You are currently viewing big breaking news  ਹੁਸ਼ਿਆਰਪੁਰ ‘ਚ ਵੈਟਕਾਈਨ ਤੇ ਗੋਲਡ ਕੁਆਇੰਨ ਦੇ ਚੱਕਰ ਨੇ ਦਰਜ਼ਨਾਂ ਲੋਕਾਂ ਨੂੰ ਲਗਵਾਇਆ ਰਗੜਾ ?

big breaking news ਹੁਸ਼ਿਆਰਪੁਰ ‘ਚ ਵੈਟਕਾਈਨ ਤੇ ਗੋਲਡ ਕੁਆਇੰਨ ਦੇ ਚੱਕਰ ਨੇ ਦਰਜ਼ਨਾਂ ਲੋਕਾਂ ਨੂੰ ਲਗਵਾਇਆ ਰਗੜਾ ?


ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ –
ਹਾਲੇ ਇਹ ਗੱਲ ਆਮ ਲੋਕਾਂ ਵਿੱਚ ਪੂਰੀ  ਤਰ•ਾਂ ਖੁੱਲ• ਕੇ ਸਾਹਮਣੇ ਨਹੀਂ ਆਈ ਕਿ ਕੀ ਵਾਕਈ ਹੁਸ਼ਿਆਰਪੁਰ ਤੇ ਆਸ ਪਾਸ ਦੇ ਇਲਾਕੇ ਦੇ ਕੁਝ ਲੋਕਾਂ ਨੂੰ ਵੈਟਕਾਈਨ ਤੇ ਗੋਲਡ ਕੁਆਇੰਨ ਦੇ ਚੱਕਰ ਵਿੱਚ ਕਰੋੜ ਰੁਪਏ ਤੋਂ ਵੱਧ ਦਾ ਰਗੜਾ ਲੱਗਾ ਹੈ। ਲੇਕਿਨ ਇਸ ਗੱਲ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਅੰਦਰਖ਼ਾਤੇ ਇੱਕ ਸਿਆਸੀ ਪਾਰਟੀ ਦੇ ਵੱਡੇ ਆਗੂਆਂ ਨਾਲ ਮੁਲਾਕਾਤ ਕਰਕੇ ਆਪਣੇ ਪੈਸੇ ਵਾਪਿਸ ਕਰਵਾਉਣ ਲਈ ਚਾਰਜੋਈ ਕੀਤੀ ਦੱਸੀ ਜਾਂਦੀ ਹੈ। ਅਤਿ ਭਰੋਸੇਯੋਗ  ਸੂਤਰਾਂ ਅਨੁਸਾਰ ਪਿਛਲੇ ਦਿਨੀਂ ਕੁਝ ਲੋਕ ਇੱਕ ਸਿਆਸੀ ਪਾਰਟੀ ਦੇ ਮੁਖੀ ਆਗੂਆਂ ਨੂੰ ਮਿਲ ਕੇ ਆਪਣਾ ਦੁੱਖੜਾ ਦੱਸ ਕਿ ਆਏ ਸਨ। ਜਿਹਨਾਂ ਨੇ ਅਗਾਂਹ  ਆਪਣੀ ਪਾਰਟੀ ਦੇ ਸਥਾਨਿਕ ਆਗੂਆਂ ਦੀ ਡਿਊਟੀ ਲਗਾਈ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਯੋਗਦਾਨ ਕੀਤਾ ਜਾਵੇ ਤੇ ਅਸਲੀਅਤ ਨੂੰ ਘੋਖਿਆ ਜਾਵੇ। ਇਸੇ ਦੇ ਚਲਦਿਆਂ ਹੀ ਕਥਿਤ ਤੌਰ ਤੇ ਕਰੀਬਨ ਇੱਕ ਕਰੋੜ ਦੀ ਰਾਸ਼ੀ ਦੀ ਗੱਲ ਕਰਦੇ ਹੋਏ ਉਕਤ ਲੋਕਾਂ ਨੇ ਸਥਾਨਿਕ ਆਗੂਆਂ ਨਾਲ ਮੁਲਾਕਾਤ ਕੀਤੀ। ਆਗੂਆਂ ਵਲੋਂ ਵੀ ਅੱਗੇ ਉਸ ਵਿਅਕਤੀ ਨਾਲ ਜਿਸ ਨੇ ਉਕਤ ਲੋਕਾਂ ਦੇ ਪੈਸੇ ਲਗਵਾਏ ਸਨ ਨਾਲ ਇਸ ਮਾਮਲੇ ਸਬੰਧੀ ਗੱਲ ਕੀਤੀ ਦੱਸੀ ਜਾਂਦੀ ਹੈ। ਲੇਕਿਨ ਭਰੋਸੇਯੋਗ ਸੂਤਰਾਂ ਅਨੁਸਾਰ ਹਾਲੇ ਇਹ ਮਾਮਲਾ ਸਾਫ਼ ਨਹੀਂ ਹੋਇਆ ਹੈ ਕਿ ਕੀ ਵਾਕਈ ਹੀ ਲੋਕ ਠਗੀ ਦਾ ਸ਼ਿਕਾਰ ਹੋਏ ਹਨ ਜਾਂ ਨਹੀਂ ਕਿਉਂਕਿ ਕਥਿਤ ਤੌਰ ਤੇ ਉਸ ਵਿਅਕਤੀ ਵੱਲੋਂ ਉਲਟਾ ਉਕਤ ਲੋਕਾਂ ਕੋਲੋਂ ਹੀ ਪੈਸੇ ਲੈਣ ਦੀ ਗੱਲ ਕਹੀ ਗਈ ਦੱਸੀ ਜਾਂਦੀ ਹੈ। ਹੁਣ ਆਉਂਦੇ ਦਿਨਾਂ ਵਿੱਚ ਇਸ ਮਾਮਲੇ ਦੇ ਖੁੱਲ• ਕੇ ਸਾਰਿਆਂ ਦੇ ਸਾਹਮਣੇ ਆਉਣ ਤੱਕ ਤੇ ਅਸਲੀਅਤ ਕੀ ਹੈ ਦੇਖਣ ਲਈ ਇੰਤਜ਼ਾਰ ਕਰਨਾ ਬਣਦਾ ਹੈ।

Loading

Leave a Reply