਧ ਪੀਣ ਵਿੱਚ ਵੀ ਪਰੇਸ਼ਾਨੀ ਪੈਦਾ ਕਰਦੇ ਹਨ। ਪਰ ਜੇਕਰ ਇਨ੍ਹਾਂ ਦਾ ਕੋਈ ਨੁਕਸਾਨ ਨਾਂ ਹੋਵੇ ਤਾਂ ਇਨ੍ਹਾਂ ਨੂੰ ਹਟਾਉਣਾ ਨਹੀਂ ਚਾਹੀਦਾ ਕਿਉਂਕਿ ਥੋੜੀ ਵੀ ਗਲਤੀ ਪੱਕੇ ਦੰਦਾਂ ਦੀ ਜੜ੍ਹ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਠੁਕੇ ਹੋਏ ਦੰਦ
ਇਹ ਉਹ ਦੰਦ ਹੁੰਦੇ ਹਨ ਜੋ ਕਿਸੇ ਹੋਰ ਦੰਦ ਦੁਆਰਾ ਪਾਈ ਗਈ ਰੁਕਾਵਟ ਕਰ ਕੇ ਮੂੰਹ ਵਿੱਚ ਪੂਰੀ ਤਰ੍ਹਾਂ ਨਹੀਂ ਉੱਗ ਪਾਉਂਦੇ। ਇਹ ਆਮ ਤੌਰ ‘ਤੇ ਅਕਲ ਦਾੜ੍ਹ ਹੁੰਦੀ ਹੈ। ਅਜਿਹੇ ਹਲਾਤਾਂ ਵਿੱਚ ਦੰਦ ਦੇ ਵਿਕਾਸ ਵਿੱਚ ਆਈ ਰੁਕਾਵਟ ਕਰ ਕੇ ਦਰਦ ਜਾਂ ਸੋਜਿਸ਼ ਵੀ ਹੋ ਸਕਦੀ ਹੈ, ਅਤੇ ਇਹ ਦੰਦ ਲਾਗਲੇ ਦੰਦ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ।
ਕਾਰਨ
ਅਜਿਹੇ ਹਲਾਤ ਉਦੋਂ ਪੈਦਾ ਹੁੰਦੇ ਹਨ ਜਦੋਂ ਜਬਾੜੇ ਵਿੱਚ ਦੰਦਾਂ ਲਈ ਲੋੜੀਂਦੀ ਜਗ੍ਹਾ ਨਹੀਂ ਬਚਦੀ ਤਾਂ ਜੋ ਉਹ ਮੂੰਹ ਵਿੱਚ ਉੱਗ ਸਕਣ। ਕਿਉਂਕਿ ਅਕਲ ਦਾੜ੍ਹ ਸਭ ਤੋਂ ਅੰਤ ਵਿੱਚ ਉੱਗਦੀਆਂ ਹਨ, ਇਸ ਲਈ ਅਕਸਰ ਉਹੀ ਇਨ੍ਹਾਂ ਹਲਾਤਾਂ ਦਾ ਸ਼ਿਕਾਰ ਹੁੰਦੀਆਂ ਹਨ। ਅਜਿਹਾ ਅਨੁਵਾਂਸ਼ਿਕ ਕਾਰਨਾਂ ਕਰ ਕੇ ਵੀ ਹੁੰਦਾ ਹੈ ਜਿਹਨਾਂ ਬਾਰੇ ਜ਼ਿਆਦਾ ਜਾਣਕਾਰੀ ਅਜੇ ਉਪਲਬਧ ਨਹੀਂ ਹੈ ਪਰ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਕਾਰਨ ਕਰ ਕੇ ਕਈ ਵਾਰ ਜਬਾੜ੍ਹੇ ਦੇ ਛੋਟੇ ਰਹਿ ਜਾਣ ਨਾਲ ਜਾਂ ਦੰਦਾਂ ਦੇ ਅਸਾਧਾਰਨ ਵਾਧੇ ਕਰ ਕੇ ਅਜਿਹੇ ਹਲਾਤ ਪੈਦਾ ਹੋ ਜਾਂਦੇ ਹਨ।
ਇਲਾਜ
