ਅੱਜ ਦਾ ਵਿਚਾਰ (28 ਅਪ੍ਰੈਲ) ਮਨੁੱਖੀ ਜਿੰਦਗੀ ਏਨੀ ਸਸਤੀ ਚੀਜ਼ ਨਹੀਂ ਕਿ ਇਸਨੂੰ ਜਰਾ ਜਿੰਨੀ ਕਿਸੇ ਵੱਲੋਂ ਕੀਤੀ ਜਿਆਦਤੀ ਦੇ ਬਦਲੇ ਖਤਮ ਕਰ ਦਿਤਾ ਜਾਵੇ।


ਅੱਜ ਦੇ ਦਿਨ :1916 ਇੰਡੀਅਨ ਹੋਮ ਰੂਲ ਲੀਗ ਦੀ ਨੀਂਹ ਰਖੀ ਗਈ।1921 ਗੁਰਦੁਆਰਾ ਰਕਾਬ ਗੰਜ ਦੀ ਕੰਧ ਜੋ ਸਰਕਾਰ ਵੱਲੋਂ ਢਾਹੀ ਗਈ ਸੀ,7 ਸਾਲ ਬਾਅਦ ਬਣਾਈ ਗਈ।1919 ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੇਸ਼ਾਂ ਵਿੱਚ ਸ਼ਾਂਤੀ ਰੱਖਣ ਲਈ ਲੀਗ ਆਫ ਨੈਸ਼ਨਜ ਬਣੀ।1945 ਇਟਲੀ ਦੇ 18 ਸਾਲ ਰਹੇ ਡਿਕਟੇਟਰ ਬੈਮਤੀਨੋ ਮੈਸੋਲੀਨੀ ਤੇ ਉਸਦੀ ਸਾਥਣ ਕਲਾਰਾ ਪੈਤਸੀ ਦਾ ਕਤਲ ਕਰ ਕੇ ਪੈਟਰੋਲ ਪੰਪ ਤੇ ਪੁੱਠਾ ਲਟਕਾਇਆ ਗਿਆ।2001 ਅਮਰੀਕਾ ਦੇ ਅਰਬਪਤੀ ਡੈਨਿਸ਼ ਅੰਥੋਨੀ ਨੇ ਰੂਸੀ ਰਾਕਟ ਵਿੱਚ ਬੈਠ ਕੇ ਪੁਲਾੜ ਦੀ ਸੱਤ ਦਿਨ 22 ਘੰਟੇ 4 ਮਿੰਟ ਸੈਰ ਕੀਤੀ ਤੇ ਧਰਤੀ ਦੁਆਲੇ 128 ਚੱਕਰ ਲਾਉਣ ਵਾਲਾ ਪਹਿਲਾ ਮੁਸਾਫ਼ਰ ਬਣਿਆ।2008 ਭਾਰਤ ਨੇ ਇਕੱਠੇ 10 ਗ੍ਰਹਿ ਪੁਲਾੜ ਵਿੱਚ ਭੇਜ ਕੇ ਰਿਕਾਰਡ ਬਣਾਇਆ।2016 ‘ਜੰਗਲਨਾਮਾ’ ਸਫ਼ਰਨਾਮਾ ਦੇ ਲੇਖਕ ਸਤਨਾਮ ਸਿੰਘ ਵਲੋਂ ਖੁਦਕਸ਼ੀ।World day for safety and health at work.
