ਅੱਜ ਦਾ ਵਿਚਾਰ (25 ਅਪ੍ਰੈਲ ) ਛੋਟੇ ਬਣ ਕੇ ਰਹੋਗੇ ਤਾਂ ਹਰ ਥਾਂ ਇੱਜਤ ਮਿਲੇਗੀ, ਵੱਡੇ ਹੋਣ ਨਾਲ ਤਾਂ ਮਾਂ ਵੀ ਗੋਦੀ ਵਿਚੋਂ ਉਤਾਰ ਦਿੰਦੀ ਹੈ।


ਅੱਜ ਦੇ ਦਿਨ:1915 ਗਦਰ ਲਹਿਰ ਦੇ ਬੂਟਾ ਸਿੰਘ ਤੇ ਬੰਤਾ ਸਿੰਘ ਵਲੋਂ ਪਿਆਰਾ ਸਿੰਘ ਲੰਗੇਰੀ ਨੂੰ ਗਿਰਫਤਾਰ ਕਰਵਾਉਣ ਵਾਲੇ ਪੁਲਿਸ ਟਾਉਟ ਜੈਲਦਾਰ ਚੰਦਾ ਸਿੰਘ ਦਾ ਕਤਲ।1968 ਪ੍ਰਸਿੱਧ ਸੰਗੀਤ ਸ਼ਾਸਤਰੀ ਗੁਲਾਮ ਅਲੀ ਖਾਂ ਦਾ ਦਿਹਾਂਤ।1982 ਭਾਰਤ ‘ਚ ਟੈਲੀਵੀਯਨ ਤੋਂ ਰੰਗਦਾਰ ਪ੍ਰਸਾਰਣ ਸ਼ੁਰੂ।1945 ਅਮਰੀਕਾ ਵਿੱਚ 50 ਦੇਸ਼ਾਂ ਦੇ ਨੁਮਾਇੰਦਿਆਂ ਨੇ ਯੂ ਐਨ ਉ ਬਣਾਉਣ ਦਾ ਫੈਸਲਾ ਕੀਤਾ।1954 ਸਭ ਤੋਂ ਪਹਿਲੀ ਸੋਲਰ ਬੈਟਰੀ ਬਣਾ ਕੇ ਪ੍ਰਦਰਸ਼ਨ ਕੀਤਾ।1960 ਅਮਰੀਕਾ ਦੀ ਨੌ ਸੈਨਾ ਪਣਡੁਬੀ ਨੇ ਪਾਣੀ ਵਿੱਚ ਪਹਿਲੀਵਾਰ ਦੁਨੀਆ ਦਾ ਚੱਕਰ ਲਾਇਆ।1971 ਦੋ ਲੱਖ ਅਮਰੀਕੀ ਲੋਕਾਂ ਵੱਲੋਂ ਵਾਸ਼ਿੰਗਟਨ ਵਿਖੇ ਵੀਅਤਨਾਮ ਵਿੱਚ ਫੌਜੀ ਦਖਲ ਖਿਲਾਫ ਰੋਸ ਪ੍ਰਦਰਸ਼ਨ।2015 ਨੇਪਾਲ ਵਿੱਚ 7.5 ਤੀਬਰਤਾ ਵਾਲੇ ਭੁਚਾਲ ਵਿੱਚ 9100 ਮੌਤਾਂ,ਹਜਾਰਾਂ ਜਖ਼ਮੀ ।
‘ਵਿਸ਼ਵ ਮਲੇਰੀਆ ਦਿਵਸ’
Theme :Ready to Beat Maleria.
