
ਅੱਜ ਦੇ ਦਿਨ : 30-11-1858 ਭਾਰਤੀ ਵਿਗਿਆਨੀ ਜਗਦੀਸ਼ ਬੋਸ ਚੰਦਰ ਦਾ ਜਨਮ ਦਿਨ।1872 ਸਕਾਟਲੈਂਡ ਵਿੱਚ ਪਹਿਲਾ ਅੰਤਰਰਾਸ਼ਟਰੀ ਫੁੱਟਬਾਲ ਇੰਗਲੈਂਡ ਤੇ ਸਕਾਟਲੈਂਡ ਵਿਚਕਾਰ ਖੇਡਿਆ ਗਿਆ।1918 ਸ਼ਹੀਦੀ ਕਾਂਡ ਚੱਕਰਵਰਤੀ ।1922 ਬੱਬਰਾਂ ਦੀ ਗਿਰਫਤਾਰੀ ਵਾਸਤੇ ਪੁਲੀਸ ਦੇ ਸੀ ਆਈ ਡੀ ਵਿਭਾਗ ਵੱਲੋਂ ਤਿੰਨ ਚਾਰ ਭਾਸ਼ਵਾਂ ਵਿੱਚ ਇਸ਼ਤਿਹਾਰ ਲਾ ਕੇ ਪਿੰਡਾਂ ਵਿੱਚ ਲਾਏ ਗਏ।1967 ਜੁਲਫ ਅਲੀ ਕਾਰ ਭੁਟੋ ਨੇ ਪਾਕਿਸਤਾਨ ਪੀਪਲਜ ਪਾਰਟੀ ਦੀ ਨੀਂਹ ਰੱਖੀ।2012 ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਦਿਹਾਂਤ। ਕੀ*ਜਾਣਕਾਰੀ ਵਹਿਮਾਂ ਬਾਰੇ*1.ਕੁੱਤੇ ਵੱਲੋਂ ਵੱਢਣ ਤੇ ਲਾਲ ਮਿਰਚਾਂ ਬੰਨਣਾ:ਵੇਖਣ ਵਿੱਚ ਆਉਦਾ ਹੈ ਜਦੋਂ ਕਿਸੇ ਨੂੰ ਕੁੱਤਾ ਵੱਢਦਾ ਹੈ ਤਾਂ ਉਸੇ ਘਰੋਂ ਜਾਂ ਨਾਲ ਦੇ ਘਰੋਂ ਲਾਲ ਮਿਰਚਾਂ ਅਚਾਰ ਆਦਿ ਲੈ ਕੇ ਪੱਟੀ ਬੰਨ ਦਿੱਤੀ ਜਾਂਦੀ ਹੈ।ਲਾਲ ਮਿਰਚਾਂ ਸਗੋਂ ਜਖ਼ਮ ਤੇ ਸਾੜ ਪਾ ਕੇ ਦਰਦ ਨੂੰ ਵਧਾਉਦੀਆਂ ਹਨ।ਇਸ ਮੌਕੇ ਤੇ ਚਾਹੀਦਾ ਹੈ ਕਿ ਜਖ਼ਮ ਨੂੰ ਪਾਣੀ ਜਾਂ ਹੋ ਸਕੇ ਡਿਟੋਲ ਆਦਿ ਨਾਲ ਦਸ ਪੰਦਰਾਂ ਮਿੰਟ ਧੋਤਾ ਜਾਵੇ ਤਾਂ ਜੋ ਕੁੱਤੇ ਦੇ ਕੱਟਣ ਨਾਲ ਜਖ਼ਮ ਤੇ ਲੱਗੇ ਵਿਸ਼ਾਣੂ ਵੱਧ ਤੋਂ ਵੱਧ ਬਾਹਰ ਨਿਕਲ ਸਕਣ।ਫਿਰ ਜਖ਼ਮ ਉਪਰ ਡਿਟੋਲ, ਟਿੰਚਰ, ਬੀਟਾਡੀਨ,ਸੈਵਲਨ ਆਦਿ ਲਾਈ ਜਾਵੇ।ਕੁੱਤਾ ਹਲਕਾ ਹੋਵੇ ਤਾਂ ਵਿਅਕਤੀ ਨੂੰ ਹਲਕਾ ਹੋ ਸਕਦਾ ਹੈ।