ਅੱਜ ਦੇ ਦਿਨ :3-5-1718 ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ।1860 ਨਾਨਾ ਸਾਹਿਬ ਦੀਆਂ ਫੌਜਾਂ ਦੇ ਕਮਾਂਡਰ ਜਵਾਲਾ ਪ੍ਰਸ਼ਾਦਿ ਨੂੰ ਕਾਨਪੁਰ ਵਿੱਚ ਫਾਂਸੀ।1913 ਦਾਦਾ ਸਾਹਿਬ ਫਾਲਕੇ ਦੀ ਇਨਾਮ ਜੇਤੂ ਪਹਿਲੀ ਅਵਾਜ਼ ਰਹਿਤ ਫਿਲਮ ਰਾਜਾ ਹਰੀਸ਼ ਚੰਦਰ ਬੰਬਈ ਦੇ ਸਿਨੇਮਾ ਵਿੱਚ ਲੱਗੀ ।1939 ਨੇਤਾ ਸ਼ੁਭਾਸ ਚੰਦਰ ਬੋਸ ਨੇ ਫਾਰਵਡ ਬਲਾਕ ਜਥੇਬੰਦੀ ਬਣਾਈ।1945 ਇੰਗਲੈਂਡ ਦੀਆਂ ਫੌਜਾਂ ਨੇ ਜਪਾਨ ਨੂੰ ਹਰਾ ਕੇ ਬਰਮਾ ਤੇ ਕਬਜਾ ਕੀਤਾ।1969 ਰਾਸ਼ਟਰਪਤੀ ਜਾਕਰ ਹੁਸੈਨ ਦੀ ਮੌਤ ਉਪਰੰਤ ਉਪ ਰਾਸ਼ਟਰਪਤੀ ਡਾ ਵੀ ਵੀ ਗਿਰੀ ਰਾਸ਼ਟਰਪਤੀ ਬਣੇ।1973 ਸ਼ਿਕਾਗੋ ਵਿਚ ਸੰਸਾਰ ਦੀ ਸਭ ਤੋਂ ਉੱਚੀ ਬਲਡਿੰਗ (108 ਮੰਜਲ ਵਾਲਾ ਟਾਵਰ)ਬਣੀ ਜਿਸ ਦੀ ਕੁੱਲ ਉਚਾਈ 1451 ਫੁੱਟ ਸੀ।2015 ਮੁੱਕੇਬਾਜ਼ੀ ਵਿੱਚ ਸਦੀ ਦਾ ਮੁਕਾਬਲਾ ਅਮਰੀਕਾ ਦੇ ਫਲੋਰਿਡ ਮਾਵੈਂਦਰ ਨੇ ਜਿਤਿਆ।
ਸ.ਜੱਸਾ ਸਿੰਘ ਆਹਲੂਵਾਲੀਆ
ਉਨ੍ਹਾ ਦਾ ਜਨਮ 3 ਮਈ 1718 ਨੂੰ ਸ.ਬਦਰ ਸਿੰਘ ਦੇ ਘਰ ਪਿੰਡ ਆਹਲੂ ਜਿਲਾ ਲਾਹੌਰ ਵਿਖੇ ਹੋਇਆ।ਚਾਰ ਸਾਲ ਦੇ ਸਨ ਕਿ ਉਨ੍ਹਾ ਦੇ ਪਿਤਾ ਚੱਲ ਵਸੇ।ਉਨਾਂ ਦੀ ਮਾਤਾ ਜੀ ਇਨਾਂ ਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਲੈ ਗਏ।