ਅੱਜ ਦੇ ਦਿਨ :-9-5-1540 ਮਹਾਰਾਣਾ ਪ੍ਰਤਾਪ ਦਾ ਜਨਮ।1788 ਬਿਰਟਿਸ਼ ਪਾਰਲੀਮੈਂਟ ਨੇ ਗੁਲਾਮਾਂ ਦੇ ਵਪਾਰ ਤੇ ਪਾਬੰਦੀ ਲਾਈ।1866 ਸਮਾਜਸੇਵੀ ਗੋਪਾਲ ਕਿਰਸ਼ਨ ਗੋਖਲੇ ਦਾ ਜਨਮ।1938 ਗਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਆਲ ਇੰਡੀਆ ਕਾਨਫਰੰਸ ਨੂੰ ਜਾਂਦੇ ਹੋਏ ਬੱਸ ਹਾਦਸੇ ਵਿੱਚ ਜਖ਼ਮੀ ਹੋਣ ਉਪਰੰਤ ਦਿਹਾਂਤ।1944 ਅਮਰੀਕਾ ਵਿੱਚ ਸੰਸਾਰ ਦਾ ਪਹਿਲਾ ਅੱਖਾਂ(ਆਈ ਬੈਂਕ) ਖੋਲਿਆ ਗਿਆ।1947 ਵਿਸ਼ਵ ਬੈਂਕ ਨੇ ਪਹਿਲਾ ਕਰਜਾ 50 ਕਰੋੜ ਡਾਲਰ ਕਰਜਾ ਦਿੱਤਾ।1986 ਮਾਊਂਟ ਐਵਰੈਸਟ ਚੋਟੀ ਤੇ ਪਹਿਲੇ ਪਹੁੰਚਣ ਵਾਲੇ ਯਾਤਰੀ ਤੇਨਜਿੰਗ ਨੋਰਗੇ ਦਾ ਦਿਹਾਂਤ।2000 ਜਾਫਨਾ ਟਾਪੂ,ਲੰਕਾ ਦੇ ਲਿਟੇ ਗਰੁੱਪ ਨਾਲ ਝੜਪ ‘ਚ 358 ਸੈਨਿਕ ਮਾਰੇ ਗਏ।
ਗਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਆਲੂਆਂ ਦੇ ਖੇਤਾਂ ਵਿੱਚ ਆਜ਼ਾਦੀ ਦੇ ਬੀਜ ਬੀਜਣ ਵਾਲਿਆਂ ਵਿੱਚ ਬਾਬਾ ਜਵਾਲਾ ਸਿੰਘ ਜੀ ਵੀ ਸ਼ਾਮਲ ਸਨ।ਜਿੰਨਾਂ ਦੇਸ਼ ਦੀ ਸੇਵਾ ਕਰਦੇ ਹੋਏ,ਪੰਜਾਬ ਵਿੱਚ ਕਿਸਾਨੀ ਲਹਿਰ ਨੂੰ ਮਜਬੂਤ ਕਰਨ ਦੇ ਯਤਨਾਂ ਵਿੱਚ ਦਿਨ ਰਾਤ ਇਕ ਕਰ ਦਿਤਾ।ਉਨਾਂ ਦਾ ਜਨਮ 1876 ਵਿੱਚ ਪਿੰਡ ਠੱਠੀਆਂ ਨੇੜੇ ਬਾਬਾ ਬਕਾਲਾ, ਅੰਮ੍ਰਿਤਸਰ ਵਿਖੇ ਸ:ਘਨਈਆ ਸਿੰਘ ਦੇ ਘਰ ਹੋਇਆ।ਘਰ ਦੀ ਮਾਲੀ ਹਾਲਤ ਕਮਜ਼ੋਰ ਹੋਣ ਕਰਕੇ ਵਿਦਿਆ ਹਾਸਲ ਨਾ ਕਰ ਸਕੇ।ਦੂਜੇ ਪੰਜਾਬੀਆਂ ਵਾਂਗ ਰੋਜ਼ਗਾਰ ਦੀ ਭਾਲ ਵਿੱਚ ਚੀਨ ਹੁੰਦੇ ਹੋਏ ਕੈਲੀਫੋਰਨੀਆ ਜਾ ਪਹੁੰਚੇ।