ਅੱਜ ਦੇ ਦਿਨ :21-4-1451 ਲੋਧੀ ਵੰਸ ਦੇ ਸੰਸਥਾਪਕ ਬਹਿਲੋਲ ਲੋਧੀ ਦਿੱਲੀ ਦਾ ਸ਼ਾਸਕ ਬਣਿਆ।1526 ਮੁਗਲ ਜ਼ਹੀਰੁਦੀਨ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ‘ਚ ਇਬਰਾਹੀਮ ਲੋਧੀ ਨੂੰ ਹਰਾ ਕੇ ਦਿੱਲੀ ਤੇ ਕਬਜਾ ਕੀਤਾ।1852 ਲੇਖਕ ਗਿਆਨੀ ਦਿੱਤ ਸਿੰਘ ਦਾ ਜਨਮ।1895 ਅਮਰੀਕਾ ਵਿੱਚ ਪਹਿਲੇ ਫਿਲਮੀ ਪ੍ਰੋਜੈਕਟਰ ਦਾ ਪ੍ਰਦਰਸ਼ਨ।1913 ਹਿੰਦੀ ਐਸੋਸ਼ੀਸਨ ਆਫ ਪੈਸੇਫਿਕ ਕੋਸਟ (ਬਾਅਦ ਵਿੱਚ ਗਦਰ ਪਾਰਟੀ) ਦੀ ਅਮਰੀਕਾ ਵਿੱਚ ਸਥਾਪਨਾ।1926 ਸਭ ਤੋਂ ਲੰਮੇ ਸਮੇਂ ਤੋੰ ਰਾਜ ਕਰ ਰਹੀ ਇੰਗਲੈਂਡ ਦੀ ਮਹਾਰਾਣੀ ਅਲੀਜਾਬੈਥ ਦਾ ਜਨਮ।1938 ‘ਸਾਰੇ ਜਹਾਂ ਸੇ ਹਿੰਦੋਸਤਾਨ ਹਮਾਰਾ’ ਗੀਤ ਦੇ ਲੇਖਕ ਮੁਹੰਮਦ ਇਕਬਾਲ ਦਾ ਦਿਹਾਂਤ।1989 ਚੀਨ ਦੇ ਤੀਆਨਾ ਮੈਨ ਚੌਂਕ ਵਿੱਚ ਇਕ ਲੱਖ ਵਿਦਿਆਰਥੀ ਸਰਕਾਰ ਦੇ ਹੱਕ ‘ਚ ਇੱਕਠੇ ਹੋਏ।
ਕੌਮੀ ਸਿਵਲ ਸੇਵਾਵਾਂ ਦਿਵਸ (2006 ਤੋਂ)
ਗਦਰ ਪਾਰਟੀ ਭਾਰਤ ਉੱਤੇ ਅੰਗਰੇਜ਼ਾਂ ਦਾ ਕਬਜਾ ਹੋਣ ਪਿੱਛੋਂ ਏਥੋਂ ਕੱਚੇ ਮਾਲ ਦੀ ਬਰਾਮਦ ਤੇ ਕਾਰਖਾਨਿਆਂ ਵਿੱਚ ਪੱਕੇ ਮਾਲ ਦੀ ਦਰਾਮਦ ਵੱਧਦੀ ਚਲੀ ਗਈ।ਸਿੱਟੇ ਵੱਜੋਂ ਭਾਰਤ ਵਿਚਲੀ ਘਰੇਲੂ ਦਸਤਾਕਾਰੀ ਤਬਾਹ ਹੋ ਗਈ।ਖੇਤੀਬਾੜੀ ਖੇਤਰ ਵਿੱਚ ਅੰਗਰੇਜ਼ ਹਾਕਮਾਂ ਵੱਲੋਂ ਨਵਾਂ ਜਮੀਨੀ ਬੰਦੋਬਸਤ ਕਾਇਮ ਕੀਤਾ ਗਿਆ।ਗਰੀਬੀ ਤੇ ਮੰਦਵਾੜੇ ਕਾਰਣ 1872-73 ਦੇ ਮੁਕਾਬਲੇ 1902-03 ਵਿੱਚ ਮੁਜਾਰਿਆਂ ਦੀ ਗਿਣਤੀ ਪੰਜ ਗੁਣਾ ਵੱਧ ਗਈ ਤੇ 8-12 ਏਕੜ ਦੀ ਥਾਂ 3-5 ਏਕੜ ਜਮੀਨ ਰਹਿ ਗਈ।ਗਰੀਬੀ ਤੋਂ ਮਜ਼ਬੂਰ ਹੋ ਕੇ ਪੰਜਾਬੀ ਰੋਜ਼ਗਾਰ ਦੀ ਭਾਲ ਵਿੱਚ ਕਨੈਡਾ, ਅਮਰੀਕਾ ਤੇ ਹੋਰ ਦੇਸ਼ਾਂ ਵੱਲ ਜਾਣ ਲੱਗ ਪਏ।