ਕੁੱਤੇ ਦੇ ਥੁੱਕ ਜਾਂ ਲਾਰ ਵਿਚਲੇ ਵਿਸ਼ਾਣੂ ਬਿਮਾਰੀ ਦਾ ਰੂਪ ਧਾਰਣ ਕਰ ਲੈਂਦੇ ਹਨ।ਜਿੰਨਾ ਜਖ਼ਮ ਵੱਡਾ,ਡੂੰਘਾ ਜਾਂ ਜਿੰਨੇ ਜਿਆਦੇ ਜਖ਼ਮ ਹੋਣਗੇ ਉਨੀ ਹੀ ਛੇਤੀ ਵਿਸ਼ਾਣੂਆਂ ਦਾ ਹਮਲਾ ਤੇਜ ਹੋਵੇਗਾ।ਦਿਮਾਗ ਤੇ ਵਿਸ਼ਾਣੂ ਪਹੁੰਚਣ ਤੇ ਬਿਮਾਰੀ ਦੇ ਲੱਛਣ ਪ੍ਰਗਟ ਹੋਣ ਲੱਗ ਪੈਂਦੇ ਹਨ।ਜੇ ਇਕ ਵਾਰ ਲੱਛਣ ਪ੍ਰਗਟ ਹੋ ਜਾਣ ਤਾਂ ਇਸਦਾ ਕੋਈ ਇਲਾਜ ਨਹੀਂ,ਮੌਤ ਯਕੀਨੀ ਹੈ।ਦੁਨੀਆਂ ਵਿੱਚ ਹਰ ਸਾਲ 55,000 ਤੋਂ ਵੱਧ ਮੌਤਾਂ ਹਲਕਾਅ ਨਾਲ ਹੁੰਦੀਆਂ ਹਨ।ਭਾਰਤ ਵਿੱਚ ਹਰ ਸਾਲ 15 ਲੱਖ ਕੁੱਤਿਆਂ ਵੱਲੋਂ ਕਟੇ ਜਾਣ ਦੇ ਕੇਸ ਹੁੰਦੇ ਹਨ।ਇਨਾਂ ਵਿੱਚੋਂ 30,000 ਲੋਕ ਹਲਕਾਅ ਦੇ ਟੀਕੇ ਨਾ ਲਵਾਉਣ ਕਾਰਣ ਮੌਤ ਦੇ ਮੂੰਹ ਵਿੱਚ ਪੈਂਦੇ ਹਨ।ਜੇ ਕੁੱਤਾ ਹਲਕਾ ਜਾਂ ਸ਼ੱਕ ਹੋਵੇ ਤਾਂ ਹਲਕਾਅ ਦੇ ਬਚਾਅ ਲਈ ਡਾਕਟਰ ਦੀ ਸਲਾਹ ਤੇ ਜਖ਼ਮ ਦੇ ਹਿਸਾਬ ਨਾਲ ਟੀਕੇ ਲਾਏ ਜਾਂਦੇ ਹਨ।ਇਹ ਟੀਕੇ 1,3,7,14, 21ਵੇਂ ਦਿਨ ਸਰਕਾਰੀ ਹਸਪਤਾਲਾਂ ਵਿੱਚੋਂ ਮੁਫਤ ਤੇ ਪ੍ਰਾਈਵੇਟ ਹਸਪਤਾਲ ਵਿੱਚੋਂ ਵੀ ਲਵਾਏ ਜਾ ਸਕਦੇ ਹਨ।ਜਾਨਵਰਾਂ ਦੇ ਬਚਾਉ ਸਬੰਧੀ ਬਣੇ ਐਕਟ ਕਾਰਣ ਅਵਾਰਾ ਕੁੱਤਿਆਂ ਦੀ ਗਿਣਤੀ ਵੱਧਣ ਨਾਲ ਹਲਕਾਅ ਦੇ ਕੇਸ ਵੱਧ ਰਹੇ ਹਨ।2.ਨਿੰਬੂ ਤੇ ਹਰੀਆਂ ਮਿਰਚਾਂ ਵਿੱਚ ਕੁਝ ਕੀਟ ਨਾਸ਼ਕ ਏਸਡ ਹੁੰਦੇ ਹਨ।ਜਿਸ ਕਰਕੇ ਕੀਟ ਪੰਤਗੇ ਲਾਗੇ ਨਹੀਂ ਜਾਂਦੇ,ਇਸ ਕਾਰਣ ਕੁਝ ਲੋਕ ਇਹ ਦੁਕਾਨਾਂ ਤੇ ਦਰਵਾਜਿਆਂ ਅੱਗੇ ਬੰਨਣ ਲੱਗ ਪਏ।