You are currently viewing ਸੂਬਾ ਸਰਕਾਰ ਦੇ ਖਾਲੀ ਖਜ਼ਾਨੇ ਨੂੰ ਭਰਨ ਲਈ ਅਧਿਆਪਕਾਂ ਨੇ ਇੱਕਠਾ ਕੀਤਾ ‘ਰਾਹਤ ਕੋਸ਼ ਫੰਡ’

ਸੂਬਾ ਸਰਕਾਰ ਦੇ ਖਾਲੀ ਖਜ਼ਾਨੇ ਨੂੰ ਭਰਨ ਲਈ ਅਧਿਆਪਕਾਂ ਨੇ ਇੱਕਠਾ ਕੀਤਾ ‘ਰਾਹਤ ਕੋਸ਼ ਫੰਡ’

ਇਨਕਲਾਬੀ ਬੁਲੇਟਿਨ ਨਿਊਜ਼ ਸਰਵਿਸ, ਪਟਿਆਲਾ-

ਪੱਕੇ ਧਰਨੇ ਦੇ 33ਵੇਂ ਦਿਨ ਅਧਿਆਪਕਾਂ ਮਨਾਇਆ ‘ਪੰਜਾਬ ਸਰਕਾਰ ਦਾ ਦੀਵਾਲੀਆ ਦਿਵਸ’

ਪਟਿਆਲਾ, ਮੋਗਾ ਅਤੇ ਫਿਰੋਜਪੁਰ ਜਿਲਿਆਂ ਦੇ ਅਧਿਆਪਕਾਂ ਦੀ ਸ਼ਮੂਲੀਅਤ ਨਾਲ ਪÎਟਿਆਲਾ ਵਿਖੇ ਅਧਿਆਪਕਾਂ ਦੇ ਪੱਕੇ ਧਰਨੇ ਦੌਰਾਨ 33 ਵੇਂ ਦਿਨ ਵੀਰਵਾਰ ਨੂੰ ਸਾਂਝੇ ਅਧਿਆਪਕ ਮੋਰਚੇ ਵੱਲੋਂ ‘ਪੰਜਾਬ ਸਰਕਾਰ ਦਾ ਦੀਵਾਲੀਆ ਦਿਵਸ’ ਮਨਾਇਆ ਗਿਆ।
ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਕਰਨੈਲ ਸਿੰਘ ਫਿਲੌਰ, ਵਿਕਰਮ ਦੇਵ ਸਿੰਘ, ਨੀਰਜ ਯਾਦਵ, ਅਤਿੰਦਰਪਾਲ ਘੱਗਾ, ਰਣਜੀਤ ਸਿੰਘ ਮਾਨ, ਗੁਰਪਰੀਤ ਅੰਮੀਵਾਲ, ਕਰਮਿੰਦਰ ਸਿੰਘ, ਪਰਮਵੀਰ ਸਿੰਘ ਅਤੇ ਕੁਲਦੀਪ ਪਟਿਆਲਵੀ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ ਕਟੌਤੀ ਕਰਨ, ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ‘ਤੇ ਰੈਗੂਲਰ ਨਾ ਕਰਨ ਅਤੇ ਮੁਲਾਜ਼ਮਾਂ ਨੂੰ ਪਿਛਲੇ ਦੋ ਸਾਲਾਂ ਤੋਂ ਮਹਿੰਗਾਈ ਭੱਤਾ ਨਾ ਦੇਣ ਪਿੱਛੇ ਸਰਕਾਰ ਦੇ ਖਜ਼ਾਨੇ ਦਾ ਖਾਲੀ ਹੋਣ ਦਾ ਝੂਠਾ ਤਰਕ ਦਿੱਤਾ ਜਾ ਰਿਹਾ ਹੈ, ਜਦਕਿ ਮੰਤਰੀਆਂ ਦੀਆਂ ਤਨਖਾਹਾਂ ਤੇ ਹੋਰ ਭੱਤੇ ਵਧਾਉਣ, ਮਹਿੰਗੀਆਂ ਗੱਡੀਆਂ ਲੈਣ ਅਤੇ ਉੱਚ ਅਫਸਰਾਂ ਨੂੰ ਸਹੂਲਤਾਂ ਦੇਣ ਸਮੇਂ ਇਹੀ ਖਜ਼ਾਨਾ ਭਰ ਜਾਂਦਾ ਹੈ।
ਅੱਜ ਅਧਿਆਪਕਾਂ ਵੱਲੋਂ ‘ਵੱਡੀ ਦੀਵਾਲੀ’ ਜਿਸ ਨੂੰ ਕਈ ਥਾਵਾਂ ਤੇ ਦੀਵਾਲਾ ਵੀ ਕਿਹਾ ਜਾਂਦਾ ਹੈ ਨੂੰ ‘ਦੀਵਾਲਾ ਦਿਵਸ’ ਦੇ ਰੂਪ ਮਨਾਇਆ ਗਿਆ, ਜਿਸ ਵਿੱਚ ਪੰਜਾਬ ਦੇ ਆਮ ਲੋਕਾਂ ਲਈ ਖਾਲੀ ਖਜ਼ਾਨੇ ਨੂੰ ਭਰਨ ਦੀ ਕੋਸ਼ਿਸ਼ ਤਹਿਤ ਅਧਿਆਪਕਾਂ, ਦੁਕਾਨਦਾਰਾਂ ਅਤੇ ਰਾਹਗਿਰਾਂ ਤੋਂ ਪੈਸੇ ਇਕੱਠੇ ਕਰ ਕੇ ਪੰਜਾਬ ਸਰਕਾਰ ਨੂੰ ਪੈਸੇ ਭੇਜੇ ਗਏ। ਤਾਂ ਜੋ ਸਰਕਾਰ ਦੇ ਖਾਲੀ ਖਜ਼ਾਨੇ ਨੂੰ ਸੁੱਖ ਦਾ ਸਾਹ ਆ ਸਕੇ ਅਤੇ ਅਧਿਆਪਕਾਂ ਨੂੰ ਆਪਣੇ ਬਣਦੇ ਹੱਕ ਮਿਲ ਸਕਣ।

