ਅੱਜ ਦੇ ਦਿਨ :3-6-1907 ਦੇਸ਼ ਭਗਤ ਅਜੀਤ ਸਿੰਘ ਨੂੰ ਗਿਰਫਤਾਰ ਕਰਕੇ ਬਰਮਾ ਦੀ ਮਾਂਡਲੇ ਜੇਲ ਵਿੱਚ ਭੇਜਿਆ ਗਿਆ।1930 ਨੌਜਵਾਨ ਭਾਰਤ ਸਭਾ ਨੇ ਪੁਲਿਸ ਵਿੱਚ ਦਹਿਸ਼ਤ ਪਾਉਣ ਲਈ ਗਵਾਲ ਮੰਡੀ ਲਾਹੌਰ ਵਿੱਚ ‘ਆਤਸ਼ੀ-ਚਕਰ’ ਨਾਂ ਦੇ ਗਰੁੱਪ ਦੀ ਸਥਾਪਨਾ ਕੀਤੀ।1936 ਆਲ ਇੰਡੀਆ ਰੇਡੀਓ ਦਿੱਲੀ ਦੇ ਨਾਂ ਹੇਠ ਪ੍ਰਸਾਰਣ ਸ਼ੁਰੂ।1947 ਵਾਇਸਰਾਏ ਲਾਰਡ ਮਾਉਂਟਬੈਟਨ ਵਲੋਂ ਕੀਤੀ ਦੇਸ਼ ਦੀ ਵੰਡ ਨੂੰ ਭਾਰਤੀ ਰਾਜਸੀ ਨੇਤਾਵਾਂ ਮਨਜੂਰ ਕੀਤਾ।1984 ਉਤਰੀ ਭਾਰਤ ਵਿੱਚ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ।1984 ਸਾਰੇ ਪੰਜਾਬ ਵਿਚ ਰਾਤ ਨੌ ਵਜੇ ਤੋਂ ਕਰਫਿਉ ਲਾਗੂ,ਟੈਲੀਫੋਨ ਸੇਵਾਵਾਂ ਠੱਪ ਤੇ ਪੱਤਰਕਾਰਾਂ ਨੂੰ ਬਾਹਰ ਭੇਜਿਆ।2016 ਅਮਰੀਕੀ ਬਾਕਸਰ ਮੁਹੰਮਦ ਅਲੀ ਦਾ ਦਿਹਾਂਤ। ਟਾਈਟੈਨਿਕ (ਬਾਕੀ ਭਾਗ)ਜਹਾਜ਼ ਉੱਤੇ ਕੁਝ ਅਜਿਹੇ ਲੋਕ ਵੀ ਸਵਾਰ ਸਨ ਜੋ ਇਸ ਜਹਾਜ਼ ਵਿੱਚ ਸਫਰ ਨਹੀਂ ਕਰਨ ਵਾਲੇ ਸਨ ਦਰਅਸਲ ਟਾਈਟੈਨਿਕ ਕੰਪਨੀ ਦੀ ਮਾਲਿਕ White Star Line ਨੇ ਆਪਣੇ ਦੋ ਸਮੁੰਦਰੀ ਜਹਾਜ਼ਾਂ ਦੀ ਯਾਤਰਾ ਕੋਲੇ ਦੀ ਕਮੀ ਦੇ ਕਾਰਨ ਰੱਦ ਕਰ ਦਿੱਤੀ ਸੀ ਅਤੇ ਉਸਦੇ ਯਾਤਰੀਆਂ ਨੂੰ ਟਾਈਟੈਨਿਕ ਜਹਾਜ਼ ਵਿੱਚ ਸ਼ਿਫਟ ਕਰ ਦਿੱਤਾ ਸੀ।
Titanic ਦੀ ਫਸਟ ਕਲਾਸ ਵਿੱਚ ਯਾਤਰਾ ਕਰਨ ਲਈ ਅੱਜ ਤੋਂ ਸੌ ਸਾਲ ਪਹਿਲਾਂ 4350 ਡਾਲਰ 2 ਲੱਖ 70 ਹਜ਼ਾਰ ਰੁਪਏ ਦੇਣੇ ਪੈਂਦੇ ਸਨ ਸੈਕਿੰਡ ਕਲਾਸ ਲਈ 1750 ਡਾਲਰ ਲੱਗਭਗ 1 ਲੱਖ ਰੁਪਏ ਅਤੇ ਥਰਡ ਕਲਾਸ ਲਈ 30 ਡਾਲਰ ਲਗਭਗ ਦੋ ਹਜ਼ਾਰ ਰੁਪਏ ਦੇਣੇ ਪੈਂਦੇ ਸਨ ਅੱਜ ਦੇ ਸਮੇਂ ਡਾਲਰ ਦੀ ਕੀਮਤ ਨੂੰ ਵੇਖਦੇ ਹੋਏ ਇੱਕ ਆਦਮੀ ਦਾ ਕਿਰਾਇਆ ਲੱਗਭਗ 50 ਲੱਖ ਰੁਪਏ ਖਰਚ ਕਰਕੇ ਸਫਰ ਕਰਨ ਦਾ ਮੌਕਾ ਮਿਲਣਾ ਸੀ।
