ਭਾਜਪਾ ਦੇ ਬੰਗਾਲ ‘ਚ ਹਾਰਨ ਤੇ ਨੰਗਲ ਸ਼ਹੀਦਾਂ ਟੋਲ ਪਲਾਜ਼ੇ ਮੋਰਚੇ ਤੇ ਲੱਡੂ ਵੰਡੇ

ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ
ਬੰਗਾਲ ‌ਦੀਆਂ ਵੋਟਾਂ ਦੇ ਨਤੀਜਿਆਂ ਵਿੱਚ ਮਮਤਾ ਬੈਨਰਜੀ ਨੇ ਜਿਸ ਤਰ੍ਹਾਂ ਹੰਕਾਰੀ ਮੋਦੀ ਸਮੇਤ ਪੂਰੀ ਮੋਦੀ ਜੁੰਡਲੀ ਰਗ਼ੜ ਕੇ ਰੱਖ ਦਿੱਤੀ ਓਹ ਕੇਂਦਰ ਸਰਕਾਰ ਦੀ ਧੱਕੇਸ਼ਾਹੀਆਂ ਵਿਰੁੱਧ ਲੜ ਰਹਿਆਂ ਲਈ ਖ਼ੁਸ਼ੀ ਦਾ ਮੌਕਾ ਹੈ। ਪੂਰਾ ਨੈਸ਼ਨਲ ਮੀਡਿਆਂ ਸਾਰੀ ਸਰਕਾਰੀ ਮਸੀਨਰੀ ਮਮਤਾ ਬੈਨਰਜੀ ਨੂੰ ਹਰਾਉਣ ਲਈ ਪੱਬਾਂ ਭਾਰ ਹੋਇਉ ਸੀ ਪਰ ਮਮਤਾ ਬੈਨਰਜੀ ਨੇ ਆਪਣੀ ਦਿ੍ਰੜਤਾ, ਮਾਨਸਿਕ ਮਜ਼ਬੂਤੀ ਨਾਲ ਫਿਰਕੂ ਰੰਗਤ ਨਾਲ ਲੋਕਾਂ ਨੂੰ ਧਰਮਾਂ ਵਿੱਚ ਵੰਡਣ ਵਾਲੀ ਭਾਜਪਾ ਨੂੰ ਮੁੱਧੇ ਮੂੰਹ ਸੁੱਟ ਕੇ ਲੱਕ ਤੋੜ ਦਿੱਤਾ ਹੈ, ਓਹ ਕਾਬਿਲੇ ਤਾਰੀਫ ਹੈ, ਤੇ ਭਾਰਤ ਨੂੰ ਭਾਜਪਾ ਮੁਕਤ ਬਣਾਉਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ।ਇਸ ਮੌਕੇ ਨੰਗਲ ਸ਼ਹੀਦਾਂ ਮੋਰਚੇ ਤੇ, ਅਤੇ ਸੜਕ ਤੇ ਲੰਘਣ ਵਾਲਿਆਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਕੁਲਜਿੰਦਰ ਸਿੰਘ ਘੁੰਮਣ, ਜਗਜੀਤ ਸਿੰਘ ਗਿੱਲ, ਨੰਬਰਦਾਰ ਹਰਵਿੰਦਰ ਪਾਲ ਸਿੰਘ,ਮ ਇੰਦਰ ਸਿੰਘ, ਨੰਬਰਦਾਰ ਨਾਨਕ ਪਾਲ ਸਿੰਘ, ਗੁਰਜਾਪ ਸਿੰਘ ਜੌਹਲ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਪਠਾਨੀਆਂ, ਸੁਖਨਿੰਦਰ ਸਿੰਘ, ਗੁਰਮੇਲ ਦੀਵਾਨਾ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਚੱਬੇਵਾਲ, ਮੋਹਨ ਲਾਲ, ਰਸ਼ਪਾਲ ਸਿੰਘ ਆਦਿ ਹਾਜ਼ਰ ਸਨ

Loading

Leave a Reply