ਮਸੂੜਿਆਂ ਵਿੱਚ ਆਈ ਫੁਲਾਵਟ ਜਾਂ ਲਾਗ ਨੂੰ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ ਅਤੇ ਅਜਿਹੇ ਦੰਦ ਨੂੰ ਡਾਕਟਰੀ ਸਹਾਇਤਾ ਨਾਲ ਕੱਢਿਆ ਜਾ ਸਕਦਾ ਹੈ।
ਫ਼ਲੋਰੋਸਿਸ
ਫ਼ਲੋਰੋਸਿਸ ਨੂੰ ਦੰਦਾਂ ਵਿੱਚ ਆਈ ਝਾਈ ਵੀ ਕਹਿੰਦੇ ਹਨ। ਇਹ ਦੰਦਾਂ ਦੇ ਵਿਕਾਸ ਦੇ ਦੌਰਾਨ ਵਾਧੂ ਫ਼ਲੋਰਾਈਡ ਦੀ ਖਪਤ ਕਰ ਕੇ ਝਾਲ ਵਿੱਚ ਆਈ ਗੜਬੜੀ ਨੂੰ ਕਹਿੰਦੇ ਹਨ। ਵਧ ਫ਼ਲੋਰਾਇਡ ਦੇ ਸੰਪਰਕ ਵਿੱਚ ਆਉਣ ਦਾ ਖਤਰਾ ਤਾਂ ਹਰ ਉਮਰ ਵਿੱਚ ਹੁੰਦਾ ਹੈ ਪਰ ਸਭ ਤੋਂ ਵਧ ਖਤਰਾ ਛੋਟੀ ਉਮਰ ਵਿੱਚ ਹੁੰਦਾ ਹੈ। ਆਮ ਤੌਰ ‘ਤੇ ਇਹ ਹਲਕੇ ਰੂਪ ਵਿੱਚ ਪਾਈ ਜਾਂਦੀ ਹੈ ਜਿਸ ਵਿੱਚ ਧਿਆਨ ਦੇਣ ਯੋਗ ਰੂਪ ਵਿੱਚ ਨਜ਼ਰ ਨਹੀਂ ਆਉਂਦੀ ਅਤੇ ਨਿੱਕੇ ਨਿੱਕੇ ਚਮਕਦਾਰ ਧੱਬਿਆਂ ਦੀ ਤਰ੍ਹਾਂ ਹੀ ਦਿਸਦੀ ਹੈ। ਸਭ ਤੋਂ ਗੰਭੀਰ ਰੂਪ ਵਿੱਚ ਇੱਕ ਦੰਦਾਂ ਤੇ ਭੂਰੇ ਦਾਗਾਂ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਅਤੇ ਅਜਿਹੇ ਹਲਾਤਾਂ ਵਿੱਚ ਝਾਲ ਮੋਟਾ, ਖੁਰਦਰਾ ਹੋ ਸਕਦਾ ਹੈ ਅਤੇ ਉਸ ਦੀ ਸਫਾਈ ਔਖੀ ਹੋ ਸਕਦੀ ਹੈ। ਫ਼ਲੋਰੋਸਿਸ ਦੇ ਦਾਗ ਪੱਕੇ ਹੁੰਦੇ ਹਨ ਅਤੇ ਸਮੇਂ ਨਾਲ ਗੂੜ੍ਹੇ ਹੋ ਸਕਦੇ ਹਨ।
ਕਾਰਨ
ਦੰਦ ਆਮ ਤੌਰ ‘ਤੇ ਹਾਈਡਰੌਕ੍ਸੀਐਪੇਟਾਇਟ ਅਤੇ ਕਾਰਬੋਨੇਟਿਡ ਹਾਈਡਰੌਕ੍ਸੀਐਪੇਟਾਇਟ ਦੇ ਬਣੇ ਹੁੰਦੇ ਹਨ ਅਤੇ ਵਾਧੂ ਫ਼ਲੋਰਾਈਡ ਦੀ ਖਪਤ ਕਰ ਕੇ ਦੰਦਾਂ ਵਿੱਚ ਫਲੋਰੋਐਪੇਟਾਇਟ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਦੰਦਾਂ ਵਿੱਚ ਚਿੱਟੇ ਦਾਗ ਪੈ ਜਾਂਦੇ ਹਨ ਜੋ ਸਮੇਂ ਨਾਲ ਗੂੜ੍ਹੇ ਹੋ ਸਕਦੇ ਹਨ।
ਇਲਾਜ
