You are currently viewing ਪਿੰਡ ਧੁੱਗਾ ਵਿਖੇ 6 ਪਿੰਡਾਂ ਦੇ ਨੌਜਵਾਨਾਂ ਨੇ ਕੀਤਾ 21 ਯੂਨਿਟ ਖੂਨਦਾਨ

ਪਿੰਡ ਧੁੱਗਾ ਵਿਖੇ 6 ਪਿੰਡਾਂ ਦੇ ਨੌਜਵਾਨਾਂ ਨੇ ਕੀਤਾ 21 ਯੂਨਿਟ ਖੂਨਦਾਨ


-ਨੌਜਵਾਨ ਅਵਤਾਰ ਚਾਹਲ ਦੀ ਸੋਚ ਨਾਲ ਅੱਗੇ ਆਏ ਨੌਜਵਾਨ
ਪਿੰਡ ਧੁੱਗਾ ਨੇੜੇ ਨੈਣੋਵਾਲ ਜੱਟਾਂ ਤੋਂ ਇਨਕਲਾਬੀ ਬੁਲੇਟਿਨ ਲਈ ਹਰਜਿੰਦਰ ਹਰਗੜੀਆ 8198868001

09 ਮਾਰਚ 2019 ਨੂੰ ਪਿੰਡ ਧੁੱਗਾ ਵਿਖੇ ਨੌਜਵਾਨਾਂ ਨੇ ਇੱਕ ਖੂਨਦਾਨ ਕੈਂਪ ਲਗਾਇਆ। ਇਸ ਦੌਰਾਨ ਪਿੰਡ ਧੁੱਗਾ ਸਮੇਤ ਕੁੱਲ 6 ਪਿੰਡਾਂ ਦੇ 20 ਨੌਜਵਾਨਾਂ ਅਤੇ ਇੱਕ ਔਰਤ ਸਮੇਤ 21 ਜਣਿਆਂ ਨੇ ਖੂਨਦਾਨ ਕੀਤਾ। ਪਿੰਡ ਦੇ ਹੀ ਨੌਜਵਾਨ ਅਵਤਾਰ ਚਾਹਲ ਵੱਲੋਂ ਸੋਚੇ ਗਏ ਇਸ ਉਪਰਾਲੇ ਨੂੰ ਸਿਰੇ ਚੜ•ਾਉਣ ਲਈ ਨੌਜਵਾਨਾਂ ਵਿੱਚ ਵੱਡਾ ਉਤਸ਼ਾਹ ਮਿਲਿਆ। ਸਮਾਜਿਕ ਕਾਰਕੁੰਨ ਹਰਜਿੰਦਰ ਹਰਗੜੀਆ ਨੇ ਇਸ ਮੌਕੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਅਤੇ ਭਾਈ ਘੱਨਈਆ ਜੀ ਚੈਰੀਟੇਬਲ ਬਲੱਡ ਬੈਂਕ ਦੀ ਟੀਮ ਨਾਲ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ
ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਵੇਰਵਾ :-
1 ਉਂਕਾਰ ਸਿੰਘ ਸਰਪੰਚ ਪਿੰਡ ਪੰਡੋਰੀ ਭਵਾ
2 ਹਰਮੇਸ਼ ਸਿੰਘ ਪਿੰਡ ਧੁੱਗਾ
3 ਅਵਤਾਰ ਸਿੰਘ ਪਿੰਡ ਧੁੱਗਾ
4 ਬਲਵਿੰਦਰ ਸਿੰਘ ਪਿੰਡ ਪੰਜ ਗਰਾਈਆਂ
5 ਪਰਮਿੰਦਰ ਸਿੰਘ ਪਿੰਡ ਧੁੱਗਾ
6 ਨਵਜੋਤ ਸਿੰਘ ਪਿੰਡ ਧੁੱਗਾ
7 ਸੁਖਜੀਤ ਸਿੰਘ  ਪਿੰਡ ਪੰਜਗਰਾਈਆਂ
8 ਦਵਿੰਦਰ ਸਿੰਘ ਪਿੰਡ ਪੰਜਗਰਾਈਆਂ
9 ਅਮਰਜੀਤ ਸਿੰਘ ਪਿੰਡ ਪੰਜਗਰਾਈਆਂ
11 ਪਰਮਜੀਤ ਸਿੰਘ ਪਿੰਡ ਨੈਣੋਵਾਲ ਜੱਟਾਂ
12 ਹਰੀਸ਼ ਚਾਹਲ ਪਿੰਡ ਧੁੱਗਾ
13 ਪਰਮਿੰਦਰ ਕੌਰ ਪਿੰਡ ਪੰਜਗਰਾਈਆਂ
14 ਦਿਲਬਾਗ ਸਿੰਘ ਪਿੰਡ ਪੰਜ ਗਰਾਈਆਂ
15 ਸਤਨਾਮ ਸਿੰਘ ਪਿੰਡ ਪੰਜਗਰਾਈਆਂ
16 ਪਰਵਿੰਦਰ ਸਿੰਘ ਪਿੰਡ ਚੱਕ ਰਾਜੂ ਸਿੰਘ
17 ਅੰਮ੍ਰਿਤ ਕੌਸਲ ਪਿੰਡ ਸ਼ੇਰਪੁਰ ਗੁਲਿੰਡ
18 ਨਿਤਿਨ ਕੁਮਾਰ ਪਿੰਡ ਸ਼ੇਰਪੁਰ ਗੁਲਿੰਡ
19 ਸਤਵਿੰਦਰ ਸਿੰਘ ਪਿੰਡ ਪੰਜਗਰਾਈਆਂ
20 ਸੁਖਵਿੰਦਰ ਸਿੰਘ ਪਿੰਡ ਧੁੱਗਾ
21 ਜ਼ੋਰਾਵਰ ਸਿੰਘ ਪਿੰਡ ਪੰਜਗਰਾਈਆਂ

ਇਸ ਮੌਕੇ ਭਾਈ ਘਨ•ੱਈਆ ਜੀ ਚੈਰੀਟੇਬਲ ਬਲੱਡ ਬੈਂਕ ਦੀ ਟੀਮ ਨੇ ਤਜਿੰਦਰ ਸਿੰਘ ਦੀ ਅਗੁਵਾਈ ਵਿੱਚ ਖੂਨਦਾਨੀਆਂ ਨੂੰ ਤਮਗੇ ਅਤੇ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ। ਨੌਜਵਾਨਾਂ ਵੱਲੋਂ ਦੁੱਧ ਅਤੇ ਫ਼ਲਾਂ ਦਾ ਲੰਗਰ ਵਿਸ਼ੇਸ਼ ਤੌਰ ਤੇ ਲਗਾਇਆ ਗਿਆ। ਨੌਜਵਾਨਾਂ ਨੇ ਇਸ ਉਪਰਾਲੇ ਨੂੰ ਹੋਰ ਵੀ ਅੱਗੇ ਲੈ ਕੇ ਜਾਣ ਦਾ ਵੀ ਅਹਿਦ ਕੀਤਾ।

Loading

Leave a Reply