ਹੁਸ਼ਿਆਰਪੁਰ ਜਿਲੇ ਦੇ ਲੋਕਾਂ ਦਾ ਪੰਚੀ ਤੋਂ ਹੋਇਆ ਮੋਹ ਭੰਗ ?
– 144 ਪਿੰਡਾਂ ਵਿੱਚੋਂ ਪੰਚ ਲਈ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਹੋਏ
-ਸਰਬਸੰਮਤੀ ਨਾਲ ਚੁਣੇ ਗਏ 4750 ਪੰਚ
ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ
ਪਿਛਲੇ ਕੁਝ ਸਾਲਾਂ ਤੱਕ ਪੰਚੀ-ਸਰਪੰਚੀ ਲਈ ਕਥਿਤ ਤੌਰ ਤੇ ਸਿੱਧੇ ਅਸਿੱਧੇ ਤਿਕੜਮ ਲੜਾਉਣ ਵਾਲੇ ਹੁਸ਼ਿਆਰਪੁਰ ਜਿਲ•ੇ ਦੇ ਲੋਕਾਂ ਦੀ ਨਜ਼ਰ ਵਿੱਚ ਪੰਚੀ ਦੀ ਕੋਈ ਬੁੱਕਤ ਨਹੀਂ ਰਹੀ ਜਾਂ ਇੰਝ ਕਹਿ ਲਈਏ ਕਿ ਪਹਿਲਾਂ ਤੋਂ ਬਹੁਤ ਘਟ ਗਈ ਹੈ ਤਾਂ ਝੂਠ ਨਹੀਂ ਹੋਵੇਗਾ। ਇਹ ਗੱਲ ਕੋਈ ਹਵਾ ਵਿੱਚ ਨਹੀਂ ਹੈ ਸਗੋਂ ਜਿਲ•ਾ ਪ੍ਰਸ਼ਾਸ਼ਨ ਵੱਲੋਂ ਬੀਤੇ ਦਿਨੀਂ ਪੰਚਾਇਤ ਚੋਣਾਂ ਸਬੰਧੀ ਜਾਰੀ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ।
144 ਪਿੰਡਾਂ ਵਿੱਚੋਂ ਪੰਚ ਲਈ ਨਾਮਜ਼ਦਗੀ ਪੱਤਰ ਹੀ ਨਹੀਂ ਭਰੇ ਗਏ
ਦੱਸਣਾ ਬਣਦਾ ਹੈ ਕਿ ਇਸ ਵਾਰ ਜਿਲ•ਾ ਹੁਸ਼ਿਆਰਪੁਰ ਵਿੱਚ ਪੈਂਦੇ 10 ਬਲਾਕਾਂ ਦੇ 1405 ਪਿੰਡਾਂ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ, ਜਿਸ ਵਿੱਚ 295 ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਹੋ ਗਈ ਹੈ ਅਤੇ ਹੁਣ 1110 ਪੰਚਾਇਤਾਂ ਲਈ 2696 ਸਰਪੰਚ ਅਤੇ 6323 ਪੰਚ ਉਮੀਦਵਾਰ ਚੋਣ ਲੜ ਰਹੇ ਹਨ।
ਹੈਰਾਨੀ ਇਸ ਗੱਲ ਦੀ ਹੁੰਦੀ ਹੈ ਜਦੋਂ ਇਹ ਅੰਕੜਾ ਸਾਹਮਣੇ ਆਉਂਦਾ ਹੈ ਕਿ ਪੰਚਾਇਤੀ ਚੋਣਾਂ ਦੌਰਾਨ 8041 ਪੰਚਾਂ ਦੀ ਚੋਣ ਕੀਤੀ ਜਾਣੀ ਹੈ, ਜਿਸ ਤਹਿਤ 12809 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਇਨ•ਾਂ ਵਿੱਚੋਂ 73 ਨਾਮਜ਼ਦਗੀ ਪੇਪਰ ਰੱਦ ਹੋਏ, ਜਦਕਿ 1519 ਨਾਮਜ਼ਦਗੀ ਪੇਪਰ ਵਾਪਸ ਲਏ ਗਏ ਹਨ। ਲੇਕਿਨ 144 ਪਿੰਡਾਂ ਵਿੱਚੋਂ ਪੰਚ ਲਈ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਹੋਏ, ਜਦਕਿ 4750 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸ ਲਈ ਹੁਣ 8041 ਵਿੱਚੋਂ 3147 