ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ
ਕੰਢੀ ਕਿਰਸਾਣੁ ਯੂਨੀਅਨ ਪੰਜਾਬ, ਦੋਆਬਾ ਜਨਰਲ ਕੈਟਾਗਰੀ ਫਰੰਟ ਵੱਲੋਂ 8 ਮਈ ਨੂੰ ਦੁਕਾਨਦਾਰਾਂ ਨੂੰ ਦੁਕਾਨਾਂ ਖੋਲਣ ਦੀ ਅਪੀਲ ਕੀਤੀ ਗਈ ਹੈ। ਮੋਰਚੇ ਵੱਲੋਂ 8 ਮਈ ਨੂੰ ਲੋਕਡਾਉਨ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ, ਕੰਢੀ ਕਿਰਸਾਣੁ ਯੂਨੀਅਨ ਤੇ ਦੁਆਬਾ ਜਨਰਲ ਕੈਟਾਗਰੀ ਫਰੰਟ ਉਸਦਾ ਸੁਆਗਤ ਕਰਦੀ ਹੈ, ਅਤੇ ਦੁਕਾਨਦਾਰਾਂ ਨੂੰ ਅਪੀਲ ਕਰਦੀ ਹੈ ਕਿ ਬਿਨਾਂ ਡਰ ਤੋਂ ਨਿਰਭਉ ਹੋ ਕੇ ਆਪਣੀਆਂ ਦੁਕਾਨਾਂ ਖੋਲ੍ਹੋ ਪਰ ਲਾਪਰਵਾਹ ਹੋ ਕੇ ਨਹੀਂ, ਮਾਸਕ ਅਤੇ ਸੈਂਨਟਾਈਜ਼ਰ ਦਾ ਪ੍ਰਯੋਗ ਕਰੋ। ਕੈਪਟਨ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਲਈ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਰਹੀਂ ਹੈ। ਲੋਕਾਂ ਨੂੰ ਸਹੂਲਤ ਕੋਈ ਨਹੀਂ ਨਾ ਚੰਗੀ ਖੁਰਾਕ, ਕੈਪਟਨ ਜਦੋਂ ਕੁੰਭਕਰਨੀ ਨੀਂਦ ਤੋਂ ਜਾਗਦਾ ਹੈ ਤਾਂ ਇਸ ਤਰ੍ਹਾਂ ਦੇ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਦਿੰਦਾ ਹੈ ਨਾ ਸੋਚਦਾ ਹੈ ਕਿ ਜੇ ਸਹੂਲਤ ਕੋਈ ਨਹੀਂ ਦੇਣੀ ਤਾਂ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਕਿਰਾਏ, ਬਿਜਲੀ ਦੇ ਬਿੱਲ, ਬੱਚਿਆਂ ਦੀਆਂ ਫੀਸਾਂ, ਘਰਾਂ ਦੇ ਖਰਚੇ ਕਿਥੋਂ ਕਰਨਗੇ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਮਸ਼ੀਨਾਂ ਵਾਂਗ ਵਰਤਣਾ ਬੰਦ ਕਰੇ ਜਦੋਂ ਮਨ ਕੀਤਾ ਲੋਕਡਾਉਨ ਲਗਾ ਦਿੱਤਾ ਜਦੋਂ ਮਨ ਕੀਤਾ ਹਟਾ ਦਿੱਤਾ, ਲੋਕ ਸੋਝੀ ਰੱਖਦੇ ਹਨ ਅਤੇ ਇਹ ਧੱਕੇਸ਼ਾਹੀ ਹੁਣ ਹੋਰ ਨਹੀਂ ਚੱਲਣ ਦੇਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਜਿੰਦਰ ਸਿੰਘ ਘੁੰਮਣ ਪ੍ਰਧਾਨ ਕੰਢੀ ਕਿਰਸਾਣੁ ਯੂਨੀਅਨ, ਬਲਵੀਰ ਸਿੰਘ ਫੁਗਲਾਣਾ ਪ੍ਰਧਾਨ ਦੋਆਬਾ ਜਨਰਲ ