You are currently viewing ਲਓ ਜੀ ਹੁਸ਼ਿਆਰਪੁਰੀਆਂ ਨੇ ਬਣਾ’ਤੀ ਪੰਜਾਬ ਦੀ ਇੱਕ ਹੋਰ ਸਿਆਸੀ ‘ਸਰਵ ਸਾਂਝੀ ਪਾਰਟੀ’

ਲਓ ਜੀ ਹੁਸ਼ਿਆਰਪੁਰੀਆਂ ਨੇ ਬਣਾ’ਤੀ ਪੰਜਾਬ ਦੀ ਇੱਕ ਹੋਰ ਸਿਆਸੀ ‘ਸਰਵ ਸਾਂਝੀ ਪਾਰਟੀ’

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ
ਪੰਜਾਬ ਵਾਸੀਆਂ ਨੂੰ ਹੁਸ਼ਿਆਰਪੁਰ ਤੋਂ ਉਦੋਂ ਇੱਕ ਹੋਰ ਸਿਆਸੀ ਪਾਰਟੀ ਮਿਲ ਗਈ ਜਦੋਂ ਨਵ ਗਠਿਤ ‘ਸਰਵ ਸਾਂਝੀ ਪਾਰਟੀ’ ਦੇ ਆਗੂਆਂ ਨੇ ਆਉਂਦੇ ਸਮੇਂ ਦੌਰਾਨ ਲੋਕਾਂ ਨੂੰ ਸਾਫ਼ ਸੁਥਰੀ ਸਿਆਸੀ ਪਾਰਟੀ ਦੇਣ ਦਾ ਐਲਾਨ ਕਰਦੇ ਹੋਏ ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ‘ਸਰਵ ਸਾਂਝੀ ਪਾਰਟੀ’ ਦੇ ਚੇਅਰਮੈਨ ਡਾ ਨਰੇਸ਼ ਸੱਗੜ, ਸੀ: ਮੀਤ ਪ੍ਰਧਾਨ ਅਵਤਾਰ ਸਿੰਘ, ਵਿੱਤ ਸਕੱਤਰ ਸੁਰਜੀਤ ਸਿੰਘ ਸੈਣੀ, ਕਾਰਜਕਾਰੀ ਮੈਂਬਰਾਂ ਅਜੀਤ ਸਿੰਘ ਭੋਗਲ, ਮਲਕੀਤ ਸਿੰਘ, ਵਰਿੰਦਰ ਕੁਮਾਰ ਤੇ ਡਾ ਕ੍ਰਿਸ਼ਨ ਦੇਵ ਆਦਿ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਪਾਰਟੀ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਇਸ ਵਿੱਚ ਕਿਸੇ ਵੀ ਪਾਰਟੀ ਦੇ ਮੌਜੂਦਾ ਜਾਂ ਸਾਬਕਾ ਸੰਸਦ ਮੈਂਬਰ ਜਾਂ ਵਿਧਾਇਕ ਨੂੰ ਸ਼ਮੂਲੀਅਤ ਨਹੀਂ ਕਰਨ ਦਿੱਤੀ ਜਾਵੇਗੀ ਤੇ ਇਹ ਨਿਰੋਲ ਆਮ ਲੋਕਾਂ ਤੇ ਵਰਕਰਾਂ ਦੀ ਪਾਰਟੀ ਹੋਵੇਗੀ।
ਉਹਨਾਂ ਕਿਹਾ ਕਿ ਇਸ ਪਾਰਟੀ ਦੇ ਹੁਸ਼ਿਆਰਪੁਰ ਸ਼ਹਿਰ ਵਿੱਚ 150 ਦੇ ਕਰੀਬ ਵਰਕਰ ਬਣ ਚੁੱਕੇ ਹਨ ਤੇ ਆਉਂਦੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਇਸਦਾ ਦਾਇਰਾ ਵਧਾਇਆ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਸੂਬੇ ਦੀਆਂ ਪੰਚਾਇਤ ਚੋਣਾਂ ‘ਸਰਵ ਸਾਂਝੀ ਪਾਰਟੀ’ ਨਹੀਂ ਲੜੇਗੀ ਲੇਕਿਨ ਆਉਂਦੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਉਕਤ ਚੋਣਾਂ ਸਬੰਧੀ ਐਲਾਨ ਕੀਤਾ ਜਾਵੇਗਾ।
ਉਕਤ ਅਹੁਦੇਦਾਰ ਜਿਹਨਾਂ ਵਿੱਚ ਚੇਅਰਮੈਨ ਨੂੰ ਛੱਡ ਕੇ ਕਰੀਬਨ ਸਾਰੇ ਅਹੁਦੇਦਾਰ ਹੀ ਸੀਨੀਅਰ ਸਿਟੀਜ਼ਨ ਸਨ ਨੇ ਇਹ ਵੀ ਦੱਸਿਆ ਕਿ ਚੋਣਾਂ ਦੌਰਾਨ ਉਮੀਦਵਾਰਾਂ ਦੀ ਚੋਣ ਲਈ ਪਾਰਟੀ ਵੱਲੋਂ ਇੱਕ ਪਾਰਦਰਸ਼ੀ ਨੀਤੀ ਤਿਆਰ ਕੀਤੀ ਗਈ ਹੈ ਤੇ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ।

Loading

Leave a Reply