ਉਥੇ ਸੱਤ ਸਾਲਾਂ ਵਿੱਚ ਪੜ੍ਹਾਈ, ਘੋੜਸਵਾਰੀ,ਤੀਰਅੰਦਾਜ਼ੀ ਸ਼ਸਤਰ ਵਿਦਿਆ ਲੈ ਕੇ ਪੰਜਾਬ ਆ ਗਏ।ਉਸ ਵੇਲੇ ਦੀ ਹਕੂਮਤ ਸਿੱਖਾਂ ਉਪਰ ਜੁਲਮ ਢਾਹ ਰਹੀ ਸੀ ਤਾਂ ਖਿੰਡਰੇ ਪੁੰਡਰੇ ਸਿੱਖਾਂ ਦੇ ਜਥਿਆਂ ਨੇ 1733-34 ਵਿੱਚ ਇਨਾਂ ਨੂੰ ਆਪਣਾ ਨੇਤਾ ਮੰਨ ਲਿਆ।29 ਮਾਰਚ 1748 ਨੂੰ ਇਕ ਮੀਟਿੰਗ ਕਰਕੇ 65 ਜਥਿਆਂ ਨੂੰ 11 ਮਿਸਲਾਂ ਵਿੱਚ ਵੰਡ ਲਿਆ।ਜੱਸਾ ਸਿੰਘ,ਆਹਲੂਵਾਲੀਆ ਮਿਸਲ ਦੇ ਮੁੱਖੀ ਚੁਣੇ ਗਏ।ਮਿਸਲਾਂ ਦੇ ਸਮੂਹ ਨੂੰ ਦਲ ਖਾਲਸਾ ਕਿਹਾ ਜਾਣ ਲੱਗਾ।1761 ਵਿੱਚ ਅਬਦਾਲੀ ਮਰਹਟਿਆਂ ਨੂੰ ਹਰਾ ਕੇ 2200 ਔਰਤਾਂ ਨੂੰ ਬੰਦੀ ਬਣਾ ਕੇ ਲਿਜਾ ਰਿਹਾ ਸੀ ਤਾਂ ਜੱਸਾ ਸਿੰਘ ਆਹਲੂਵਾਲੀਆ ਨੇ ਦਲ ਖਾਲਸਾ ਦੀ ਅਗਵਾਈ ਵਿੱਚ ਬੰਦੀ ਔਰਤਾਂ ਨੂੰ ਛੱਡਾ ਕੇ ਘਰੋਂ ਘਰੀ ਪੁਚਾਇਆ।1761 ਲਾਹੌਰ ਤੇ ਕਬਜਾ ਹੋਣ ਤੇ ਜੱਸਾ ਸਿੰਘ ਨੂੰ ‘ਸੁਲਤਾਨ-ਉਲ-ਕੌਮ’ ਦੇ ਖਿਤਾਬ ਨਾਲ ਨਿਵਾਜਿਆ ਗਿਆ।1762 ਵਿੱਚ ਵੱਡੇ ਘਲੂਘਾਰੇ ਦੌਰਾਨ ਇਨਾਂ ਦੇ 22 ਫੱਟ ਲੱਗੇ।ਇਸ ਤੋਂ ਪਹਿਲਾਂ ਛੋਟੇ ਘਲੂਘਾਰੇ ਵਿੱਚ ਇਨਾਂ ਸੂਰਬੀਰਤਾ ਵਿਖਾਈ ਸੀ।ਅਬਦਾਲੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਤੋਪਾਂ ਨਾਲ ਉਡਾਉਣਾ ਚਾਹੁੰਦਾ ਸੀ ਉਸ ਸਮੇ ਨੌਸ਼ਹਿਰਾ ਪੰਨੂਆ ਦੇ ਚੌਧਰੀ ਰਾਇ ਸਾਹਿਬ ਨੇ ਅਬਦਾਲੀ ਨੂੰ ਤਿੰਨ ਲੱਖ ਰੁਪਏ ਦੇ ਕੇ ਗਹਿਣੇ ਕਰ ਲਿਆ।