ਅੱਜ ਦੇ ਦਿਨ:2-5-1519 ਸੰਸਾਰ ਦੇ ਪ੍ਰਸਿਧ ਚਿੱਤਰਕਾਰ ਲਿਉਨਾਰਦੋ ਦਾ ਫਰਾਂਸ ‘ਚ ਦਿਹਾਂਤ।1915 ਬੰਗਾਲੀ ਕ੍ਰਾਂਤੀਕਾਰੀ ਸ਼ੁਸੀਲ ਕੁਮਾਰ ਸੈਨ ਦੀ ਪੁਲਿਸ ਮੁਕਾਬਲੇ ਵਿੱਚ ਸ਼ਹੀਦੀ।1922 ਫਿਲਮਕਾਰ ਸਤਿਆਜੀਤ ਰੇਅ ਦਾ ਜਨਮ।1933 ਹਿਟਲਰ ਨੇ ਜਰਮਨੀ ਵਿੱਚ ਟ੍ਰੇਡ ਯੂਨੀਅਨਾਂ ਉਤੇ ਪਾਬੰਦੀ।1945 ਰੂਸ ਦਾ ਜੰਗ ਤੋਂ ਬਾਅਦ ਬਰਲਿਨ ਤੇ ਕਬਜਾ ਤੇ ਜਰਮਨੀ ਫੌਜਾਂ ਦਾ ਇਟਲੀ ਵਿੱਚ ਆਤਮ ਸਮਰਪਣ।1959 ਭਾਰਤ ਦਾ ਪਹਿਲਾ ਇੰਡਸਟ੍ਰੀਅਲ ਐਂਡ ਟੈਕਨੀਕਲ (ਸਾਇੰਸ) ਮਿਉਜੀਅਮ ਕਲਕੱਤੇ ‘ਚ ਸਥਾਪਤ।1968 ਲੋਕ ਸਭਾ ਨੇ ਪਬਲਿਕ ਪਰੋਵੀਡੈਂਟ ਫੰਡ ਐਕਟ ਪਾਸ ਕੀਤਾ।
ਫਿਲਮਾਂ ਨੂੰ ਸਮਾਜਿਕ ਚੇਤਨਾ ਲਿਆਉਣ ਦਾ ਇਕ ਸਾਧਨ ਮੰਨਦਾ ਸੀ,ਉਸਨੇ ਇਕ ਵਾਰ ਕਿਹਾ ਸੀ, “ਫਿਲਮਾਂ ਕੁਝ ਨਹੀਂ ਕਰ ਸਕਦੀਆਂ,ਸਿਰਫ ਮਨੋਰੰਜਨ ਕਰ ਸਕਦੀਆਂ ਨੇ।ਸਾਹਿਤ ਲੋਕਾਂ ਨੂੰ ਹਿਲਾ ਸਕਦਾ ਹੈ ਕਿਉਂਕਿ ਜੋ ਦਮ ਤੇ ਸ਼ਕਤੀ ਅੱਖਰਾਂ ਵਿੱਚ ਹੈ ਉਹ ਤਸਵੀਰਾਂ ਵਿੱਚ ਨਹੀਂ ਹੋ ਸਕਦੀ,ਭਾਂਵੇ ਉਹ ਚਲਦੇ ਫਿਰਦੇ ਚਿੱਤਰ ਹੋਣ।” ਰੇਅ ਦਾ ਜਨਮ ਅੱਜ ਦੇ ਦਿਨ ਦੋ ਮਈ ਨੂੰ ਕਲਕੱਤਾ ਵਿਖੇ ਹੋਇਆ,ਦਾਦਾ ਲੇਖਕ ਤੇ ਪਿਤਾ ਵੀ ਪ੍ਰਸਿੱਧ ਲੇਖਕ,ਕਵੀ,ਸ਼ਾਇਰ ਤੇ ਚਿੱਤਰਕਾਰ ਸੀ।