-ਮਲੇਰੀਆ :1638 ਵਿੱਚ ਜਦੋਂ ਦੱਖਣੀ ਅਮਰੀਕੀ ਦੇਸ਼ ਪੀਰੂ ਦੇ ਰਾਜੇ ਦੀ ਪਤਨੀ ਨੂੰ ਬੁਖਾਰ ਹੋਇਆ ਤਾਂ ਕਿਸੇ ਹਕੀਮ ਨੇ ਇਕ ਰੁੱਖ ਦੇ ਤਣੇ ਦਾ ਛਿੱਲੜ ਲਾਹ ਕੇ ਇਲਾਜ ਕਰ ਦਿਤਾ,ਉਹ ਠੀਕ ਹੋ ਗਈ।1640 ਵਿੱਚ ਇਹ ਇਲਾਜ ਯੂਰਪ ਵਿੱਚ ਪਹੁੰਚਾ।1820 ਤੱਕ ਛਿੱਲ ਤੋਂ ਕੁਨੀਨ ਵੱਖ ਨਹੀਂ ਹੋਈ ਸੀ।ਫਿਰ ਫਰਾਂਸੀਸੀ ਵਿਗਿਆਨੀ ਪਿਏਰ ਜੋਸ਼ਨ ਪੇਲੇਤੀਏ ਅਤੇ ਜੋਸਫ ਬਿਆਨੇਮੇ ਕਵੈਂਤੂ ਨੇ ਇਸ ਨੂੰ ਅੱਡ ਕਰਕੇ ਕੁਨੀਨ ਦਾ ਨਾਮ ਦਿਤਾ।ਬਾਅਦ ਵਿੱਚ ਇਸ ਰੁੱਖ ਨੂੰ ਸਿਨਕੋਨਾ (ਕੁਨੀਨ) ਦਾ ਨਾਂ ਦਿਤਾ ਗਿਆ।1899 ਨੂੰ ਇਟਲੀ ਵਿਗਿਆਨੀ ਨੇ ਇਸ ਬੁਖਾਰ ਦਾ ਨਾਂ ਮਲੇਰੀਆ MAL-AREA ਭਾਵ ਗੰਦਾ ਖੇਤਰ ਜਾਂ ਭੈੜੀ ਹਵਾ ਰੱਖਿਆ।ਡਾ ਚਾਰਲਸ ਲੂਈ ਅਲਫੋਂਸ ਲੈਵਰਨ ਜਿਸ ਨੂੰ 1907 ਵਿੱਚ ਨੋਬਲ ਇਨਾਮ ਮਿਲਿਆ ਸੀ ਨੇ ਅਲਜੇਰੀਆ ਵਿਖੇ ਕੰਮ ਕਰਦਿਆਂ ਪਹਿਲੀ ਵਾਰ ਲਾਲ ਰਕਤ ਕੌਸ਼ਿਕਾਂ ਦੇ ਅੰਦਰ ਪਰਜੀਵੀ ਨੂੰ ਵੇਖਿਆ ਤੇ ਉਦੋਂ ਉਸਨੇ ਕਿਹਾ ਕਿ ਮਲੇਰੀਆ ਦਾ ਕਾਰਨ ਪਰੋਟੋਜੋਆ ਪਰਜੀਵੀ ਹੁੰਦਾ ਹੈ ਜਿਸਨੂੰ ਖੁਰਦਬੀਨ ਨਾਲ ਵੇਖਿਆ ਜਾ ਸਕਦਾ ਹੈ।ਇਹ ਜੀਵਤ ਪਸ਼ੂ,ਪੰਛੀਆਂ ਦੇ ਸਰੀਰਾਂ ਉਤੇ ਰਹਿੰਦਾ ਹੈ ਅਤੇ ਖੂਨ ਦੇ ਨਾਲ ਰਕਤਾਣੂਆਂ ਨਾਲ ਸਰੀਰ ਵਿਚ ਚਲਾ ਜਾਂਦਾ ਹੈ।ਇਟਲੀ ਦੇ ਹੋਰ ਵਿਗਿਆਨੀ ਨੇ ਦੱਸਿਆ ਕਿ ਮਲੇਰੀਆ ਬੁਖਾਰ ਸਿਰਫ ਮਾਦਾ ਐਨਾਫਲੀਜ ਮੱਛਰ ਦੇ ਕਟਣ ਨਾਲ ਫੈਲਦਾ ਹੈ।ਜਿਥੋਂ ਦਾ ਮੌਸਮ ਸਲਾਭਾ ਜਾਂ ਤਾਪਮਾਨ ਗਰਮ ਹੋਵੇ,ਉਥੇ ਮੱਛਰ ਪਲਦਾ ਹੈ।ਨੈਪੋਲੀਅਨ ਬੋਨਾਪਾਰਟ ਦੀਆਂ ਫੌਜਾਂ ਦੀ ਹਾਰ ਦਾ ਕਾਰਨ ਵੀ ਮਲੇਰੀਆ ਬੁਖਾਰ ਸੀ।1908 ਨੂੰ ਅਣਵੰਡੇ ਪੰਜਾਬ ਵਿਚ ਦੋ ਕਰੋੜ ਦੀ ਅਬਾਦੀ ‘ਚੋਂ ਤਿੰਨ ਮਹੀਨਿਆਂ ਵਿਚ ਤਿੰਨ ਲੱਖ ਮੌਤਾਂ ਹੋਈਆਂ।