ਅੱਜ ਦੇ ਦਿਨ:6-6-1674-ਸ਼ਿਵਾ ਜੀ ਮਰੱਹਟਾ ਦੀ ਤਾਜਪੋਸ਼ੀ ਹੋਈ।1867 ਬਾਬਾ ਖੜਕ ਸਿੰਘ ਦਾ ਸਿਆਲਕੋਟ ਵਿੱਚ ਜਨਮ।1923 ਬੱਬਰਾਂ ਨੇ ਨੰਦਾਚੋਰ (ਹੁਸ਼ਿਆਰਪੁਰ) ਦੇ ਝੋਲੀ ਚੁੱਕ ਪਟਵਾਰੀ ਅਤਾ ਮੁਹੰਮਦ ਦਾ ਕਤਲ ਕੀਤਾ।1929 ਫਿਲਮੀ ਅਦਾਕਾਰ ਸੁਨੀਲ ਦੱਤ ਦਾ ਜਨਮ।1979 ਕਵੀਸ਼ਰ ਬਾਬੂ ਰਜ਼ਬ ਅਲੀ ਦਾ ਦਿਹਾਂਤ।1981 ਬਿਹਾਰ ਦੀ ਨਦੀ ਵਿੱਚ ਰੇਲ ਗੱਡੀ ਡਿੱਗਣ ਕਾਰਣ 800 ਤੋਂ ਵੱਧ ਮੌਤਾਂ।1984 ਨੀਲਾ ਤਾਰਾ ਸਾਕੇ ਦੀ ਬਰਸੀ (Blue Star Operation)।1995 ਪਾਕਿਸਤਾਨ ਵਿੱਚ ਕੌੜੇ ਮਾਰਨ ਤੇ ਫਾਂਸੀ ਉਪਰ ਪਾਬੰਦੀ।1980 ਪੰਜਾਬ ਦੇ ਦਰਬਾਰਾ ਸਿੰਘ ਮੁੱਖ ਮੰਤਰੀ ਬਣੇ।
ਕੌੜੀਆਂ ਯਾਦਾਂ ਪੰਜਾਬ ਵਿੱਚ ਕਾਲੇ ਦੌਰ ਦੀ ਸ਼ੁਰੂਆਤ 13 ਅਪ੍ਰੈਲ 1978 ਨੂੰ ਨਿਰੰਕਾਰੀਆਂ ਦੇ ਸੰਮੇਲਨ ਨੂੰ ਰੋਕਣ ਗਏ ਸਿੱਖ ਜਥੇ ਨਾਲ ਹੋਈ ਝੜਪ ਵਿੱਚ ਚੱਲੀਆਂ ਗੋਲੀਆਂ ਨਾਲ 17 ਸਿੱਖਾਂ ਦੇ ਕਤਲਾਂ ਨਾਲ ਹੋਈ।ਫਿਰ ਹੋਈ ਅਜੀਤ ਸਮੂਹ ਗਰੁੱਪ ਤੇ ਹਿੰਦ ਸਮਾਚਾਰ ਸਮੂਹ ਅਖਬਾਰਾਂ ਵਿੱਚ ਸੰਪਾਦਕੀ ਤੇ ਹੋਰ ਲੇਖਾਂ ਦੀ ਜੰਗ।9 ਸਤੰਬਰ 1981 ਵਿੱਚ ਹਿੰਦ ਸਮਾਚਾਰ ਸਮੂਹ ਗਰੁੱਪ ਦੇ ਮਾਲਕ ਲਾਲਾ ਜਗਤ ਨਰਾਇਣ ਦਾ ਕਤਲ,ਫਿਰ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਤੋਂ ਬਾਅਦ ਹੋਇਆ ਕਤਲਾਂ ਦਾ ਦੌਰ।ਅਕਾਲੀ ਆਗੂ ਹਰਚੰਦ ਸਿੰਘ ਲੋਂਗੋਵਾਲ ਦੀ ਅਗਵਾਈ ਹੇਠ ਪੰਜਾਬ ਨੂੰ ਚੰਡੀਗੜ ਵਿੱਚ ਸ਼ਾਮਲ ਕਰਨ,ਪਾਣੀ ਦੀ ਵੰਡ ਤੇ ਹੋਰ ਮੰਗਾਂ ਨੂੰ ਲੈ ਕੇ ਅਪ੍ਰੈਲ 1978 ਵਿੱਚ ਚਲਿਆ ਧਰਮ ਯੁੱਧ ਮੋਰਚਾ 18/7/1982 ਵਿੱਚ ਦਰਬਾਰ ਸਾਹਿਬ ਤੋਂ ਸ਼ੁਰੂ ਕੀਤਾ ਗਿਆ।