ਅੱਜ ਦੇ ਦਿਨ : 5-6-1659 ਮੁਗਲ ਬਾਦਸ਼ਾਹ ਦਾਰਾ ਸ਼ਿਕੋਹ ਨੇ ਤਾਜਪੋਸ਼ੀ ਜਸ਼ਨ ਮਨਾਇਆ।1882 ਅਰਬ ਸਾਗਰ ਵਿੱਚ ਆਏ ਸਮੁੰਦਰੀ ਤੁਫਾਨ ਨਾਲ ਬੰਬੇ ਵਿੱਚ ਦਸ ਹਜ਼ਾਰ ਲੋਕ ਡੁੱਬੇ।1941ਬਬਰ ਚਿੰਤਾ ਸਿੰਘ ਚੰਡੋਲੀ ਨੂੰ ਜਲੰਧਰ ਜੇਲ ਵਿੱਚ ਫਾਂਸੀ ਦਿੱਤੀ ਗਈ।1968 ਅਮਰੀਕੀ ਸੰਸਦ ਰੋਬਰਟ ਕਨੈਡੀ ਤੇ ਜਾਨਲੇਵਾ ਹਮਲਾ।1984 ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਲਈ ਹੁਕਮ ਜਾਰੀ।1989 ਮਿਜਾਈਲ ‘ਤਿਰਸ਼ੂਲ’ ਦਾ ਸਫਲ ਤਜਰਬਾ।
‘ਵਿਸ਼ਵ ਵਾਤਾਵਰਣ ਦਿਵਸ’
ਸ਼ੋਰ ਪ੍ਰਦੂਸ਼ਨ : ਸਾਡੇ ਆਲੇ ਦੁਆਲੇ ਆਵਾਜਾਈ ਦੇ ਸਾਧਨਾਂ ਦਾ ਰੌਲਾ ਰੱਪਾ, ਘਰਾਂ,ਦਫਤਰਾਂ ਵਿੱਚ ਵਰਤਣ ਵਾਲੀਆਂ ਮਸ਼ੀਨਾਂ, ਕਾਰਖਾਨੇ-ਫੈਕਟਰੀਆਂ ਚੱਲਣ ਸਮੇਂ ਉੱਚੀ ਅਵਾਜ਼, ਹਵਾਈ ਜਹਾਜਾਂ ਦੀ ਉਡਾਨ ਸਮੇਂ ਪੈਦਾ ਹੁੰਦੇ ਸ਼ੋਰ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਕੇ ਤਣਾਅ ਪੈਦਾ ਕਰਦੇ ਹਨ।ਇੱਥੋਂ ਤੱਕ ਕਿ ਟੂੱਟੀ ਵਿੱਚੋਂ ਟਪਕਦਾ ਪਾਣੀ ਤੇ ਟਾਈਮ ਪੀਸ ਦੀ ਟਿਕ ਟਿਕ ਵੀ ਬੇਚੈਨੀ ਪੈਦਾ ਕਰਦੀ ਹੈ।ਸਾਡੀਆਂ ਅੱਖਾਂ ਤਾਂ ਤੇਜ ਰੋਸ਼ਨੀ ਵਿੱਚ ਬੰਦ ਹੋ ਜਾਂਦੀ ਆ ਹਨ ਪਰ ਕੰਨ ਉਚੀ ਅਵਾਜ਼ ਸੁਣਨ ਲਈ ਮਜਬੂਰ ਹੁੰਦੇ ਹਨ।ਸ਼ੋਰ ਪ੍ਰਦੂਸ਼ਨ ਐਕਟ 2000 ਦੇ ਹਵਾਲੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੁਆਰਾ ਸ਼ੋਰ ਪ੍ਰਦੂਸ਼ਨ (ਰੈਗੂਲੇਸ਼ਨ ਤੇ ਕੰਟਰੋਲ) ਨਿਯਮ 2003 ਤਹਿਤ ਮਿਤੀ 18-7-2005 ਨੂੰ ਪਾਸ ਕੀਤੀ ਜੱਜਮੈਂਟ ਮੁਤਾਬਿਕ ਧਾਰਮਿਕ ਅਸਥਾਨਾਂ,ਪੈਲਿਸਾਂ, ਜਗਰਾਤਿਆਂ,ਪ੍ਰਭਾਤ ਫੇਰੀਆਂ ਦੇ ਸਮੇਂ ਸਵੇਰੇ ਛੇ ਵਜੋ ਤੋਂ ਰਾਤ ਦਸ ਵਜੇ ਤਕ ਪਾਬੰਦੀ ਹੈ।