
ਅੱਜ ਦੇ ਦਿਨ : 21-11-1694 ਪੱਛਮ ਦੇ ਗੌਤਮ ਬੁੱਧ ਵਾਲਟੇਅਰ ਦਾ ਜਨਮ।1962 ਭਾਰਤ ਚੀਨ ਦੀ ਲੜਾਈ ਇਕ ਮਹੀਨੇ ਬਾਅਦ ਬੰਦ।1947 ਦੇਸ਼ ਦੀ ਪਹਿਲੀ ਡਾਕ ਟਿਕਟ ਸ਼ੁਰੂ।1970 ਨੋਬਲ ਪੁਰਸਕਾਰ ਜੇਤੂ ਸੀ ਵੀ ਰਮਨ ਦਾ ਦਿਹਾਂਤ।World Hello Day.World Fishers Day.World Television Day.*ਵਿਸ਼ਵ ਟੈਲੀਵੀਜ਼ਨ ਦਿਵਸ* ਯੂਨਾਇਟਡ ਨੈਸ਼ਨਜ ਵੱਲੋਂ 1996 ਤੋਂ ਮਨਾਉਣਾ ਸ਼ੁਰੂ ਕੀਤਾ ਗਿਆ।ਮੌਜੂਦਾ ਸਮੇਂ ਵਿੱਚ ਟੈਲੀਵੀਜ਼ਨ ਹਰੇਕ ਦੀ ਲੋੜ ਬਣ ਚੁੱਕਾ ਹੈ।ਜਿਸ ਤੋਂ ਬਿਨਾਂ ਜਿੰਦਗੀ ਅਧੂਰੀ ਹੋ ਗਈ ਹੈ।ਕਿਸੇ ਵੀ ਪਲ ਦੁਨੀਆਂ ਵਿੱਚ ਹਰ ਵਾਪਰੀ ਘਟਨਾ ਨਾਲੋ ਨਾਲ ਦਿਖਾਈ ਜਾਂਦੀ ਹੈ।ਬਹੁਤੇ ਚੈਨਲ ਜਿਥੇ ਵਪਾਰ ਦਾ ਧੰਧਾ ਬਣਾਕੇ ਚਲਾਏ ਜਾ ਰਹੇ ਉਥੇ ਲੋਕਾਂ ਦੀ ਮਾਨਸਿਕ ਤੇ ਆਰਥਿਕ ਲੁੱਟ ਵੱਡੇ ਪੱਧਰ ਤੇ ਕਰ ਰਹੇ ਹਨ, ਅਸ਼ਲੀਲ ਤੇ ਗੈਰ ਵਿਗਿਆਨਕ ਪ੍ਰੋਗਰਾਮ ਲੋਕਾਂ ਦੀ ਸੋਚ ਨੂੰ ਦੂਸ਼ਿਤ ਕਰ ਰਹੇ ਹਨ।ਸਵੇਰੇ ਸਵੇਰ ਅਖੌਤੀ ਤਾਂਤਰਿਕ,ਜੋਤਸ਼ੀ ਵਿਗਿਆਨਕ ਦੀਆਂ ਕਾਢਾਂ ਦੀ ਦੁਰਵਰਤੋਂ ਕਰਦੇ ਹੋਏ ਕੰਮਪਿਉਟਰ ਰਾਂਹੀ ਲੋਕਾਂ ਨੂੰ ਰਾਸ਼ੀਫਲ ਦੇ ਚੱਕਰ ‘ਚ ਪਾਉਂਦੇ ਹਨ ਕਮਾਈ ਲਈ ਹਨੂੰਮਾਨ ਤੇ ਸ਼ਿਵ ਕਵਚ,ਮੁੰਦਰੀਆਂ, ਨਗ,ਰੂਦਰ ਵੇਚਦੇ ਹਨ ਤੇ ਟੇਵੇ ਬਣਾ ਕੇ ਕਮਾਈ ਕਰਦੇ ਹਨ।ਬੱਚਿਆਂ ਨੂੰ ਕਾਰਟੂਨਾਂ ਤੇ ਮਸ਼ਹੂਰੀਆਂ ਪਿਛੇ ਲਾਕੇ ਉਨਾਂ ਦੀ ਸੋਚਣ ਸ਼ਕਤੀ ਨੂੰ ਖੁੰਢਿਆ ਕੀਤਾ ਜਾ ਰਿਹਾ ਹੈ।