ਭਾਰਤ ਸਰਕਾਰ ਵੱਲੋਂ 1909 ਵਿੱਚ ਸੈਂਟਰਲ ਮਲੇਰੀਆ ਬਿਉਰੋ ਕਸੌਲੀ ਖੋਲਿਆ ਗਿਆ ਤੇ 1-1-1927 ਨੂੰ ਇਸਦਾ ਨਾਂ ਬਦਲ ਕੇ ਮਲੇਰੀਆ ਸਰਵੇ ਆਫ ਇੰਡੀਆ ਰੱਖ ਦਿਤਾ।1938 ‘ਚ ਇਸ ਨੂੰ ਦਿਲੀ ਸਿਫਟ ਕਰਕੇ ਇਸਦਾ ਨਾਂ ਮਲੇਰੀਆ ਇੰਸਟੀਚਿਉਟ ਆਫ ਇੰਡੀਆ ਰੱਖ ਦਿਤਾ ਗਿਆ।1947 ਵਿੱਚ ਦੇਸ਼ ਦੀ 34 ਕਰੋੜ ਅਬਾਦੀ ਵਿੱਚੋਂ ਸਾਢੇ ਸਤ ਕਰੋੜ ਕੇਸ ਹੋਏ ਜਿਨਾਂ ‘ਚੋਂ 8 ਲੱਖ ਮੌਤਾਂ ਹੋਈਆਂ।1953 ਵਿੱਚ ਕੌਮੀ ਮਲੇਰੀਆ ਕੰਟਰੋਲ ਪ੍ਰੋਗਰਾਮ NMCP ਤੇ 1958 ਕੌਮੀ ਮਲੇਰੀਆ ਖਾਤਮਾ ਪ੍ਰੋਗਰਾਮ NMEP ਸ਼ੁਰੂ ਹੋਏ।1966 ਵਿੱਚ ਦੇਸ਼ ਅੰਦਰ ਇਕ ਲੱਖ ਤੋਂ ਘੱਟ ਕੇਸ ਹੋਏ ਸਨ ਤੇ ਮਲੇਰੀਏ ਬੁਖਾਰ ਨਾਲ ਕੋਈ ਮੌਤ ਨਹੀਂ ਹੋਈ ਸੀ।1976 ਵਿੱਚ 64 ਲੱਖ ਕੇਸ ਹੋ ਗਏ।1977 ਵਿੱਚ ਮੋਡੀਫਾਈਡ ਮਲੇਰੀਆ ਅਪ੍ਰੇਸ਼ਨ ਸ਼ੁਰੂ ਹੋਇਆ, ਕੇਸਾਂ ਦੀ ਗਿਣਤੀ ਘੱਟਣੀ ਸ਼ੁਰੂ ਹੋਈ।ਦੇਸ਼ ਵਿੱਚ 2007 ਵਿੱਚ 18000 ਕੇਸ ਹੋਏ।ਭਾਰਤ ‘ਚ ਮਲੇਰੀਆ ਪੀ ਵਾਈਵੈਕਸ,ਪੀ ਫੈਲਸੀਪਰਮ,ਪੀ ਮਲੇਰੀ ਕਾਰਣ ਹੁੰਦਾ ਹੈ,ਜਿਆਦਾ ਕੇਸ ਪਹਿਲੀ ਕਿਸਮ ਦੇ ਹਨ।ਪੰਜਾਬ ਵਿੱਚ 2010 ਵਿੱਚ ਪੀ ਵਾਈਵੈਕਸ ਦੇ 3476 ਤੇ ਫੈਲਸੀਪਰਮ(ਦਿਮਾਗੀ ਬੁਖਾਰ) ਦੇ 70 ਕੇਸ ਸਨ ਤੇ 2014 ਵਿਚ ਇਹ ਗਿਣਤੀ ਘਟ ਕੇ ਕਰਮਵਾਰ 1036 ਤੇ 14 ਰਹਿ ਗਈ।2012 ਨੂੰ ਸੰਸਾਰ ਦੇ 106 ਦੇਸ਼ਾਂ ਵਿੱਚ 3 ਕਰੋੜ 3 ਲੱਖ ਲੋਕ ਮਲੇਰੀਆ ਤੋਂ ਪ੍ਰਭਾਵਤ ਹੋਏ ਤੇ 6,27,000 ਮੌਤਾਂ ਹੋਈਆਂ।2015 ਵਿੱਚ 91 ਦੇਸ਼ਾਂ ਅੰਦਰ 2 ਕਰੋੜ 11 ਲੱਖ ਮਰੀਜਾਂ ਵਿੱਚੋਂ 44,6,00 ਮੌਤਾਂ ਹੋਈਆਂ।2016 ਵਿੱਚ 2 ਕਰੋੜ 16 ਲਖ ਮਰੀਜ ਵਿਚੋਂ 44500 ਮੌਤਾਂ ਹੋਈਆ।2013 ਵਿੱਚ 53 ਦੇਸਾਂ ਵਿੱਚ ਕੋਈ ਮਲੇਰੀਏ ਦਾ ਕੇਸ ਨਹੀਂ ਹੋਇਆ।2010 ਤੋਂ 2015 ਦੌਰਾਨ ਮਲੇਰੀਆ ਕੇਸਾਂ ਵਿੱਚ 21% ਤੇ ਮੌਤਾਂ ਵਿੱਚ 29% ਕਮੀ ਆਈ ਹੈ।90% ਕੇਸ ਅਫਰੀਕਾ ਮਹਾਂਦੀਪ ਵਿੱਚ ਹੁੰਦੇ ਹਨ।2012 ਵਿੱਚ ਛੇ ਦੇਸ਼ਾਂ ਸ਼੍ਰੀ ਲੰਕਾ, ਮਾਲਦੀਵ,ਮਰਾਕੋ,ਕਿਰਗਸਤਾਨ,ਤੁਰਕਸਤਾਨ ਤੇ