ਇਨਕਲਾਬੀ ਚਿੰਤਕ ਤੇ ਗੰਭੀਰ ਲੇਖਕ ਸਤਨਾਮ ਸਿੰਘ ਜਿਲਾ ਅੰਮ੍ਰਿਤਸਰ ਦਾ ਜੰਮਪਲ ਸੀ ਤੇ ਉਸਦਾ ਨਾਮ ਗੁਰਮੀਤ ਸਿੰਘ ਸੀ।ਜਦ ਸੱਤਰਵਿਆਂ ਵਿੱਚ ਨਕਸਲਬਾੜੀ ਲਹਿਰ ਚਲੀ ਤਾਂ ਉਹ ਪੜਾਈ ਛੱਡ ਕੇ ਉਸ ਨੂੰ ਸਮਰਪਿਤ ਹੋ ਕੇ ਉਸਦੇ ਰਾਹਾਂ ਦਾ ਪਾਂਧੀ ਬਣ ਗਿਆ।ਸਤਨਾਮ ਕਿਹਾ ਕਰਦਾ ਸੀ ਕਿ ਉਸਦਾ ਦਿਲ ਖਬੇ ਪਾਸੇ ਹੈ ਇਸੇ ਲਈ ਉਹ ਹਮੇਸ਼ਾ ਖੱਬੇ ਹੱਥ ਹੀ ਚਲੇਗਾ।ਉਹ ਮੌਤ ਨੂੰ ਟਿਚ ਸਮਝਦਾ ਸੀ।ਇਸੇ ਕਰਕੇ ਛਤੀਸਗੜ੍ਹ ਰਾਜ ਦੇ ਜੰਗਲਾਂ ਵਿੱਚ ਆਦਿਵਾਸੀਆਂ ਦੀ ਦਸਤਾਨ ਕਲਮਬੰਦ ਕਰਨ ਲਈ ਉਥੇ ਗਿਆ।ਜੰਗਲ ਦੇ ਚੱਪੇ ਚੱਪੇ ਤੇ ਮੌਤ ਇੰਤਜਾਰ ਕਰਦੀ ਸੀ।ਸਤਨਾਮ ਮੌਤ ਨੂੰ ਝਕਾਨੀ ਦੇ ਕੇ ਅੱਗੇ ਵਧਣ ਵਲ ਸਿੱਖ ਚੁੱਕਾ ਸੀ।ਬਸਤਰ ਦੇ ਜੰਗਲਾਂ ਦੀ ਖਾਕ ਛਾਨਣ ਵਾਲਾ ਉਹ ਪਹਿਲਾ ਲੇਖਕ ਸੀ।ਉਸਨੇ ਆਪਣੇ ਲਿਖੇ ਜੰਗਲਨਾਮਾ ਵਿਚ ਦਸਿਆ ਕਿ ਆਦਿਵਾਸੀਆਂ ਨੂੰ ਬਾਹਰਲੀ ਦੁਨੀਆਂ ਦਾ ਬਿਲਕੁਲ ਗਿਆਨ ਨਹੀਂ।ਉਨਾਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਕਿ ਦੇਸ਼ 1947 ਵਿੱਚ ਅਜ਼ਾਦ ਹੋਇਆ ਸੀ।ਹੁਣ ਦੇਸ਼ ਦਾ ਪ੍ਰਬੰਧ ਗੋਰਿਆਂ ਦਾ ਨਹੀਂ ਸਗੋਂ ਕਾਲਿਆਂ ਦੇ ਹੱਥ ਆ ਚੁੱਕਾ ਹੈ।ਦਿੱਲੀ ਵਿੱਚ ਕਿਸ ਦੀ ਸਰਕਾਰ ਹੈ ਇਸ ਤੋਂ ਵੀ ਅਨਜਾਣ ਹਨ।ਜੰਗਲ ਹੀ ਉਨਾਂ ਦੀ ਪਾਠਸ਼ਾਲਾ ਹੈ।ਉਹ ਪੁਲੀਸ ਪਰਸ਼ਾਸਣ,ਲੱਕੜਾਂ ਦੇ ਠੇਕੇਦਾਰਾਂ ਤੇ ਤਸਕਰਾਂ ਨੂੰ ਹੀ ਹਾਕਮ ਸਮਝਦੇ ਹਨ ਜਿਨਾਂ ਖਿਲਾਫ ਉਹ ਲੜ ਮਰ ਰਹੇ ਹਨ।ਖੂਨ ਖਰਾਬਾ ਉਨਾਂ ਲਈ ਜੀਵਨ ਜਾਚ ਬਣ ਚੁੱਕਾ ਹੈ।ਉਨਾਂ ਲਈ ਜੰਗਲ ਵਿਚ ਹੀ ਮੰਗਲ ਹੈ।ਉਹ ਜੰਗਲ ਨੂੰ ਕੁਦਰਤ ਵੱਲੋਂ ਬਖਸ਼ੀ ਅਮੁਲੀ ਦੌਲਤ ਸਮਝਦੇ ਹਨ।ਜਦ ਉਹ ਪੰਜਾਬ ਵਾਪਸ ਆਇਆ ਤਾਂ ਜੰਗਲ ਵੀ ਉਸਦੇ ਨਾਲ ਸੀ ਜਿਸ ਨੂੰ ‘ਸਫਰਨਾਮਾ ਜੰਗਲਨਾਮਾ’ ਦੇ ਰੂਪ ਵਿਚ ਪੇਸ਼ ਕੀਤਾ।ਉਸਨੇ ਸੰਸਾਰ ਪ੍ਰਸਿੱਧ ਸਪਾਰਟਕਸ ਦਾ ਪੰਜਾਬੀ ਅਨੁਵਾਦ,ਇਨਕਲਾਬੀ ਸ਼ਾਇਰ “ਪੈਮਾਨੇ ਇਨਕਲਾਬ” ਦਾ ਲਿਪੀ ਅੰਤਰ ਤੇ ਹੋਰ ਪੰਜਾਬੀ ਸਾਹਿਤ ਦਿਤਾ।ਉਹ ਪੀਪਲਜ ਮਾਰਚ,ਪ੍ਰਤੀਰੋਧ, ਸੁਲਗਦੇ ਪਿੰਡ ਤੇ ਲੋਕ ਕਾਫਲੇ ਦੇ ਸੰਪਾਦਕੀ ਮੰਡਲ ਵਿੱਚ ਸ਼ਾਮਲ ਰਹੇ।ਉਹ ਪੀਪਲਜ ਡੈਮੋਕਰੇਟਿਕ ਫਰੰਟ ਆਫ ਆਲ ਇੰਡੀਆ ਦੀ ਕਾਰਜਕਾਰਨੀ ਦੇ ਮੈਂਬਰ ਸਨ।ਉਹ ਵਿਆਹ ਦੇ ਟੁੱਟਣ ਤੋ ਬਾਅਦ ਬੁਰੀ ਤਰਾਂ ਟੁੱਟ ਚੁਕਾ ਸੀ।ਇਕ ਜਿੰਦਗੀ ਵਿੱਚ ਕਈ ਜਿੰਦਗੀਆਂ ਜਿਉਣ ਵਾਲੇ ਨੂੰ ਆਖਰ ਜ਼ਿੰਦਗੀ ਬੋਝ ਲੱਗਣ ਪਈ।ਜਦੋਂ ਹੋਕਾ ਦੇਣ ਵਾਲੇ ਹਰਕਾਰੇ ਖੁਦ ਹਾਉਕੇ ਭਰ ਲੈਣ ਤਾਂ ਫਿਜ਼ਾ ਧੁਆਂਖੀ ਜਾਂਦੀ ਹੈ,ਜਗਨੂੰ ਵੀ ਟਿਮਟਿਮਉਣਾ ਬੰਦ ਕਰ ਦੇਣ ਤਾਂ ਹਨੇਰਿਆਂ ਦੇ ਹੌਸਲੇ ਬੁਲੰਦ ਹੋ ਜਾਂਦੇ ਹਨ।ਆਖਰ ਸਤਨਾਮ ਨੇ ਜਿੰਦਗੀ ਤੋਂ ਨਿਰਾਸ਼ ਹੋ ਕੇ 28 ਅਪ੍ਰੈਲ ਨੂੰ ਆਪਣੇ ਘਰ ਵਿੱਚ ਪਟਿਆਲਾ ਵਿਖੇ ਖੁਦਕਸ਼ੀ ਕਰ ਲਈ।ਪਰ ਉਸ ਵੱਲੋਂ ਕੀਤੀ ਖੁਦਕਸ਼ੀ ਅੱਜ ਵੀ ਰਹੱਸ ਬਣੀ ਹੋਈ ਹੈ।ਤਣਾਅ ਭਰੀ ਜਿੰਦਗੀ ਦੌਰਾਨ ਵੱਖ ਵੱਖ ਕਾਰਨਾਂ ਕਰਕੇ ਮੌਜਦਾ ਸਮੇਂ ਵਿਚ ਖੁਦਕਸ਼ੀਆਂ ਦਾ ਵਧ ਰਿਹਾ ਰੁਝਾਨ ਬਹੁਤ ਮਾੜਾ ਹੈ।

ਮਨੁੱਖੀ ਜੀਭ
ਜੀਭ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਵਿੱਚੋਂ ਇੱਕ ਹੈ। ਜੀਭ ਸੁਆਦ ਦਾ ਗਿਆਨ ਕਰਵਾਉਂਦੀ ਹੈ। ਜੀਭ ਪਿੱਛੋਂ ਚੌੜੀ ਤੇ ਅੱਗਿਓਂ ਤਿੱਖੀ ਹੁੰਦੀ ਹੈ। ਜੀਭ ਦੀ ਲੰਬਾਈ10 ਸਮ ਹੁੰਦੀ ਹੈ। ਮਰਦ ਦੀ ਜੀਭ ਦਾ ਭਾਰ 70 ਗ੍ਰਾਮ ਅਤੇ ਔਰਤ ਦੀ ਜੀਭ ਦਾ ਭਾਰ 60 ਗ੍ਰਾਮ ਹੁੰਦਾ ਹੈ। ਲਾਲ ਰੰਗੀ ਸਤ੍ਹਾ ’ਤੇ ਕੁਝ ਦਾਣੇਦਾਰ ਉਭਾਰ ਦਿਖਾਈ ਦਿੰਦੇ ਹਨ। ਇਨ੍ਹਾਂ ਨੂੰ ਸੁਆਦ ਕੋਸ਼ਕਾਵਾਂ ਕਹਿੰਦੇ ਹਨ। ਇਹ ਕੌਸ਼ਕਾਵਾਂ ਰੋਮਦਾਰ ਹੁੰਦੀਆਂ ਹਨ।
