You are currently viewing ਇੱਕ ਆਦਰਸ਼ ਅਧਿਆਪਕ ਨੂੰ ਸੰਘਰਸ਼ ਬਦਲੇ ਕਿਹਨਾਂ ਹਾਲਾਤਾਂ ਦਾ ਕਰਨਾ ਪੈ ਰਿਹੈ ਸਾਹਮਣਾ !

ਇੱਕ ਆਦਰਸ਼ ਅਧਿਆਪਕ ਨੂੰ ਸੰਘਰਸ਼ ਬਦਲੇ ਕਿਹਨਾਂ ਹਾਲਾਤਾਂ ਦਾ ਕਰਨਾ ਪੈ ਰਿਹੈ ਸਾਹਮਣਾ !

ਸਟਾਫ਼ ਤੇ ਸਮਾਜ ਸੇਵਕਾਂ ਤੋਂ ਸਾਢੇ 4 ਲੱਖ ਰੁਪਏ ਇੱਕਤਰ ਕਰਕੇ ਬਦਲੀ ਸਕੂਲ ਦੀ ਨੁਹਾਰ
-ਇੱਕ ਲੱਖ ਰੁਪਏ ਦੇ ਕਰੀਬਨ ਆਪਣੀ ਜੇਬ ‘ਚੋਂ ਸਕੂਲ ਦੀ ਬਿਹਤਰੀ ਲਈ ਕੀਤਾ ਖ਼ਰਚ
-ਆਪਣੀ ਬਦਲੀ, ਅਧਿਆਪਕਾ ਪਤਨੀ ਦੀ ਆਰਜੀ ਬਦਲੀ ਤੇ ਫਿਰ ਖੁਦ ਲਈ ਮਿਲਿਆ ਕਾਰਨ ਦੱਸੋ ਨੋਟਿਸ
ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001)
ਬੀਤੇ ਕਰੀਬਨ ਸਵਾ ਮਹੀਨੇ ਤੋਂ ਚਲ ਰਿਹਾ ਅਧਿਆਪਕਾਂ ਦਾ ਸੰਘਰਸ਼ ਹਾਲੇ ਕਿਸੇ ਵੀ ਕਿਨਾਰੇ ਲੱਗਣ ਦੇ ਆਸਾਰ ਨਹੀਂ ਦਿਸ ਰਹੇ ਹਨ। ਲੇਕਿਨ ਇਸ ਸੰਘਰਸ਼ ਵਿੱਚੋਂ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਪੈਦਾ ਹੋ ਰਹੀਆਂ ਹਨ ਜੋ ਕਿ ਅਤਿ ਦਿਲਚਸਪ ਹਨ। ਇੱਕ ਅਜਿਹੀ ਹੀ ਦਿਲਚਸਪ ਕਹਾਣੀ ਹੈ ਐਸਐਸਏ ਰਮਸਾ ਯੂਨੀਅਨ ਦੇ ਸਾਬਕਾ ਪੰਜਾਬ ਪ੍ਰਧਾਨ ਰਾਮ ਭਜਨ ਚੌਧਰੀ ਦੀ ਜੋ ਕਿ ਪਿੰਡ ਪੱਲੀ ਬਲਾਕ ਤਲਵਾੜਾ ਦੇ ਜੰਮਪਲ ਹਨ। ਬੀਤੇ ਦਿਨ ਰਾਮ ਭਜਨ ਚੌਧਰੀ ਦੀ ਬਦਲੀ ਤਲਵਾੜਾ ਦੇ ਪਿੰਡ ਹਲੇੜ ਦੇ ਸਕੂਲ ਤੋਂ ਮਾਨਸਾ ਜਿਲੇ ‘ਚ ਕਰ ਦਿੱਤੀ ਗਈ ਸੀ। ਉਸਦੇ ਨਾਲ ਨਾਲ ਹੀ ਕੁਝ ਦਿਨਾਂ ਬਾਅਦ ਹੀ ਉਸਦੀ ਪਤਨੀ ਅਨੁਪਮ ਧਰਵਾਲ ਜੋ ਕਿ ਕੰਪਿਊਟਰ ਅਧਿਆਪਕਾ ਹਨ ਦੀ ਬਦਲੀ ਵੀ ਆਰਜੀ ਤੌਰ ਤੇ ਤਲਵਾੜਾ ਦੇ ਖੇਤਰ ਤੋਂ ਗੜ•ਸ਼ੰਕਰ ਬਲਾਕ ਦੀ ਕਰ ਦਿੱਤੀ ਗਈ ਸੀ। ਸੰਘਰਸ਼ ਦੇ ਵਿਚ ਸ਼ਮੂਲੀਅਤ ਕਰਨ ਦੇ ਚਲਦਿਆਂ ਹੁਣ ਇਸ ਤੋਂ ਵੀ ਅਗਲੇਰੀ ਕਾਰਵਾਈ ਤਹਿਤ ਰਾਮ ਭਜਨ ਨੂੰ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਮਿਹਨਤਕਸ਼ ਪਰਿਵਾਰ ਨਾਲ ਤਾਲੁਕ ਰੱਖਦੇ ਰਾਮ ਭਜਨ ਦੀਆਂ ਛੋਟੀ ਜਿਹੇ ਸੇਵਾ ਕਾਲ ਦੌਰਾਨ ਹੀ ਦੀ ਐਸਐਸਏ ਤਹਿਤ 2009 ਵਿੱਚ ਨਿਯੁਕਤੀ ਹੋਈ ਸੀ। ਕਰੀਬਨ 10 ਸਾਲ ਦੀ ਅਧਿਆਪਕ ਵਜੋਂ ਸੇਵਾ ਨਿਭਾਅ ਚੁੱਕੇ ਰਾਮ ਭਜਨ ਚੌਧਰੀ ਨੇ ਪਹਿਲਾਂ ਕਰੀਬਨ 5 ਸਾਲ ਤੱਕ ਐਸਐਸਏ ਰਮਸਾ ਯੂਨੀਅਨ ਦੇ ਸੂਬਾ ਪ੍ਰਧਾਨ ਵਜੋਂ ਅਧਿਆਪਕਾਂ ਦੇ ਹੱਕ ਦੀ ਲੜਾਈ ਲੜੀ ਸੀ। ਉਪਰੰਤ ਪਿਛਲੇ ਕੁਝ ਮਹੀਨਿਆਂ ਤੋਂ ਯੂਨੀਅਨ ਦੇ ਸੂਬਾਈ ਆਗੂਆਂ ਵਿੱਚੋਂ ਇੱਕ ਹਨ। ਘਰੇਲੂ ਕਾਰਨਾਂ ਕਰਕੇ ਭਾਵੇਂ ਬੀਤੇ ਸਮੇਂ ਹੁਣ ਹੁਸ਼ਿਆਰਪੁਰ ਜਿਲੇ ਦੇ ਸੰਘਰਸ਼ ਵਿੱਚ ਜ਼ਿਆਦਾ ਸਰਗਰਮ ਰਹੇ। ਰਾਮ ਭਜਨ ਚੌਧਰੀ ਜਿੱਥੇ ਪਿਛਲੇ ਸਮਿਆਂ ਦੌਰਾਨ ਵੀ ਅਧਿਆਪਕਾਂ ਦੇ ਸੰਘਰਸ਼ ਦੌਰਾਨ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਹੋ ਚੁੱਕਾ ਹੈ। ਭਾਵੇਂ ਕਿ ਅਧਿਆਪਕਾਂ ਦੇ ਸੰਘਰਸ਼ ਦੇ ਚਲਦਿਆਂ ਉਸਨੂੰ ਉਪਰੋਕਤ ਕਾਰਵਾਈਆਂ ਦਾ ਸਾਹਮਣਾ ਕਰਨਾ ਪਿਆ ਹੈ ਲੇਕਿਨ ਜਦੋਂ ਉਸਦੀਆਂ ਪ੍ਰਾਪਤੀਆਂ ਦੇਖਦੇ ਹਾਂ ਉਹ ਇੱਕ ਆਦਰਸ਼ ਅਧਿਆਪਕ ਬਣ ਕੇ ਸਾਹਮਣੇ ਆਉਂਦਾ ਹੈ ਤੇ ਉਹਨਾਂ ਕੁਝ ਇੱਕ ਅਧਿਆਪਕਾਂ ਵਿੱਚੋਂ ਇੱਕ ਹੈ ਜਿਹੜੇ ਕਿ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਪੂਰੀ ਤਰ•ਾਂ ਸਮਰਪਿਤ ਹਨ। ਇਸਦੀਆਂ ਉਦਾਹਰਨਾਂ ਰਾਮ ਭਜਨ ਦੇ ਇਹਨਾਂ ਕੰਮਾਂ ਤੋਂ ਦੇਖੀਆਂ ਜਾ ਸਕਦੀਆਂ ਹਨ
-ਰਾਮ ਭਜਨ ਇੰਚਾਰਜ ਹੋਣ ਦੇ ਨਾਤੇ ਸਟਾਫ਼ ਨੂੰ ਲੈ ਕੇ ਕੁਝ ਸਾਲਾਂ ਵਿੱਚ ਹੀ ਸਰਕਾਰੀ ਮਿਡਲ ਸਕੂਲ ਦੀ ਇੰਨੀ ਕਾਇਆ ਬਦਲ ਦਿੱਤੀ ਕਿ ਸਕੂਲ ਦੀ ਆਪਣੀ ਇੱਕ ਅਲੱਗ ਪਹਿਚਾਣ ਬਣ ਗਈ
-ਰਾਮ ਭਜਨ ਦੀ ਅਗੁਵਾਈ ਤੇ ਮਿਹਨਤ ਦਾ ਸਦਕਾ ਹੀ ਸੀ ਕਿ ਸਕੂਲ ਨੂੰ ਸਵੱਛ ਵਿਦਿਆਲਿਆ ਪੁਰਸਕਾਰ ਸਟੇਟ ਐਵਾਰਡ 2016 ਮਿਲਿਆ।
-2017 ਵਿੱਚ ਸਵੱਛ ਵਿਦਿਆਲਿਆ ਪੁਰਸਕਾਰ ਜਿਲ•ਾ ਐਵਾਰਡ
– ਰਾਮ ਭਜਨ ਚੌਧਰੀ ਤੇ ਸਕੂਲ ਸਟਾਫ਼ ਵੱਲੋਂ ਆਪਣੀਆਂ ਤਨਖ਼ਾਹਾਂ ਵਿੱਚੋਂ ਇੱਕਠੇ ਕੀਤੇ ਪੈਸਿਆਂ ਨਾਲ ਸਕੂਲ ਲਈ ਬਣਾਏ ਨਵੇਂ ਕਮਰੇ ਦਾ ਉਦਘਾਟਨ ਸਥਾਨਿਕ ਮੌਜੂਦਾ ਵਿਧਾਇਕ ਅਰੁਣ ਡੋਗਰਾ ਮਿੱਕੀ ਨੇ ਨਵੇਂ ਸੈਸ਼ਨ 2018 ਦੀ ਸ਼ੁਰੂਆਤ ਮੌਕੇ ਕੀਤਾ।
-ਛੁੱਟੀਆਂ ਵਾਲੇ ਦਿਨਾਂ ਵਿੱਚ ਵੀ ਸਕੂਲ ‘ਚ ਵਿਦਿਆਰਥੀਆਂ ਦੀ ਪੜਾਈ