ਇਹ ਫੈਸਲਾ ਹੋਇਆ ਜਿਨਾ ਚਿਰ ਦਲ ਖਾਲਸਾ ਚੌਧਰੀ ਨੂੰ ਤਿੰਨ ਲੱਖ ਵਾਪਸ ਨਹੀ ਕਰਦਾ ਉਦੋਂ ਤਕ ਚੜਾਵਾ ਚੌਧਰੀ ਦਾ ਹੋਵੇਗਾ।ਜੱਸਾ ਸਿੰਘ ਨੇ ਚੌਧਰੀ ਨੂੰ ਤਿੰਨ ਲੱਖ ਦੇ ਕੇ ਦਰਬਾਰ ਸਾਹਿਬ ਸਿੱਖ ਕੌਮ ਦੇ ਹਵਾਲੇ ਕਰ ਦਿਤਾ।ਇਨਾਂ ਮਹਾਨ ਜਰਨੈਲ ਬਘੇਲ ਸਿੰਘ ਨਾਲ ਰਲ ਕੇ 11 ਮਾਰਚ 1783 ਨੂੰ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਇਆ ਤੇ ਜੱਸਾ ਸਿੰਘ ਨੂੰ ਬਾਦਸ਼ਾਹ ਐਲਾਨਿਆ ਗਿਆ।ਜੱਸਾ ਸਿੰਘ ਰਾਮਗੜੀਆ ਵਿਰੋਧਤਾ ਕਾਰਨ ਤਖਤ ਛੱਡਣਾ ਪਿਆ।20 ਅਕਤੂਬਰ 1783 ਨੂੰ ਉਨਾਂ ਦਾ ਦਿਹਾਂਤ ਹੋਣ ਉਪਰੰਤ ਉਨਾਂ ਦਾ ਸਸਕਾਰ ਬਾਬਾ ਅਟੱਲ ਵਿਖੇ ਕੀਤਾ ਗਿਆ।
ਉਬਾਸੀ
ਉਬਾਸੀ ਜਦੋਂ ਮਨੁੱਖ ਮੂੰਹ ਪੂਰੀ ਤਰ੍ਹਾਂ ਖੋਲ੍ਹਦੇ ਹੋਏ ਸਾਹ ਨੂੰ ਅੰਦਰ ਲੈ ਕੇ ਜਾਂਦਾ ਹੈ ਇਸ ਨੂੰ ਉਬਾਸੀ ਲੈਣਾ ਕਿਹਾ ਜਾਂਦਾ ਹੈ।ਉਬਾਸੀ ਲੈਣਾ ਅਣਇੱਛਤ ਕਿਰਿਆ ਦੀ ਪ੍ਰਤਿਵਰਤੀ ਕਿਰਿਆ ਹੈ। ਉਬਾਸੀ ਲੈਣ ਦੀ ਕਿਰਿਆ ਦਾ ਸਬੰਧ ਸਰੀਰ ਦੀਆਂ ਮਾਸਪੇਸ਼ੀਆਂ ਨਾਲ ਹੈ। ਦਿਮਾਗ਼ ਦਾ ਹਾਪੋਥੈਲੇਮਸ ਦਾ ਨਿਊਰੋਟਰਾਂਸਮੀਟਰ ਇਸ ਕਿਰਿਆ ਨੂੰ ਕੰਟਰੋਲ ਕਰਦਾ ਹੈ। ਉਬਾਸੀ ਲੈਣਾ ਅਣਇੱਛਤ ਕਿਰਿਆ ਦੀ ਪ੍ਰਤਿਵਰਤੀ ਕਿਰਿਆ ਹੈ। ਛੇ ਤੋਂ ਅੱਠ ਸਕਿੰਟ ‘ਚ ਮਨੁੱਖ ਉਬਾਸੀ ਲੈਂਦਾ ਹੈ। ਜਾਨਵਰ ਅਤੇ ਪੰਛੀ ਵੀ ਉਬਾਸੀ ਲੈਂਦੇ ਹਨ। ਇਸ ਸਮੇਂ ਸਰੀਰ ਸਾਡੇ ਦਿਮਾਗ਼ ਨੂੰ ਬਿਜਲ ਸੰਦੇਸ਼ ਭੇਜਦਾ ਹੈ। ਇਸ ’ਤੇ ਦਿਮਾਗ਼ ਦਾ ਹਾਪੋਥੈਲੇਮਸ ਭਾਗ ਪ੍ਰਤੀਕਿਰਿਆ ਕਰਦਾ ਹੈ। ਹਾਪੋਥੈਲੇਮਸ ਦਾ ਨਿਊਰੋਟਰਾਂਸਮੀਟਰ ਮੂੰਹ, ਬਾਹਾਂ ਅਤੇ ਛਾਤੀ ਦੀਆਂ ਮਾਸਪੇਸ਼ੀਆਂ ਨੂੰ ਬਿਜਲ ਸੰਦੇਸ਼ ਭੇਜ ਕੇ ਸੁੰਗੜਨ ਦਾ ਹੁਕਮ ਦਿੰਦਾ ਹੈ। ਮਾਸਪੇਸ਼ੀਆਂ ਦੇ ਸੁੰਗਡ਼ਨ ਕਾਰਨ ਮੂੰਹ ਪੂਰੇ ਜ਼ੋਰ ਨਾਲ ਖੁੱਲ੍ਹਦਾ ਹੈ ਅਤੇ ਵੱਧ ਤੋਂ ਵੱਧ ਹਵਾ ਫੇਫਡ਼ਿਆਂ ਵਿੱਚ ਜਾਣ ਨਾਲ ਸਰੀਰ ਵਿੱਚੋਂ ਆਕਸੀਜਨ ਦੀ ਕਮੀ ਦੂਰ ਹੋ ਜਾਂਦੀ ਹੈ। ਵਾਧੂ ਕਾਰਬਨ ਡਾਈਆਕਸਾਈਡ ਬਾਹਰ ਨਿਕਲ ਜਾਣ ਕਾਰਨ ਦਿਮਾਗ਼ ਠੰਢਾ ਹੋ ਜਾਂਦਾ ਹੈ। ਠੰਢਾ ਦਿਮਾਗ਼ ਜ਼ਿਆਦਾ ਕਿਰਿਆਸ਼ੀਲ ਹੋ ਜਾਂਦਾ ਹੈ ਇਸ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਫੈਲਦੀਆਂ ਹਨ ਅਤੇ ਸਰੀਰ ਚੁਸਤ ਅਤੇ ਫੁਰਤੀਲਾ ਹੋ ਜਾਂਦਾ ਹੈ।
ਕਾਰਨ
ਸਰੀਰ ਵਿੱਚ ਆਕਸੀਜਨ ਦੀ ਕਮੀ ਹੋਣ ਕਾਰਨ ਵੀ ਉਬਾਸੀ ਆਉਂਦੀ ਹੈ।
ਦਿਮਾਗ਼ ਦੇ ਗਰਮ ਹੋਣ ਕਾਰਨ ਵੀ ਉਬਾਸੀ ਆ ਸਕਦੀ ਹੈ।
ਸਰੀਰ ਵਿੱਚ ਕਾਰਬਨ ਡਾਆਕਸਾਡ ਦਾ ਪੱਧਰ ਵਧਣ ਦਾ ਕਾਰਨ ਵੀ ਬਣਦਾ ਹੈ।
ਮਨੁੱਖ ਦਾ ਕੰਮ ਕਰਦੇ ਹੋਏ ਮਨ ਉਚਾਟ ਦਾ ਹੋਣਾ, ਥਕਾਵਟ, ਨੀਂਦ ਆਉਣ ਤੋਂ ਪਹਿਲਾਂ ਅਤੇ ਨੀਂਦ ਤੋਂ ਜਾਗਣ ਦੀ ਅਵਸਥਾ ਵਿੱਚ ਹੋਣ ਆਦਿ ਕਾਰਨ ਉਬਾਸੀ ਆਉਂਦੀ ਹੈ।
ਮੁਖਵਿੰਦਰ ਚੋਹਲਾ
![]()