ਇਸ ਤੋਂ ਪਹਿਲਾਂ ਸਾਲ 1981 ਦੇ ਅੱਧ ਵਿੱਚ ਪੰਜਾਬ ਵਿਚ ਫਿਰਕੂ ਜਲੂਸ,ਫਿਰਕੂ ਬਿਆਨਬਾਜੀ ਤੇ ਫਿਰਕੂ ਨਾਅਰਿਆਂ ਦੇ ਨਾਲ ਨਾਲ ਧਾਰਮਿਕ ਅਸਥਾਨਾਂ ਤੇ ਸਿਗਰੇਟਾਂ,ਬੀੜੀਆਂ ਤੇ ਗਊਆਂ ਦੇ ਸਿਰ ਤੇ ਪੂੱਛਾਂ ਸੁੱਟਣ ਕਾਰਨ ਪੰਜਾਬ ਦੋ ਫਿਰਕੂ ਹਿੱਸਿਆਂ ਵਿੱਚ ਵੰਡਿਆ ਗਿਆ।ਦਲ ਖਾਲਸਾ ਤੋਂ ਬਾਅਦ ਸਮੇਂ ਸਮੇਂ ਖਾੜਕੂ ਜਥੇਬੰਦੀਆਂ ਬੱਬਰ ਖਾਲਸਾ,ਖਾਲਿਸਤਾਨ ਕਮਾਂਡੋ ਫੋਰਸ,ਖਾਲਿਸਤਾਨ ਲਿਬਰੇਸ਼ਨ ਫੋਰਸ,ਭਿੰਡਰਾਂਵਾਲਾ ਟਾਇਗਰ ਫੋਰਸ ਆਦਿ ਹੋਂਦ ਵਿੱਚ ਆਈਆਂ।ਡਾਕਟਰ ਸੋਹਣ ਸਿੰਘ ਦੀ ਅਗਵਾਈ ਹੇਠ ਪੰਜ ਮੈਂਬਰੀ ਪੰਥਕ ਕਮੇਟੀ ਬਣੀ।ਹਿੰਦੂਆਂ ਦੇ ਕਤਲਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਉਘੇ ਤੇ ਆਮ ਆਗੂ,ਹਰਚੰਦ ਲੌਂਗੋਵਾਲ ਦਾ ਕਤਲ, ਵਿਅਕਤੀਗਤ ਕਤਲ ਤੇ ਨਿੱਜੀ ਦੁਸ਼ਮਣੀਆਂ ਕੱਢਣ ਤੇ ਪੁਲਸ ਮੁਕਾਬਲਿਆਂ ਦਾ ਦੌਰ ਵੀ ਚਲਦਾ ਰਿਹਾ।ਦਰਬਾਰ ਸਾਹਿਬ ਤੇ ਸਰਾਂ ਵਿੱਚ ਵੱਡੀ ਪੱਧਰ ਤੇ ਖਾੜਕੂ ਜਮਾਂ ਹੋਣ ਤੇ ਆਏ ਦਿਨ ਹੋ ਰਹੇ ਕਤਲਾਂ ਕਾਰਣ ਪਹਿਲਾਂ ਤੋਂ ਤਾਇਨਾਤ ਸੀ ਆਰ ਪੀ ਤੋਂ ਬਿਨਾਂ ਪਹਿਲੀ ਜੂਨ ਨੂੰ ਫੌਜ ਲਾਉਣ ਦੇ ਹੁਕਮ ਦਿੱਤੇ ਗਏ।ਤਿੰਨ ਜੂਨ ਨੂੰ ਪੰਜਾਬ ਚ ਕਰਫਿਉ ਲਾ ਕੇ 5-6 ਜੂਨ ਨੂੰ ਲਗਭਗ 38 ਗੁਰਦੁਆਰਿਆਂ ਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਖਾੜਕੂਆਂ ਖਿਲਾਫ ਐਕਸ਼ਨ ਕੀਤਾ ਗਿਆ।ਜਿਸ ਨੂੰ ਨੀਲਾ ਤਾਰਾ ਦਾ ਨਾਂ ਦਿਤਾ ਗਿਆ ।ਇਸ ਵਿੱਚ ਫੌਜੀਆਂ ਤੋਂ ਇਲਾਵਾਂ ਬਹੁਤ ਸਾਰੇ ਨਿਰਦੋਸ਼ ਪੰਜਾਬੀ ਵੀ ਇਸ ਹਮਲੇ ਵਿਚ ਮਾਰੇ ਗਏ।ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਕੀਤੇ ਹਮਲੇ ਕਾਰਣ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ 31 ਅਕਤੂਬਰ 1984 ਵਿਚ ਹੋਣਾ ਪਿਆ।ਸਭ ਤੋਂ ਵੱਧ ਸਿੱਖਾਂ ਦਾ ਕਤਲੇਆਮ ਨਵੰਬਰ1984 ਦੇ ਪਹਿਲੇ ਹਫ਼ਤੇ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਕਾਂਗਰਸ ਸਰਕਾਰਾਂ ਵਾਲੇ ਰਾਜਾਂ ਵਿੱਚ ਹੋਇਆ।ਜਨਰਲ ਬਰਾੜ ਦੀ ਡਾਇਰੀ ਮੁਤਾਬਿਕ ਇਸ ਨੀਲਾ ਤਾਰਾ ਸਾਕੇ ਸਮੇਂ 15307 ਲੋਕ ਮਾਰੇ ਗਏ ਤੇ 17000 ਤੋਂ ਵੱਧ ਜਖਮੀ ਹੋਏ।379 ਨੂੰ ਜੋਧਪੁਰ ਜੇਲ ਵਿੱਚ ਭੇਜਿਆ ਗਿਆ।1986 ਵਿੱਚ ਬਰਨਾਲਾ ਸਰਕਾਰ ਵੱਲੋਂ ਦੁਬਾਰਾ ਦਰਬਾਰ ਸਾਹਿਬ ਨੂੰ ‘ਕਾਲੀ ਗਰਜ’ ਨਾਂ ਦੇ ਐਕਸ਼ਨ ਨਾਲ ਮੁੜ ਖਾੜਕੂਆਂ ਤੋਂ ਮੁਕਤ ਕਰਵਾਇਆ ਗਿਆ।ਇਸ ਤੋਂ ਬਾਅਦ ਤੇਜੀ ਨਾਲ ਖਾੜਕੂ ਜਥੇਬੰਦੀਆਂ ਨੇ ਕਤਲਾਂ ਦਾ ਦੌਰ ਸ਼ੁਰੂ ਕਰ ਦਿਤਾ।ਹਿੰਦੂ,ਕਾਂਗਰਸੀ,ਕਮਿਉਨਿਸਟ,ਗਲ ਕੀ ਹਰ ਵਿਰੋਧੀਆਂ ਦੇ ਕਤਲ ਹੋਣ ਲਗੇ,ਟੱਬਰਾਂ ਦੇ ਟੱਬਰ ਅੱਤਵਾਦ ਦੀ ਭੇਟ ਚੜ ਗਏ।ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਨੇ ਬਣਦਿਆਂ ਹੀ ਸਖਤੀ ਕਰਦਿਆਂ 1992-93 ਵਿੱਚ ਸੱਚੇ ਝੂਠੇ ਮੁਕਾਬਲੇ ਕਰਕੇ ਖਾੜਕੂਆਂ ਦਾ ਦੌਰ ਖਤਮ ਕੀਤਾ ਜਿਸ ਦੀ ਕੀਮਤ ਉਸਨੂੰ ਵੀ 31 ਅਗਸਤ 1995 ਨੂੰ ਚੁਕਾਉਣੀ ਪਈ।ਡੇਢ ਦਹਾਕਾ ਜਿੰਨਾਂ ਪੰਜਾਬੀਆਂ ਨੇ ਇਹ ਔਖਾ ਸਮਾਂ ਵੇਖਿਆ ਜਾਂ ਆਪਣੇ ਪਿੰਡੇ ਹੰਢਾਇਆ ਉਹ ਅਜਿਹਾ ਸਮਾਂ ਕਦੇ ਨਹੀਂ ਭੁੱਲਦੇ। ਕਿਸਾਕਾਰ ਕਵੀ ਬਾਬੂ ਰਜਬ ਅਲੀ ਦਾ ਜਨਮ ਫਿਰੋਜਪੁਰ ਜਿਲੇ ਦੇ ਪਿੰਡ ਸਾਹੋ ਕੇ ਮਾਤਾ ਜਿਉਣੀ ਦੀ ਕੁੱਖੋਂ ਪਿਤਾ ਧਮਾਲੀ ਖਾਨ ਮੁਸਲਮਾਨ ਪਰਿਵਾਰ ਵਿੱਚ 10 ਅਗਸਤ 1894 ਨੂੰ ਹੋਇਆ।