ਅਰਮੀਨੀਆ ਨੂੰ ਮਲੇਰੀਆ ਮੁਕਤ ਕਰਾਰ ਦਿੱਤਾ ਗਿਆ।
ਮਲੇਰੀਆ ਦੇ ਲੱਛਣ ਇਸ ਦੇ ਆਮ ਲੱਛਣ ਬੁਖ਼ਾਰ, ਸਿਰ ਦਰਦ, ਉਲਟੀ ਅਤੇ ਹੋਰ ਫ਼ਲੂ ਵਰਗੇ ਲੱਛਣ (ਬੁਖਾਰ ਜੋ ਚਾਰ ਤੋਂ ਅੱਠ ਘੰਟੇ ਦੇ ਚੱਕਰ ਵਿੱਚ ਹੁੰਦਾ ਹੈ।) ਪੈਰਾਸਾਈਟ ਲਾਲ ਖ਼ੂਨ ਦੇ ਸੈੱਲ ਨੂੰ ਸੰਕ੍ਰਮਿਤ ਅਤੇ ਨਸ਼ਟ ਕਰਦਾ ਹੈ ਨਤੀਜੇ ਵੱਜੋਂ ਥਕਾਵਟ, ਡੋਬ/ਕੜਵੱਲ ਅਤੇ ਚੇਤਨਾ ਦਾ ਨੁਕਸਾਨ ਹੁੰਦਾ ਹੈ। ਜੇਕਰ ਮਲੇਰੀਆ ਦੇ ਲੱਛਣਾਂ ਦੀ ਪਛਾਣ ਸਮੇਂ ਰਹਿੰਦੇ ਨਾ ਹੋਵੇ ਤਾਂ, ਇਸ ਦਾ ਨਤੀਜਾ ਘਾਤਕ ਹੋ ਸਕਦਾ ਹੈ।
ਜਾਂਚ ਅਤੇ ਇਲਾਜ ਮਲੇਰੀਆ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁੱਫਤ ਕੀਤਾ ਜਾਂਦਾ ਹੈ। ਬੁਖਾਰ ਹੋਣ ਤੇ ਜਿਨਾਂ ਛੇਤੀ ਹੋ ਸਕੇ ਡਾਕਟਰ ਦੀ ਸਲਾਹ ਨਾਲ ਖੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਮਲੇਰੀਆ ਹੋਣ ਦੀ ਪੁਸ਼ਟੀ ਹੋਣ ਤੇ ਇਲਾਜ 24 ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇ। ਬੁਖਾਰ ਦੌਰਾਨ ਮਰੀਜ਼ ਨੂੰ ਕੰਬਲਾਂ ਨਾਲ ਢੱਕ ਕੇ ਅਰਾਮ ਕਰਨਾ ਚਾਹੀਦਾ ਹੈ। ਧਿਆਨ ਦੇਣ ਯੋਗ ਹੈ ਕਿ ਜੇ ਫੈਲਸੀਪੈਰਮ ਮਲੇਰੀਆ ਦੀ ਸ਼ਨਾਖਤ ਹੋ ਜਾਵੇ ਤਾਂ ਬਹੁਤ ਚੌਕਸੀ ਵਰਤਣ ਦੀ ਲੋੜ ਪੈਂਦੀ ਹੈ ਕਿਉਂਕਿ ਇਸ ਵਿੱਚ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜਨ ਤੋਂ ਰੋਕਣ ਲਈ ਤੁਰੰਤ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ।