Titanic ਵਿੱਚ ਯਾਤਰੀ ਅਤੇ ਕਰੂ ਮੈਂਬਰਾਂ ਲਈ ਖਾਣ ਪੀਣ ਦਾ ਚੰਗਾ ਇੰਤਜਾਮ ਕੀਤਾ ਸੀ ਜਹਾਜ਼ ਵਿੱਚ ਖਾਣ ਲਈ 86000 ਪੌੰਡ ਮੀਟ , 40000 ਅੰਡੇ , 40 ਟਨ ਆਲੂ , 3500 ਪੌੰਡ ਪਿਆਜ਼ , 36000 ਸੇਬ ਤੋਂ ਇਲਾਵਾ ਕਈ ਤਰਾਂ ਦੇ ਖਾਣੇ ਦਾ ਇੰਤਜ਼ਾਮ ਸੀ।
Titanic ਦੀ maximum ਸਪੀਡ 43 ਕਿਲੋਮੀਟਰ ਪ੍ਰਤੀ ਘੰਟਾ ਸੀ।
Titanic ਦੇ ਨਿਰਮਾਣ ਦੇ ਦੌਰਾਨ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਅਤੇ ਦੋ ਲੋਕ ਮਾਰੇ ਵੀ ਗਏ ਸਨ।
Titanic ਦੇ 860 ਕਰੂ ਮੈਂਬਰਾਂ ਵਿੱਚ ਸਿਰਫ 23 ਅੌਰਤਾਂ ਸਨ।
Titanic ਜਹਾਜ਼ ਵਿੱਚ 13 ਨਵੇਂ ਵਿਆਹੇ ਜੋੜੇ ਹਨੀਮੂਨ ਮਨਾਉਣ ਲਈ ਆਏ ਸਨ।
Titanic ਤੇ ਨੌ ਕੁੱਤੇ ਵੀ ਸਵਾਰ ਸਨ ਜਿਸ ਵਿੱਚੋਂ ਕੇਵਲ ਦੋ ਹੀ ਜਿੰਦਾ ਬਚ ਸਕੇ।
Titanin ਦੇ ਯਾਤਰੀਆਂ ਕੋਲ ਕੈਸ਼ , ਜਵੇਰਲਰੀ ਅਤੇ 60 ਲੱਖ ਡਾਲਰ ਦਾ ਸਮਾਨ ਸੀ।
ਇਸ ਜਹਾਜ਼ ਉਤੇ ਚਾਰ ਇਲੇਵੇਟਰ ਦੋ ਬਾਰਬਰ ਸ਼ੌਪ ਇਕ ਹਿਟੇਡ ਸਵਿੰਮਿੰਗ ਪੂਲ ਇੱਕ ਜਿੱਮ ਅਤੇ ਦੋ ਵੱਡੀਆਂ ਲਾਇਬ੍ਰੇਰੀਆਂ ਸਨ।
Titanic ਫਿਲਮ ਨੇ ਗਿਆਰਾਂ ਅੌਸਕਰ ਅਵਾਰਡ ਜਿੱਤੇ ਸਨ।