-2017 ਦੇ ਸ਼ੈਸ਼ਨ ਦੌਰਾਨ ਸਕੂਲ ਦੇ ਬੱਚਿਆਂ ਨੂੰ ਪੰਜਾਬ ਸਰਕਾਰ ਦੀ ਯੋਜਨਾ ਤਹਿਤ ਮਿਲਦੀਆਂ ਮਿਡਲ ਸਕੂਲਾਂ ਦੇ ਬੱਚਿਆਂ ਲਈ ਵਰਦੀਆਂ ਨਹੀਂ ਮੁਹੱਈਆ ਕਰਵਾਈਆਂ ਗਈਆਂ ਸਨ ਤਾਂ ਰਾਮ ਭਜਨ ਨੇ ਆਪਣੇ ਇਲਾਕੇ ਦੇ ਦੇ ਨਾਲ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਤੋਂ ਪੈਸੇ ਇੱਕਠੇ ਕਰਕੇ ਪ੍ਰਾਈਵੇਟ ਸਕੂਲਾਂ ਦੀਆਂ ਵਰਦੀਆਂ ਦੇ ਬਰਾਬਰ ਦੀਆਂ ਵਧੀਆ ਵਰਦੀਆਂ ਮੁਹੱਈਆ ਕਰਵਾਈਆਂ ਸਨ।
-ਸਾਢੇ 4 ਲੱਖ ਰੁਪਏ ਦੀ ਰਾਸ਼ੀ ਸਕੂਲ ਤੇ ਖ਼ਰਚ ਕੀਤੀ ਗਈ ਜਿਸ ਵਿੱਚੋਂ ਕਰੀਬਨ ਇੱਕ ਲੱਖ ਰੁਪਏ ਦੀ ਰਾਸ਼ੀ ਰਾਮ ਭਜਨ ਨੇ ਆਪਣੀ ਤਨਖ਼ਾਹ ਵਿੱਚੋਂ ਖ਼ਰਚ ਕੀਤੀ ਸੀ।
-ਸਕੂਲ ਇਮਾਰਤ ਦੀ ਮੁਰੰਮਤ ਦਾ ਕੰਮ, ਇੱਕ ਨਵਾਂ ਕਮਰਾ ਜਿਸਨੂੰ ਵਿਦਿਆਰਥੀਆਂ ਲਈ ਸਮਾਰਟ ਕਲਾਸ ਰੂਮ ਦੇ ਤੌਰ ਤੇ ਵਰਤਿਆ ਜਾਣਾ ਸੀ ਬਦਲੀ ਤੋਂ ਬਾਅਦ ਉਸਦੇ ਕੰਮ ‘ਚ ਖੜੋਤ ਆ ਗਈ ਹੈ।
-ਸਕੂਲ ਦੀ ਸਾਰੇ ਵਿਹੜੇ ਵਿੱਚ ਇੰਟਰਲੋਕ ਟਾਈਲਾਂ ਲਗਵਾਈਆਂ ਗਈਆਂ
-ਨਵੀਂ ਸਟੇਜ ਦਾ ਨਿਰਮਾਣ ਕਰਵਾਇਆ ਗਿਆ।
-ਬਾਥਰੂਮਾਂ ਨੂੰ ਮੁਕੰਮਲ ਤੌਰ ਤੇ ਨਵੀਂ ਦਿੱਖ ਦਿੱਤੀ
-ਸਕੂਲ ਦੀ ਸਜਾਵਟ ਲਈ ਸਜਾਵਟੀ ਫੁੱਲ ਬੂਟੇ ਲਗਾਏ ਗਏ
-ਸਾਇੰਸ ਲੈਬ ਨੂੰ ਵੀ ਖ਼ੂਬਸੂਰਤ ਦਿੱਖ ਦਿੱਤੀ

ਤਸਵੀਰਾਂ ਦਾ ਵੇਰਵਾ-ਰਾਮ ਭਜਨ ਚੌਧਰੀ ਦੀ ਅਗੁਵਾਈ ਵਿੱਚ ਕੁਝ ਸਾਲਾਂ ਵਿੱਚ ਹੀ ਸਰਕਾਰ ਮਿਡਲ ਸਕੂਲ ਦੀ ਦਿੱਖ ਵਿੱਚ ਆਈਆਂ ਤਬਦੀਲੀਆਂ
-ਰਾਮ ਭÎਜਨ ਦੇ ਇੰਚਾਰਜ ਬਣਨ ਸਮੇਂ ਤੇ ਉਸਦੀ ਬਦਲੀ ਸਮੇਂ ਸਕੂਲ

Loading

Leave a Reply