ਅੱਜ ਦੇ ਦਿਨ : 4-6-1845 ਅਮਰੀਕਾ ਤੇ ਮੈਕਸੀਕੋ ਵਿਚਕਾਰ ਯੁੱਧ ।1904 ਭਗਤ ਪੂਰਨ ਸਿੰਘ (ਪਿੰਗਲਵਾੜੇ ਦੇ ਬਾਨੀ) ਦਾ ਰਾਜੇਵਾਲ, ਲੁਧਿਆਣਾ ਵਿਖੇ ਜਨਮ।1929 ਅਸੈਂਬਲੀ ਵਿੱਚ ਬੰਬ ਸੁਟਣ ਦੇ ਕੇਸ ਦੀ ਸ਼ੈਸਨ ਜੱਜ ਲਿਉਨਾਰਡ ਮਿਡਲਟਨ ਨੇ ਸੁਣਵਾਈ ਸ਼ੁਰੂ ਕੀਤੀ।1984 ਫੌਜ ਵੱਲੋਂ ਦਰਬਾਰ ਸਾਹਿਬ ਤੇ ਸਵੇਰੇ 4:40 ਤੇ ਹਮਲਾ ਜਦ ਕਿ ਜਨਰਲ ਬਰਾੜ ਅਨੁਸਾਰ 5 ਜੂਨ ਸ਼ਾਮ ਸੱਤ ਵਜੇ ਸ਼ੁਰੂ ਹੋਇਆ।1989 ਚੀਨ ਦੇ ਤੀਆਨਾਮੈਨ ਚੌਂਕ ਵਿੱਚ ਹਜ਼ਾਰਾਂ ਵਿਦਿਆਰਥੀਆਂ ਦੇ ਸੰਘਰਸ ਨੂੰ ਕੁਚਲਿਆ ਗਿਆ।
ਪ੍ਰਦੂਸ਼ਨ : ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ 5-6-1972 ਨੂੰ ਹੋਈ,ਵੱਖ ਵੱਖ ਦੇਸ਼ਾਂ ਵੱਲੋਂ ਸਵੀਡਨ ਦੀ ਰਾਜਧਾਨੀ ਸਟੋਕਹੋਮ ਵਿੱਚ 113 ਦੇਸ਼ਾਂ ਨੇ 5 ਜੂਨ ਤੋਂ 16 ਜੂਨ ਤੱਕ ਵਿਸ਼ਾਲ ਕਾਨਫਰੰਸ ਕੀਤੀ ਜਿਸ ‘ਚ ਫੈਸਲਾ ਗਿਆ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਯਤਨ ਕੀਤੇ ਜਾਣ।ਪਹਿਲਾ ਵਿਸ਼ਵ ਵਾਤਾਵਰਣ ਦਿਵਸ 5 ਜੂਨ 1974 ਨੂੰ ਦੁਨੀਆਂ ‘ਚ ਮਨਾਇਆ ਗਿਆ।ਵਾਤਾਵਰਣ ਤੋਂ ਭਾਵ ਹੈ ਉਹ ਆਲਾ ਦੁਆਲਾ ਜਿਸ ਵਿੱਚ ਅਸੀਂ ਰਹਿ ਰਹੇ ਹਾਂ,ਸਾਹ ਲੈਂਦੇ ਹਾਂ ਤੇ ਜਿੰਦਗੀ ਜਿਉਂਦੇ ਹਾਂ।