Titanic ਜਹਾਜ਼ ਡੁੱਬਣ ਨਾਲ ਇੰਗਲੈਂਡ ਦੀ ਅਰਥਵਿਵਸਥਾ ਨੂੰ ਵੀ ਗਹਿਰਾ ਝਟਕਾ ਲੱਗਾ ਕਿਉਂਕਿ ਇਸ ਵਿੱਚ ਸਫਰ ਕਰਨ ਵਾਲੇ ਸਭ ਤੋਂ ਜਿਆਦਾ ਅਮੀਰ ਆਦਮੀ ਇੰਗਲੈਂਡ ਦੇ ਸਨ Johan Jakob Astor IV ਸਭਤੋਂ ਅਮੀਰ ਬੰਦਾ ਵੀ ਇੰਗਲੈਂਡ ਦਾ ਵਸਨੀਕ ਸੀ ਜਿਸ ਦੀ ਕੁੱਲ ਸੰਪਤੀ 85 ਮਿਲੀਅਨ ਡਾਲਰ ਸੀ।
Millvina Dean ਇਸ ਦੁਰਘਟਨਾ ਤੋਂ ਬਚਣ ਵਾਲੀ ਆਖਰੀ ਇਨਸਾਨ ਸੀ ਇਹ ਵੀ 31 ਮਈ 2009 ਨੂੰ ਮਰ ਗਈ ਇਸਦੀ ਉਮਰ 97 ਸਾਲ ਸੀ ਅਤੇ ਦੁਰਘਟਨਾ ਦੇ ਸਮੇਂ ਇਸਦੀ ਉਮਰ 2 ਮਹੀਨੇ ਸੀ।
Titanic ਫਿਲਮ ਦਾ ਬਜ਼ਟ ਇਸ ਜਹਾਜ਼ ਨਾਲੋਂ ਵੀ ਜਿਆਦਾ ਸੀ ਜਹਾਜ਼ ਨੂੰ ਬਣਾਉਣ ਲਈ 75 ਲੱਖ ਡਾਲਰ ਯਾਨੀ 48 ਕਰੋੜ ਰੁਪਏ ਖਰਚ ਆਇਆ ਸੀ।
ਪਰ ਫਿਲਮ ਨੂੰ ਬਣਾਉਣ ਲਈ 20 ਕਰੋੜ ਡਾਲਰ ਯਾਨੀ 12 ਅਰਬ ਰੁਪਏ ਖਰਚ ਆਇਆ ਸੀ ਇਹ ਫਿਲਮ ਵਿਸ਼ਵ ਵਿੱਚ ਬਜਟ ਦੇ ਮਾਮਲੇ ਵਿੱਚ ਦੂਜੇ ਨੰਬਰ ਤੇ ਹੈ ਪਹਿਲੇ ਨੰਬਰ ਤੇ Avatar ਨਾਮ ਦੀ ਫਿਲਮ ਹੈ ਇਸਨੇ 2 ਅਰਬ ਡਾਲਰ ਦੀ ਕਮਾਈ ਕੀਤੀ ਜਿਸ ਨਾਲ ਪੰਜ Titanic ਜਹਾਜ ਬਣਾਏ ਜਾ ਸਕਦੇ ਸੀ।
ਜਹਾਜ਼ ਉੱਤੇ ਰੋਜ਼ਾਨਾ 63000 ਲੀਟਰ ਪਾਣੀ ਦੀ ਖਪਤ ਹੁੰਦੀ ਸੀ।
ਫੁੱਲ ਲੋਡ ਹੋਣ ਤੋਂ ਬਾਅਦ ਜਹਾਜ਼ ਦਾ ਵਜ਼ਨ 43326 ਟਨ ਸੀ ਕਰੀਬ 4 ਕਰੋੜ 63 ਲੱਖ 26 ਹਜ਼ਾਰ ਕਿਲੋ ਸੀ। ਏਨੇ ਵਜ਼ਨ ਦੇ ਬਾਵਜੂਦ ਵੀ ਇਹ ਜਹਾਜ਼ 43 ਕਿਲੋਮੀਟਰ ਦੀ ਰਫ਼ਤਾਰ ਨਾਲ ਦੌੜ ਸਕਦਾ ਸੀ।
ਜਹਾਜ ਦਾ ਇੰਜਣ 46000 ਹਾਰਸ ਪਾਵਰ ਦੀ ਊਰਜਾ ਪੈਦਾ ਕਰਦਾ ਸੀ। ਇਹ ਬੋਇੰਗ 777 ਦੇ ਇੰਜਣ ਦੀ ਅੱਧੀ ਊਰਜਾ ਦੇ ਬਰਾਬਰ ਹੈ।
ਲਾਇਫਬੋਟ ,’,ਫਸਟ ਕਲਾਸ ਦੀ ਟਿਕਟ ਲੈਣ ਵਾਲਿਆ ਦੇ ਸਭ ਤੋਂ ਕਰੀਬ ਸੀ ਇਸ ਲਈ ਫਸਟ ਕਲਾਸ ਦੇ 60% ,, ਸੈਕਿੰਡ ਕਲਾਸ ਦੇ 42% ਅਤੇ ਥਰਡ ਕਲਾਸ ਦੇ 24% ਹੀ ਜਿੰਦਾ ਬਚ ਸਕੇ।