ਰੋਕਥਾਮ ਦੇ ਉਪਾਅ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਲੇਰੀਅਾ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ ਜੋ ਕਿ ਸਾਫ ਖੜੇ ਪਾਣੀ ਤੇ ਪੈਦਾ ਹੁੰਦਾ ਹੈ। ਪਹਿਲੀ ਗੱਲ ਤਾਂ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਵਿੱਚ ਅਤੇ ਆਲੇ-ਦੁਆਲੇ ਪਾਣੀ ਨਾ ਖੜਨ ਦਿੱਤਾ ਜਾਵੇ।
ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਆਂ ਜਾਣ। ਪਾਣੀ ਦੀਆਂ ਟੂਟੀਆਂ ਆਦਿ ਲੀਕ ਨਾ ਹੋਣ। ਕੂਲਰਾਂ ਵਿਚਲਾ ਪਾਣੀ ਹਫਤੇ ਦੇ ਅੰਦਰ ਨਿਯਮਤ ਬਦਲਿਆ ਜਾਵੇ। ਛੱਤਾਂ ਤੇ ਵਾਧੂ ਕਬਾੜ ਭਾਂਡੇ, ਟਇਰ ਆਦਿ ਨਾ ਰੱਖੇ ਜਾਣ। ਘਰ ਵਿੱਚ ਸਾਫ ਸਫਾਈ ਦਾ ਖਾਸ ਧਿਅਾਨ ਰੱਖਿਆ ਜਾਵੇ ।
ਮੱਛਰ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀਆਂ ਦੀ ਵਰਤੋਂ, ਕਮਰਿਆਂ ਦੀਆਂ ਖਿੜਕੀਆਂ ਤੇ ਜਾਲੀ ਲਗਵਾਉਣੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨਣਾ, ਘਰ ਵਿੱਚ ਸਮੇਂ ਸਮੇਂ ਤੇ ਕੀਟਨਾਸਕ ਦਵਾਈਆਂ ਦਾ ਛਿੜਕਾਅ ਬਹੁਤ ਜਰੂਰੀ ਹੈ। ਮਲੇਰੀਆ ਵਾਲੇ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਵੱਡੀ ਪੱਧਰ ਤੇ ਲੋਕਾਂ ਵਿੱਚ ਮਲੇਰੀਆ ਬਾਰੇ ਜਾਗਰੁਕਤਾ ਅਤੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਕਿ ਜਾਣਕਾਰੀ ਵਿੱਚ ਹੀ ਇਸਦਾ ਬਚਾਅ ਹੈ ਜਿਸ ਨਾਲ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮਲੇਰੀਏ ਦੇ ਖਾਤਮੇ ਲਈ ਪੁਰਜੋਰ ਯਤਨ ਕਰ ਰਿਹਾ ਹੈ। ਨੈਸਨਲ ਵੈਕਟਰ ਬੌਰਨ ਡਜੀਜ਼ ਕੰਟਰੋਲਰ ਪ੍ਰੋਗਰਾਮ ਦੇ ਅੰਡਰ ਸਿਹਤ ਕਰਮਚਾਰੀ ਅੈਕਟਿਵ ਸਰਵੇ ਕਰਕੇ ਕੇਸਾਂ ਦੀ ਭਾਲ ਕਰਕੇ ਇਲਾਜ਼ ਮੁਹੱਈਆ ਕਰਵਾਉਦੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹਨ।

Loading

Leave a Reply