ਅਜੋਕੇ ਮਨੁੱਖ ਨੇ ਆਪਣੇ ਅਰਾਮ ਤੇ ਸੁਖ ਸਹੂਲਤਾਂ ਲਈ ਜੰਗਲਾਂ ਨੂੰ ਕੱਟ ਕੇ ਫੈਕਟਰੀਆਂ,ਕਾਰਖਾਨੇ,ਆਵਾਜਾਈ ਤੇ ਬਿਜਲੀ ਸਾਧਨ ਬਣਾਏ ਹਨ,ਜਿਨਾਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ,ਸੜਕਾਂ ਦੇ ਕੰਢਿਆਂ ਤੋਂ ਦਰਖਤਾਂ ਨੂੰ ਪੁੱਟ ਕੇ ਚਾਰ-ਛੇ ਮਾਰਗੀ ਸੜਕਾਂ ਬਣਾਈਆਂ ਜਾ ਰਹੀਆਂ ਹਨ ਪਰ ਨਵੇਂ ਰੁਖ ਲਾਉਣ ਦੀ ਕੋਈ ਯੋਜਨਾ ਨਹੀ ਦਿਸ ਰਹੀ ਜੇ ਹੈ ਤਾਂ ਘੱਟ ਆ ਰੁੱਖ ਲਗਾਉਣ ਦੇ ਮਗਰੋਂ ਰੁੱਖਾਂ ਦਾ ਧਿਆਨ ਕਰਨਾ ਵੀ ਬਣਦਾ ਹੈ ਸਿਰਫ ਖਾਨਾਪੂਰਤੀ ਨਹੀਂ ਹੋਣੀ ਚਾਹੀਦੀ ।ਕੁਝ ਦੇਸ਼ਾਂ ਵਿੱਚ ਵੱਡੇ ਵੱਡੇ ਰੁੱਖ ਮਸ਼ੀਨਾਂ ਨਾਲ ਪੁੱਟ ਕੇ ਦੂਜੇ ਥਾਂ ਤੇ ਲਾ ਦਿੱਤੇ ਜਾਂਦੇ ਹਨ।ਬਰਫਾਂ ਦੇ ਵੱਡੇ ਵੱਡੇ ਗਲੈਸ਼ੀਅਰ ਪਿਘਲਣ ਨਾਲ ਟਾਪੂਆਂ ਦੀ ਹੋਂਦ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ।ਮੁਖ ਤੌਰ ਤੇ ਧੂੰਏ,ਹਵਾ,ਪਾਣੀ, ਖੁਰਾਕ,ਮਿੱਟੀ ਤੇ ਸ਼ੋਰ ਦੇ ਪ੍ਰਦੂਸ਼ਨ ਸਿਹਤ ਨੂੰ ਪ੍ਰਭਾਵਤ ਕਰ ਰਹੇ ਹਨ।ਧਰਤੀ ਤੋਂ ਉਪਰ 16 ਕਿਲੋ ਮੀਟਰ ਦੀ ਉਚਾਈ ਤੋਂ 23 ਕਿਲੋਮੀਟਰ ਤਕ ਸੂਰਜ ਦੀਆਂ ਕਿਰਨਾਂ ਨੂੰ ਰੋਕਣ ਲਈ ਸੁਰਖਿਅਤ ਛਤਰੀ (ਉਜੋਨ ਪਰਤ) ਬਣੀ ਹੈ ਜਿਸ ਵਿੱਚ ਕਈ ਗੈਸਾਂ ਹਨ।ਇਹ ਉਜੋਨ ਪਰਤ ਸੂਰਜ ਦੀਆਂ ਪਾਰਵੈੰਗਨੀ ਵਿਕਰਨਾਂ(Ultra Violet Radiation) ਨੂੰ ਧਰਤੀ ਤੇ ਸਿੱਧਾ ਅਸਰ ਪਾਉਣ ਤੋਂ ਰੋਕਦੀ ਹੈ।ਉਜੋਨ ਪਰਤ ਦੇ ਪਤਲਾ ਹੋਣ ਤੇ ਚਮੜੀ ਦੇ ਕੈਂਸਰ ਤੇ ਹੋਰ ਖਤਰਨਾਕ ਬਿਮਾਰੀਆਂ ਵੱਧ ਰਹੀਆਂ ਹਨ।