You are currently viewing ਦੋ ਰੋਜ਼ਾ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ 8-9 ਫਰਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ

ਦੋ ਰੋਜ਼ਾ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ 8-9 ਫਰਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ

ਦੋ ਰੋਜ਼ਾ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ 8-9 ਫਰਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ
ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ

ਦੋ ਰੋਜ਼ਾ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ 8-9 ਫਰਵਰੀ 2019 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ ਕਰਵਾਈ ਜਾਵੇਗੀ। ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਰਵਾਈ ਜਾਣ ਵਾਲੀ ਇਸ ਕਾਨਫਰੰਸ ਵਿੱਚ ਪੰਜਾਬ ਕਲਾ ਪਰਿਸ਼ਦ, ਚੰਡੀਗੜ• ਦਾ ਵੀ ਵਿਸ਼ੇਸ਼ ਸਹਿਯੋਗ ਹੋਵੇਗਾ।
ਸਮਕਾਲੀ ਪੰਜਾਬੀ ਸਾਹਿਤ ਵਿਸ਼ੇ ਤੇ ਹੋਣ ਵਾਲੀ ਇਸ ਦੋ ਰੋਜ਼ਾ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ ਉਪ ਵਿਸ਼ਿਆਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ :-
ਸਮਕਾਲੀ ਪੰਜਾਬੀ ਕਵਿਤਾ : ਵਿਭਿੰਨ ਵਿਧਾਵਾਂ ਅਤੇ ਸਰੋਕਾਰ
ਸਮਕਾਲੀ ਪੰਜਾਬੀ ਕਵਿਤਾ ਦਾ ਵਿਚਾਰਧਾਰਕ ਪਰਿਪੇਖ
ਪੰਜਾਬੀ ਕਵਿਤਾ : ਕਲਾਤਮਿਕ ਅਤੇ ਦ੍ਰਿਸ਼ਟੀਮੂਲਕ ਸਰੋਕਾਰ
ਨਾਰੀਵਾਦ, ਪਰਵਾਸੀ ਅਤੇ ਦਲਿਤ ਚਿੰਤਨ ਦੇ ਸੰਦਰਭ ਵਿਚ ਸਮਕਾਲੀ ਕਵਿਤਾ
ਸਮਕਾਲੀ ਨਾਵਲ, ਸਮਕਾਲੀ ਪੰਜਾਬੀ ਕਹਾਣੀ ਤੇ ਪਰਵਾਸੀ ਚੇਤਨਾ
ਹਾਸ਼ੀਆਗਤ ਸੰਸਾਰ ਤੇ ਸਮਕਾਲੀ ਪੰਜਾਬੀ ਗਲਪ
ਪ੍ਰਗਤੀਵਾਦੀ ਪੰਜਾਬੀ ਗਲਪ ਅਤੇ ਸਮਕਾਲੀ ਸਰੋਕਾਰ
ਸਮਕਾਲੀ ਪੰਜਾਬੀ ਨਾਵਲ ਅਤੇ ਕਹਾਣੀ ਦਾ ਸ਼ਿਲਪ-ਵਿਧਾਨ
ਸਮਕਾਲੀ ਨਾਵਲ ਅਤੇ ਨਾਇਕ ਦਾ ਸੰਕਲਪ
ਪਰਵਾਸੀ ਪੰਜਾਬੀ ਗਲਪ ਦੇ ਬਦਲਦੇ ਪਰਿਪੇਖ
ਸਮਕਾਲੀ ਪੰਜਾਬੀ ਗਲਪ ਵਿਚ ਨਵ ਯਥਾਰਥ
ਵਿਸ਼ਵੀਕਰਣ ਅਤੇ ਸਮਕਾਲੀ ਪੰਜਾਬੀ ਗਲਪ
ਸਮਕਾਲੀ ਗਲਪ: ਦਲਿਤ ਚਿੰਤਨ ਤੇ ਕਿਸਾਨੀ ਸੰਕਟ
ਸਮਕਾਲੀ ਪੰਜਾਬੀ ਨਾਟਕ ਅਤੇ ਰੰਗਮੰਚ :ਸਥਿਤੀ ਅਤੇ ਸੰਭਾਵਨਾਵਾਂ
ਸਮਕਾਲੀ ਪੰਜਾਬੀ ਨਾਟਕ : ਵਿਭਿੰਨ ਪਰਿਪੇਖ