ਅਮਰੀਕਾ ਤੇ ਕਨੈਡਾ ਦੇ ਵਾਸੀ ਹਿੰਦੀ-ਪੰਜਾਬੀ ਪ੍ਰਵਾਸੀਆਂ ਨੂੰ ਨਫਰਤ ਕਰਦੇ ਸਨ।ਹੋਟਲਾਂ ਤੇ ਸਿਨੇਮਾ ਘਰਾਂ ਦੇ ਬਾਹਰ ਲਿਖਿਆ ਹੁੰਦਾ ਸੀ, ‘ਹਿੰਦੀ ਅਤੇ ਕੁੱਤੇ ਅੰਦਰ ਨਹੀ ਆ ਸਕਦੇ।’ ਉਹਨਾਂ ਨੂੰ ਇਹ ਵੀ ਸੁਣਨਾ ਪੈਂਦਾ ਸੀ ਕਿ ’30 ਕਰੋੜ ਹਿੰਦੋਸਤਾਨੀਆਂ ਉਤੇ ਇਕ ਲੱਖ ਅੰਗਰੇਜ਼ ਰਾਜ ਕਰ ਰਹੇ ਹਨ ਇਹ ਬੰਦੇ ਹਨ ਜਾਂ ਭੇਡਾਂ।’ ਪੰਜਾਬੀਆਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਸਾਡੀ ਵੀ ਕੋਈ ਜਥੇਬੰਦੀ ਹੋਣੀ ਚਾਹੀਦੀ ਹੈ।ਕਨੈਡਾ ਸਰਕਾਰ ਨੇ ਪੰਜਾਬੀ ਹਿੰਦੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ 1907 ਨੂੰ ਫੁਰਮਾਨ ਜਾਰੀ ਕੀਤਾ ਕਿ ਸਿਰਫ ਉਹ ਲੋਕ ਹੀ ਆ ਸਕਦੇ ਹਨ ਜਿੰਨਾਂ ਕੋਲ ਸਿੱਧੀ ਕਨੈਡਾ ਦੀ ਸਿੱਧੀ ਟਿਕਟ ਤੇ 200 ਡਾਲਰ ਹੋਵੇਗਾ।ਉਸ ਸਮੇਂ ਕੋਈ ਸਿੱਧਾ ਜ਼ਹਾਜ ਕਨੈਡਾ ਨਹੀ ਜਾਂਦਾ ਸੀ।ਉਥੋਂ ਦੀ ਬਣੀ ਯੁਨਾਈਟਿਡ ਲੀਗ ਤੇ ਕੁਝ ਪੰਜਾਬੀਆਂ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ।ਉੱਚ ਅਧਿਕਾਰੀਆਂ ਤੇ ਮੰਤਰੀਆਂ ਨੂੰ ਮਿਲ ਕੇ ਯਾਦ ਪੱਤਰ ਦਿੱਤੇ ਪਰ ਕੋਈ ਹੱਲ ਨਾ ਨਿਕਲਦਾ ਵੇਖ ਕੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਮਜ਼ਬੂਤ ਜਥੇਬੰਦੀ ਬਣਾਉਣ ਦਾ ਫੈਸਲਾ ਲਿਆ।ਗਦਰ ਪਾਰਟੀ ਦੀ ਪਹਿਲੀ ਮੀਟਿੰਗ 21-4-1913 ਨੂੰ ਅਸਟੋਰੀਆ ਦੀ ਇਕ ਮਿਲ ਵਿੱਚ ਹੋਈ।ਜਿਸ ਵਿੱਚ ਪ੍ਰਧਾਨ ਸੋਹਣ ਸਿੰਘ ਭਕਨਾ,ਮੀਤ ਪ੍ਰਧਾਨ ਕੇਸਰ ਸਿੰਘ ਠੱਠਗੜ, ਸਕੱਤਰ ਲਾਲਾ ਹਰਦਿਆਲ,ਖਜਾਨਚੀ ਪੰਡਤ ਕਾਂਸ਼ੀ ਰਾਮ ਮੜੌਲੀ ਚੁਣੇ ਗਏ।