ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001)
ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨਾਂ ਤੋਂ ਚੱਲ ਰਹੇ ਅਧਿਆਪਕਾਂ ਦੇ ਸੰਘਰਸ਼ ਦੇ ਚਲਦਿਆਂ ਵੱਖ ਵੱਖ ਯੂਨੀਅਨ ਆਗੂਆਂ ਦੀਆਂ ਦੀਆਂ ਬਦਲੀਆਂ ਅਤੇ ਮੁਅੱਤਲੀਆਂ ਦੀ ਕੜੀ ਵਿੱਚ ਇੱਕ ਨਵਾਂ ਨਾਮ ਹੋਰ ਵੀ ਜੁੜ ਗਿਆ ਹੈ ਜੋ ਕਿ ਪ੍ਰਿਤਪਾਲ ਸਿੰਘ ( ਚੌਟਾਲਾ ) ਜੋ ਕਿ ਐਸਐਸਏ ਰਮਸਾ ਟੀਚਰਜ਼ ਯੂਨੀਅਨ ਦੇ ਹੁਸ਼ਿਅਰਪੁਰ ਤੋਂ ਜਿਲਾ ਪ੍ਰਧਾਨ ਹਨ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਿਲ•ਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਪੱਤਰ ਜਾਰੀ ਕੀਤਾ ਗਿਆ ਹੈ।
ਦੱਸਣਾ ਬਣਦਾ ਹੈ ਕਿ ਪ੍ਰਿਤਪਾਲ ਸਿੰਘ ਜੋ ਕਿ ਸਮਿਸ ਟੱਪਾ, ਹੁਸ਼ਿਆਰਪੁਰ ਵਿਖੇ ਮੈਥ ਮਾਸਟਰ ਹਨ ਦੀ ਪ੍ਰਬੰਧਕੀ ਆਧਾਰ ਤੇ ਬਦਲੀ ਸਹਸ ਨਥੋਹਾ, ਜਿਲਾ ਬਠਿੰਡਾ ਦੀ ਕੀਤੀ ਗਈ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਪ੍ਰਿਤਪਾਲ ਸਿੰਘ ਸਰਕਾਰ ਵਿਰੁੱਧ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ, ਭੜਕਾਊ ਭਾਸ਼ਣ ਕਰ ਰਿਹਾ ਹੈ, ਰੈਲੀਆਂ ਵਿੱਚ ਹਿੱਸਾ ਲੈ ਰਿਹਾ ਹੈ ਜਿਸ ਨਾਲ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ ਤੇ ਉਹਨਾਂ ਦੀ ਮਾਨਸਿਕਤਾ, ਸਖ਼ਸੀਅਤ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।
![]()
