You are currently viewing ਸਟੇਟ ਐਵਾਰਡੀ ਅਧਿਆਪਕ ਮੋੜਨਗੇ ਸਰਕਾਰ ਨੂੰ ਐਵਾਰਡ ?

ਸਟੇਟ ਐਵਾਰਡੀ ਅਧਿਆਪਕ ਮੋੜਨਗੇ ਸਰਕਾਰ ਨੂੰ ਐਵਾਰਡ ?

‘ਇਨਕਲਾਬੀ ਬੁਲੇਟਿਨ’ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ

ਪਿਛਲੇ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਦਾ ਚੱਲ ਰਿਹਾ ਸੰਘਰਸ਼ ਆਉਂਦੇ ਦਿਨਾਂ ਵਿੱਚ ਹੋਰ ਵੀ ਤਿੱਖਾ ਹੋਣ ਦੇ ਆਸਾਰ ਬਣ ਗਏ ਹਨ। ਜਿੱਥੇ ਅਧਿਆਪਕਾਂ ਦੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਜ਼ੋਰ ਸ਼ੋਰ ਨਾਲ ਜਾਰੀ ਹੈ ਉਥੇ ਹੀ ਆਉਂਦੇ ਦਿਨਾਂ ਵਿੱਚ ਸਟੇਟ ਐਵਾਰਡੀ ਅਧਿਆਪਕਾਂ ਵੱਲੋਂ ਆਪੋ ਆਪਣੇ ਸਟੇਟ ਐਵਾਰਡ ਸੂਬਾ ਸਰਕਾਰ ਨੂੰ ਵਾਪਿਸ ਕੀਤੇ ਜਾਣ ਦੀਆਂ ਚਰਚਾਵਾਂ ਵੀ ਸੁਣਨ ਵਿੱਚ ਆ ਰਹੀਆਂ ਹਨ। ਇਸ ਸਬੰਧੀ ਅਤਿ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਸਟੇਟ ਐਵਾਰਡੀ ਨਾਲ ਰਾਬਤੇ ਰਾਹੀਂ ਇੱਕ ਅਜਿਹਾ ਪਲੇਟਫਾਰਮ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਵੱਡੀ ਗਿਣਤੀ ਵਿੱਚ ਸਟੇਟ ਐਵਾਰਡੀ ਇੱਕਠੇ ਹੋ ਕੇ ਆਪੋ ਆਪਣੇ ਸਟੇਟ ਐਵਾਰਡ ਸਰਕਾਰ ਨੂੰ ਵਾਪਿਸ ਕਰਨਗੇ।
ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਕੰਮ ਲਈ ਅਧਿਆਪਕ ਇੱਕ ਦੂਸਰੇ ਨਾਲ ਰਾਬਤਾ ਵੀ ਕਰਨ ਲੱਗ ਪਏ ਹਨ ਤੇ ਇਸ ਲਈ ਰੂਪਰੇਖਾ ਬਣਾਉਣ ਤੇ ਕੰਮ ਕੀਤਾ ਜਾ ਰਿਹਾ ਹੈ।
ਇਸ ਗੱਲ ਦੀ ਵੀ ਚਰਚਾ ਹੈ ਕਿ ਪਹਿਲਾਂ ਤਾਂ ਇਹ ਐਵਾਰਡ ਸਟੇਟ ਐਵਾਰਡੀ ਅਧਿਆਪਕਾਂ ਵੱਲੋਂ ਆਪੋ ਆਪਣਿਆਂ ਜਿਲਿਆਂ ਵਿੱਚ ਜਥੇਬੰਦੀਆਂ ਦੀ ਹਾਜ਼ਰੀ ਵਿੱਚ ਜਿਲਾ ਪ੍ਰਸਾਸ਼ਨ ਨੂੰ ਦਿੱਤੇ ਜਾਣੇ ਸਨ ਲੇਕਿਨ ਹੁਣ ਇਸ ਨੀਤੀ ਵਿੱਚ ਤਬਦੀਲੀ ਕਰਦਿਆਂ ਹੋਇਆਂ ਸੂਬਾ ਪੱਧਰ ਤੇ ਵੱਡਾ ਪ੍ਰੋਗਰਾਮ ਉਲੀਕਣ ਲਈ ਤਿਆਰੀ ਕੀਤੀ ਜਾਣ ਦੀ ਨੀਤੀ ਬਣਾਈ ਗਈ ਹੈ।
ਜੇਕਰ ਅਧਿਆਪਕ ਸਟੇਟ ਐਵਾਰਡੀ ਅਧਿਆਪਕਾਂ ਦੀ ਵੱਡੀ ਗਿਣਤੀ ਨੂੰ ਇਸ ਲਈ ਨਾਲ ਤੋਰ ਸਕੇ ਤਾਂ ਇਹ ਐਵਾਰਡ ਵਾਪਿਸ ਕਰਨ ਲਈ ਪੰਜਾਬ ਦੇ ਗਵਰਨਰ ਤੱਕ ਵੀ ਪਹੁੰਚ ਕਰਨ ਲਈ ਸੋਚਿਆ ਜਾ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਜਿੱਥੇ ਵੱਖ ਵੱਖ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਹੈ ਉਥੇ ਹੀ ਐਵਾਰਡ ਵਾਪਿਸ ਕਰਨ ਵਾਲੀ ਨੀਤੀ ਦੇ ਕਾਮਯਾਬ ਹੋਣ ਤੇ ਇਸਨੂੰ ਵੀ ਸੰਘਰਸ਼ ਦੇ ਹੱਕ ਵਿੱਚ ਵੱਡੀ ਹਮਾਇਤ ਮੰਨਿਆ ਜਾ ਸਕਦਾ ਹੈ।  ਆਉਂਦੇ ਦਿਨਾਂ ਵਿੱਚ ਦੇਖਣਾ ਬਣਦਾ ਹੈ ਕਿ ਸੰਘਰਸ਼ਸ਼ੀਲ ਜਥੇਬੰਦੀਆਂ ਸਟੇਟ ਐਵਾਰਡੀ ਅਧਿਆਪਕ ਜੋ ਆਪੋ ਆਪਣੇ ਐਵਾਰਡ ਪੰਜਾਬ ਸਰਕਾਰ ਨੂੰ ਵਾਪਿਸ ਕਰਨ ਲਈ ਰਜ਼ਾਮੰਦੀ ਜਾਹਿਰ ਕਰਨਗੇ ਦਾ ਕਿੱਡਾ ਵੱਡਾ ਕਾਫ਼ਲਾ ਬਣਾਉਣ ਵਿੱਚ ਸਫ਼ਲ ਹੋ ਸਕਣਗੀਆਂ।

Loading

Leave a Reply