
-ਪ੍ਰਿੰਸੀਪਲ ਸਲਿੰਦਰ ਸਿੰਘ ਦੀ ਪ੍ਰੇਰਨਾ ਬਣੀ ਸਕੂਲ ਲਈ ਵਰਦਾਨ
ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ
ਮਨ ਵਿੱਚ ਕੁਝ ਕਰਨ ਦਾ ਜ਼ਜ਼ਬਾ ਹੋਵੇ ਤਾਂ ਚੰਗੇ ਕੰਮ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਇਹ ਗੱਲ ਉਦੋਂ ਸੱਚ ਸਾਬਤ ਹੋਈ ਜਦੋਂ ਹੁਸ਼ਿਆਰਪੁਰ ਤੋਂ ਟਾਂਡਾ ਸੜਕ ਤੇ ਪੈਂਦੇ ਪਿੰਡ ਚਡਿਆਲ ਦੇ ਸਰਕਾਰੀ ਸਕੂਲ ਵਿੱਚ ਇੱਕ ਸਮਾਜ ਸੇਵੀ ਦਲਜਿੰਦਰ ਸਿੰਘ ਧਾਮੀ ਵੱਲੋਂ ਆਪਣੀ ਬੇਟੀ ਇੰਦਰਪ੍ਰੀਤ ਕੌਰ ਦਾ ਜਨਮਦਿਨ ਮਨਾਉਣ ਲਈ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਦਾ ਪ੍ਰੋਗਰਾਮ ਉਲੀਕਿਆ ਸੀ।
ਪ੍ਰੋਗਰਾਮ ਦੌਰਾਨ ਪਿੰਡ ਪੰਚਾਇਤ ਦੇ ਨਾਲ ਨਾਲ ਜਿਲ•ੇ ਦੀ ਪ੍ਰਸਿੱਧ ਸਖ਼ਸੀਅਤ ਪ੍ਰਿੰਸੀਪਲ ਸਲਿੰਦਰ ਸਿੰਘ ਸਹੋਤਾ, ਲੈਕਚਰਾਰ ਸੁਖਦੇਵ ਸਿੰਘ ਤੇ ਪੱਤਰਕਾਰ ਹਰਜਿੰਦਰ ਹਰਗੜੀਆ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ
ਜਦੋਂ ਸਾਰੇ ਬੁਲਾਰਿਆਂ ਨੇ ਆਪੋ ਆਪਣੇ ਸੰਬੋਧਨ ਕਰ ਲਿਆ ਤਾਂ ਪ੍ਰਿੰਸੀਪਲ ਸਲਿੰਦਰ ਸਿੰਘ ਸਹੋਤਾ ਨੇ ਸਕੂਲ ਦੀ ਹਾਲਾਤ ਦੇਖ ਕੇ ਕਿਹਾ ਕਿ ਇਸ ਸਕੂਲ ਵਿੱਚ ਥੋੜਾ ਜਿਹਾ ਕੰਮ ਆਪਾਂ ਸਭ ਰਲ਼ ਕੇ ਕਰ ਲਈਏ ਤਾਂ ਸਕੂਲ ਦੀ ਕਾਇਆ ਕਲਪ ਹੋ ਸਕਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤੇ ਪਿੰਡ ਵਾਸੀਆਂ ਦੇ ਸਹਿਯੋਗ ਲਈ ਆਪਾਂ ਘਰ ਘਰ ਜਾ ਕੇ ਬੇਨਤੀ ਕਰਾਂਗੇ ਤੇ ਜਿੰਨਾ ਵੀ ਸਹਿਯੋਗ ਮਿਲਿਆ ਉਸ ਨਾਲ ਸਕੂਲ ਲਈ ਕੰਮ ਕਰਵਾ ਲੈਣਾ। ਲੇਕਿਨ ਪਹਿਲਾਂ ਆਪਾਂ ਨੂੰ ਖ਼ੁਦ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸ ਗੱਲ ਤੋਂ ਉਤਸ਼ਾਹਿਤ ਹੋ ਕੇ ਸਕੂਲ ਇੰਚਾਰਜ਼ ਨੌਜਵਾਨ ਸ਼ਮਿੰਦਰ ਸਿੰਘ ਨੇ ਆਪਣੇ ਵੱਲੋਂ 20 ਹਜ਼ਾਰ, ਪਿੰਡ ਦੇ ਲੈਕਚਰਾਰ ਕਮਲ ਕਿਸ਼ੋਰ ਤੇ ਉਹਨਾਂ ਦੀ ਪਤਨੀ ਵਾਈਸ ਪਿੰ੍ਰਸੀਪਲ ਵੰਦਨਾ ਵੱਲੋਂ 10 ਹਜ਼ਾਰ, ਸਮਾਜ ਸੇਵਕ ਦਲਜਿੰਦਰ ਧਾਮੀ ਵੱਲੋਂ 5 ਹਜ਼ਾਰ, ਲੈਕਚਰਾਰ ਸੁਖਦੇਵ ਸਿੰਘ ਵੱਲੋਂ 5 ਹਜ਼ਾਰ, ਡਾ ਹਰਜਿੰਦਰ ਸਿੰਘ ਧਾਮੀ ਵੱਲੋਂ 5 ਹਜ਼ਾਰ, ਸਰਪੰਚ ਨੀਲਮ ਕੁਮਾਰੀ ਵੱਲੋਂ 21 ਸੌ, ਸਮਾਜ ਸੇਵੀ ਪਰਮਜੀਤ ਕੌਰ ਵੱਲੋਂ 21 ਸੌ, ਪੰਚ ਉਂਕਾਰ ਸਿੰਘ ਵੱਲੋਂ 21 ਸੌ, ਨੰਬਰਦਾਰ ਸਤਵਿੰਦਰ ਸਿੰਘ ਵੱਲੋਂ 1 ਹਜ਼ਾਰ, ਪੰਚ ਅਸ਼ੋਕ ਕੁਮਾਰ ਵੱਲੋਂ 21 ਸੌ, ਪੰਚ ਮਨਿੰਦਰ ਸਿੰਘ ਵੱਲੋਂ 21 ਸੌ ਰੁਪਏ ਦਾ ਯੋਗਦਾਨ ਕੀਤਾ ਗਿਆ। ਕੁਝ ਸਹਿਯੋਗੀਆਂ ਨੇ ਮੌਕੇ ਤੇ ਹੀ ਆਪਣੀ ਐਲਾਨੀ ਰਾਸ਼ੀ ਭੇਟ ਕਰ ਦਿੱਤੀ ਤੇ ਬਾਕੀ ਸਾਰੀ ਰਾਸ਼ੀ ਇੱਕਤਰ ਕਰਨ ਤੇ ਪਿੰਡ ਵਾਸੀਆਂ ਦੇ ਸਹਿਯੋਗ ਲਈ 15 ਫ਼ਰਵਰੀ 2019 ਦਾ ਦਿਨ ਨਿਯਤ ਕੀਤਾ ਗਿਆ। ਪਿੰਡ ਦੀ ਪੰਚਾਇਤ, ਸਕੂਲ ਸਟਾਫ਼ ਤੇ ਸਮਾਜ ਸੇਵਕ ਤੇ ਇਸ ਪ੍ਰੋਗਰਾਮ ਦੇ ਸੂਤਰਧਾਰ ਦਲਜਿੰਦਰ ਸਿੰਘ ਧਾਮੀ ਦੇ ਇਸ ਉਦਮ ਲਈ ਧੰਨਵਾਦ ਕੀਤਾ ਗਿਆ।
![]()