ਸਪੀਕਰਾਂ ਦੀ ਅਵਾਜ਼ ਧਾਰਮਿਕ ਅਸਥਾਨਾਂ ਦੀ ਹਦੂਦ ਅੰਦਰ ਵੀ ਸੀਮਤ ਰੱਖਣ ਦੀਆਂ ਹਦਾਇਤਾਂ ਹਨ।ਰਾਜ ਸਰਕਾਰ ਵੱਲੋਂ ਪੰਜਾਬ ਐਂਡ ਇਨਸਟਰੂਮੈਂਟਸ ਕੰਟਰੋਲ ਆਫ ਨੋਇਸ ਐਕਟ 1956 ਦੀ ਧਾਰਾ 3 ਤੇ 4 ਰਾਂਹੀ ਲਾਉਡ ਸਪੀਕਰ ਸਬੰਧੀ ਕਾਨੂੰਨ ਦੀ ਉਲੰਘਣਾ ਕਰਨ ਤੇ ਛੇ ਮਹੀਨੇ ਦੀ ਕੈਦ ਜਾਂ 1000 ਰੁਪਏ ਜੁਰਮਾਨਾ ਜਾਂ ਦੋਵੇਂ ਸਜਾਵਾਂ ਹੋ ਸਕਦੀਆਂ ਹਨ।ਕੋਈ ਵੀ ਥਾਣਾ ਮੁਖੀ,ਮੈਜਿਸਟ੍ਰੇਟ, ਪ੍ਰਦੂਸ਼ਨ ਕੰਟਰੋਲ ਬੋਰਡ ਦਾ ਐਸ ਡੀ ਉ ਕਾਨੂੰਨੀ ਕਾਰਵਾਈ ਕਰਕੇ ਸੀ ਆਰ ਪੀ ਸੀ ਦੀ ਧਾਰਾ 133 ਜਾਂ ਆਈ ਪੀ ਸੀ ਦੀ ਧਾਰਾ 268-290 -291 ਜਾਂ Environment (Protection Act.1986 ਅਤੇ Punjab Instruments (Control of Noises) Act-1956 ਤਹਿਤ ਕਾਰਵਾਈ ਕਰਕੇ ਪਰਚਾ ਦਰਜ ਕਰ ਸਕਦਾ।ਅਵਾਜ਼ ਦੀ ਤੀਬਰਤਾ ਨੂੰ ਮਾਪਣ ਵਾਲੀ ਇਕਾਈ ਨੂੰ ਡੈਸੀਬਲ ਕਿਹਾ ਜਾਂਦਾ ਹੈ।ਰਿਹਾਇਸ਼ੀ ਖੇਤਰ ਵਿੱਚ ਅਵਾਜ਼ ਦੀ ਤੀਬਰਤਾ 55-60 ਡੈਸੀਬਲ,ਰਾਤ ਸਮੇ 45 ਡੈਸੀਬਲ ਹੋਣੀ ਚਾਹੀਦੀ ਹੈ ।ਫੈਕਟਰੀ ਦੀ 80, ਡੀ ਜੇ ਦੀ 120, ਮੋਟਰ ਸਾਇਕਲ ਦੀ 110, ਹਵਾਈ ਜਹਾਜ ਜੀ ਉੱਡਨ ਸਮੇ 150 ਡੈਸੀਬਲ ਅਵਾਜ਼ ਹੁੰਦੀ।ਆਮ ਗੱਲ ਬਾਤ ਸਮੇ 35 ਡੈਸੀਬਲ ਹੁੰਦੀ,85-90 ਤੋਂ ਵੱਧ ਕੰਨਾਂ ਲਈ ਖਤਰਨਾਕ ਹੋ ਸਕਦੀ ਹੈ।