ਫਿਰ ਲਾਈਲੱਗ ਬਿਨਾਂ ਸੋਚੇ ਸਮਝੇ ਵੇਖੋ ਵੇਖੀ ਨਿੰਬੂ ਮਿਰਚਾਂ ਬੰਨਣ ਲੱਗ ਪਏ ਪਰ ਵਹਿਮੀ ਲੋਕ ਇਹ ਸਮਝਦੇ ਹਨ ਕਿ ਇਹ ਮਾੜੀ ਨਜ਼ਰ ਤੋਂ ਬਚਾਉਦੇ ਹਨ।ਕੁਝ ਗਰੀਬ ਲੋਕਾਂ ਨੇ ਆਪਣਾ ਨਿੰਬੂ ਹਰੀਆਂ ਮਿਰਚਾਂ ਬੰਨ ਕੇ ਰੁਜ਼ਗਾਰ ਸ਼ੁਰੂ ਕਰ ਲਿਆ।ਅਸਲ ਵਿੱਚ ਨਜ਼ਰ ਭਾਵ ਨਿਗਾ ਕੋਈ ਵੀ ਮਾੜੀ ਨਹੀਂ ਹੁੰਦੀ ਗੱਲ ਸੋਚਣ ਤੇ ਸਮਝਣ ਦੀ ਹੁੰਦੀ ਹੈ।3.ਜਦੋਂ ਕਿਤੇ ਦੀਵੇ ਨੂੰ ਫੂਕ ਮਾਰ ਕੇ ਬੁਝਾਉਂਦੇ ਹਾਂ ਤਾਂ ਬੁਰਾ ਮਨਿਆਂ ਜਾਂਦਾ ਹੈ ਪਰ ਇਸ ਦਾ ਅਸਲ ਕਾਰਨ ਇਹ ਸੀ ਕਿ ਬੀਤੇ ਹੋਏ ਵੇਲਿਆਂ ਵਿੱਚ ਕਾਨਿਆਂ ਦੀਆਂ ਛੱਤਾਂ ਹੁੰਦੀਆਂ ਸਨ ਤੇ ਘਰ ਕੱਚੇ ਸੀ ਤੇ ਚੂਹੇ ਵੀ ਬਹੁਤ ਹੁੰਦੇ ਸਨ ਸੋ ਫੂਕ ਨਾਲ ਦੀਵਾ ਬੁਝਾਉਣ ਦਾ ਡਰ ਸੀ ਕਿ ਫੂਕ ਮਾਰਨ ਨਾਲ ਦੀਵੇ ਦੀ ਬੱਤੀ ਦੀਵੇ ਤੋਂ ਬਾਹਰ ਨਾ ਡਿੱਗ ਪਵੇ ਤੇ ਜੇ ਧੁੱਖਦੀ ਬੱਤੀ ਚੂਹਾ ਲੈ ਕੇ ਦੌੜ ਜਾਂਦਾ ਤਾਂ ਘਰ ਅੱਗ ਲੱਗਣ ਦਾ ਡਰ ਬਣਿਆ ਰਹਿੰਦਾ ਸੀ। 4.ਇਹ ਆਮ ਵੇਖਣ ਨੂੰ ਮਿਲਦਾ ਕਿ ਕਈ ਲੋਕ ਰਾਤ ਨੂੰ ਵਾਲ ਵਾਹੁਣਾ ਬੁਰਾ ਮੰਨਦੇ ਹਨ ਪਰ ਇਸ ਦੀ ਅਸਲ ਗੱਲ ਇਹ ਸੀ ਕਿ ਪੁਰਾਣੇ ਸਮਿਆਂ ਵਿੱਚ ਬਿਜਲੀ ਤਾਂ ਹੁੰਦੀ ਨਹੀਂ ਸੀ ਜਾਂ ਘੱਟ ਹੀ ਹੁੰਦੀ ਸੀ ਤਾਂ ਸਾਰਾ ਕੰਮ ਧੰਦਾ ਦੀਵਿਆਂ ਜਾਂ ਮਸ਼ਾਲਾਂ ਸਹਾਰੇ ਹੀ ਹੁੰਦਾ ਸੀ ,ਸੋ ਰਾਤ ਨੂੰ ਵਾਲ ਵਾਹੁੰਦੇ ਹੋਏ ਕੋਈ ਵਾਲ ਆਟੇ ਦਾਲ ਵਿੱਚ ਨਾ ਚਲਾ ਜਾਵੇ ਤਾਂ ਰਾਤ ਨੂੰ ਵਾਲ ਨਹੀਂ ਸੀ ਵਾਹੇ ਜਾਂਦੇ। *ਮੁਖਵਿੰਦਰ ਚੋਹਲਾ ਮਰਹੂਮ**ਚਲੰਤ ਜਸਪਾਲ ਬਾਸਰਕੇ*
![]()