ਸੁਆਦ ਕੋਸ਼ਕਾਵਾਂ
ਸੁਆਦ ਕੋਸ਼ਕਾਵਾਂ ਚਾਰ ਤਰ੍ਹਾਂ ਦੇ ਸੁਆਦ ਦਿੰਦੀਆਂ ਹਨ। ਮਿੱਠਾ, ਕੌੜਾ, ਖੱਟਾ ਤੇ ਨਮਕੀਨ। ਜੀਭ ਦਾ ਅਗਲਾ ਭਾਗ ਮਿੱਠਾ ਤੇ ਨਮਕੀਨ, ਪਿਛਲਾ ਕੌੜਾ ਤੇ ਕਿਨਾਰੇ ਵਾਲਾ ਭਾਗ ਖੱਟੇ ਸੁਆਦ ਦਾ ਅਨੁਭਵ ਕਰਵਾਉਂਦਾ ਹੈ। ਜੀਭ ਦੇ ਵਿਚਕਾਰਲੇ ਭਾਗ ਵਿੱਚ ਸੁਆਦ ਕੋਸ਼ਕਾਵਾਂ ਨਾਂਹ ਦੇ ਬਰਾਬਰ ਹੁੰਦੀਆਂ ਹਨ। ਇਸ ਲਈ ਇਹ ਭਾਗ ਕਿਸੇ ਸੁਆਦ ਦਾ ਅਨੁਭਵ ਨਹੀਂ ਕਰਵਾਉਂਦਾ। ਜਦੋਂ ਭੋਜਨ ਦਾ ਕੁਝ ਅੰਸ਼ ਲਾਰ (ਥੁੱਕ) ਵਿੱਚ ਘੁਲ ਜਾਂਦਾ ਹੈ। ਘੁਲਿਆ ਭੋਜਨ ਸੁਆਦ ਕੋਸ਼ਕਾਵਾਂ ਨੂੰ ਕਿਰਿਆਸ਼ੀਲ ਕਰ ਦਿੰਦਾ ਹੈ ਰਸਾਇਣਕ ਪ੍ਰਤੀਕਿਰਿਆਵਾਂ ਉਪਰੰਤ ਨਰਵ ਇੰਪਲਸ ਪੈਦਾ ਹੁੰਦਾ ਹੈ। ਇਹ ਇੰਪਲਸ ਦਿਮਾਗ ਵਿਚਾਲੇ ਸੁਆਦ ਕੇਂਦਰ ਤੱਕ ਪੁੱਜਦੇ ਹਨ ਤੇ ਸੁਆਦ ਦਾ ਅਨੁਭਵ ਹੋਣ ਲੱਗਦਾ ਹੈ। ਸਾਧਾਰਨ ਮਨੁੱਖ ਦੀ ਜੀਭ ’ਤੇ ਲਗਪਗ 3000 ਸੁਆਦ ਕੋਸ਼ਕਾਵਾਂ ਹੁੰਦੀਆਂ ਹਨ। ਬੱਚਿਆਂ ਵਿੱਚ ਇਹ ਗਿਣਤੀ ਘੱਟ ਹੁੰਦੀ ਹੈ। 70 ਸਾਲ ਤੱਕ ਹੁੰਦਿਆਂ ਜੀਭ ਦੀਆਂ ਲਗਪਗ 800 ਸੁਆਦ ਕੋਸ਼ਕਾਵਾਂ ਹੀ ਰਹਿ ਜਾਂਦੀਆਂ ਹਨ। ਇਨ੍ਹਾਂ ਦੀ ਸੁਆਦ ਦੱਸਣ ਦੀ ਸਮਰੱਥਾ ਘਟਦੀ ਜਾਂਦੀ ਹੈ। ਕਈ ਵਾਰੀ ਨੱਕ ਵੀ ਜੀਭ ਨੂੰ ਸੁਆਦ ਦਾ ਪਤਾ ਦੇਣ ਵਿੱਚ ਮਦਦ ਕਰਦਾ ਹੈ। ਜਿਵੇਂ ਫੁੱਲਾਂ ਦੇ ਰਸਾਂ ਦੀ ਖ਼ੁਸ਼ਬੂ ਸਾਨੂੰ ਉਸ ਰਸ ਦੇ ਸੁਆਦ ਦਾ ਅਗਾਊਂ ਪਤਾ ਦੇ ਦਿੰਦੀ ਹੈ ਤੇ ਸਾਡੀ ਲਾਰ ਟਪਕਣ ਲੱਗ ਪੈਂਦੀ ਹੈ। ਮੁਖਵਿੰਦਰ ਚੋਹਲਾ

Loading

Leave a Reply