ਫ਼ਲੋਰੋਸਿਸ ਡਾ ਇਲਾਜ ਡਾਕਟਰੀ ਸਹਾਇਤਾ ਨਾਲ ਬਲੀਚਿੰਗ ਦੁਆਰਾ ਕੀਤਾ ਜਾ ਸਕਦਾ ਹੈ ਪਰ ਦੰਦਾਂ ਦੀ ਸਫਾਈ ਹਲਾਤਾਂ ਦੀ ਗੰਭੀਰਤਾ ਤੇ ਵੀ ਨਿਰਭਰ ਕਰਦੀ ਹੈ। ਜ਼ਿਆਦਾ ਗੰਭੀਰ ਹਲਾਤਾਂ ਵਿੱਚ ਦੰਦ ਬਦਲਾਉਣ ਦੀ ਲੋੜ ਵੀ ਪੈ ਸਕਦੀ ਹੈ।
ਦੰਤਤਰਾਲ
ਦੰਤਤਰਾਲ ਦੰਦਾਂ ਵਿੱਚ ਅੰਤਰਾਲ ਨੂੰ ਕਹਿੰਦੇ ਹਨ। ਇਸਨੂੰ ਅੰਗ੍ਰੇਜ਼ੀ ਵਿੱਚ Diastema ਕਹਿੰਦੇ ਹਨ। ਇਨਸਾਨਾਂ ਵਿੱਚ ਜਦੋਂ ਦੋ ਦੰਦਾਂ ਵਿੱਚ ਅੰਤਰਾਲ ਆਮ ਨਾਲੋਂ ਵੱਧ ਹੋਵੇ ਤਾਂ ਅਜਿਹੇ ਹਲਾਤਾਂ ਨੂੰ ਦੰਤਤਰਾਲ ਵੱਜੋਂ ਜਾਣਿਆ ਜਾਂਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਦੰਦਾਂ ਅਤੇ ਜਬਾੜੇ ਦੇ ਆਕਾਰ ਵਿੱਚ ਫ਼ਰਕ ਹੋਵੇ। ਮਸੂੜਿਆਂ ਨੂੰ ਬੁੱਲ੍ਹਾਂ ਨਾਲ ਜੋੜਨ ਵਾਲੇ ਊਤਕਾਂ- ਲੇਬੀਅਲ ਫ੍ਰੈਨੂਲਮ (labial frenulum) ਵਿੱਚ ਸ਼ਲੈਮਸ਼ਿਕ ਲਗਾਵ ਵੱਧ ਜਾਂਦਾ ਹੈ ਅਤੇ ਕੈਰਾਟਿਨਾਇਜ੍ਡ (keratinized) ਘੱਟ ਜੁੜਦੇ ਹਨ ਜਿਸ ਨਾਲ ਮੰਦੀ ਦੀ ਸੰਭਾਵਨਾ ਵੱਧ ਹੁੰਦੀ ਹੈ ਅਤੇ ਦੰਤਤਰਾਲ ਇਨ੍ਹਾਂ ਹੀ ਹਲਾਤਾਂ ਕਰ ਕੇ ਹੁੰਦਾ ਹੈ ਅਤੇ ਵੱਧਦਾ ਵੀ ਹੈ। ਦੰਦ ਫੁੱਟਣ ਵੇਲੇ ਵਾਰ ਵਾਰ ਜੀਭ ਲਾਉਣ ਨਾਲ ਦੰਦਾਂ ਨੂੰ ਧੱਕਾ ਲਗਦਾ ਹੈ ਅਤੇ ਇਹ ਵੀ ਦੰਤਤਰਾਲ ਦਾ ਕਾਰਨ ਬਣਦਾ ਹੈ।
ਇਲਾਜ
ਇਹ ਹਲਾਤ ਡਾਕਟਰੀ ਸਹਾਇਤਾ ਨਾਲ ਠੀਕ ਕੀਤੇ ਜਾ ਸਕਦੇ ਹਨ। ਆਮ ਤੌਰ ‘ਤੇ ਦੰਦਾਂ ਵਿੱਚ ਤਾਰ ਲਾ ਕੇ, ਦੰਦਾਂ ਨੂੰ ਚੌੜਾ ਕਰ ਕੇ, ਦੰਦਾਂ ਵਿਚਲੀ ਖਾਲੀ ਥਾਂ ਭਰ ਕੇ ਜਾਂ ਪਾਰਦਰਸ਼ੀ ਸੰਰੇਖਣ ਇਸਤੇਮਾਲ ਕਰ ਕੇ ਇਨ੍ਹਾਂ ਹਲਾਤਾਂ ਦਾ ਇਲਾਜ ਕੀਤਾ ਜਾਂਦਾ ਹੈ। ਮੁਖਵਿੰਦਰ ਚੋਹਲਾ
![]()