ਕਾਰਖਾਨੇ,ਫੈਕਟਰੀਆਂ ‘ਚੋਂ ਨਿਕਲਦਾ ਧੂੰਆਂ ਤੇ ਗੰਦਾ ਪਾਣੀ,ਐਟਮੀ ਤਜਰਬੇ,ਰਸਾਇਣਕ ਖਾਦਾਂ,ਜ਼ਹੀਰੀਲੀਆਂ ਨਦੀਨ ਨਾਸ਼ਕ ਦਵਾਈਆਂ,ਵਾਹਨਾਂ ਦਾ ਧੂੰਆਂ,ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਵਾਤਾਵਰਣ ਪ੍ਰਦੂਸ਼ਿਤ ਕਰ ਰਹੀ ਹੈ।ਸਮੁੰਦਰਾਂ ਵਿੱਚ ਤੇਲ ਦਾ ਪ੍ਰਦੂਸ਼ਨ ਵਧ ਰਿਹਾ ਹੈ।ਜੇ ਇਹੋ ਹਾਲ ਰਿਹਾ ਤਾਂ ਅਾਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਸਾਹ ਵਾਸਤੇ ਆਪਣੇ ਲਈ ਆਕਸੀਜਨ ਸਿਲੈਂਡਰ ਵੀ ਬੁੱਕ ਕਰਾਉਣੇ ਪੈਣਗੇ ਕਰੋਨਾ ਵਾਈਰਸ ਦੇ ਕਾਰਨ ਕਰਕੇ ਕਿੰਨੀ ਕਿਲਤ ਰਹੀ ਆ ਆਕਸੀਜਨ ਸਿਲੰਡਰ ਦੀ ਅਗਰ ਰੁੱਖਾਂ ਕਟਾਣੀ ਘੱਟ ਕੀਤੀ ਹੁੰਦੀ ਤਾ ਇਹ ਦਿਨ ਨਹੀਂ ਸੀ ਵੇਖਣੇ ।ਹਵਾ ਤੋਂ ਬਿਨਾਂ ਇਕ ਪਲ ਵੀ ਅਸੀਂ ਜਿਉਂਦੇ ਨਹੀ ਰਹਿ ਸਕਦੇ।ਮਨੁੱਖੀ ਜੀਵਨ ਲਈ ਸ਼ੁਧ ਤੇ ਸਾਫ ਹਵਾ ਜਰੂਰੀ ਹੈ।ਹਵਾ ‘ਚ ਲਗਭਗ 78%, ਆਕਸੀਜਨ 18% ਅਤੇ 0.03%ਕਾਰਬਨ ਡਾਇਕਸਾਈਡ ਤੇ ਬਹੁਤ ਘੱਟ ਮਾਤਰਾ ਵਿੱਚ ਹੋਰ ਗੈਸਾਂ ਹਨ।ਜਦੋਂ ਕਾਰਬਨ ਮੋਨੋਔਕਸਾਈਡ ਤੇ ਸਲਫਰ ਡਾਇਆ ਔਕਸਾਈਡ ਜਾਂ ਹੋਰ ਅਣਸੁਖਾਵੇਂ ਤੱਤ ਹਵਾ ਵਿਚ ਮਿਲ ਜਾਂਦੇ ਸਨ ਤਾਂ ਵਾਤਾਵਰਣ ਦਾ ਸੰਤੁਲਨ ਵਿਗੜ ਜਾਂਦਾ ਹੈ।ਪੋਲੋਥੀਨ ਦੇ ਲਿਫਾਫੇ ਜਿਥੇ ਸੀਵਰੇਜ ਬੰਦ ਕਰਦੇ ਹਨ ਉਥੇ ਉਨਾਂ ਨੂੰ ਸਾੜਨ ਨਾਲ ਜ਼ਹੀਰੀਲੀਆਂ ਗੈਸਾਂ ਬਣਦੀਆਂ ਹਨ।