ਇਕ ਚਿਰਾਗ ਜਗੇ ਸਾਡੇ ਵੀ ਬਨੇਰੇ…
ਇਮਾਨਦਾਰੀ ਹਾਲੇ ਜਿੰਦਾ ਹੈ ਦੀ ਖ਼ਬਰ ਦਾ
ਸ਼ਹੀਦਾਂ ਦੀਆਂ ਯਾਦਗਾਰਾਂ ਤੇ ਵੀ ਹੋਵੇ ਰੌਸ਼ਨੀ
ਪੂਰਵਜਾਂ ਦੀ ਭੁੱਲੀ ਵਿਸਰੀ ਕਬਰ ਦਾ
ਵਿਦੇਸ਼ੋਂ ਮੁੱਦਤ ਪਿੱਛੋਂ ਪਰਤੇ ਇਕਲੌਤੇ ਪੁੱਤ ਦਾ
ਸਦੀਆਂ ਤੋਂ ਖਲਾਅ ਵਿਚ ਭਟਕਦੀਆਂ ਖੁਸ਼ੀਆਂ
ਦੁੱਖਾਂ ਕਲੇਸ਼ਾਂ ਦੀ ਮੁੱਕੀ ਡਾਹਢੀ ਬੇਰਹਿਮ ਰੁੱਤ ਦਾ
ਜੋ ਭੁੱਲ ਨਾ ਹੋਈਆਂ ਉਨ•ਾਂ ਯਾਦਾਂ ਦੇ ਨਾਮ
ਸਭ ਅਧੂਰੇ ਸੁਪਨੇ ਜੋ ਅਜੇ ਮੋਏ ਨਹੀਂ
ਕਬੂਲ ਹੋਈਆਂ ਸਭ ਫਰਿਆਦਾਂ ਦੇ ਨਾਮ
ਹਰ ਮੁਫ਼ਲਿਸ ਤੇ ਹਰ ਸਿਕੰਦਰ ਦੇ ਨਾਮ
ਦਰਦਮੰਦਾਂ ਦੀਆਂ ਮੁੱਕੀਆਂ ਆਹਾਂ ਤੇ
ਖੁਸ਼ੀਆਂ ਦੇ ਅਣਛਪੇ ਕਲੰਡਰ ਦੇ ਨਾਮ
ਵੀਰਾਂ ਦੇ ਸਿਰ ਹੁੰਦੀ ਸਰਦਾਰੀ ਦੇ ਨਾਮ
ਮਾਪਿਆਂ ਦੀ ਛਾਂ ਹੀ ਸਭ ਤੋਂ ਠੰਡੀ ਲਈ
ਭੈਣਾਂ ਦੇ ਸਿਰ ਸੋਭਦੀ ਫੁਲਕਾਰੀ ਦੇ ਨਾਮ
ਰੰਗ ਬਿਰੰਗੇ ਸਭ ਫੁੱਲਾਂ ਦੇ ਨਾਮ
ਸ਼ੁਰੂ ਹੋਵੇ ਨਾ ਕੋਈ ਗੁਨਾਹ ਭਵਿੱਖ ‘ਚ
ਬਖ਼ਸੀਆਂ ਗਈਆਂ ਸਭ ਭੁੱਲਾਂ ਦੇ ਨਾਮ
ਦਿਲਾਂ ਦੀਆਂ ਸਭ ਹੀ ਸ਼ੁੱਭ ਇੱਛਾਵਾਂ ਦੇ ਨਾਮ
ਸਭ ਧਰਮਾਂ ਦੇ ਸਤਿਕਾਰ ਦੀ ਸੋਚ ਲਈ
ਧਰਤ ਤੇ ਸਭ ਤੋਂ ਸਤਿਕਾਰਯੋਗ ਮਾਵਾਂ ਦੇ ਨਾਮ
ਸਭ ਰੂਹਾਂ ‘ਚ ਛੁਪੇ ਬੇਸ਼ੁਮਾਰ ਪਿਆਰ ਦਾ
ਚੰਦ ਸੂਰਜ ਸਿਤਾਰਿਆਂ ਦੀ ਚਮਕ ਤੇ
ਦੁਨੀਆ ਦੇ ਹਰ ਜ਼ਰੇ ਦੇ ਸਤਿਕਾਰ ਦਾ
ਵਿਛੜੇ ਸੱਜਣਾ ਦੇ ਮੇਲ ਦੇ ਅਹਿਸਾਸ ਦਾ
ਹਰ ਰੂਹ ਵਿਚ ਵਸਦੀ ਕਵਿਤਾ ਦੀ ਜੋਤ ਲਈ
ਅੰਮ੍ਰਿਤਾ ਸ਼ਿਵ ਜਾਂ ਹੋ ਸਕੇ ਤਾਂ ਪਾਸ਼ ਦਾ
ਹਰਗੜ ਪਿੰਡ ਦੀਆਂ ਜੂਹਾਂ ਦੇ ਨਾਮ
ਕੁੱਲ ਕਾਇਨਾਤ ਦੀ ਸੁੱਖ ਮੰਗਦੀਆਂ
ਸਭ ਪਾਕ ਪਵਿੱਤਰ ਰੂਹਾਂ ਦੇ ਨਾਮ
ਇਕ ਚਿਰਾਗ ਜਗੇ ਸਾਡੇ ਵੀ ਬਨੇਰੇ
ਹਰਜਿੰਦਰ ਹਰਗੜੀਆ
ਤਸਵੀਰ ਗੂਗਲ ਬਾਬਾ ਜੀ ਤੋਂ ਧੰਨਵਾਦ ਸਹਿਤ
![]()