ਉਥੇ ਉਨਾਂ ਭਾਈ ਵਿਸਾਖਾ ਸਿੰਘ ਦਦੇਹਰ ਸਾਹਿਬ ਤੇ ਭਾਈ ਸੰਤੋਖ ਸਿੰਘ ਨਾਲ ਰਲ ਕੇ ਜ਼ਮੀਨ ਪੱਟੇ ਉਤੇ ਲੈ ਕੇ ਆਲੂਆਂ ਦੀ ਖੇਤੀ ਸ਼ੁਰੂ ਕਰ ਦਿੱਤੀ।ਉਨਾਂ ਨੂੰ ਆਲੂਆਂ ਦੇ ਬਾਦਸ਼ਾਹ ਕਹਿਆ ਜਾਂਦਾ ਸੀ।ਫਿਰ ਉਨਾਂ ਸਟਾਕਟਨ ਸ਼ਹਿਰ ਵਿੱਚ ਜ਼ਮੀਨੀ ਖਰੀਦ ਕੇ ਗੁਰਦੁਆਰਾ ਬਣਾਇਆ ਜੋ ਬਾਅਦ ਵਿੱਚ ਇਨਕਲਾਬੀਆਂ ਦੀਆਂ ਸਰਗਰਮੀਆਂ ਦਾ ਕੇਂਦਰ ਬਣਿਆ।ਆਪਣੇ ਖਰਚੇ ਤੇ ਪੰਜਾਬ ਵਿੱਚੋਂ ਚਾਰ ਵਿਦਿਆਰਥੀ ਮੰਗਵਾਏ ਤਾਂ ਕਿ ਉਹ ਇਥੋਂ ਦੇ ਹਾਲਤ ਵੇਖ ਕੇ ਆਪਣੇ ਦੇਸ਼ ਬਾਰੇ ਕੁਝ ਸੋਚਣ।ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਣ ਤੇ ਉਥੋਂ ਦੇ ਹਿੰਦੀਆਂ ਨੇ ਰਲ ਕੇ ਪਹਿਲੀ ਜਥੇਬੰਦੀ ਹਿੰਦੋਸਤਾਨ ਐਸੋਸੀਏਸ਼ਨ ਬਣਾਈ ਜਿਸ ਦਾ ਉਨਾਂ ਨੂੰ ਪ੍ਰਧਾਨ ਚੁਣ ਲਿਆ ਗਿਆ।ਅੰਗਰੇਜ਼ ਸਰਕਾਰ ਦੇ ਰੁੱਖੇ ਰਵਈਏ ਨੇ ਉਨਾਂ ਦੇ ਮਨ ਨੂੰ ਝੰਜੋੜਿਆ ਤੇ ਬਾਬਾ ਸੋਹਣ ਸਿੰਘ ਭਕਨਾ,ਲਾਲਾ ਹਰਦਿਆਲ ਆਦਿ ਹੋਰਾਂ ਨਾਲ ਰਲ ਕੇ ਪਾਰਟੀ ਦਾ ਪੁਨਰਗਠਨ ਹੋਣ ਤੇ ਆਪਣੇ ਦੇਸ਼ ਵਿੱਚੋਂ ਗੁਲਾਮੀ ਦਾ ਫਸਤਾ ਵੱਢਣ ਤੇ ਪਾਰਟੀ ਨੂੰ ਮਜਬੂਤ ਕਰਨ ਦੇ ਨਾਲ ਨਾਲ ਗਦਰ ਅਖ਼ਬਾਰ ਕੱਢਿਆ।ਜਿਸ ਦੇ ਨਾਂ ਤੇ ਪਾਰਟੀ ਦਾ ਨਾਂ ਗਦਰ ਪਾਰਟੀ ਪੈ ਗਿਆ।ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਬਾਬਾ ਜਵਾਲਾ ਸਿੰਘ ਜੀ ਹੋਰਾਂ ਇਨਕਲਾਬੀਆਂ ਨਾਲ 29 ਅਗਸਤ 1914 ਨੂੰ ਸਾਨਫਰਾਸ਼ਿਸਕੋ ਤੋਂ ਜਹਾਜ਼ ਵਿੱਚ ਚੱਲ ਪਏ।ਉਨਾਂ ਆਪਣੀ ਸਾਰੀ ਜਾਇਦਾਦ ਗਦਰ ਆਸ਼ਰਮ ਸਾਨਫਰਾਸ਼ਿਸਕੋ ਦਫਤਰ ਨੂੰ ਦੇ ਦਿੱਤੀ।ਕਲਕੱਤਾ ਪਹੁੰਚਣ ਤੇ 29 ਅਕਤੂਬਰ ਨੂੰ ਬਾਬਾ ਜੀ ਨੂੰ ਹੋਰਾਂ ਨਾਲ ਗਿਰਫਤਾਰ ਕਰ ਲਿਆ।