ਪ੍ਰਦੂਸ਼ਨ ਨੂੰ ਰੋਕਣ ਲਈ ਬਣੇ ਕਾਨੂੰਨ ਕਾਗਜਾਂ ਦੇ ਸਿੰਗਾਰ ਬਣੇ ਹੋਏ ਹਨ, ਜੰਗਲ ਹਿਫਾਜਤੀ ਐਕਟ 1980,ਪਾਣੀ ਪ੍ਰਦੂਸ਼ਿਤ ਐਕਟ 1974,ਹਵਾ ਪ੍ਰਦੂਸ਼ਣ ਰੋਕ ਤੇ ਕੰਟਰੋਲ ਐਕਟ 1981,ਵਾਤਾਵਰਨ ਸੁਰਖਿਆ ਐਕਟ 1980,ਸ਼ੋਰ ਪ੍ਰਦੂਸ਼ਨ ਐਕਟ 2000 ਆਦਿ।ਦੇਸ਼ ਵਿੱਚ 33% ਜੰਗਲ ਚਾਹੀਦੇ ਹਨ, ਭਾਰਤ ਵਿੱਚ ਦਸ ਕੁ ਸਾਲ ਪਹਿਲਾਂ 15:5% ਤੇ ਪੰਜਾਬ ਵਿਚ 5:7% ਰਕਬਾ ਹੀ ਜੰਗਲਾਂ ਅਧੀਨ ਸੀ।ਮੀਂਹ ਨਾ ਪੈਣਾ,ਲੱਕੜਾਂ ਦੀ ਘਾਟ,ਪਸ਼ੂ ਪੰਛੀਆਂ ਦੀ ਗਿਣਤੀ ਘੱਟ ਰਹੀ ਹੈ।ਦੇਸ਼ ਦੀਆਂ 445 ਨਦੀਆਂ ਵਿੱਚੋਂ 275 ਪ੍ਰਦੂਸ਼ਿਤ ਹੋ ਚੁੱਕੀਆਂ ਹਨ।ਇਨਾਂ ਦੇ ਕੰਢੇ ਵਸਦੇ 650 ਸ਼ਹਿਰ ਪ੍ਰਦੂਸ਼ਿਤ ਹੋ ਚੁੱਕੇ ਹਨ।ਮੈਡੀਕਲ ਜਨਰਲ ‘ਦੀ ਲੇਸੈਂਟ’ ਦੇ 48 ਵਿਗਿਆਨੀਆਂ ਅਨੁਸਾਰ ਦਸ ਲੱਖ ਭਾਰਤੀਆਂ ਦੀ ਮੌਤ ਹਵਾ ਪ੍ਰਦੂਸ਼ਨ ਕਰਕੇ ਹੁੰਦੀ ਹੈ।ਜਿਸਦਾ ਅਸਰ ਸਿੱਧਾ ਦਿਲ ਤੇ ਪੈਂਦਾ ਹੈ। ਕਈ ਥਾਵਾਂ ਤੇ ਲੋਕ ਡੰਗਰ ਨਹਾਉਦੇ ਹਨ।ਕਈ ਲੱਗੇ ਵਾਟਰ ਟਰੀਟਮੈਂਟ ਪਲਾਂਟ ਸਹੀ ਢੰਗ ਨਾਲ ਨਾ ਚਲਣ ਕਾਰਨ ਇਨਾਂ ਦਾ ਗੰਦਾ ਪਾਣੀ ਦਰਿਆ ‘ਚ ਜਾਂਦਾ ਹੈ।ਇਨਾਂ ਤੋਂ ਇਲਾਵਾ ਇਲੈਕਟ੍ਰੋਨਿਕ ਮੀਡੀਏ,ਸਾਹਿਤ ਤੇ ਸਭਿਆਚਾਰ ਦਾ ਪ੍ਰਦੂਸ਼ਨ ਵੀ ਜੀਵਨ ਵਿਚ ਕਾਫੀ ਮਾੜਾ ਅਸਰ ਪਾ ਰਿਹਾ ਹੈ।
ਕਲ ਅਵਾਜ਼ ਪ੍ਰਦੂਸ਼ਨ ਬਾਰੇ ਮੁਖਵਿੰਦਰ ਚੋਹਲਾ
![]()