ਨਵੰਬਰ 1913 ਵਿੱਚ ਪਹਿਲਾਂ ਉੜਦੂ ਤੇ ਫਿਰ ਪੰਜਾਬੀ ਵਿੱਚ ‘ਗਦਰ’ ਅਖ਼ਬਾਰ ਕੱਢਿਆ।ਪਾਰਟੀ ਦਾ ਮੁੱਖ ਮੰਤਵ ਜਾਤਪਾਤ,ਧਰਮ ਤੋਂ ਉਪਰ ਉਠ ਕੇ ਦੇਸ਼ ਵਿੱਚ ਹਥਿਆਰਬੰਦ ਇਨਕਲਾਬ ਨਾਲ ਅੰਗਰੇਜ਼ ਸਾਮਰਾਜ ਦਾ ਖਾਤਮਾ ਕਰਕੇ ਪੰਚਾਇਤੀ ਰਾਜ ਕਾਇਮ ਕਰਨਾ ਸੀ। ਗਦਰ ਪਾਰਟੀ ਦੇ ਨੌਜਵਾਨ ਆਗੂ ਕਰਤਾਰ ਸਿੰਘ ਸਰਾਭਾ :-
“ਜੇ ਕੋਈ ਪੁਛੇ ਕੌਣ ਹੋ ਤੁਮ,ਤੋ ਕਹਿ ਦੋ ਬਾਗੀ ਨਾਮ ਮੇਰਾ,ਜੁਲਮ ਮਿਟਾਣਾ ਹਮਾਰਾ ਪੇਸ਼ਾ,ਗਦਰ ਕਰਨਾ ਹੈ ਕਾਮ ਆਪਨਾ।ਨਮਾਜ ਸੰਧਿਆਂ ਯਹੀ ਹਮਾਰੀ, ਔਰ ਪਾਠ ਪੂਜਾ ਸਭ ਯਹੀ ਹੈ,ਧਰਮ ਕਰਮ ਸਭ ਯਹੀ ਹੈ ਹਮਾਰਾ,ਯਹੀ ਖੁਦਾ ਔਰ ਰਾਮ ਆਪਨਾ।” -“ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ,ਅੱਗ ਲੱਗੀ ਦੇਸ਼ ਨਾ ਸਹਾਰੇ ਧੁੱਪ ਜੀ।ਬੁੱਝਣੀ ਇਹ ਤਾਂ ਹੀ ਹੈ ਸਰੀਰ ਤਜ ਕੇ,ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ।ਸਿਰ ਦਿਤੇ ਬਾਝ ਨਹੀ ਕੰਮ ਸਰਨਾ,ਯੁੱਧ ‘ਚ ਪਵੇਗਾ ਜਰੂਰ ਮਰਨਾ।ਪਵੇ ਲਲਕਾਰ ਸ਼ੇਰਾਂ ਵਾਂਗ ਗਜ ਕੇ,ਬਣੀ- ਹੱਥ ਸ਼ਮਸੀਰ ਕੁਦ ਪਵੋ ਮੈਦਾਨ ਜੀ।ਮਾਰ ਮਾਰ ਵੈਰੀਆਂ ਦੇ ਲਾਹੋ ਘਾਣ ਜੀ।ਵੈਰੀਆਂ ਦੇ ਆਉ ਲਹੂ ਪੀ ਏ ਰਜ ਕੇ,ਬਣੀ ਮਾਰ ਲਈਏ ਵੈਰੀ ਮਰ ਜਾਈਏ ਆਪ ਜਾਂ,ਕਾਇਰਤਾ ਗਰੀਬੀ ਮਿਟ ਜਾਵੇ ਤਾਪ ਤਾਂ,ਪਾ ਲਈਏ ਸ਼ਹੀਦੀ ਪੂਰੇ ਸ਼ੇਰ ਗਜ ਕੇ,ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ।”# ਗਿਆਨੀ ਦਿੱਤ ਸਿੰਘ ਕਰਮਕਾਂਡ,ਅੰਧਵਿਸ਼ਵਾਸ ਤੇ ਵਹਿਮਾਂ ਭਰਮਾਂ ਖਿਲਾਫ ਜਹਾਦ ਛੇੜਨ ਵਾਲੇ ਪੰਥ ਰਤਨ ਗਿਆਨੀ ਦਿੱਤ ਸਿੰਘ ਦਾ ਜਨਮ 21/4/1850 ਨੂੰ ਨੰਦਪੁਰ ਕਲੌੜ, ਫਤਿਹਗੜ੍ਹ ਸਾਹਿਬ ਵਿੱਚ ਹੋਇਆ।