ਪਹਿਲੇ ਲਾਹੌਰ ਸ਼ਾਜਿਸ ਕੇਸ ਵਿੱਚ ਉਮਰ ਕੈਦ ਤੇ ਕਾਲੇ ਪਾਣੀ ਦੀ ਸ਼ਜਾ ਹੋਈ ਰਾਵਲਪਿੰਡੀ ਜੇਲ ਵਿੱਚ ਭੇਜ ਦਿੱਤਾ, ਕੁਝ ਹੋਰ ਜੇਲਾਂ ਤੋਂ ਬਾਅਦ ਅੰਡੇਮਾਨ ਨਿਕੋਬਾਰ ਟਾਪੂਆਂ ਤੇ ਭੇਜ ਦਿੱਤਾ ਉਥੇ ਛੇ ਸਾਲ ਰਹੇ।18 ਸਾਲ ਜੇਲ ਵਿੱਚ ਰਹਿਣ ਤੋਂ ਬਾਅਦ 1933 ਵਿੱਚ ਰਿਹਾਅ ਹੋਏ।ਰਿਹਾਅ ਹੋਣ ਤੇ ਮਜਦੂਰਾਂ ਤੇ ਕਿਸਾਨਾਂ ਵਿੱਚ ਕੰਮ ਕਰਨ ਲੱਗ ਪਏ।1934 ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੇ ਐਕਟਿੰਗ ਪ੍ਰਧਾਨ ਚੁਣੇ ਗਏ।ਇਸੇ ਸਾਲ ਕਿਰਤੀ ਅਖਬਾਰ ਦੇ ਮੈਨੇਜਰ ਬਣੇ।1935 ਵਿੱਚ ਇੱਕ ਸਾਲ ਦੀ ਕੈਦ ਹੋਈ।1937 ਵਿੱਚ ਪੰਜਾਬ ਕਿਸਾਨ ਸਭਾ ਦੀ ਨੀਂਹ ਰੱਖੀ ਤੇ ਪਹਿਲੇ ਪ੍ਰਧਾਨ ਬਣੇ।1938 ਨੂੰ ਆਲ ਇੰਡੀਆ ਕਿਸਾਨ ਸਭਾ ਦੇ ਸ਼ੈਸਨ ਤੇ ਕੋਮੀਲਾ (ਬੰਗਾਲ)ਜਾਣ ਲਈ ਲਾਹੌਰ ਵੱਲ ਆ ਰਹੇ ਸਨ ਕਿ ਰਸਤੇ ਵਿੱਚ ਬੱਸ ਦੀ ਅਗਲੀ ਸੀਟ ਤੇ ਬੈਠਣ ਕਰਕੇ ਹਾਦਸਾ ਹੋਣ ਉਪਰੰਤ ਸਖਤ ਜਖ਼ਮੀ ਹੋ ਗਏ।9 ਮਈ 1938 ਨੂੰ ਲਾਹੌਰ ਦੇ ਮਿਉਨਿਖ ਹਸਪਤਾਲ ਵਿੱਚ ਉਨਾਂ ਦਾ ਦਿਹਾਂਤ ਹੋ ਗਿਆ।ਉਨਾਂ ਦੇ ਕੀਤੇ ਕੰਮ ਕਿਸਾਨਾਂ ਮਜ਼ਦੂਰੀ ਤੇ ਮੁਜਾਰਿਆਂ ਵਿਚ ਹਮੇਸ਼ਾਂ ਚਾਨਣ ਮੁਨਾਰੇ ਦਾ ਕੰਮ ਦਿੰਦੇ ਰਹਿਣਗੇ। ਮਹਾਰਾਣਾ ਪ੍ਰਤਾਪ ਦਾ ਜਨਮ ਮੇਵਾੜ ਦੇ ਮਹਾਰਾਣਾ ਉਦੈ ਸਿੰਘ ਦੇ ਘਰ 9 ਮਈ 1540 ਨੂੰ ਕੁੰਭਲਗੜ, ਰਾਜਸਥਾਨ ਦੇ ਕਿਲੇ ਵਿੱਚ ਹੋਇਆ।ਆਪਣੇ ਪਿਤਾ ਰਾਣਾ ਉਦੈ ਸਿੰਘ ਦੀ ਮੌਤ ਤੋਂ ਬਾਅਦ 28 ਫਰਵਰੀ 1572 ਨੂੰ ਉਸਦੇ ਮੰਤਰੀਆਂ ਨੇ ਰਾਜ ਤਿਲਕ ਕੀਤਾ।