You are currently viewing ਸਾਬਕਾ ਫੌਜੀ ਨੇ ਪਿੰਡ ਦਾ ਸਰਪੰਚ ਬਣਦਿਆਂ ਹੀ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਨੂੰ ਦਿੱਤੇ 7 ਹਜ਼ਾਰ ਰੁਪਏ

ਸਾਬਕਾ ਫੌਜੀ ਨੇ ਪਿੰਡ ਦਾ ਸਰਪੰਚ ਬਣਦਿਆਂ ਹੀ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਨੂੰ ਦਿੱਤੇ 7 ਹਜ਼ਾਰ ਰੁਪਏ


– ਨਿਵੇਕਲੀ ਪਹਿਲ
– ਪਿੰਡ ਵਾਸੀਆਂ ‘ਚ ਖੁਸ਼ੀ
ਹਰਜਿੰਦਰ ਹਰਗੜੀਆ, ਹੁਸ਼ਿਆਰਪੁਰ (8198868001)
ਜਿੱਥੇ ਆਮ ਲੋਕ ਸਰਪੰਚ ਪੰਚ ਬਣਦਿਆਂ ਹੀ ਆਪੋ ਆਪਣੀ ਸ਼ਰਧਾ ਦੇ ਅਨੁਸਾਰ ਧਰਮ ਸਥਾਨਾਂ ਤੇ ਡੱਬੇ ਚੜਾਉਣ ਤੇ ਮੱਥਾ ਟੇਕਣ ਤੁਰ ਪੈਂਦੇ ਹਨ ਉਥੇ ਹੀ ਹੁਸ਼ਿਆਰਪੁਰ ਤੋਂ ਚੰਡੀਗੜ ਸੜਕ ਤੋਂ ਕਸਬਾ ਚੱਗਰਾਂ ਤੋਂ ਚੜਦੇ ਪਾਸੇ ਦੇ ਪਿੰਡ ਬਸੀ ਅਲੀ ਖਾਂ ਵਿੱਚ ਵੀ ਸਰਪੰਚ ਬਣਦਿਆਂ ਹੀ ਇੱਕ ਸਾਬਕਾ ਫੌਜੀ ਤੇ ਪੰਚਾਇਤ ਨੇ ਨਿਵੇਕਲੀ ਪਹਿਲ ਕੀਤੀ ਹੈ। ਜਿਸਦਾ ਜ਼ਿਕਰ ਹੋਣਾ ਬਣਦਾ ਹੈ। ਆਸ ਕਰਦੇ ਹਾਂ ਕਿ ਹੋਰ ਪੰਚਾਇਤਾਂ ਵੀ ਇਸ ਛੋਟੇ ਜਿਹੇ ਲੇਕਿਨ ਅਤਿ ਸ਼ਲਾਘਾਯੋਗ ਕੰਮ ਤੋਂ ਸੇਧ ਲੈਣਗੀਆਂ।

ਸਾਬਕਾ ਫੌਜੀ ਬਣਿਆ ਪਿੰਡ ਬਸੀ ਅਲੀ ਖਾਂ ਦਾ ਸਰਪੰਚ
ਹਮੇਸ਼ਾ ਹੀ ਦੇਸ਼ ਭਗਤੀ ਦੇ ਜ਼ਜ਼ਬੇ ਨਾਲ ਭਰਪੂਰ ਹੁੰਦੇ ਹਨ ਤੇ ਉਹਨਾਂ ਦੇ ਕੰਮਾਂ ਵਿੱਚੋਂ ਵੀ ਇਹੋ ਝਲਕ ਮਿਲਦੀ ਹੈ। ਦੱਸਣਾ ਬਣਦਾ ਹੈ ਕਿ 500 ਦੇ ਕਰੀਬੀ ਆਬਾਦੀ ਵਾਲੇ ਪਿੰਡ ਬਸੀ ਅਲੀ ਖਾਂ ਵਿਖੇ ਹੋਈਆਂ ਸਰਪੰਚੀ ਦੀਆਂ ਵੋਟਾਂ ਵਿੱਚ ਇੰਡੀਅਨ ਆਰਮੀ ਦੀ ਏਐਸਸੀ ਸਪਲਾਈ ਕੋਰ ਤੋਂ 5 ਕੁ ਸਾਲ ਪਹਿਲਾਂ ਸੇਵਾ ਮੁਕਤ ਹੋਏ ਰਮੇਸ਼ ਚੰਦ ਜੋ ਕਿ ਹੁਣ ਐਫ਼ਸੀਆਈ ਵਿੱਚ ਸਕਿਓਰਟੀ ਗਾਰਡ ਦੀ ਨੌਕਰੀ ਕਰ ਰਿਹਾ ਹੈ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਕਰੀਬਨ 100 ਵੋਟਾਂ ਨਾਲ ਹਰਾ ਕੇ ਸਰਪੰਚੀ ਦਾ ਅਹੁਦਾ ਪ੍ਰਾਪਤ ਕੀਤਾ ਹੈ।

