
ਅੱਜ ਦੇ ਦਿਨ :14-11-1889 ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਇਲਾਹਾਬਾਦ ਵਿੱਚ ਜਨਮ।1891 ਬਨਸਪਤੀ ਵਿਗਿਆਨੀ ਬੀਰਬਲ ਸਾਹਨੀ ਦਾ ਪੱਛਮੀ ਪੰਜਾਬ ਦੇ ਸ਼ਾਹਪੁਰ ਪਿੰਡ ਭੇਰਾ ‘ਚ ਜਨਮ।1908 ਜਰਮਨੀ ਵਿਗਿਆਨੀ ਅਲਬਰਟ ਆਇਨਸਟਾਇਨ ਨੇ ਰੋਸ਼ਨੀ ਦੀ ਕੁਐਂਟਮ ਥਿਉਰੀ ਪੇਸ਼ ਕੀਤੀ।1916 ਦੇਸ਼ ਭਗਤ ਹਰਨਾਮ ਸਿੰਘ ਸਹਾਰੀ ਤੇ ਨਰੈਣ ਸਿੰਘ ਬਾਲੋ ਪਟਿਆਲਾ ਨੂੰ ਮਾਂਡਲੇ ਜੇਲ ਵਿੱਚ ਫਾਂਸੀ।1922 ਬੀ ਬੀ ਸੀ ਲੰਡਨ ਦੇ ਪਹਿਲੇ ਪ੍ਰੋਗਰਾਮ ਦਾ ਆਰਥਰ ਬੋਸ ਵੱਲੋਂ ਪ੍ਰਸਾਰਣ ਕੀਤਾ ਗਿਆ।
ਬਾਲ ਦਿਵਸ ਤੇ ਸੂਗਰ ਦਿਵਸ
ਬਾਲ ਦਿਵਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਹਰ ਸਾਲ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਪੰਜਾਬ ਦੇਸ਼ ਦਾ ਖੁਸ਼ਹਾਲ ਸੂਬਾ ਹੈ ਫਿਰ ਵੀ ਆਮ ਪਿੰਡਾਂ ਤੇ ਸ਼ਹਿਰਾਂ ਵਿੱਚ ਚਾਰ ਪੰਜ ਸਾਲ ਤੋਂ ਲੈ ਕੇ ਚੌਦਾਂ ਸਾਲ ਤੱਕ ਦੇ ਬੱਚੇ ਸਵੇਰੇ ਸਵੇਰ ਠੰਡ ਤੇ ਗਰਮੀ ਵਿੱਚ ਦੁਕਾਨਾਂ, ਬਜ਼ਾਰਾਂ ਤੇ ਰੂੜੀਆਂ ਦੇ ਢੇਰ ਵਿੱਚੋਂ ਆਪਣੇ ਗੱਲ ਵਿੱਚ ਪਾਏ ਥੈਲਿਆਂ ਵਿੱਚ ਆਪਣੇ ਪੇਟ ਦੀ ਭੁੱਖ ਲਈ ਨੰਗੇ ਪੈਰੀਂ ਨਿੱਕ-ਸੁੱਕ ਇਕੱਠੇ ਕਰਦੇ ਵੇਖੇ ਜਾ ਸਕਦੇ ਹਨ।ਦਿਨੇ ਹੋਟਲਾਂ, ਦੁਕਾਨਾਂ ਤੇ ਭਾਂਡੇ ਮਾਂਜਦੇ, ਪੈਂਚਰ ਲਾਉਦੇ ਤੇ ਸਫਾਈ ਕਰਦੇ ਹਨ।ਪਟਾਖੇ, ਮਾਚਿਸ ਆਦਿ ਚੀਜ਼ਾਂ ਬਨਾਉਣ ਵਾਲੀਆਂ ਫੈਕਟਰੀਆਂ ਵਿੱਚ ਜਿਆਦਾਤਰ ਛੋਟੇ ਬੱਚੇ ਹੀ ਹੁੰਦੇ ਹਨ।ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ‘ਚਾਚਾ’ ਤਾਂ ਉਨਾਂ ਬੱਚਿਆਂ ਦਾ ਹੋ ਸਕਦਾ ਜੋ ਕੋਨਵੈਂਟ ਤੇ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਹਨ ਤੇ ਹਰ ਸਾਲ ਬਾਲ ਦਿਵਸ ਮਨਾਉਦੇ ਹਨ।ਉਨਾਂ ਦਾ ਨਹੀਂ ਜੋ ਕਰੋੜਾਂ ਬੱਚੇ ਗਰੀਬੀ ਹੰਢਾ ਰਹੇ ਹਨ ਤੇ ਬਾਲ ਮਜਦੂਰੀ ਬਣਨ ਦੇ ਐਕਟ ਦੇ ਬਾਵਜੂਦ ਮਜਦੂਰੀ ਕਰ ਰਹੇ ਹਨ, ਉਹ ਨਾਂ ਤੇ ਨਹਿਰੂ ਨੂੰ ਜਾਣਦੇ ਹਨ ਤੇ ਨਾ ਉਸਦੀ ਫੋਟੋ ਵੇਖੀ,ਉਹ ਕੌਣ ਸੀ। ਦੇਸ਼ ਦੇ 47 ਕਰੋੜ ਬੱਚਿਆਂ ਦੇ ਭਵਿੱਖ ਲਈ ਕੋਈ ਸਾਰਥਿਕ ਉਪਰਾਲੇ ਨਹੀਂ ਹੋ ਰਹੇ।ਬਹੁਤੇ ਬੱਚੇ ਪੰਜਵੀ ਜਮਾਤ ਤੋਂ ਪਹਿਲਾਂ ਹੀ ਸਕੂਲ ਛੱਡ ਜਾਂਦੇ ਹਨ ਭਾਂਵੇ ਮੁਫਤ ਲਾਜਮੀ ਸਿੱਖਿਆ ਅਧਿਕਾਰ ਐਕਟ ਬਣਿਆ ਗਿਆ ਹੈ ਜਿਸ ਅਨੁਸਾਰ ਪ੍ਰਾਇਮਰੀ ਪੱਧਰ ਦੇ ਸਾਰੇ ਬੱਚਿਆਂ ਨੂੰ ਇਕ ਕਿਲੋਮੀਟਰ ਦੇ ਘੇਰੇ ਅੰਦਰ ਸਕੂਲ ਦੀ ਲੋੜ ਹੈ।ਕਾਨੂੰਨ 6 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਇਕ ਕਿਲੋਮੀਟਰ ਤੱਕ ਪੈਦਲ ਜਾਣ ਨੂੰ ਯੋਗ ਸਮਝਦਾ ਹੈ ।ਪੰਜਾਬ ਵਿੱਚ 0 ਤੋਂ 6 ਸਾਲ ਦੇ 30 ਲੱਖ ਬੱਚੇ ਹਨ ਜਿਹਨਾਂ ਵਿੱਚੋਂ 3-6 ਸਾਲ ਵਰਗ ਦੇ 14 ਲੱਖ ਬੱਚੇ ਹਨ।ਤਿੰਨ ਲੱਖ ਬੱਚੇ ਤੋਂ ਵੱਧ ਆਂਗਣਵਾੜੀ ਸੈਂਟਰਾਂ ਵਿੱਚ ਜਾਂਦੇ ਹਨ।ਬਾਕੀ ਕਿਸੇ ਗਿਣਤੀ ਵਿੱਚ ਨਹੀਂ।
ਸ਼ੂਗਰ ਦਿਵਸ : ਇਸ ਰੋਗ ਨੂੰ ਡਾਇਬਟੀਜ਼, ਸ਼ਕਰ ਰੋਗ ਦੇ ਨਾਲ ਵੀ ਜਾਣਿਆ ਜਾਂਦਾ ਹੈ। ਪਿਛਲੇ ਸਮੇਂ ਵਿੱਚ ਸੰਸਾਰ ‘ਚ 19:90 ਕਰੋੜ ਤੇ ਦੇਸ਼ ‘ਚ ਲਗਭਗ ਸੱਤ ਕਰੋੜ ਸ਼ੂਗਰ ਤੋਂ ਪੀੜਤ ਸਨ ਤੇ ਇਹ ਗਿਣਤੀ ਵੱਧ ਰਹੀ ਹੈ।ਵਿਗਿਆਨਕ ਤੇ ਮਾਹਿਰ ਡਾਕਟਰ ਸਹੀ ਤੇ ਢੁਕਵਾਂ ਇਲਾਜ਼ ਲੱਭਣ ਵਿੱਚ ਜੁਟੇ ਹੋਏ ਹਨ।ਬੇਸ਼ਕ ਨਵੀਆਂ ਦਵਾਈਆਂ ਬਜ਼ਾਰ ਵਿੱਚ ਆ ਰਹੀਆਂ ਹਨ ਫਿਰ ਵੀ ਟਾਈਪ 2 ਤੇ ਕਾਬੂ ਪਾਉਣਾ ਚੁਣੌਤੀ ਬਣਿਆ ਹੋਇਆ ਹੈ।ਟਾਈਪ 2 ਦੇ ਕਾਰਣਾਂ ਨੂੰ ਸਮਝ ਲਈਏ ਤਾਂ ਬਚਾਅ ਦੀ ਸੰਭਾਵਨਾ ਹੈ।