ਰੋਜ਼ਾਨਾ ਵਿਖਾਏ ਜਾ ਰਹੇ ਟੀਵੀ ਸੀਰੀਅਲ ਅਤੇ ਉਨਾਂ ਦੇ ਪਾਤਰ ਸਾਡੀ ਸਿਹਤ ਤੇ ਡੂੰਘਾ ਪ੍ਰਭਾਵ ਛੱਡਦੇ ਹਨ,ਅਸੀਂ ਪਾਤਰਾਂ ਨਾਲ ਮਾਨਸਿਕ ਤੇ ਭਾਵਨਾਤਮਿਕ ਤੌਰ ਤੇ ਇਸ ਤਰਾਂ ਜੁੜ ਜਾਂਦੇ ਹਾਂ ਕਿ ਉਨਾਂ ਦੀ ਖ਼ੁਸ਼ੀ ਵਿੱਚ ਖ਼ੁਸ਼ ਹੋ ਜਾਂਦੇ ਹਾਂ ਤੇ ਦੁੱਖ ਦੇ ਸਮੇ ਖੁਦ ਨੂੰ ਵੀ ਗਮ ਦੇ ਦਰਿਆ ਵਿੱਚ ਡੁੱਬੋ ਲੈਂਦੇ ਹਾਂ।ਅਸਿੱਧੇ ਤੌਰ ਤੇ ਖੁਦ ਨੂੰ ਉਨਾਂ ਦੀ ਜਗਾ ਰੱਖ ਕੇ ਦੇਖਦੇ ਹਾਂ ਅਤੇ ਮਾਨਸਿਕ ਤੌਰ ਤੇ ਨੁਕਸਾਨ ਪਹੁੰਚਾਉਦੇ ਹਨ।ਇਹ ਜਾਣਦੇ ਹੋਏ ਵੀ ਕਿ ਉਹ ਸਿਰਫ ਐਕਟਿੰਗ ਕਰ ਰਹੇ ਹਨ।ਚੰਗੀਆਂ ਮਾੜੀਆਂ ਪ੍ਰਸਥਿਤੀਆਂ, ਸੁੱਖ,ਦੁੱਖ ਸਿਹਤ ਤੇ ਪ੍ਰਭਾਵ ਪਾਉਂਦੀਆਂ ਹਨ। ਜੇ ਖੁਦ ਨੂੰ ਦੁਖੀ ਮਹਿਸੂਸ ਕਰੀਏ ਤਾਂ ਸਾਡੀ ਊਰਜਾ ਘੱਟ ਹੋ ਜਾਂਦੀ ਹੈ ਤੇ ਜਿਸ ਨਾਲ ਸਿਰ ਦਰਦ ਤੇ ਤਣਾਅ ਹੋ ਜਾਂਦਾ ਹੈ।ਸ਼ਨਸਨੀਖੇਜ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਸੰਗੀਤ ਦਿਲ ਦੀ ਧੜਕਨ ਵੱਧ ਦਿੰਦਾ ਹੈ ਦਿਲ ਦੀਆਂ ਬਿਮਾਰੀਆਂ ਲੱਗਦੀਆਂ ਹਨ।ਸੀਰੀਅਲਾਂ ਸਮੇਂ ਔਰਤਾਂ ਦੇ ਕੰਮ ਇਸ਼ਾਰੇ ਨਾਲ ਹੀ ਚਲਦੇ ਹਨ। *ਵਿਦਵਾਨ ਵਾਲਟੇਅਰ* ਦਾ ਜਨਮ 1694 ਨੂੰ ਫਰਾਂਸ ਵਿੱਚ ਹੋਇਆ।ਐਡਵਰਡ ਆਰਨਲਡ ਨੇ ਗੋਤਮ ਬੁੱਧ ਨੂੰ ਏਸ਼ੀਆ ਦਾ ਚਾਨਣ ਆਖਿਆ ਸੀ ਤੇ ਦੁਨੀਆਂ ਦੇ ਸੁਹਿਰਦ ਤੇ ਸਿਆਣਿਆਂ ਨੇ ਵਾਲਟੇਅਰ ਨੂੰ 18 ਵੀਂ ਸਦੀ ਦਾ ਪ੍ਰਕਾਸ਼ ਮੂਰਤੀ ਕਿਹਾ ਸੀ।ਵਾਲਟੇਅਰ ਦੀ ਮਾਤਾ ਸੱਤ ਸਾਲ ਦੀ ਉਮਰ ਵਿੱਚ ਉਸਨੂੰ ਸਦਾ ਲਈ ਛੱਡ ਕੇ ਚਲੀ ਗਈ।ਪਿਤਾ ਤੇ ਵੱਡੇ ਭਰਾ ਜੋ ਜੈਨੀ ਵਿਚਾਰਾਂ ਦੇ ਸਨ,ਨਾਲ ਨਾ ਬਣੀ।