ਸ਼ੋਰ ਨਾਲ ਖੂਨ ਵਾਲੀਆਂ ਨਾੜਾਂ ਸੁੰਗੜ ਜਾਂਦੀਆਂ ਹਨ ਤੇ ਚਮੜੀ ਦਾ ਪੀਲਾਪਣ ਵਧਦਾ ਹੈ।ਰੌਲਾ ਮਨੁੱਖ ਤੇ ਉਸਦੀ ਨੀਂਦ ਤੇ ਵੀ ਅਸਰ ਕਰਦਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29-1-2013 ਨੂੰ ਪੱਤਰ ਤੇ ਅਕਾਲ ਤਖਤ ਸਾਹਿਬ ਤੋਂ 23-11 -2005 ਨੂੰ ਹੁਕਮਨਾਮਾ ਜਾਰੀ ਕਰਕੇ ਅਦੇਸ਼ ਜਾਰੀ ਕੀਤੇ ਗਏ ਕਿ ਧਾਰਮਿਕ ਅਸਥਾਨਾਂ ਦੀ ਹਦੂਦ ਅੰਦਰ ਹੀ ਸਪੀਕਰਾਂ ਦੀ ਅਵਾਜ ਸੀਮਤ ਕੀਤੀ ਜਾਵੇ ਪਰ ਕੋਈ ਖਾਸ ਅਸਰ ਨਹੀ ਹੋਇਆ।ਹਰ ਪਿੰਡ ਵਿੱਚ ਔਸਤ ਚਾਰ ਚਾਰ ਧਾਰਮਿਕ ਅਸਥਾਨ ਹਨ ਤੇ ਸਾਰਿਆਂ ਉਪਰ ਹੀ ਉਚੇ ਉਚੇ ਕਰਕੇ ਸਪੀਕਰ ਲਗੇ ਹੁੰਦੇ ਹਨ।ਵਿਦਿਆਰਥੀਆਂ ਦੀ ਪੜਾਈ,ਮਰੀਜਾਂ ਤੇ ਆਮ ਲੋਕਾਂ ਦੀ ਸਿਰ ਦਰਦੀ ਬਣੇ ਰਹਿੰਦੇ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਿੰਡਾਂ ਵਿੱਚ ਪ੍ਰਚਾਰ ਸਮੇਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਇਸ ਮਸਲੇ ਤੇ ਵਧੀਆ ਢੰਗ ਨਾਲ ਗੱਲ ਕਰ ਸਕਦੇ ਹਨ ਪਰ ਉਹ ਕਦੇ ਧਿਆਨ ਨਹੀਂ ਦਿੰਦੇ।ਵਿਰੋਧ ਕਰਨ ਤੇ ਨਾਸਤਿਕ ਕਹਿਆ ਜਾਂਦਾ।ਪਿੰਡਾਂ ਦੇ ਮੋਹਤਬਰ,ਅਧਿਆਪਕ,ਨੌਜਵਾਨ, ਵਿਦਿਆਰਥੀ, ਅਗਾਂਹਵਧੂ ਲੋਕ ਇਕਠੇ ਹੋ ਕੇ ਸਬੰਧਤ ਧਾਰਮਿਕ ਅਦਾਰਿਆਂ ਦੇ ਪ੍ਰਬੰਧਕਾਂ ਉਪਰ ਜੋਰ ਪਾ ਕੇ ਹੀ ਸਪੀਕਰਾਂ ਨੂੰ ਹੇਠਾਂ ਲਾ ਸਕਦੇ ਹਨ।ਖਲੀਲ ਜਬਰਾਨ,”ਅਰਸ਼ਾਂ ਵਿੱਚ ਉਡਦੀ ਚਿੜੀ ਨੂੰ ਕੌਣ ਹੁਕਮ ਦੇ ਸਕਦਾ ਕਿ ਆਪਣਾ ਗਾਉਣਾ ਬੰਦ ਕਰ ਦੇ।” ਮੁਖਵਿੰਦਰ ਚੋਹਲਾ
![]()