ਭੁੱਖ ਹੜਤਾਲ ਦੀ ਲੜਾਈ ਨੂੰ ਅੱਗੇ ਤੋਰਦਿਆਂ ਅੱਜ 17 ਅਧਿਆਪਕਾਂ ‘ਚ ਜਗਪਾਲ ਚਹਿਲ, ਗੁਰਵਿੰਦਰ ਖੱਟੜਾ, ਹਰਬੰਸ ਸਿੰਘ, ਅਵਤਾਰ ਸਿੰਘ, ਅਰਸ਼ਦੀਪ ਛੀਟਾਂਵਾਲਾ, ਚਮਕੌਰ ਸਿੰਘ ਫਾਜ਼ਿਲਕਾ, ਵਿਸ਼ਾਲ ਬਠੇਜਾ ਫਾਜ਼ਿਲਕਾ, ਮਨਪ੍ਰੀਤ ਸਿੰਘ, ਬਲਕਾਰ ਸਿੰਘ, ਸੰਜੀਵ ਰਾਜਪੁਰਾ, ਸੁਖਜਿੰਦਰ ਸਿੰਘ, ਅਮਨਦੀਪ ਸਮਾਣਾ, ਮਨਪ੍ਰੀਤ ਕੌਰ, ਅਨੂ ਬੱਤਾ, ਜਸਵਿੰਦਰ ਕੌਰ ਅਤੇ ਸਵੇਤਾ ਰਾਜਪੁਰਾ ਨੇ ਹਿੱਸਾ ਲਿਆ।

Loading

Leave a Reply