ਮੁੱਢਲੀ ਪੜਾਈ ਗੁਲਾਬ ਉਦਾਸੀਆਂ ਦੇ ਡੇਰੇ ਤੋਂ ਪ੍ਰਾਪਤ ਕੀਤੀ।ਇਸ ਦੌਰਾਨ ਧਾਰਮਿਕ ਪੁਸਤਕਾਂ ਤੇ ਧਰਮ ਅਧਿਐਨ ਦੀ ਰੁਚੀ ਪੈਦਾ ਹੋਈ।ਭਾਂਵੇ ਉਹ ਸਕੂਲ ਨਹੀਂ ਗਏ ਫਿਰ ਵੀ ਗਿਆਨੀ ਕਰਕੇ ਲਾਹੌਰ ਦੇ ਓਰੀਐਂਟਲ ਕਾਲਜ ਵਿੱਚ ਪੰਜਾਬੀ ਪੜਾਉਣ ਲੱਗ ਪਏ ਤੇ ਉਹ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਮੰਨੇ ਜਾਂਦੇ ਹਨ। ਉਨਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਬਰਾਬਰ ਦੀ ਗੱਦੀ ਲਾ ਕੇ ਬੈਠੇ ਬਾਬਾ ਖੇਮ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ।ਆਰੀਆ ਸਮਾਜ ਦੇ ਮੋਢੀ ਸਾਧੂ ਦਇਆ ਨੰਦ ਨੂੰ ਤਿੰਨ ਵਾਰ ਬਹਿਸ ਵਿੱਚ ਹਰਾਇਆ।ਉਨਾਂ ‘ਗੁੱਗਾ ਗਪੋੜ ਸੁਲਤਾਨ ਪੁਆੜਾ’ ‘ਨਕਲੀ ਸਿਖ ਪਰਬੋਧ’ ਤੇ ਖਾਲਸਾ ਅਖਬਾਰ ਰਾਂਹੀ ਕੌਮ ਵਿੱਚ ਜਾਗ੍ਰਿਤੀ ਲਿਆਂਦੀ।ਉਹ ਸਿੱਖ ਕੌਮ ਦੇ ਮਹਾਨ ਵਿਦਵਾਨ, ਉੱਚਕੋਟੀ ਦੇ ਕਵੀ,ਉਤਮ ਵਿਆਖਿਆਕਾਰ, ਪ੍ਰਚਾਰਕ,ਖਾਲਸਾ ਅਖਬਾਰ ਦੇ ਸੰਪਾਦਕ ਤੇ ਬਾਨੀ, ਸ਼੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਤੇ ਲਾਹੌਰ ਦੇ ਮੋਢੀ ਸਨ।ਉਨ੍ਹਾ 71 ਦੇ ਕਰੀਬ ਕਿਤਾਬਾਂ ਲਿਖੀਆਂ।ਮਨੁੱਖਤਾ ਦੇ ਨਾਂ ਤੇ ਕੀਤੇ ਜਾ ਰਹੇ ਅਖੌਤੀ ਕਰਮਕਾਂਡਾ ਤੋਂ ਸੁਚੇਤ ਕੀਤਾ ਤੇ ਸੱਚ ਦਾ ਮਾਰਗ ਵਿਖਾਇਆ।ਉਹ 6 ਸਤੰਬਰ 1901 ਨੂੰ ਸਦਾ ਲਈ ਵਿਛੜ ਗਏ।ਉਨਾਂ ਦੇ ਨਾਮ ਤੇ ਕਈ ਸੰਸਥਾਵਾਂ ਤੇ ਲਾਇਬਰੇਰੀਆਂ ਚਲ ਰਹੀਆਂ ਹਨ। ਮੁਖਵਿੰਦਰ ਚੋਹਲਾ
![]()
