ਅਸੀਂ ਅਦਾਰਾ ‘ਇਨਕਲਾਬੀ ਬੁਲੇਟਿਨ’ ਵੱਲੋਂ ਧੰਨਵਾਦੀ ਹਾਂ ਉਹਨਾਂ ਦੋਸਤਾਂ ਦੇ ਜਿਹਨਾਂ ਨੇ ਸਾਡੀ ਟੀਮ ਵੱਲੋਂ ਇੱਕ ਛੋਟੇ ਬੱਚੇ ਦੇ ਇਲਾਜ ਲਈ ਖ਼ਬਰ ਪ੍ਰਕਾਸ਼ਿਤ ਕਰਨ ਤੇ ਉਕਤ ਪਰਿਵਾਰ ਦੀ ਮੱਦਦ ਕੀਤੀ। ਬੜੀ ਖੁਸ਼ੀ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਪੀਜੀਆਈ ਚੰਡੀਗੜ• ਦੇ ਅਤਿ ਕਾਬਿਲ ਡਾਕਟਰਾਂ ਦੇ ਇਲਾਜ਼ ਨਾਲ ਉਕਤ ਛੋਟਾ ਬੱਚਾ ਪ੍ਰਿੰਸ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਤੰਦਰੁਸਤ ਹੋ ਗਿਆ ਹੈ। ਉਸਦੇ ਇਲਾਜ ਵਿੱਚ ਸਹਿਯੋਗ ਲਈ ਖਾਸ ਕਰਕੇ ਪਿਆਰੇ ਦੋਸਤ ਸੰਜੀਵ ਸਿੱਧੂ ਜੀ ਪਿੰਡ ਡਗਾਣਾ ਕਲਾਂ ਜਿਹਨਾਂ ਨੇ ਸਭ ਤੋਂ ਪਹਿਲਾਂ 4 ਹਜ਼ਾਰ ਦੀ ਰਾਸ਼ੀ, ਜਰਮਨੀ ਤੋਂ ਸਤਿਕਾਰਯੋਗ ਦੋਸਤ ਅਮਨ ਕਾਲਕਟ ਵੱਲੋਂ 10 ਹਜ਼ਾਰ ਦੀ ਰਾਸ਼ੀ ਤੇ
ਅਧਿਆਪਕ ਸਾਹਿਬਾਨ ਦੋਸਤਾਂ ਜਿਹਨਾਂ ਨੇ 10 ਹਜ਼ਾਰ ਰੁਪਏ ਦੇ ਕਰੀਬ ਰਾਸ਼ੀ ਦਾ ਸਹਿਯੋਗ ਤੇ ਹੋਰਨਾਂ ਸਾਥੀਆਂ ਜਿਹਨਾਂ ਨੇ ਪਰਿਵਾਰ ਦੀ ਬਾਂਹ ਫੜੀ ਹੈ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਉਕਤ ਬੱਚੇ ਦਾ ਪਿਤਾ ਰਜਿੰਦਰ ਜੋ ਕਿ ਕਾਫ਼ੀ ਮਹੀਨਿਆਂ ਤੋਂ ਸਰੀਰਕ ਤੌਰ ਤੇ ਠੀਕ ਨਹੀਂ ਹੈ ਤੇ ਸਾਰੇ ਪਰਿਵਾਰ ਵੱਲੋਂ ਸਾਰੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਸਵੀਕਾਰ ਕਰੋ ਜੀ ।
ਹਮੇਸ਼ਾ ਸਮਾਜ ਦੀ ਬਿਹਤਰੀ ਲਈ ਵਚਨਬਧ
ਤੁਹਾਡਾ ਆਪਣਾ ਅਦਾਰਾ ਇਨਕਲਾਬੀ ਬੁਲੇਟਿਨ
ਤਸਵੀਰਾਂ ਦਾ ਵੇਰਵਾ :-
ਪ੍ਰਕਾਸ਼ਿਤ ਖ਼ਬਰ ਤੇ ਅੱਜ 18 ਨਵੰਬਰ 2018 ਨੂੰ ਆਪਣੇ ਪਰਿਵਾਰ ਨਾਲ ਖੁਸ਼ੀ ਦੇ ਰੌਂਅ ‘ਚ ਪ੍ਰਿੰਸ

![]()
