ਅੱਜ ਦਾ ਵਿਚਾਰ (9 ਜੂਨ ) ਡਰ,ਸਾਰੇ ਅਖੌਤੀ ਰੱਬਾਂ,ਦੇਵਤਿਆਂ ਅਤੇ ਵਹਿਮਾਂ ਭਰਮਾਂ ਦੀ ਮਾਂ ਹੈ।


ਅੱਜ ਦੇ ਦਿਨ : 9-6-1716 ਸਿੱਖ ਰਾਜ ਦੇ ਬਾਨੀ ਤੇ ਜਗੀਰਦਾਰੀ ਸਿਸਟਮ ਦਾ ਖਾਤਮਾ ਕਰਨ ਵਾਲੇ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ।1781 ਰੇਲ ਦੇ ਇੰਜਣ ਦੀ ਖੋਜ ਕਰਨ ਵਾਲੇ ਜਾਰਜ ਸਟੀਫਨ ਦਾ ਜਨਮ ਦਿਨ।1898 ਚੀਨ ਨੇ ਬਿਰਟੇਨ ਨੂੰ ਹਾਂਗਕਾਂਗ 98 ਸਾਲ ਲਈ ਠੇਕੇ ਤੇ ਦਿੱਤਾ।1909 ਸ਼ਹੀਦ ਭਗਤ ਸਿੰਘ ਦੇ ਸਾਥੀ ਤੇ ਦੇਸ਼ ਭਗਤ ਪੰਡਤ ਕਿਸ਼ੌਰੀ ਲਾਲ ਦਾ ਜਨਮ।1931 ਦੇਸ਼ ਭਗਤ ਹਰੀ ਕ੍ਰਿਸ਼ਨ ਤਲਵਾੜ (23 ਸਾਲ) ਨੂੰ ਪੰਜਾਬ ਦੇ ਗਵਰਨਰ ਮਾਉਂਟ ਮੋਰੇਨਸੀ ਦੇ ਗੋਲੀ ਮਾਰਨ ਦੇ ਦੋਸ਼ ਵਿੱਚ ਕਾਫੀ ਤਸੀਹੇ ਦੇਣ ਤੋਂ ਬਾਅਦ ਮੀਆਂਮੀਰ ਜੇਲ ‘ਚ ਫਾਂਸੀ,ਗਵਰਨਰ ਤਾਂ ਬਚ ਗਿਆ ਪਰ ਸਬ ਇਨਸਪੈਕਟਰ ਚੰਨਣ ਸਿੰਘ ਦਿਆਲਪੁਰ-ਭਿਖੀਵਿੰਡ (ਤਰਨ ਤਾਰਨ) ਮਾਰਿਆ ਗਿਆ।1964 ਲਾਲ ਬਹਾਦਰ ਸ਼ਾਸ਼ਤਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ।1986 ਨੂੰ ਭਾਰਤ ਵਿੱਚ ਪਹਿਲਾ ਏਡਜ ਦਾ ਕੇਸ ਰਿਪੋਰਟ ਹੋਇਆ।2008 ਚੰਡੀਗੜ੍ਹ ਨੂੰ ਤੰਬਾਕੂ ਰਹਿਤ ਸ਼ਹਿਰ ਐਲਾਨਿਆ।2011 ਪ੍ਰਸਿੱਧ ਪੇਂਟਰ ਤੇ ਨਿਰਦੇਸ਼ਕ ਐਮ ਐਫ ਹੁਸੈਨ ਦਾ ਦਿਹਾਂਤ।
ਦੁਨੀਆ ਦੀ ਸਭ ਤੋਂ ਮਹਿੰਗੀ ਚਾਹ ਪਤੀ, 1 ਕਿਲੋ ਦੀ ਕੀਮਤ 9 ਕਰੋੜ ਰੁਪਏ
