You are currently viewing ਦਿਹਾੜੀਦਾਰ ਦੀ ਧੀ ਨੂੰ ਰਾਸ਼ਟਰਪਤੀ ਨਾਲ ਤਸਵੀਰ ਖਿਚਵਾਉਣ ਦਾ ਮਿਲਿਆ ਮੌਕਾ ਤਾਂ ਹੋਈ ਭਾਵੁਕ

ਦਿਹਾੜੀਦਾਰ ਦੀ ਧੀ ਨੂੰ ਰਾਸ਼ਟਰਪਤੀ ਨਾਲ ਤਸਵੀਰ ਖਿਚਵਾਉਣ ਦਾ ਮਿਲਿਆ ਮੌਕਾ ਤਾਂ ਹੋਈ ਭਾਵੁਕ

ਦਿਹਾੜੀਦਾਰ ਦੀ ਧੀ ਨੂੰ ਰਾਸ਼ਟਰਪਤੀ ਨਾਲ ਤਸਵੀਰ ਖਿਚਵਾਉਣ ਦਾ ਮਿਲਿਆ ਮੌਕਾ ਤਾਂ ਹੋਈ ਭਾਵੁਕ

–ਮਾਪਿਆਂ ਤੇ ਪਿੰਡ ਦਾ ਵਧਾਇਆ ਮਾ ਣ
ਇਨਕਲਾਬੀ ਬੁਲੇਟਿਨ ਲਈ ਸ਼ਾਮਚੁਰਾਸੀ (ਹੁਸ਼ਿਆਰਪੁਰ) ਤੋਂ ਹਰਜਿੰਦਰ ਹਰਗੜੀਆ 8198868001
ਉਹ ਨੌਵੀਂ ਜਮਾਤ ਦੇ ਪੇਪਰ ਦੇ ਚੁੱਕੀ ਹੈ, ਛੁੱਟੀਆਂ ਹਨ ਤੇ ਵਿਹਲੀ ਹੋਣ ਕਾਰਨ ਆਪਣੀ ਮਿਹਨਤਕਸ਼ ਮਾਂ ਨਾਲ ਸਾਈਕਲ ਤੇ ਪੱਲੀ ਤੇ ਦਾਤੀ ਰੱਖ ਕੇ ਘਰ ਦੇ ਗੁਜ਼ਾਰੇ ਲਈ ਰੱਖੇ ਪਸ਼ੂਆਂ ਲਈ ਪੱਠੇ ਲੈਣ ਜਾ ਰਹੀ ਹੈ। ਉਸ ਵਿੱਚ ਜ਼ਰਾ ਵੀ ਬਦਲਾਅ ਨਹੀਂ ਹੈ ਕਿ ਹਾਲੇ ਕੁਝ ਹਫ਼ਤੇ ਪਹਿਲਾਂ ਹੀ ਤਾਂ ਉਹ ਰਾਸ਼ਟਰਪਤੀ ਭਵਨ ਵਿਖੇ ਮਾਨਯੋਗ ਰਾਸ਼ਟਰਪਤੀ ਨਾਲ ਇੱਕ ਸਮਾਗਮ ਵਿੱਚ ਤਸਵੀਰ ਖਿਚਵਾ ਕੇ ਆਈ ਸੀ। ਉਸਦੇ ਸੁਪਨੇ ਹਨ ਆਪਣੇ ਦਿਹਾੜੀਦਾਰ 15 ਕੁ ਵਰਿਆਂ ਦੀ ਛੋਟੀ ਜਿਹੀ ਉਮਰ ਵੀ ਉਹ ਸੋਚਦੀ ਹੈ ਕਿ ਕਿਵੇਂ ਆਪਣੇ ਦਿਹਾੜੀਦਾਰ ਪਿਓ ਤੇ ਮਿਹਨਤਕਸ਼ ਮਾਂ ਦੇ ਲਈ ਜਿੰਦਗੀ ਵਿੱਚ ਕੁਝ ਕਰ ਸਕੇ। ਕਈ ਦਿਨਾਂ ਤੋਂ ਉਸਦੇ ਮਾਪਿਆਂ ਨੂੰ ਉਡੀਕ ਹੈ ਕਿ ਉਹਨਾਂ ਦੀ ਧੀ ਵੀ ਸ਼ਾਇਦ ਕਿਸੇ ਅਖ਼ਬਾਰ ਵਿੱਚ ਖ਼ਬਰ ਲੱਗੇਗੀ। ਉਹਨਾਂ ਦਾ ਵੀ ਮਾਣ ਨਾਲ ਸਿਰ ਉੱਚਾ ਹੋਵੇਗਾ।
ਇਹ ਕਹਾਣੀ ਹੈ ਜਿਲ•ਾ ਹੁਸ਼ਿਆਰਪੁਰ ਦੇ ਕਸਬਾ ਸ਼ਾਮਚੁਰਾਸੀ ਤੋਂ ਚੜਦੇ ਪਾਸੇ ਦੇ ਪਿੰਡ ਪੰਡੋਰੀ ਰਾਜਪੂਤਾਂ ਜਾਂ ਪੰਡੋਰੀ ਰਾਜਪੂਤਾਂ ਦੀ ਲੜਕੀ ਨਵਜੋਤ ਕੁਮਾਰੀ ਉਰਫ਼ ਜੋਤ ਦੀ। ਉਸਦੇ ਪਿਤਾ ਪ੍ਰਸ਼ੋਤਮ ਲਾਲ ਜੋ ਕਿ ਦਿਹਾੜੀਦਾਰ ਹਨ ਤੇ ਮਾਤਾ ਮਨਜੀਤ ਕੌਰ ਵੀ ਘਰ ਦਾ ਕੰਮ ਕਾਰ ਕਰਦੀ ਹੈ। ਨਵਜੋਤ ਨੇ 2016-17 ਵਿੱਚ ਟਾਟਾ ਵੱਲੋਂ ਗਲੋਬਲ ਵਾਤਾਵਰਣ ਵਿਸ਼ੇ ਤੇ ਕਰਵਾਏ ਲੇਖ ਮੁਕਾਬਲੇ ਦੇ ਜੂਨੀਅਰ ਵਰਗ ਵਿੱਚ ਪਹਿਲਾਂ ਸਕੂਲ ਮੁਕਾਬਲੇ ਵਿੱਚ ਪਹਿਲਾ, ਫਿਰ ਜਿਲ•ਾ ਪੱਧਰ ਤੇ ਸਟੇਟ ਪੱਧਰ ਵਿੱਚ ਪਹਿਲਾ ਤੇ ਫਿਰ ਰਾਸ਼ਟਰੀ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਨਵਜੋਤ ਨੂੰ ਇਨਾਮ ਵਿੱਚ ਡੈਲ ਕੰਪਨੀ ਦਾ ਲੈਪਟਾਪ, ਤਮਗਾ ਆਦਿ ਮਿਲਿਆ ਸੀ ਇਸ ਤੋਂ ਪਹਿਲਾਂ ਵੀ ਉਸਨੂੰ ਕੈਮਰਾ ਤੇ ਟਰਾਫ਼ੀ ਪ੍ਰਾਪਤ ਹੋ ਚੁੱਕੇ ਹਨ।
ਪੜਾਈ ਵਿੱਚ ਨਵਜੋਤ ਨੇ ਪਹਿਲਾਂ ਵੀ ਮੱਲਾਂ ਮਾਰੀਆਂ ਹਨ ਤੇ ਇਨਾਮ ਜਿੱਤੇ ਹਨ। ਉਸਦਾ ਸੁਪਨਾ ਫੌਜ਼ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਹੈ। ਇਸ ਸਮੇਂ ਉਹ ਐਸਡੀ ਕੋ ਸੀਨੀਅਰ ਸੈਕੰਡਰੀ ਸਕੂਲ ਸ਼ਾਮਚੁਰਾਸੀ ਦੇ ਵਿੱਚ 9ਵੀਂ ਜਮਾਤ ਦੇ ਪੇਪਰ ਦਿੱਤੇ ਹਨ।
ਨਵਜੋਤ ਦੱਸਦੀ ਹੈ ਕਿ ਉਸਨੂੰ ਪਹਿਲਾਂ ਨਹੀਂ ਪਤਾ ਸੀ ਕਿ ਉਸਨੂੰ ਰਾਸ਼ਟਰਪਤੀ ਜੀ ਨਾਲ ਮਿਲਣ ਦਾ ਅਤੇ ਤਸਵੀਰ ਖਿਚਵਾਉਣ ਦਾ ਮੌਕਾ ਮਿਲੇਗਾ ਲੇਕਿਨ ਜਦੋਂ ਇੰਝ ਹੋਇਆ ਤਾਂ ਉਹ ਭਾਵੁਕ ਹੋ ਗਈ। ਉਸਨੂੰ ਰਾਸ਼ਟਰਪਤੀ ਭਵਨ ਵੀ ਦੇਖਣ ਦਾ ਮੌਕਾ ਮਿਲਿਆ। ਜਦੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਨਜ਼ਦੀਕ ਤੋਂ ਤਸਵੀਰ ਖਿਚਵਾਉਣ ਲਈ ਉਹ ਬਿਲਕੁੱਲ ਰਾਸ਼ਟਰਪਤੀ ਜੀ ਦੀ ਕੁਰਸੀ ਦੇ ਨਾਲ ਸੀ ਤਾਂ ਉਹ ਬਹੁਤ ਹੀ ਭਾਵੁਕ ਹੋ ਗਈ ਸੀ।
ਦੱਸਣਾ ਬਣਦਾ ਹੈ ਕਿ ਪੜਾਈ ਵਿੱਚ ਮੁੱਢ ਤੋਂ ਹੁਸ਼ਿਆਰਪੁਰ ਨਵਜੋਤ ਪੰਜਵੀਂ, 6ਵੀਂ ਤੇ 7ਵੀਂ ਆਦਿ ਕਲਾਸਾਂ ਵਿੱਚ ਵੀ ਸਕੂਲ ਵਿੱਚੋਂ ਮੋਹਰੀ ਰਹਿ ਚੁੱਕੀ ਹੈ ਤੇ ਗਾਉਣ ਵਿੱਚ ਵੀ ਇਨਾਮ ਪ੍ਰਾਪਤ ਕੀਤੇ ਹਨ।

ਨਵਜੋਤ ਦੀਆਂ ਵੱਖ ਵੱਖ ਤਸਵੀਰਾਂ

Loading

Leave a Reply