You are currently viewing ਇੱਕ ਹੋਰ ਅਧਿਆਪਕ ਆਗੂ ਦੀ ਬਦਲੀ, ਭੜਕੇ ਸਕੂਲ ਵਿਦਿਆਰਥੀਆਂ ਦੇ ਮਾਪੇ

ਇੱਕ ਹੋਰ ਅਧਿਆਪਕ ਆਗੂ ਦੀ ਬਦਲੀ, ਭੜਕੇ ਸਕੂਲ ਵਿਦਿਆਰਥੀਆਂ ਦੇ ਮਾਪੇ

ਇਨਕਲਾਬੀ ਬੁਲੇਟਿਨ, ਹਰਿਆਣਾ (ਹੁਸ਼ਿਆਰਪੁਰ)
ਅਧਿਆਪਕਾਂ ਦੇ ਸੰਘਰਸ਼ ਦੌਰਾਨ ਬਦਲੀਆਂ ਦੀ ਕੁਝ ਦਿਨਾਂ ਦੀ ਬ੍ਰੇਕ ਤੋਂ ਬਾਅਦ ਜਿਲ•ਾ ਹੁਸ਼ਿਆਰਪੁਰ ਵਿੱਚ ਇੱਕ ਹੋਰ ਅਧਿਆਪਕ ਆਗੂ ਦੀ ਬਦਲੀ ਦੀ ਖ਼ਬਰ ਆਈ। ਜਦੋਂ ਸਰਕਾਰੀ ਮਿਡਲ ਸਕੂਲ ਟਾਹਲੀਵਾਲ ਦੇ ਸਾਇੰਸ ਅਧਿਆਪਕ ਪਰਮਜੀਤ ਸਿੰਘ ਜੋ ਕਿ ਐਸਐਸਏ ਰਮਸਾ ਯੂਨੀਅਨ ਦਾ ਸਟੇਟ ਕਮੇਟੀ ਮੈਂਬਰ ਤੇ ਜਿਲ•ੇ ਦੇ ਮੁੱਖ ਆਗੂਆਂ ਵਿੱਚੋਂ ਇੱਕ ਹੈ ਦੀ ਬਦਲੀ ਸਰਕਾਰੀ ਹਾਈ ਸਕੂਲ ਖੁਰਾਲੀ, ਨੇੜੇ ਗੜ•ਸ਼ੰਕਰ ਵਿਖੇ ਕਰ ਦਿੱਤੀ ਗਈ।
ਦੱਸਣਯੋਗ ਹੈ ਕਿ ਪਰਮਜੀਤ ਸਿੰਘ ਜੋ ਕਿ ਬਤੌਰ ਸਾਇੰਸ ਅਧਿਆਪਕ ਸਰਕਾਰੀ ਮਿਡਲ ਸਕੂਲ ਟਾਹਲੀਵਾਲ ਵਿਖੇ ਪਿਛਲੇ 9 ਸਾਲ ਤੋਂ ਸੇਵਾਵਾਂ ਨਿਭਾਅ ਰਿਹਾ ਸੀ ਦੀ ਬਦਲੀ ਦੇ ਹੁਕਮ ਡੀਪੀਆਈ ਸੈਕੰਡਰੀ ਸਿੱਖਿਆ ਦੁਆਰਾ ਕੀਤੇ ਗਏ ਹਨ।  ਇਸ ਬਦਲੀ ਦੇ ਖ਼ਿਲਾਫ਼ ਟਾਹਲੀਵਾਲ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਅੱਗੇ ਰੋਸ ਮੁਜਾਹਰਾ ਕੀਤਾ ਗਿਆ ਉਨ•ਾਂ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਮਪਾਲ ਨੇ ਕਿਹਾ ਕਿ ਪਰਮਜੀਤ ਸਿੰਘ ਬਤੌਰ ਸਾਇੰਸ ਮਾਸਟਰ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਪਿਛਲੇ ਨੌ ਸਾਲਾਂ ਤੋਂ ਪੜਾ ਰਹੇ ਸਨ। ਪ੍ਰੰਤੂ ਇੱਕ ਹੀ ਸਾਇੰਸ ਅਧਿਆਪਕ ਹੋਣ ਦੇ ਬਾਵਜੂਦ ਉਨ•ਾਂ ਦੀ ਜਬਰੀ ਬਦਲੀ ਇੱਥੋਂ ਕਰ ਦਿੱਤੀ ਗਈ ਜਿਸ ਨਾਲ ਸਾਡੇ ਵਿਦਿਆਰਥੀਆਂ ਤੇ ਪੜ•ਾਈ ਦਾ ਨੁਕਸਾਨ ਹੋਵੇਗਾ ਜਿਸ ਦੀ ਭਰਪਾਈ ਕੌਣ ਕਰੇਗਾ । ਇਸ ਮੌਕੇ ਬੱਚਿਆਂ ਦੇ ਮਾਪਿਆਂ ਦੁਆਰਾ ਚਿਤਾਵਨੀ ਦਿੱਤੀ ਗਈ ਕਿ ਜੇ ਸਾਡੇ ਸਾਇੰਸ ਅਧਿਆਪਕ ਦੀ ਬਦਲੀ ਤੁਰੰਤ ਰੱਦ ਨਾ ਕੀਤੀ ਤਾਂ ਅਸੀਂ ਚੱਕਾ ਜਾਮ ਕਰਨ ਲਈ ਮਜਬੂਰ ਹੋਵਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਐਸਐਮਸੀ ਕਮੇਟੀ ਦੇ ਚੇਅਰਮੈਨ ਰਾਮਪਾਲ, ਗੁਰਮੀਤ ਸਿੰਘ, ਸੋਹਣ ਸਿੰਘ, ਮਨਜੀਤ ਸਿੰਘ, ਅਸ਼ੋਕ ਕੁਮਾਰ, ਰਾਜ ਕੁਮਾਰ, ਰਾਮ ਸਿੰਘ, ਰਾਮ ਚੰਦ, ਸੀਮਾ ਰਾਣੀ, ਸੁਨੀਤਾ ਦੇਵੀ, ਸ਼ਾਮ ਕੌਰ ਆਦਿ ਵੀ ਹਾਜ਼ਰ ਸਨ।

Loading

Leave a Reply