ਚੀਨ ‘ਚ ਡਾ-ਹਾਂਗ ਪਾਓ ਟੀ ਚਾਹ ਦੇ ਪੱਤੇ ਦਾ ਨਾਮ ਦੁਨੀਆ ‘ਚ ਪਾਈਆਂ ਜਾਣ ਵਾਲੀਆਂ ਸਭ ਤੋਂ ਮਹਿੰਗੀਆਂ ਚਾਹ ਪੱਤੀਆਂ ‘ਚੋਂ ਇੱਕ ਹੈ। ਇਸ ਦੀ ਕੀਮਤ 9 ਕਰੋੜ ਪ੍ਰਤੀ ਕਿਲੋਗ੍ਰਾਮ ਹੈ। ਡਾ-ਹਾਂਗ ਪਾਓ ਦੀ ਕਾਸ਼ਤ ਫੁਜਿਅਨ, ਚੀਨ ਦੇ ਵੂਈਸਨ ਖੇਤਰ ਵਿੱਚ ਕੀਤੀ ਜਾਂਦੀ ਹੈ।
ਮੀਂਗ ਸ਼ਾਸਨ ਦੀ ਮਹਾਰਾਣੀ ਅਚਾਨਕ ਬਿਮਾਰ ਹੋ ਗਈ । ਉਸ ਦੀ ਸਿਹਤ ਖ਼ਰਾਬ ਹੋ ਗਈ ਸੀ ਅਤੇ ਮਹਾਰਾਣੀ ਦੇ ਬਚਾਅ ਦੀ ਸੰਭਾਵਨਾ ਕਾਫੀ ਘੱਟ ਸੀ। ਉਸ ‘ਤੇ ਕਿਸੇ ਦਵਾਈ ਦਾ ਅਸਰ ਨਹੀਂ ਹੋ ਰਿਹਾ ਸੀ।
ਫਿਰ ਉਸ ਨੂੰ ਡਾ-ਹਾਂਗ ਪਾਓ ਚਾਹ ਪੀਣ ਲਈ ਕਿਹਾ ਗਿਆ। ਉਨ੍ਹਾਂ ਨੇ ਇਸ ਨੂੰ ਪੀਤਾ ਅਤੇ ਕੁਝ ਦਿਨਾਂ ਦੇ ਤੋਂ ਬਾਅਦ ਉਹ ਠੀਕ ਹੋ ਗਈ। ਰਾਣੀ ਦੇ ਠੀਕ ਹੋਣ ਤੋਂ ਬਾਅਦ, ਰਾਜਾ ਬਹੁਤ ਖੁਸ਼ ਹੋਇਆ ਅਤੇ ਆਦੇਸ਼ ਦਿੱਤਾ ਕਿ ਅਜਿਹੀਆਂ ਵਿਸ਼ੇਸ਼ ਚਾਹ ਪੱਤੀਆਂ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ।
ਇਸ ਚਾਹ ਦੇ ਪੱਤੇ ਨੂੰ ਡਾ-ਹਾਂਗ ਪਾਓ ਦਾ ਨਾਮ ਬਾਦਸ਼ਾਹ ਦੇ ਲੰਬੇ ਚੋਂਗੇ ਦੇ ਨਾਂ ‘ਤੇ ਰੱਖਿਆ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਇਸ ਚਾਹ ਦੇ ਪੱਤਿਆਂ ਦੀ ਕਾਸ਼ਤ ਮੀਂਗ ਸ਼ਾਸਨ ਦੇ ਸਮੇਂ ਤੋਂ ਹੋ ਰਹੀ ਹੈ। ਅੱਜ ਬਹੁਤ ਸਾਰੇ ਲੋਕ ਚਾਹ ਦੇ ਇਸ ਪੱਤੇ ਨੂੰ 10 ਤੋਂ 15 ਗ੍ਰਾਮ ਖਰੀਦਣ ਲਈ ਲੱਖਾਂ ਰੁਪਏ ਅਦਾ ਕਰਦੇ ਹਨ।ਚੀਨ ਦੇ ‘ਨਕਲੀ ਸੂਰਜ’ ਨੇ ਬਣਾਇਆ ਵਰਲਡ ਰਿਕਾਰਡ, ਪੈਦਾ ਕੀਤਾ 12 ਕਰੋੜ ਡਿਗਰੀ ਸੈਲਸੀਅਸ ਤਾਪਮਾਨ