ਉਸ ਨੇ ਉਚੇਰੀ ਸਿੱਖਿਆ ਪੈਰਿਸ ਦੇ ਕਾਲਜ ਵਿੱਚ ਹਾਸਲ ਕੀਤੀ।ਉਸਨੇ ਲੂਈਸ ਚੌਧਵੀਂ ਦੀ ਗਾਥਾ ਪੜੀ ਤੇ ਫਰਾਂਸ ਦੀ ਨਿਘਰਦੀ ਹਾਲਤ ਨੂੰ ਅਖੀਰ ਵੇਖਿਆ।ਉਹ ਬਚਪਨ ਤੋਂ ਬੁੱਧੀਜੀਵੀ, ਹਾਜਰ ਜੁਆਬ, ਵਿਅੰਗਕਾਰ ਤੇ ਨਿਡਰ ਸੀ।ਇਕ ਵਾਰ ਦੇਸ਼ ਦੇ ਲੂਈਸ ਪੰਦਰਾਂ ਦੇ ਰੀਜੈਂਟ ਦਾ ਮਜ਼ਾਕ ਉਡਾਨ ਤੇ ਇਕ ਸਾਲ ਦੀ ਸ਼ਜਾ ਕੱਟਣੀ ਪਈ।1718 ਵਿੱਚ ਉਸਦੇ ਲਿਖੇ ਕਾਵਿ ਨਾਟਕ ਈਡਿਪ ਦਾ ਦੁਖਾਂਤ ਨੇ ਉਸਨੂੰ ਪ੍ਰਸਿੱਧ ਕਰ ਦਿਤਾ।ਬਾਦਸ਼ਾਹ ਹੈਨਰੀ ਚੌਥੇ ਦੇ ਜੀਵਨ ਮਹਾਂ ਕਾਵਿ ਲਿਖਣ ਕਰਕੇ ਫਰਾਂਸ ਦਾ ਦਰਬਾਰੀ ਕਵੀ ਬਣਾਇਆ ਗਿਆ।ਪਰ ਉਸਨੂੰ ਇੱਕ ਵਿਅੰਗ ਲਿਖਣ ਕਾਰਣ ਰਜਵਾੜਾ ਦੀ ਨਰਾਜ਼ਗੀ ਕਰਕੇ ਲੰਡਨ ਜਾਣਾ ਪਿਆ।ਉਸਨੇ ਨਿਊਟਨ ਨੂੰ ਵਿਗਿਆਨ ਦਾ ਚਾਨਣ ਤੇ ਜੋਹਨ ਲਾਕ ਨੂੰ ਜਨਮ ਕਲਿਆਣ ਰਾਜ ਦਾ ਉਸਰਈਆ ਜਾਣਿਆ।ਉਸਨੇ ਫਰਾਂਸ ਤੇ ਸਵਿਟਜ਼ਰਲੈਂਡ ਸਰਹੱਦ ਦੇ ਦੋਵੇਂ ਪਾਸੇ ਜਮੀਨ ਖਰੀਦੀ ਸੀ ਜੇ ਫਰਾਂਸ ਵਾਲੇ ਫੜਨ ਆਉਦੇ ਤਾਂ ਸਵਿਟਜ਼ਰਲੈਂਡ ਚਲਾ ਜਾਂਦਾ ਜੇ ਉਹ ਸਵਿਟਜ਼ਰਲੈਂਡ ਵਾਲੇ ਆਉਦੇ ਤਾਂ ਫਰਾਂਸ ਚਲਾ ਜਾਂਦਾ।ਉਹ ਗਰੀਬ ਮੁਜਾਹਰਿਆਂ ਦੀ ਰਾਜਵਾੜਿਆਂ ਦੇ ਜੁਲਮ ਤੇ ਕਟੜ ਧਾਰਮਿਕ ਲੋਕਾਂ ਕੋਲੋਂ ਰੱਖਿਆ ਕਰਦਾ।ਉਹ ਸਾਰੀ ਉਮਰ ਧਾਰਮਿਕ ਕੱਟੜਤਾ ਖਿਲਾਫ ਲੜਦਾ ਤੇ ਲਿਖਦਾ ਰਿਹਾ।ਉਹ 1778 ਵਿੱਚ 84 ਸਾਲ ਦੀ ਉਮਰ ਵਿੱਚ ਸੰਸਾਰ ਤੋਂ ਵਿਦਾ ਹੋ ਗਿਆ।ਉਹ ਸਚਮੁੱਚ ਯੂਰਪ ਦਾ ਗੌਤਮ ਬੁਧ ਸੀ।*ਮੁਖਵਿੰਦਰ ਚੋਹਲਾ ਮਰਹੂਮ* *ਚਲੰਤ ਜਸਪਾਲ ਬਾਸਰਕੇ*
![]()