ਇਕ ਇਸ਼ਤਿਹਾਰ ਏਜੰਸੀ ਨਾਲ ਜੁੜ ਕੇ ਕਲਾ ਦਾ ਤਜਰਬਾ ਹਾਸਲ ਕੀਤਾ,ਕੰਪਨੀ ਵੱਲੋਂ ਲੰਡਨ ਭੇਜਿਆ ਗਿਆ ਜਿਥੇ ਉਸਨੇ ਅੰਗਰੇਜ਼ੀ ਤੇ ਅਮਰੀਕੀ ਫਿਲਮਾਂ ਦੀ ਕਲਾ ਦੀ ਬਰੀਕੀ ਨੂੰ ਸਮਝਿਆ ਤੇ ‘ਬਾਈਸਾਈਕਲ ਥੀਫ’ ਉਸਦੀ ਯਾਦਗਾਰੀ ਫਿਲਮ ਸੀ।ਉਥੋਂ ਆਣ ਕੇ ਉਸਨੇ ਲੇਖਕ ਬੰਦੋਪਾਧਿਆਏ ਦੀ ਪੁਸਤਕ ‘ਪਾਥੇਰ ਪੰਚਾਲੀ’ ਤੇ ਘਰ ਦੇ ਗਹਿਣੇ ਤੇ ਉਧਾਰ ਫੜਕੇ ਫਿਲਮ ਬਣਾਈ।ਜਿਸਨੂੰ ਕਾਨ ਫਿਲਮ ਸਮਾਰੋਹ ਵਿੱਚ ਸਭ ਤੋਂ ਵਧੀਆ ਤੇ ਮਨੁੱਖੀ ਰਿਸ਼ਤਿਆਂ ਦੀ ਤਰਜਮਾਨੀ ਵਾਲੀ ਕਿਹਾ ਗਿਆ।’ਸ਼ਤਰੰਜ ਦੇ ਖਿਲਾੜੀ’ ਉਸ ਦੀਆਂ ਸਫਲ ਫਿਲਮਾਂ ਚੋਂ ਇਕ ਹੈ।ਰੇਅ ਨੇ ਬਾਲ ਸਾਹਿਤ,ਫਿਲਮੀ ਤਕਨੀਕ ਤੇ ਕਿਤਾਬਾਂ ਵੀ ਲਿਖੀਆਂ।ਛੇ ਫੁੱਟ ਚਾਰ ਇੰਚ ਉਚਾ ਸਤਿਆਜੀਤ ਰੇਅ ਸਿਰਫ ਕੱਦ ਦਾ ਹੀ ਨਹੀਂ ਸੋਚ ਸ਼ਕਤੀ ਦੇ ਗੁਣਾਂ ਕਰਕੇ ਵੀ ਆਪਣੇ ਸਮਕਾਲੀ ਤੇ ਅਧੁਨਿਕ ਫਿਲਮ ਨਿਰਮਾਤਾਵਾਂ ਦੇ ਕਈ ਗੁਣਾ ਚੋਂ ਉੱਚਾ ਸੀ।23-4-1992 ਨੂੰ ਜਿੰਦਗੀ ਦੀ ਸਕਰੀਨ ਤੋਂ ਇਹ ਤਾਰਾ ਰੁਖ਼ਸਤ ਹੋ ਗਿਆ।
ਆਖ਼ਿਰ ਕੀ ਹੈ BiPAP ਮਸ਼ੀਨ ਜਿਹੜੀ ਕੋਵਿਡ ਪੀੜਤਾਂ ਦੀ ਬਚਾਅ ਰਹੀ ਜਾਨ, ਵੈਂਟੀਲੇਟਰ ਵਾਂਗ ਕਰਦੀ ਹੈ ਕੰਮ?