ਕਸਰਤ ਦੀ ਕਮੀ, ਮੋਟਾਪਾ,ਬੇ ਟਾਇਮ ਖਾਣ ਪੀਣ,ਮਾਨਸਿਕ ਤਣਾਅ, ਸਿਗਰੇਟਨੋਸ਼ੀ (ਤੰਬਾਕੂ ਦੀ ਕਿਸੇ ਵੀ ਰੂਪ ਵਿੱਚ), ਬੇਕਾਬੂ ਨੀਂਦ ਆਦਿ ਕਾਰਣ ਹਨ।ਜੇ ਜੀਵਨ ਸ਼ੈਲੀ ਵਿਚ ਸੁਧਾਰ ਨਾ ਕੀਤਾ ਜਾਵੇ ਤਾਂ ਇਹ ਰੋਗ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ। ਖਾਲੀ ਪੇਟ ਸ਼ੂਗਰ ਦਾ ਪੱਧਰ 90 ਤੋਂ 120 ਐਮ ਜੀ/ਡੀ ਐਲ ਤੇ ਖਾਣ ਤੋਂ ਦੋ ਘੰਟੇ ਬਾਅਦ 180 ਐਮ ਜੀ/ ਡੀ ਐਲ ਤੋਂ ਘੱਟ ਹੋਣਾ ਚਾਹੀਦਾ ਹੈ।ਇਸ ਨੂੰ ‘ਸਾਈਲੈਂਟ ਕਿਲਰ’ ਵੀ ਕਿਹਾ ਜਾਂਦਾ ਹੈ ਕਿਉਕਿ ਕਈ ਵਾਰ ਇਸ ਰੋਗ ਦੇ ਲੱਛਣ ਸਾਹਮਣੇ ਨਹੀਂ ਆਉਦੇ।ਜਿਆਦਾ ਪਿਆਸ, ਭੁੱਖ ਲੱਗਣਾ, ਵਾਰ ਵਾਰ ਪਿਸ਼ਾਬ ਆਉਣਾ,ਧੁੰਧਲਾ ਦਿਸਣਾ,ਜਖ਼ਮ ਠੀਕ ਨਾ ਹੋਣਾ ਆਦਿ ਲੱਛਣ ਹਨ।ਜਿੰਨਾਂ ਦੀ ਉਮਰ 30 ਸਾਲ ਤੋਂ ਵੱਧ,ਵਜ਼ਨ ਸਧਾਰਨ ਤੋਂ ਵੱਧ,ਹਾਈ ਬਲੈਡ ਪ੍ਰੈਸ਼ਰ ਹੋਵੇ ਉਨਾਂ ਨੂੰ ਜਾਂਚ ਕਰਾਉਣੀ ਚਾਹੀਦੀ ਹੈ।ਇਲਾਜ ਦੀ ਪਹਿਲੀ ਦਵਾਈ ਇੰਸੁਲੀਨ ਜੋ ਕਨੈਡਾ ਵਿੱਚ 1922 ਨੂੰ ਖੋਜੀ ਗਈ ਸੀ।ਮੂੰਹ ਰਾਂਹੀ ਲੈਣ ਵਾਲੀ ਪਹਿਲੀ ਦਵਾਈ ਮੈਟਫਾਰਮਿਨ ਸੀ।ਹੁਣ ਕਈ ਦਵਾਈਆਂ ਮਾਰਕਿਟ ਵਿੱਚ ਆ ਚੁਕੀਆਂ ਹਨ,ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਉ।ਸ਼ੂਗਰ ਲਾ ਇਲਾਜ਼ ਨਹੀਂ ਜੇ ਸਮੇਂ ਸਿਰ ਡਾਕਟਰੀ ਇਲਾਜ ਤੇ ਸਹੀ ਖ਼ੁਰਾਕ ਲਈ ਜਾਵੇ।ਭਾਰਤ,ਪਾਕਿਸਤਾਨ ਤੇ ਅਮਰੀਕਾ ਦੇ ਡਾਕਟਰਾਂ ਨੇ ਦੱਸਿਆ ਹੈ ਕਿ ਦਿਲੀ ਵਿੱਚ 25.2 ਫੀਸਦੀ ਸ਼ੂਗਰ ਦੀ ਬਿਮਾਰੀ ਹੈ।ਇਨਾਂ ਵਿੱਚੋਂ ਸਿਰਫ 39 ਫੀਸਦੀ ਨੂੰ ਹੀ ਬਿਮਾਰੀ ਬਾਰੇ ਪਤਾ ਹੈ।ਜੰਕ ਫੂਡ, ਫਾਸਟ ਫੂਡ ਜਿਆਦਾ ਚਰਬੀਆਂ ਵਾਲੀਆਂ ਚੀਜ਼ਾਂ ਖਾਣ ਨਾਲ ਹੁੰਦੀ ਹੈ।ਇਸ ਨਾਲ ਗੁਰਦੇ ਫੇਲ,ਦਿਲ ਦੇ ਰੋਗ, ਅਟੈਟ,ਲਕਵਾ ਆਦਿ ਰੋਗ ਹੁੰਦੇ ।
ਮੁਖਵਿੰਦਰ ਚੋਹਲਾ ਮਰਹੂਮ
ਚਲੰਤ ਜਸਪਾਲ ਬਾਸਰਕੇ
![]()