ਜਦੋਂ ਜਹਾਜ਼ ਦੇ ਅਫਸਰਾਂ ਨੂੰ ਆਇਸਬਰਗ ਦਿਖਾਈ ਦਿੱਤਾ ਉਸ ਵਖਤ ਉਨਾ ਕੋਲ ਸਿਰਫ 37 ਸੈਕਿੰਡ ਹੀ ਬਚੇ ਸਨ ਆਇਸ ਬਰਗ ਦਿੱਸਦੇ ਹੀ ਪਹਿਲੇ ਅਫਸਰ ਨੇ ਜਹਾਜ਼ ਨੂੰ ਖੱਬੇ ਮੋੜਨ ਦਾ ਅਤੇ ਇੰਜਨ ਰੂਮ ਨੂੰ ਇੰਜ਼ਨ ਰਿਵਰਸ ਚਲਾਉਣ ਦਾ ਆਰਡਰ ਦਿੱਤਾ ਜਹਾਜ਼ ਨੂੰ ਖੱਬੇ ਮੋੜ ਵੀ ਦਿੱਤਾ ਸੀ ਪਰ ਇਨਾ ਸਮਾ ਕਾਫੀ ਨਹੀਂ ਸੀ ਜੇਕਰ 30 ਸੈਕਿੰਡ ਹੋਰ ਪਹਿਲਾਂ ਪਤਾ ਲੱਗ ਗਿਆ ਹੁੰਦਾ ਤਾਂ ਜਹਾਜ਼ ਨੂੰ ਬਚਾਇਆ ਜਾ ਸਕਦਾ ਸੀ।
ਜਹਾਜ਼ ਦਾ ਪੂਰਾ ਨਾਕ RMS Titanic ( RMS Stands For Royal Mail Ship ) ਸੀ ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਨਾਲ White Star Line ਸੀ।
ਇਸ ਦੀ ਲੰਬਾਈ 882 ਫੁੱਟ ਅਤੇ ਚੌੜਾਈ 92 ਫੁੱਟ 17 ਮੰਜ਼ਿਲ ਇਮਾਰਤ ਜਿੰਨਾ ਉਚਾ ਸੀ ਇਹ ਉਸ ਟਾਇਮ ਦੀਆਂ ਸਾਰੀਆਂ ਇਮਾਰਤਾਂ ਨਾਲੋਂ ਉਚਾ ਸੀ ਪਾਣੀ ਦੀ ਸਤਹ ਤੋਂ ਇਸਦੀ ਲੰਬਾਈ 59 ਫੁੱਟ ਸੀ
Titanic ਦੀਆਂ ਚਿਮਨੀਆਂ ਇੰਨੀਆਂ ਚੌੜੀਆਂ ਸਨ ਕਿ ਦੋ ਟਰੇਨਾ ਲੰਘ ਸਕਦੀਆਂ ਸਨ।
ਫਸਟ ਕਲਾਸ ਦੇ ਯਾਤਰੀਆਂ ਲਈ ਵੀਹ ਹਜ਼ਾਰ ਬੀਅਰ ਅਤੇ 1500 ਸ਼ਰਾਬ ਦੀਆਂ ਬੋਤਲਾਂ ਉਪਲਬਧ ਸਨ ਇਨੇ ਵੱਡੇ ਜਹਾਜ਼ ਵਿੱਚ ਕੇਵਲ ਛੇ। ਟੌਇਲਟ ਸੀ ਥਰਡ ਕਲਾਸ ਦੇ 700 ਯਾਤਰੀਆਂ ਲਈ ਕੇਵਲ ਦੋ ਬਾਥਰੂਮ ਸਨ ,ਅਤੇ ਇਨਾ ਯਾਤਰੀਆਂ ਨੂੰ ਹਰ ਸਮੇ ਜਹਾਜ਼ ਦੇ ਇੰਜ਼ਨ ਦੀ ਤੇਜ ਅਵਾਜ਼ ਸੁਣਾਈ ਦਿੰਦੀ ਰਹਿੰਦੀ ਸੀ।
ਮੁਖਵਿੰਦਰ ਚੋਹਲਾ
![]()
