

‘ਇਨਕਲਾਬੀ ਬੁਲੇਟਿਨ’ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ
- ਇੱਕ ਪਾਸੇ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕ ਰੋਜ਼ਾਨਾ 2-3 ਜਿਲਿਆਂ ਤੋਂ ਇੱਕਤਰ ਹੋ ਕੇ 24-24 ਘੰਟੇ ਦੀ ਭÎੁੱਖ ਹੜਤਾਲ ਕਰਕੇ ਆਪਣੇ ਸਾਥੀਆਂ ਦੇ ਹੌਂਸਲੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਦੂਸਰੇ ਪਾਸੇ ਸਰਕਾਰ ਵੱਲੋਂ ਵੀ ਆਪਣੇ ਸਿੱਖਿਆ ਵਿਭਾਗ ਦੇ ਹੁਕਮਾਂ ਰਾਹੀਂ ਅਧਿਆਪਕਾਂ ਦੀਆਂ ਮੁਅੱਤਲੀਆਂ ਤੇ ਬਦਲੀਆਂ ਰਾਹੀਂ ਸੰਘਰਸ਼ ਦੀ ਬਲਦੀ ਮਸ਼ਾਲ ਨੂੰ ਮੱਧਮ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਇਸੇ ਤਹਿਤ ਹੀ ਪੰਜਾਬ ਦੇ ਨਾਲ ਨਾਲ ਪਿਛਲੇ ਕੁਝ ਹਫ਼ਤਿਆਂ ਤੋਂ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ
ਅਧਿਆਪਕ ਯੂਨੀਅਨਾਂ ਦੇ ਆਗੂਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਮੁਅੱਤਲੀਆਂ ਤੇ ਬਦਲੀਆਂ ਦੀ ਇਹ ਲਿਸਟ ਦਿਨੋ ਦਿਨ ਲੰਬੀ ਹੁੰਦੀ ਜਾ ਰਹੀ ਹੈ। ਜਿੱਥੇ ਅਧਿਆਪਕ ਇਹਨਾਂ ਬਦਲੀਆਂ ਨੂੰ ਸਰਕਾਰ ਦਾ ਪੈਂਤੜਾ ਦੱਸ ਰਹੇ ਹਨ ਉਥੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀ ਇਹਨਾਂ ਬਦਲੀਆਂ ਨੂੰ ਨਿਯਮਾਂ ਤਹਿਤ ਦੱਸ ਰਹੇ ਹਨ। ਕੁਝ ਵੀ ਕਹੀਏ ਇਹਨਾਂ ਬਦਲੀਆਂ ਨਾਲ ਅਧਿਆਪਕਾਂ ਦਾ ਜੋਸ਼ ਘਟਣ ਦੀ ਦਿਨੋ ਦਿਨ ਵਧਦਾ ਜਾ ਰਿਹਾ ਹੈ। ਅਧਿਆਪਕਾਂ ਦੀ ਮੰਨੀਏ ਤਾਂ ਉਹ ਆਪਣੀਆਂ ਮੰਗਾਂ ਮਨਾਉਣ ਲਈ ਸੰਘਰਸ਼ ਨੂੰ ਸਿਰੇ ਲਾਉਣ ਦਾ ਮਨ ਬਣਾਈ ਬੈਠੇ ਹਨ।