ਉਸਦੇ ਪਿਤਾ ਵੀ ਕਵੀਸ਼ਰ ਸਨ ਜਿਸ ਕਰਕੇ ਕਵੀਸ਼ਰੀ ਉਨਾਂ ਨੂੰ ਗੁੜਤੀ ਵਿਰਸੇ ਵਿੱਚ ਮਿਲੀ।ਬਾਬੂ ਰਜਬ ਅਲੀ ਨੇ ਉਵਰਸੀਅਰ ਦਾ ਕੋਰਸ ਪਾਸ ਕਰਕੇ ਸਿੰਚਾਈ ਵਿਭਾਗ ਵਿੱਚ ਨੌਕਰੀ ਕੀਤੀ।1947 ਦੀ ਵੰਡ ਸਮੇਂ ਉਸਨੂੰ ਪਾਕਿਸਤਾਨ ਜਾਣਾ ਪਿਆ।ਉਨਾਂ ਦਰਜਨਾਂ ਕਵਿਤਾਵਾਂ ਤੇ ਕਿਸੇ ਲਿਖੇ।ਉਨਾਂ ਨੇ ਇਤਿਹਾਸਕ ਤੇ ਮਿਥਿਹਾਸਕ ਪ੍ਰਸੰਗ ਸੁਣਾ ਕੇ ਅਨਮੋਲ ਵਿਰਸੇ ਦੀ ਜਾਣਕਾਰੀ ਦਿਤੀ।ਉਨਾਂ ਨੇ 81 ਕਿਸੇ ਤੇ ਪ੍ਰਸੰਗਾਂ ਦੀ ਰਚਨਾ ਕੀਤੀ।ਸਭ ਤੋਂ ਪ੍ਰਸਿੱਧ ਰਚਨਾ ਉਸ ਦਾ 72 ਕਲਾ ਛੰਦ ਹੋਇਆ।ਉਨਾਂ ਨੇ ਧਾਰਮਿਕ ਰਚਨਾਵਾਂ ਤੋਂ ਇਲਾਵਾ ਜਿਉਣਾ ਮੌੜ, ਦੁੱਲਾ ਭੱਟੀ,ਸੁੱਚਾ ਸੂਰਮਾ, ਜੈਮਲ ਫ਼ਤਾ ਆਦਿ ਦੀ ਰਚਨਾ ਕੀਤੀ।ਉਸ ਦੀਆਂ ਰਚਨਾਵਾਂ ਵਿੱਚ ਮਾਲਵੇ ਦੇ ਸਭਿਆਚਾਰ,ਰਹਿਣ ਸਹਿਣ,ਆਦਤਾਂ, ਸ਼ੌਕ, ਬੋਲੀ,ਮੁਹਾਵਰੇ,ਮੌਸਮ ਬਾਰੇ ਵਡਮੁੱਲੀ ਜਾਣਕਾਰੀ ਮਿਲਦੀ ਹੈ।ਮੁੰਡਿਆ ਦੇ ਵਿਹਲੇ ਰਹਿਣ ਦੀ ਆਦਤ ਕਾਰਨ ਘਰਾਂ ਵਿੱਚ ਗਰੀਬੀ ਦੇ ਆਉਣ ਦੀ ਗੱਲ ਬਹੁਤ ਵਧੀਆ ਢੰਗ ਨਾਲ ਸਮਝਾਉਦਾ ਹੈ ਕਿ ਉਹ ਆਪਣੇ ਪਿਉ ਦਾਦੇ ਵਲ ਵੇਖਣ ਤੇ ਉਨਾਂ ਵਾਂਗ ਸਖਤ ਮਿਹਨਤ ਕਰਨ।ਬਾਬੂ ਰਜਬ ਅਲੀ ਦਾ ਪਾਕਿਸਤਾਨ ਵਿੱਚ 6 ਜੂਨ 1979 ਨੂੰ ਉਨਾਂ ਦਾ ਦਿਹਾਂਤ ਹੋ ਗਿਆ।ਉਨਾਂ ਦੀਆਂ ਰਚਨਾਵਾਂ ਨੌਜਵਾਨਾਂ ਲਈ ਵੀ ਅੱਜ ਵੀ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ। ਮੁਖਵਿੰਦਰ ਚੋਹਲਾ
![]()