ਚੀਨ ਦੇ ਨਕਲੀ ਸੂਰਜ ਵਿੱਚ ਲੱਗੇ ਪ੍ਰਮਾਣੂ ਫਿਊਜ਼ਨ ਰੀਐਕਟਰ ਨੇ ਸ਼ੁਰੂ ਹੁੰਦੇ ਹੀ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਇਸ ਰੀਐਕਟਰ ਨੇ 100 ਸਕਿੰਟ ਤੱਕ 12 ਕਰੋੜ ਡਿਗਰੀ ਸੈਲਸੀਅਸ ਦਾ ਤਾਪਮਾਨ ਪੈਦਾ ਕੀਤਾ ਹੈ।ਇਹ ਤਾਪਮਾਨ ਸੂਰਜ ਦੇ ਤਾਪਮਾਨ ਤੋਂ 10 ਗੁਣਾ ਨਾਲੋਂ ਵੀ ਵੱਧ ਹੈ। ਧਰਤੀ ‘ਤੇ ਹੁਣ ਤੱਕ ਕਿਸੇ ਵੀ ਦੇਸ਼ ਵਿੱਚ ਇੰਨਾ ਜ਼ਿਆਦਾ ਨਕਲੀ ਤਾਪਮਾਨ ਪੈਦਾ ਨਹੀਂ ਕੀਤਾ ਜਾ ਸਕਿਆ ਹੈ।
ਇਸ ਰੀਐਕਟਰ ਨਾਲ ਇੰਨੀ ਜ਼ਿਆਦਾ ਊਰਜਾ ਪੈਦਾ ਕੀਤੀ ਗਈ ਹੈ ਕਿ ਉਸ ਨੂੰ ‘ਆਰਟੀਫੀਸ਼ਲ ਸੂਰਜ’ ਕਿਹਾ ਜਾ ਰਿਹਾ ਹੈ। ਇਸ ਦੀ ਮਦਦ ਨਾਲ ਚੀਨ ਨੇ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਆਪਣੀ ਖੋਜ ਦੀ ਸਮਰੱਥਾ ਨੂੰ ਵੀ ਵਧਾਇਆ ਹੈ।
ਇਸ ਆਧੁਨਿਕ ਰੀਐਕਟਰ ਨੂੰ ਪਹਿਲੀ ਵਾਰ ਪਿਛਲੇ ਸਾਲ 2020 ਵਿੱਚ ਸ਼ੁਰੂ ਕੀਤਾ ਗਿਆ ਸੀ। ਉਦੋਂ ਇਸ ਰੀਐਕਟਰ ਨੇ 100 ਸਕਿੰਟ ਸਈ 10 ਕਰੋੜ ਡਿਗਰੀ ਸੈਂਟੀਗ੍ਰੇਡ ਦਾ ਤਾਪਮਾਨ ਪੈਦਾ ਕੀਤਾ ਸੀ ਪਰ ਇਸ ਵਾਰ ਚੀਨ ਦੇ ਇਸ ਪ੍ਰਮਾਣੂ ਫਿਊਜ਼ਨ ਰੀਐਕਟਰ ਨੇ ਆਪਣੇ ਹੀ ਰਿਕਾਰਡ ਨੂੰ ਤੋੜਦੇ ਹੋਏ 12 ਕਰੋੜ ਡਿਗਰੀ ਸੈਂਟੀਗ੍ਰੇ਼ਡ ਦਾ ਤਾਪਮਾਨ ਪੈਦਾ ਕੀਤਾ ਹੈ
HL-2M Tokamak ਰੀਐਕਟਰ ਚੀਨ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਐਡਵਾਂਸਡ ਪ੍ਰਮਾਣੂ ਫਿਊਜ਼ਨ ਐਕਸਪੈਰੀਮੈਂਟਲ ਰਿਸਰਚ ਡਿਵਾਈਸ ਹੈ। ਮੁਖਵਿੰਦਰ ਚੋਹਲਾ

Loading

Leave a Reply