ਪੰਚ ਦੇ ਉਮੀਦਵਾਰਾਂ ਲਈ ਚੋਣ ਕਰਵਾਈ ਜਾ ਰਹੀ ਹੈ, ਜਿਸ ਲਈ 6323 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸਤੋਂ ਸਹਿਜੇ ਹੀ ਪੰਚੀ ਲਈ ਲੋਕਾਂ ਦੇ ਰੁਝਾਨ ਦਾ ਪਤਾ ਲੱਗਦਾ ਹੈ ਕਿ ਸਰਬਸੰਮਤੀ ਨਾਲ ਚੁਣੇ ਗਏ ਪੌਣੇ 5 ਹਜ਼ਾਰ ਪੰਚਾਂ ਦੇ ਵੀ ਅਸਲ ਵੇਰਵੇ ਸਾਹਮਣੇ ਆਉਣ ਤਾਂ ਉਹਨਾਂ ਵਿੱਚੋਂ ਬਹੁਤ ਸਾਰੇ ਕੋਈ ਵੀ ਉਮੀਦਵਾਰ ਨਾ ਹੋਣ ਕਾਰਨ ਸਾਹਮਣੇ ਆਏ ਲੋਕ ਹੀ ਹੋਣਗੇ।
ਸਰਬਸੰਮਤੀ ਦੀ ਥਾਂ ਤੇ ਕੋਈ ਹੋਰ ਨਹੀਂ ਤਾਂ ਚੱਲ ਤੂੰ ਪੰਚ ਬਣ ਜਾ ਵਾਲੀ ਗੱਲ ਆ ਰਹੀ ਸਾਹਮਣੇ
ਪੰਚਾਇਤੀ ਚੋਣਾਂ ਵਿੱਚ ਪੰਚਾਂ ਦੀ ਚੋਣ ਦੀ ਗੱਲ ਕਰੀਏ ਤਾਂ ਇਹ ਵੀ ਦੇਖਣ ਵਿੱਚ ਆ ਰਿਹਾ ਹੈ ਕਿ ਕਰੀਬਨ ਬਹੁਤੇ ਪਿੰਡਾਂ ਵਿੱਚ ਇਸ ਵਾਰੀ ਪੰਚ ਦੀ ਉਮੀਦਵਾਰੀ ਲਈ ਲੋਕਾਂ ਵਿੱਚ ਉਤਸ਼ਾਹ ਬਹੁਤ ਘੱਟ ਗਿਆ ਹੈ। ਜੇਕਰ ਜ਼ਮੀਨੀ ਹਕੀਕਤਾਂ ਦੀ ਗੱਲ ਕਰੀਏ ਤਾਂ ਪੰਚੀ ਲਈ ਹੋਈਆਂ ਸਰਬਸੰਮਤੀਆਂ ਵਿੱਚ ਬਹੁਤੇ ਥਾਵਾਂ ਤੇ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਜਿੱਥੇ ਕੋਈ ਵੀ ਉਮੀਦਵਾਰ ਪੰਚੀ ਵਾਸਤੇ ਖੜ•ੇ ਹੋਣ ਲਈ ਸਾਹਮਣੇ ਨਹੀਂ ਆਇਆ ਤਾਂ ਉਥੇ ਜਿਹੜਾ ਵੀ ਪੁਰਸ਼/ਮਹਿਲਾ ਨੇ ਕਹਿ ਦਿੱਤਾ ਕੇ ਕੋਈ ਨਹੀਂ ਤਾਂ ਮੈਂ ਬਣ ਜਾਵਾਂ ਜਾਂ ਚੱਲ ਬਈ ਤੂੰ ਬਣਜਾ ਵਾਲੀ ਗੱਲ ਜ਼ਿਆਦਾ ਹੈ।
1075 ਸਰਪੰਚੀਆਂ ਲਈ ਹੋਣਗੇ ਮੁਕਾਬਲੇ
30 ਦਸੰਬਰ ਨੂੰ ਜ਼ਿਲ•ੇ ਦੀਆਂ 1405 ਪਿੰਡਾਂ ਦੀਆਂ ਪੰਚਾਇਤਾਂ ਵਿੱਚੋਂ 1075 ਸਰਪੰਚੀਆਂ ਲਈ ਚੋਣਾਂ ਕਰਵਾਈਆਂ ਜਾਣਗੀਆਂ। ਜਿਸ ਤਹਿਤ ਸਰਪੰਚ ਲਈ 4416 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਸ ਵਿੱਚ 9 ਨਾਮਜ਼ਦਗੀ ਪੇਪਰ ਰੱਦ ਹੋਏ ਅਤੇ 1381 ਨਾਮਜ਼ਦਗੀ ਪੇਪਰ ਵਾਪਸ ਲਏ ਗਏ ਹਨ। ਇਸ ਤੋਂ ਇਲਾਵਾ 329 ਸਰਪੰਚ ਸਰਬਸੰਮਤੀ ਨਾਲ ਚੁਣੇ ਗਏ, ਜਦਕਿ ਇਕ ਪਿੰਡ ਵਲੋਂ ਸਰਪੰਚ ਲਈ ਨਾਮਜ਼ਦਗੀ ਪੇਪਰ ਦਾਖਲ ਨਹੀਂ ਕਰਵਾਏ ਗਏ। ਇਸ ਤਰ•ਾਂ ਹੁਣ 1075 ਸਰਪੰਚ ਦੇ ਉਮੀਦਵਾਰਾਂ ਲਈ 2696 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
![]()