ਉਸ ਸਮੇਂ ਰਾਜਾ ਅਕਬਰ ਦਾ ਮੇਵਾੜ ਰਿਆਸਤ ਨੂੰ ਛੱਡ ਕੇ ਬਾਕੀ ਰਾਜਪੂਤ ਰਿਆਸਤਾਂ ਤੇ ਕਬਜਾ ਸੀ।ਮਹਾਰਾਣੇ ਪ੍ਰਤਾਪ ਦੇ ਭਰਾ ਸ਼ਕਤੀ ਸਿੰਘ,ਜਰਾਮਾਲ ਤੇ ਸਾਗਰ ਸਿੰਘ ਅਕਬਰ ਦੀ ਨੌਕਰੀ ਕਰਦੇ ਸਨ।ਅਕਬਰ ਨੇ ਰਾਣਾ ਪ੍ਰਤਾਪ ਨਾਲ ਸ਼ਾਂਤੀ ਸਮਝੌਤਾ ਕਰਨ ਲਈ ਛੇ ਰਾਜਨੀਤਕ ਮਿਸ਼ਨ ਭੇਜੇ ਪਰ ਗਲ ਸਿਰੇ ਨਾ ਚੜੀ।1576 ਵਿੱਚ ਰਾਜਾ ਮਾਨ ਸਿੰਘ ਦੀ ਅਗਵਾਈ ਹੇਠ ਰਾਣਾ ਵਿਰੁੱਧ ਮੇਵਾੜ ਪੁੱਜੀ।ਮਹਾਰਾਣੇ ਪ੍ਰਤਾਪ ਨੇ ਅਫਗਾਨ ਫੌਜ ਤੇ ਭੀਲ ਸੈਨਾ ਦੀ ਮਦਦ ਨਾਲ ਮੁਗਲ ਫੌਜ ਨੂੰ ਕਰਾਰੀ ਹਾਰ ਦਿੱਤੀ।ਇਸੇ ਸਾਲ ਹੀ ਜੂਨ ਵਿੱਚ ਹਲਦੀ ਘਾਟ ਦੀ ਜੰਗ ਵਿੱਚ ਮੁਗਲਾਂ ਦਾ ਪਲਾ ਜਿਥੇ ਭਾਰੀ ਰਿਹਾ ਉਥੇ ਕਾਫੀ ਨੁਕਸਾਨ ਵੀ ਹੋਇਆ।ਰਾਣਾ ਪ੍ਰਤਾਪ ਨੂੰ ਮੈਦਾਨ ਛੱਡ ਕੇ ਅਰਾਵਲੀ ਪਰਬਤਾਂ ਵੱਲ ਜਾਣਾ ਪਿਆ।ਰਾਣਾ ਨੇ ਕੁੰਭਲਗੜ੍ਹ ਨੂੰ ਰਾਜਧਾਨੀ ਬਣਾ ਲਿਆ।ਅਕਬਰ ਨੇ ਖੁਦ ਅਗਵਾਈ ਕਰਕੇ ਰਾਣੇ ਦੀ ਮਦਦ ਕਰਨ ਵਾਲੀਆਂ ਰਿਆਸਤਾਂ ਕੁੰਭਲਗੜ੍ਹ ਸਮੇਤ ਸਾਰਿਆਂ ਤੇ ਕਬਜ਼ਾ ਕਰ ਲਿਆ।ਅਕਬਰ ਨੂੰ ਬੰਗਾਲ, ਬਿਹਾਰ ਤੇ ਪੰਜਾਬ ਦੀਆਂ ਬਗਾਵਤਾਂ ਵਿਚ ਰੁੱਝੇ ਵੇਖ ਕੇ ਰਾਣਾ ਨੇ ਮੁਗਲ ਫੌਜ ਨੂੰ ਭਜਾ ਕੇ ਚਿਤੌੜ ਨੂੰ ਛੱਡ ਕੇ ਉਦੈਪੁਰ,ਕੁੰਭਲਗੜ੍ਹ ਸਮੇਤ ਸਾਰੇ ਮੇਵਾੜ ਤੇ ਮੁੜ ਕਬਜਾ ਕਰ ਲਿਆ।ਉਸਨੇ ਡੂੰਗਰਪੁਰ ਨੇੜੇ ਚਾਵੰਡ ਨੂੰ ਰਾਜਧਾਨੀ ਬਣਾ ਲਿਆ। ਇਕ ਦਿਨ ਸ਼ਿਕਾਰ ਖੇਡਦੇ ਸਮੇਂ ਘੋੜੇ ਤੋਂ ਡਿਗਣ ਕਾਰਣ ਜਖ਼ਮੀ ਹੋ ਗਿਆ ਤੇ 28 ਜਨਵਰੀ 1597 ਨੂੰ ਉਸਦੀ ਮੌਤ ਹੋ ਗਈ।ਉਸਦੇ ਸਸਕਾਰ ਵਾਲੇ ਥਾਂ ਚਾਵੰਡ ਵਿੱਚ ਸਮਾਰਕ ਵੱਜੋਂ ਛੱਤਰੀ ਬਣੀ ਹੋਈ ਹੈ। ਮੁਖਵਿੰਦਰ ਸਿੰਘ ਚੋਹਲਾ
![]()