ਵੈਂਟੀਲੇਟਰ ਦੀ ਭਾਰੀ ਮੰਗ ਦੌਰਾਨ ਇਕ ਹੋਰ ਮਸ਼ੀਨ ਹੈ ਜਿਹੜੀ ਕੋਰੋਨਾ ਮਰੀਜ਼ਾਂ ਦੀ ਜਾਨ ਬਚਾਅ ਰਹੀ ਹੈ। ਇਸ ਮਸ਼ੀਨ ਦਾ ਨਾਂ ਬਾਈਪੈਪ ਹੈ। ਇਹੀ ਬਿਲਕੁਲ ਵੈਂਟੀਲੇਟਰ ਵਾਂਗ ਕੰਮ ਕਰਦੀ ਹੈ।
ਘਰ ‘ਚ ਵੀ ਕੀਤੀ ਜਾ ਸਕਦੀ ਹੈ ਇਸਤੇਮਾਲ
ਸਾਹ ਲੈਣ ਵਿੱਚ ਜਦੋਂ ਦਿੱਕਤ ਆਉਂਦੀ ਹੈ ਤਾਂ ਮੈਡੀਕਲ ਖੇਤਰ ਵਿੱਚ ਇਸ ਦੇ ਸੁਧਾਰ ਲਈ ਕਈ ਮਸ਼ੀਨਾਂ ਹਨ ਜਿਨ੍ਹਾਂ ਵਿੱਚ ਸੀਪੈਪ, ਏਪੈਪ ਤੇ ਬਾਈਪੈਪ ਸ਼ਾਮਲ ਹਨ। BiPAP ਨੂੰ ਬਾਈ ਲੈਵਲ ਪਾਜ਼ੇਟਿਵ ਪ੍ਰੈਸ਼ਰ ਮਸ਼ੀਨ ਕਹਿੰਦੇ ਹਨ। ਇਹ ਮਸ਼ੀਨ ਉਨ੍ਹਾਂ ਮਰੀਜ਼ਾਂ ਲਈ ਇਸਤੇਮਾਲ ‘ਚ ਲਿਆਂਦੀ ਜਾਂਦੀ ਹੈ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਨਹੀਂ ਹੈ ਪਰ ਸਾਹ ਲੈਣ ਵਿੱਚ ਤਕਲੀਫ਼ ਹੈ। ਇਸ ਮਸ਼ੀਨ ਨੂੰ ਹੌਸਪਿਟਲ ਦੇ ਨਾਲ-ਨਾਲ ਘਰ ‘ਚ ਵੀ ਵਰਤ ਸਕਦੇ ਹਾਂ। ਘਰ ‘ਚ ਇਸਤੇਮਾਲ ਹੋਣ ਵਾਲੀ ਬਾਈਪੈਪ ਮਸ਼ੀਨ ਛੋਟੀ ਹੁੰਦੀ ਹੈ ਤੇ ਇਸ ਦਾ ਅਕਾਰ ਟੋਸਟਰ ਵਰਗਾ ਹੁੰਦਾ ਹੈ। ਇਸ ਮਸ਼ੀਨ ‘ਚ ਇਕ ਟਿਊਬ ਲੱਗੀ ਹੁੰਦੀ ਹੈ ਜਿਹੜੀ ਮਾਸਕ ਨਾਲ ਜੁੜਦੀ ਹੈ। ਇਸ ਮਾਸਕ ਜ਼ਰੀਏ ਆਕਸੀਜਨ ਦੀ ਸਪਲਾਈ ਕੀਤੀ ਜਾਂਦੀ ਹੈ।
ਮਸ਼ੀਨ ‘ਚ ਦੋ ਤਰ੍ਹਾਂ ਦੀ ਸੈਟਿੰਗ
ਇਸ ਮਸ਼ੀਨ ਦੋ ਏਅਰ ਪ੍ਰੈਸ਼ਰ ਸੈਟਿੰਗਜ਼ ‘ਤੇ ਕੰਮ ਕਰਦੀ ਹੈ। ਜਦੋਂ ਮਰੀਜ਼ ਸਾਹ ਲੈਂਦਾ ਹੈ ਤਾਂ ਬਾਈਪੈਪ ਮਸ਼ੀਨ ਹਵਾ ਦਾ ਜ਼ਿਆਦਾ ਦਬਾਅ ਬਣਾਉਂਦੀ ਹੈ। ਇਸ ਨੂੰ ਮੈਡੀਕਲ ਟਰਮ ‘ਚ ਇੰਸਪੀਰੇਟਰੀ ਪਾਜ਼ੇਟਿਵ ਏਅਰਵੇਅ ਪ੍ਰੈਸ਼ਰ ਜਾਂ IPAP ਕਹਿੰਦੇ ਹਨ। ਇਸ ਪ੍ਰਕਿਰਿਆ ਦੌਰਾਨ ਫੇਫੜਿਆਂ ‘ਚ ਆਕਸੀਜਨ ਤੇਜ਼ੀ ਨਾਲ ਤੇ ਆਸਾਨੀ ਨਾਲ ਪ੍ਰਵੇਸ਼ ਕਰਦੀ ਹੈ। ਦੂਸਰੀ ਸੈਟਿੰਗ ‘ਚ ਜਦੋਂ ਮਰੀਜ਼ ਸਾਹ ਛੱਡਦਾ ਹੈ ਤਾਂ ਇਹ ਮਸ਼ੀਨ ਏਅਰ ਪ੍ਰੈਸ਼ਰ ਘਟਾ ਦਿੰਦੀ ਹੈ ਜਿਸ ਨੂੰ ਮੈਡੀਕਲ ਟਰਮ ‘ਚ ਐਕਸਪੀਰੇਟਰੀ ਪਾਜ਼ੇਟਿਵ ਏਅਰਵੇਅ ਪ੍ਰੈਸ਼ਰ ਜਾਂ EPAP ਕਹਿੰਦੇ ਹਨ। ਕੁਝ ਬਾਈਪੈਪ ਮਸ਼ੀਨਾਂ ‘ਚ ਟਾਈਮਰ ਲੱਗਾ ਹੁੰਦਾ ਹੈ ਜਿਸ ਨਾਲ ਇਹ ਸੈੱਟ ਕਰ ਦਿੱਤਾ ਜਾਂਦਾ ਹੈ ਕਿ ਮਰੀਜ਼ ਨੇ ਹਰੇਕ ਮਿੰਟ ‘ਚ ਕਿੰਨੀ ਵਾਰ ਸਾਹ ਲੈਣਾ ਹੈ।
ਇਸਤੇਮਾਲ ਕਰਨ ਦਾ ਤਰੀਕਾ
ਬਾਈਪੈਪ ਵੀ ਵੈਂਟੀਲੇਟਰ ਦਾ ਕੰਮ ਦਿੰਦੀ ਹੈ। ਅਸਲ ਵਿੱਚ ਜਿਹੜੇ ਮਰੀਜ਼ ਆਪ ਆਕਸੀਜਨ ਅੰਦਰ ਨਹੀਂ ਲੈ ਜਾ ਸਕਦੇ, ਏਨੇ ਕਮਜ਼ੋਰ ਹੋ ਜਾਂਦੇ ਹਨ ਕਿ ਸਾਹ ਤਕ ਨਹੀਂ ਖਿੱਚ ਪਾਉਂਦੇ ਜਾਂ ਇਨਫੈਕਸ਼ਨ ਜ਼ਿਆਦਾ ਹੁੰਦੀ ਹੈ ਕਿ ਫੇਫੜੇ ਠੀਕ ਢੰਗ ਨਾਲ ਕੰਮ ਨਹੀਂ ਕਰਦੇ ਤਾਂ ਬਾਈਪੈਪ ਮਸ਼ੀਨ ਉਨ੍ਹਾਂ ਦੀ ਮਦਦ ਕਰਦੀ ਹੈ। ਇਹ ਮਸ਼ੀਨ ਜ਼ਿਆਦਾ ਪ੍ਰੈਸ਼ਰ ਦੇ ਨਾਲ ਆਕਸੀਜਨ ਨੂੰ ਫੇਫੜਿਆਂ ਅੰਦਰ ਧੱਕਦੀ ਹੈ ਜਿਸ ਨਾਲ ਮਰੀਜ਼ ਸਾਹ ਨਾ ਵੀ ਲੈ ਸਕਣ ਤਾਂ ਉਨ੍ਹਾਂ ਨੂੰ ਬਰਾਬਰ ਆਕਸੀਜਨ ਮਿਲਦੀ ਰਹਿੰਦੀ ਹੈ। ਇਹ ਮਸ਼ੀਨ ਸਾਹ ਨਲੀ ਨੂੰ ਫੈਲਾਅ ਕੇ ਰੱਖਦੀ ਹੈ ਜਿਸ ਨਾਲ ਫੇਫੜਿਆਂ ‘ਤੇ ਘੱਟ ਦਬਾਅ ਪੈਂਦਾ ਹੈ ਤੇ ਮਰੀਜ਼ ਰਾਹਤ ਮਹਿਸੂਸ ਕਰਦੇ ਹਨ।
ਮੁਖਵਿੰਦਰ ਚੋਹਲਾ
![]()