ਅਬਸਟਰੈਕਟ ਜਮ•ਾਂ ਕਰਵਾਉਣ ਸਬੰਧੀ ਜਾਣਕਾਰੀ
ਅਬਸਟਰੈਕਟ ਜਮਾਂ ਕਰਵਾਉਣ ਦੀ ਮਿਤੀ 25 ਦਸੰਬਰ 2018 ਹੈ ਜਦੋਂ ਕਿ ਐਬਸਟਰੈਕਟ ਸਵੀਕਾਰ ਹੋਣ ਦੀ ਸੂਚਨਾ 31 ਦਸੰਬਰ 2018 ਰੱਖੀ ਗਈ ਹੈ। ਖੋਜ਼ ਪੱਤਰ ਜਮ•ਾਂ ਕਰਵਾਉਣ ਲਈ ਵੀ ਮਿਤੀ 20 ਜਨਵਰੀ 2019 ਰੱਖੀ ਗਈ ਹੈ। ਰਜਿਸਟਰੇਸ਼ਨ ਦੀ ਮਿਤੀ 30 ਜਨਵਰੀ 2019 ਹੈ।

ਰਿਹਾਇਸ਼
ਦੱਸਣਯੋਗ ਹੈ ਕਿ ਕਾਨਫਰੰਸ ਵਿਚ ਹਿੱਸਾ ਲੈ ਰਹੇ ਡੈਲੀਗੇਟਾਂ ਲਈ ਮਾਹਿਲਪੁਰ ਦੇ ਨੇੜੇ ਪੈਂਦੇ ਹੋਟਲਾਂ ਅਤੇ ਕਾਲਜ ਦੇ ਹੋਸਟਲ ਵਿਚ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ। ਰਿਹਾਇਸ਼ ਦੇ ਖਰਚ ਦੀ ਅਦਾਇਗੀ ਸਬੰਧਤ ਡੈਲੀਗੇਟ ਨੂੰ ਕਰਨੀ ਹੋਵੇਗੀ। ਡੈਲੀਗੇਟ ਇਸ ਸਬੰਧੀ 30 ਜਨਵਰੀ 2019 ਤੱਕ ਕਾਨਫਰੰਸ ਦੇ ਕਨਵੀਨਰ ਨਾਲ ਸੰਪਰਕ ਕਰ ਸਕਦੇ ਹਨ।

ਦੱਸਣਾ ਬਣਦਾ ਹੈ ਕਿ 1946 ਤੋਂ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰ ਰਹੀ ਇਸ ਵਿੱਦਿਅਕ ਸੰਸਥਾ ਦੀ ਸਥਾਪਨਾ ਸਿੱਖ ਐਜੂਕੇਸ਼ਨਲ ਕੌਂਸਲ ਦੇ ਬਾਨੀ ਪ੍ਰਧਾਨ ਸੰਤ ਹਰੀ ਸਿੰਘ ਕਹਾਰਪੁਰੀ ਦੀ ਸੋਚ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਦੀ ਅਗੁਵਾਈ ਵਿੱਚ ਹੋਈ ਸੀ। ਮੌਜੂਦਾ ਸਮੇਂ 28 ਏਕੜ ਵਿੱਚ ਫੈਲੇ ਇਸ ਕਾਲਜ ਵਿੱਚ 16 ਪੋਸਟ ਗਰੇਜੂਏਟ ਕੋਰਸ, 8 ਅੰਡਰ ਗਰੇਜੂਏਟ ਕੋਰਸ, ਇਕ ਸਰਟੀਫਿਕੇਟ ਕੋਰਸ, ਇਕ ਡਿਪਲੋਮਾ ਕੋਰਸ ਤੇ ਇਕ ਪੋਸਟ ਗਰੇਜੂਏਟ ਡਿਪਲੋਮਾ ਕੋਰਸ ਚੱਲ ਰਹੇ ਹਨ।  

Loading

Leave a Reply