ਪਿਛਲੇ ਦਿਨਾਂ ਵਿੱਚ ਮੁਅੱਤਲ ਤੇ ਬਦਲੀ ਕੀਤੇ ਗਏ ਕੁਝ ਅਧਿਆਪਕ ਯੂਨੀਅਨਾਂ ਦੇ ਆਗੂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-
– ਅਮਨਦੀਪ ਸ਼ਰਮਾ ਜਿਲ•ਾ ਪ੍ਰਧਾਨ ਜੀਟੀਯੂ (ਮੁਅੱਤਲ)
– ਅਜੀਬ ਦਿਵੇਦੀ ਜੁਆਇੰਟ ਸਕੱਤਰ ਜੀਟੀਯੂ ਤੇ ਈਟੀਟੀ ਟੀਚਰਜ਼ ਯੂਨੀਅਨ ਦਾ ਸੂਬਾ ਜਨਰਲ ਸਕੱਤਰ (ਮੁਅੱਤਲ)
– ਰਮੇਸ਼ ਹੁਸ਼ਿਆਰਪੁਰੀ ਮੁੱਖ ਸਲਾਹਕਾਰ ਜੀਟੀਯੂ ਹੁਸ਼ਿਆਰਪੁਰ (ਮੁਅੱਤਲ)
-ਰਾਮ ਭਜਨ ਚੌਧਰੀ ਐਸਐਸਏ ਰਮਸਾ ਟੀਚਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ (ਬਦਲੀ)
-ਇੰਦਰਸੁਖਦੀਪ ਸਿੰਘ ਓਡਰਾ ਈਟੀਟੀ ਟੀਚਰਜ਼ ਯੂਨੀਅਨ ਦਾ ਸੂਬਾਈ ਆਗੂ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਜਿਲ•ਾ ਕਨਵੀਨਰ (ਬਦਲੀ)
-ਜਤਿੰਦਰ ਸਿੰਘ ਜੀਟੀਯੂ ਵਿਗਿਆਨਕ ਦਾ ਜਿਲ•ਾ ਪ੍ਰਧਾਨ (ਬਦਲੀ)
ਜਸਵੀਰ ਤਲਵਾੜਾ ਸਟੇਟ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ (ਬਦਲੀ)
-ਅਨੁਪਮ ਧਰਵਾਲ (ਐਸਐਸਏ ਰਮਸਾ ਆਗੂ ਰਾਮ ਭਜਨ ਚੌਧਰੀ ਦੀ ਪਤਨੀ ਜੋ ਕੰਪਿਊਟਰ ਅਧਿਆਪਕਾ ਹਨ ) (ਬਦਲੀ)
-ਕੁਲਵੰਤ ਸਿੰਘ ਜਲੋਟਾ ਬਲਾਕ ਪ੍ਰਧਾਨ ਜੀਟੀਯੂ ਦਸੂਹਾ –2 (ਬਦਲੀ)
-ਵਿਕਾਸ ਸ਼ਰਮਾ ਜਿਲ•ਾ ਪ੍ਰਧਾਨ ਈਟੀਟੀ ਟੀਚਰਜ਼ ਯੂਨੀਅਨ (ਬਦਲੀ) - ਸਿੱਖਿਆ ਵਿਭਾਗ ਨੂੰ ਸੈਸ਼ਨ ਦੇ ਅਖ਼ੀਰ ‘ਚ ਯਾਦ ਆਈ ਖਾਲੀ ਪੋਸਟਾਂ ਭਰਨ ਦੀ ?
ਸੰਘਰਸ਼ ਕਰ ਰਹੇ ਅਧਿਆਪਕਾਂ ਦਾ ਕਹਿਣਾ ਹੈ ਕਿ ਸੰਘਰਸ਼ ਦੇ ਦਿਨੋ ਦਿਨ ਵਧਦੇ ਜਾਣ ਤੋਂ ਹੀ ਕਥਿਤ ਤੌਰ ਤੇ ਬੁਖਲਾ ਕੇ ਦੋਵਾਂ ਜਿਲ•ਾ ਸਿੱਖਿਆ ਅਫ਼ਸਰਾਂ ਵੱਲੋਂ ਖਾਲੀ ਪੋਸਟਾਂ ਦਾ ਬਹਾਨਾ ਬਣਾ ਕੇ ਵੱਖ ਵੱਖ ਯੂਨੀਅਨ ਆਗੂਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਅਧਿਆਪਕ ਹਨ ਨੂੰ ਦੂਰ ਦੁਰਾਡੇ ਦੇ ਸਟੇਸ਼ਨਾਂ ਤੇ ਬਦਲਿਆ ਜਾ ਰਿਹਾ ਹੈ ਤਾਂ ਕਿ ਅਧਿਆਪਕ ਆਗੂ ਸੰਘਰਸ਼ ਤੋਂ ਪੈਰ ਪਿਛਾਂਹ ਖਿੱਚ ਲੈਣ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਿੱਖਿਆ ਵਿਭਾਗ ਨੂੰ ਖਾਲੀ ਪੋਸਟਾਂ ਭਰਨ ਦੀ ਯਾਦ ਆਉਣੀ ਸੀ ਤਾਂ ਕੀ ਵਿੱਦਿਅਕ ਸੈਸ਼ਨ ਦੇ ਆਖ਼ਰੀ ਮਹੀਨਿਆਂ ਵਿੱਚ। ਪਹਿਲਾਂ ਸਾਰਾ ਸਾਲ ਵਿੱਦਿਅਕ ਸੈਸ਼ਨ ਦੌਰਾਨ ਇਹ ਬਦਲੀਆਂ ਕਿਉਂ ਨਾ ਕੀਤੀਆਂ ਗਈਆਂ।ਬੱਚਿਆਂ ਦੀ - ਪੜ•ਾਈ ਦਾ ਨੁਕਸਾਨ ਹੋਣ ਦਾ ਖ਼ਦਸ਼ਾ
ਵਿੱਦਿਅਕ ਸ਼ੈਸ਼ਨ ਦੇ 8 ਮਹੀਨੇ ਬੀਤਣ ਤੋਂ ਬਾਅਦ ਵਿਭਾਗ ਨੂੰ ਖ਼ਾਲੀ ਪੋਸਟਾਂ ਦੀ ਯਾਦ ਆ ਗਈ ਹੈ। ਜਦੋਂ ਕਿ 3 ਮਹੀਨੇ ਬਾਅਦ ਚੱਲ ਰਿਹਾ ਸ਼ੈਸ਼ਨ ਖ਼ਤਮ ਹੋ ਜਾਣਾ ਹੈ। ਸਿੱਖਿਆ ਵਿਭਾਗ ਵੱਲੋਂ ਇਹਨਾਂ ਬਦਲੀਆਂ ਨਾਲ ਬੱਚਿਆਂ ਦੀ ਪੜ•ਾਈ ਦਾ ਖ਼ਤਰਾ ਮੰਡਰਾ ਰਿਹਾ ਹੈ। ਅਧਿਆਪਕ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਇਹਨਾਂ ਬਦਲੀਆਂ ਨਾਲ ਜਿੱਥੇ ਸਕੂਲ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਸਕੂਲਾਂ ਦੀਆਂ ਇਮਾਰਤਾਂ ਤੇ ਸਾਂਭ ਸੰਭਾਲਣ ਦੇ ਨਾਲ ਸਜਾਵਟ ਲਈ ਵੀ ਆਪਣੀ ਜੇਬ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਅੱਗੇ ਮਿੰਨਤ ਤਰਲਾ ਕਰਕੇ ਸਰਕਾਰੀ ਸਕੂਲਾਂ ਨੂੰ ਬਚਾਉਣ ਦਾ ਯਤਨ ਕਰ ਰਹੇ ਅਧਿਆਪਕਾਂ ਦੇ ਹੌਂਸਲਿਆਂ ਨੂੰ ਢਾਹ ਲੱਗੀ ਹੈ। ਉਥੇ ਹੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਗ੍ਰਾਂਟਾਂ ਤਾਂ ਕੀ ਦੇਣੀਆਂ ਹਨ ਸਗੋਂ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਅਧਿਆਪਕਾਂ ਨੂੰ ਉਹਨਾਂ ਦੀ ਮਿਹਨਤ ਦੇਣ ਤੋਂ ਵੀ ਭੱਜ ਰਹੀ ਹੈ। - ਪੱਲਿਓਂ ਸਕੂਲਾਂ ਤੇ ਪੈਸੇ ਲਾਉਣ ਵਾਲੇ ਅਧਿਆਪਕਾਂ ਨੂੰ ਲਾਇਆ ਜਾ ਰਿਹਾ ਹੈ ਖੁੱਡੇ ਲਾਈਨ
ਬਹੁਤ ਸਾਰੇ ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਬਹੁਤਾ ਤਾਂ ਉਹਨਾਂ ਅਧਿਆਪਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹਨਾਂ ਨੇ ਆਪਣੇ ਸਕੂਲਾਂ ਦੀ ਬਿਹਤਰੀ ਲਈ ਦਿਨ ਰਾਤ ਇੱਕ ਕੀਤਾ ਹੈ ਤੇ ਆਪਣੀਆਂ ਜੇਬਾਂ ਵਿੱਚੋਂ ਵੀ ਵੱਡੇ ਖ਼ਰਚ ਕਰਕੇ ਸਕੂਲਾਂ ਦੀ ਦਿੱਖ ਸੰਵਾਰਨ ਵਿੱਚ ਯੋਗਦਾਨ ਕੀਤਾ ਹੈ ਤੇ ਸਮਾਜ ਸੇਵਕਾਂ ਦੇ ਅੱਗੇ ਵੀ ਪੱਲੇ ਅੱਡੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਕਾਰਵਾਈ ਨਾਲ ਅਜਿਹੇ ਮਿਹਨਤੀ ਅਧਿਆਪਕਾਂ ਦਾ ਮਨੋਬਲ ਡਿਗਣਾ ਯਕੀਨੀ ਹੈ। ਇਸ ਲਈ ਇਹ ਸਵਾਲ ਵੀ ਪੈਦਾ ਹੋ ਗਿਆ ਹੈ ਗਿਆ ਕਿ ਕੀ ਅਧਿਆਪਕ ਅੱਗੇ ਤੋਂ ਸਕੂਲਾਂ ਲਈ ਇਹੋ ਜਿਹੀ ਸਮਰਪਿਤ ਭਾਵਨਾ ਨਾਲ ਕੰਮ ਕਰਨਗੇ। - ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਵੀ ਰੋਕੀਆਂ ਹੋਈਆਂ ਨੇ
ਦੱਸਣਾ ਬਣਦਾ ਹੈ ਕਿ ਐਸਐਸਏ ਰਮਸਾ ਅਧਿਆਪਕਾਂ ਦੇ ਸਿਰ ਤੇ ਜਿੱਥੇ ਤਨਖ਼ਾਹ ਵਿੱਚ ਕਟੌਤੀ ਦੀ ਤਲਵਾਰ ਲਟਕ ਰਹੀ ਹੈ ਉਥੇ ਹੀ ਉਹਨਾਂ ਨੂੰ ਆਪਣੇ ਨਿੱਕੇ ਨਿੱਕੇ ਖ਼ਰਚਿਆਂ ਲਈ ਵੀ ਤਰਸਣਾ ਪੈ ਰਿਹਾ ਹੈ ਕਿਉਂਕਿ ਇਸ ਵਰਗ ਦੀ ਪਿਛਲੇ ਕਰੀਬਨ 6 ਮਹੀਨਿਆਂ ਤੋਂ ਤਨਖ਼ਾਹ ਰੁਕੀ ਹੋਈ ਹੈ।ਕੀ ਕਹਿਣਾ ਹੈ ਸੰਘਰਸ਼ ਦੇ ਰਾਹ ਤੁਰੇ ਆਗੂਆਂ ਦਾ
-ਮੁਅੱਤਲੀਆਂ ਜਾਂ ਬਦਲੀਆਂ ਨਾਲ ਇਹ ਸੰਘਰਸ਼ ਰੁਕੇਗਾ ਨਹੀਂ
-ਸਰਕਾਰ ਆਹਮੋ ਸਾਹਮਣੇ ਬੈਠ ਕੇ ਮਸਲੇ ਦਾ ਹੱਲ ਕਰਨ ਲਈ ਅੱਗੇ ਆਏ
-ਅਧਿਆਪਕ ਆਪਣਾ ਬਣਦਾ ਹੱਕ ਹੀ ਮੰਗ ਰਹੇ ਹਨਬਦਲੀਆਂ ਸਿੱਖਿਆ ਵਿਭਾਗ ਵੱਲੋਂ -ਲੇਹਲ
ਅਧਿਆਪਕ ਆਗੂਆਂ ਦੀਆਂ ਮੁਅੱਤਲੀਆਂ ਤੇ ਬਦਲੀਆਂ ਸਬੰਧੀ ਪੁੱਛਣ ਤੇ ਜਿਲ•ਾ ਸਿੱਖਿਆ ਅਫ਼ਸਰ (ਸੈਕੰਡਰੀ) ਹੁਸ਼ਿਆਰਪੁਰ ਮੋਹਣ ਸਿੰਘ ਲੇਹਲ ਨੇ ਕਿਹਾ ਕਿ ਬਦਲੀਆਂ ਵਿਭਾਗੀ ਤੌਰ ਤੇ ਅਤੇ ਚੰਡੀਗੜ• ਤੋਂ ਹੋ ਰਹੀਆਂ ਹਨ। ਇਹਨਾਂ ਵਿੱਚ ਮੇਰੀ ਕੋਈ ਨਿੱਜੀ ਭੂਮਿਕਾ ਨਹੀਂ ਹੈ। ਲੇਹਲ ਨੇ ਇਹ ਵੀ ਕਿਹਾ ਕਿ ਸੈਕੰਡਰੀ ਸਿੱਖਿਆ ਨਾਲ ਜੁੜੇ ਤਾਂ ਕੁਝ ਹੀ ਮਾਮਲੇ ਹਨ ਬਾਕੀ ਐਲੀਮੈਂਟਰੀ ਸਕੂਲਾਂ ਦੇ ਹਨ।ਡਿਊਟੀ ‘ਚ ਕੁਤਾਹੀ ਕਰਨ ਵਾਲੇ ਅਧਿਆਪਕਾਂ ਖ਼ਿਲਾਫ਼ ਹੋ ਰਹੀ ਹੈ ਕਾਰਵਾਈ -ਗੌਤਮ
ਅਧਿਆਪਕਾਂ ਦੀਆਂ ਬਦਲੀਆਂ ਤੇ ਮੁਅੱਤਲੀਆਂ ਸਬੰਧੀ ਪੁੱਛਣ ਤੇ ਜਿਲ•ਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਹੁਸ਼ਿਆਰਪੁਰ, ਸੰਜੀਵ ਕੁਮਾਰ ਗੌਤਮ ਨੇ ਕਿਹਾ ਕਿ ਜਿਹੜੇ ਵੀ ਅਧਿਆਪਕ ਆਪਣੀ ਡਿਊਟੀ ਵਿੱਚ ਕੁਤਾਹੀ ਕਰ ਰਹੇ ਹਨ ਉਹਨਾਂ ਖਿਲਾਫ਼ ਹੀ ਕਾਰਵਾਈ ਹੋ ਰਹੀ ਹੈ। ਕੁਝ ਅਧਿਆਪਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਬਦਲੀ ਜਾਂ ਮੁਅੱਤਲ ਕੀਤੇ ਅਧਿਆਪਕਾਂ ਦੀ ਥਾਵੇਂ ਬਦਲਵੇਂ ਪ੍ਰਬੰਧਾਂ ਸਬੰਧੀ ਪੁੱਛਣ ਤੇ ਉਹਨਾਂ ਕਿਹਾ ਕਿ ਹਾਲੇ ਤੱਕ ਨਹੀਂ ਕੀਤੇ ਗਏ ਹਨ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਅਜਿਹਾ ਅਧਿਆਪਕਾਂ ਦੇ ਸੰਘਰਸ਼ ਨੂੰ ਮੱਠਾ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਮੈਂ ਇਸ ਸਬੰਧੀ ਕੁਝ ਨਹੀਂ ਕਹਿਣਾ ਹੈ।
![]()