ਸਰਪੰਚ ਬਣਦਿਆਂ ਹੀ ਪੰਚਾਇਤ ਤੇ ਪਤਵੰਤਿਆਂ ਨਾਲ ਪਹੁੰਚੇ ਸਰਕਾਰੀ ਸਕੂਲ
ਸਰਪੰਚ ਬਣਦਿਆਂ ਹੀ ਰਮੇਸ਼ ਚੰਦ ਨੇ ਬਾਕੀ ਪੰਚਾਇਤ ਮੈਂਬਰਾਂ ਪੰਚ ਸ਼ਾਮ ਲਾਲ, ਰੇਸ਼ਮ ਸਿੰਘ, ਸੋਹਣ ਲਾਲ, ਹਰਬੰਸ ਕੌਰ ਤੇ ਸੁਨੀਤਾ ਦੇਵੀ ਤੇ ਤੇ ਇੱਕ ਸਾਬਕਾ ਪੰਚ ਤਰਲੋਚਨ ਸਿੰਘ ਦੇ ਸਹਿਯੋਗ ਨਾਲ ਕੁੱਲ 7000 ਰੁਪਏ ਦੇ ਕਰੀਬ ਰਾਸ਼ੀ ਇੱਕਤਰ ਕੀਤੀ ਤੇ ਪਿੰਡ ਦੇ ਸਰਕਾਰੀ ਸਕੂਲ ‘ਚ ਪਹੁੰਚ ਕੇ ਸਫ਼ੈਦੀ ਕਰਵਾਉਣ ਲਈ ਇਹ ਰਾਸ਼ੀ ਭੇਟ ਕੀਤੀ। ਇਸ ਮੌਕੇ  ਐਸਐਮਸੀ ਚੇਅਰਮੈਨ ਪਰਵੀਨ ਕੁਮਾਰੀ, ਮੀਤ ਚੇਅਰਮੈਨ ਰਾਜ ਕੁਮਾਰ
ਆਦਿ ਵੀ ਹਾਜ਼ਰ ਸਨ। ਸਕੂਲ ਇੰਚਾਰਜ ਕੁਲਦੀਪ ਸਿੰਘ ਤੇ ਅਧਿਆਪਕਾ ਸੀਤਾ ਦੇਵੀ ਵੱਲੋਂ ਸਰਪੰਚ ਰਮੇਸ਼ ਚੰਦ ਤੇ ਸਹਿਯੋਗ ਕਰਨ ਵਾਲੀ ਸਮੂਹ ਟੀਮ ਦਾ ਵਿਸੇਸ਼ ਤੌਰ ਤੇ ਧੰਨਵਾਦ ਤੇ ਸਨਮਾਨ ਕਰਦੇ ਹੋਏ ਇਸ ਨਿਵੇਕਲੀ ਪਹਿਲ ਦੀ ਪ੍ਰਸੰਸਾ ਕੀਤੀ।

ਪਿੰਡ ਲਈ ਰਮੇਸ਼ ਚੰਦ ਦੇ ਸੁਪਨੇ
ਇਨਕਲਾਬੀ ਬੁਲੇਟਿਨ ਨਾਲ ਗੱਲਬਾਤ ਕਰਦਿਆਂ ਸਰਪੰਚ ਰਮੇਸ਼ ਚੰਦ ਨੇ ਪਿੰਡ ਲਈ ਹੇ ਲਿਖੇ ਕੰਮ ਕਰਨ ਦੀ ਇੱਛਾ ਜਾਹਿਰ ਕੀਤੀ ਜਿਹਨਾਂ ਨੂੰ ਉਹ ਆਪਣੀ ਟੀਮ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੂਰਾ ਕਰਨਾ ਚਾਹੁੰਦੇ ਹਨ :-
– ਗਲ਼ੀਆਂ ਦੀ ਹਾਲਾਤ ਠੀਕ ਹੈ ਲੇਕਿਨ ਨਾਲ ਨਾਲ ਸੀਵਰੇਜ਼ ਦਾ ਸੁਪਨਾ
– ਸਕੂਲ ਦੇ ਬੱਚਿਆਂ ਲਈ ਗਰਾਉਂਡ
– ਪਿੰਡ ਵਿੱਚ ਪੰਚਾਇਤ ਘਰ
– ਕਮਿਊਨਟੀ ਹਾਲ
– ਸਕੂਲ ਲਈ ਜੋ ਵੀ ਹੋਰ ਹੋ ਸਕਿਆ ਕਰਨਾ

Loading

Leave a Reply