You are currently viewing ਸੁਣਿਆ ਸਾਲਾਂ ਤੋਂ ਸੂਸਾਂ ਦੇ ਦੋ ਵਿਰੋਧੀ ਧੜੇ ਇੱਕਠੇ ਹੋਣ ਲਈ ਕਰਨ ਲੱਗੇ ਅੰਦਰਖਾਤੇ ਸਲਾਹਾਂ ?

ਸੁਣਿਆ ਸਾਲਾਂ ਤੋਂ ਸੂਸਾਂ ਦੇ ਦੋ ਵਿਰੋਧੀ ਧੜੇ ਇੱਕਠੇ ਹੋਣ ਲਈ ਕਰਨ ਲੱਗੇ ਅੰਦਰਖਾਤੇ ਸਲਾਹਾਂ ?

ਇਨਕਲਾਬੀ ਬੁਲੇਟਿਨ ਸੂਸ (ਸੂਸਾਂ) ਹੁਸ਼ਿਆਰਪੁਰ
ਸੁਣਨ ਪੜ੍ਹਨ ਵਾਲਿਆਂ ਨੂੰ ਸ਼ਾਇਦ ਬਹੁਤ ਅਜੀਬ ਲੱਗੇ ਜਾਂ ਹੈਰਾਨੀ ਹੋਵੇਗੀ ਕਿ ਦੋਆਬੇ ਦੇ ਪ੍ਰਸਿੱਧ ਪਿੰਡ ਸੂਸ ( ਸੂਸਾਂ ) ਵਿਖੇ ਪਿਛਲੇ ਕਈ ਸਾਲਾਂ ਤੋਂ ਆਪਸ ਵਿੱਚ ਸਿਰੇ ਦੀਆਂ ਵਿਰੋਧੀ ਪਾਰਟੀਆਂ ਕਥਿਤ ਤੌਰ ਤੇ ਆਪਸ ਵਿੱਚ ਇੱਕ ਹੋਣ ਲਈ ਅੰਦਰਖਾਤੇ ਸਲਾਹਾਂ ਕਰਨ ਲੱਗ ਪਈਆਂ ਹਨ।
ਇਸ ਬਦਲਾਅ ਦੇ ਬਹੁਤ ਸਾਰੇ ਕਾਰਨ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚ ਖ਼ਾਸ ਇਹ ਹੈ ਦੋਵਾਂ ਪਾਰਟੀਆਂ ਨੂੰ ਪਿੰਡ ਤੇ ਇਲਾਕੇ ਦੇ ਲੋਕਾਂ ਦਾ ਇੱਕ ਖ਼ਾਸ ਮੁੱਦੇ ਨੂੰ ਲੈ ਕੇ ਅੰਦਰਖਾਤੇ ਕਥਿਤ ਵਿਰੋਧ ਜੋਰ ਫੜਨ ਲੱਗ ਪਿਆ ਸੀ।
ਦੂਸਰੇ ਪਾਸੇ ਪਿੰਡ ਦੇ ਸੂਝਵਾਨ ਲੋਕਾਂ ਵਲੋਂ ਤੀਸਰਾ ਧੜਾ ਬਣਾਉਣੇ ਦੀਆਂ ਵੀ ਚਰਚਾਵਾਂ ਸਨ/ਹਨ। ਇਸਦੇ ਨਾਲ ਨਾਲ ਇਹ ਵੀ ਗੱਲ ਖ਼ਾਸ ਸੀ ਤੀਸਰਾ ਧੜਾ ਆਉਣ ਤੇ ਅਗਲੇ ਦਿਨਾਂ ਵਿੱਚ ਆਉਣੇ ਵਾਲੀਆਂ ਪੰਚਾਇਤ ਚੋਣਾਂ ਵਿੱਚ ਨਤੀਜੇ ਉਲਟ ਪੁਲਟ ਹੋਣ ਦਾ ਵੀ ਖਦਸ਼ਾ ਸੀ। ਇਥੇ ਇਹ ਵੀ ਦੱਸਣ ਯੋਗ ਹੈ ਕਿ ਇੱਕ ਵਿਸ਼ੇਸ਼ ਧਾਰਮਿਕ ਮੁੱਦੇ ਨੂੰ ਲੈ ਕਿ ਪਿੰਡ ਤੇ ਇਲਾਕੇ ਦੇ ਲੋਕਾਂ ਵਿੱਚ ਨਾਰਾਜ਼ਗੀ ਤਾਂ ਵੱਧ ਹੀ ਰਹੀ ਸੀ। ਪਿੰਡ ਦੇ ਦੋਵਾਂ ਧਿਰਾਂ ਦੇ ਲੋਕ ਵੀ ਨਿਰਾਸ਼ ਸਨ।
ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਵਿਸ਼ੇਸ਼ ਧਾਰਮਿਕ ਮੁੱਦੇ ਨੂੰ ਹੱਲ ਕਰਨ ਤੇ ਪਿੰਡ ਦੇ ਵਿਕਾਸ ਨੂੰ ਲੈ ਕਿ ਦੋਵੇਂ ਕੱਟੜ ਵਿਰੋਧੀ ਪਾਰਟੀਆਂ ਨੇ ਇੱਕਠੇ ਹੋਣ ਦੇ ਯਤਨ ਆਰੰਭ ਕੀਤੇ ਹਨ।
ਹੁਣ ਆਉਂਦੇ ਦਿਨਾਂ ਵਿੱਚ ਇਹ ਦੇਖਣਾ ਬਹੁਤ ਹੀ ਦਿਲਚਸਪ ਹੋਵੇਗਾ ਕਿ ਪਿੰਡ ਸੂਸਾਂ ਵਿਖੇ ਤੀਸਰਾ ਧੜਾ ਬਣੇਗਾ
ਜਾਂ ਉਸਤੋਂ ਪਹਿਲਾਂ ਹੀ ਪਹਿਲੇ ਦੋਵੇਂ ਧੜੇ ਇੱਕਠੇ ਹੋ ਜਾਣਗੇ
ਜਾਂ ਫਿਰ ਸੂਝਵਾਨ ਲੋਕ ਕੋਈ ਫੈਸਲਾ ਲੈ ਕੇ ਅਗਵਾਈ ਲਈ ਅੱਗੇ ਆਉਣਗੇ
ਕੁਝ ਵੀ ਹੋਵੇ
ਇਲਾਕੇ ਦੇ ਲੋਕਾਂ ਨੂੰ ਚਰਚਾ ਲਈ ਮੁੱਦਾ ਮਿਲਿਆ ਹੋਇਆ ਹੈ ਜੋ ਕਿ ਪੰਚਾਇਤ ਚੋਣਾਂ ਤੱਕ ਇੰਝ ਹੀ ਭਖਦਾ ਰਹਿਣ ਦੇ ਆਸਾਰ ਹਨ।

Loading

Leave a Reply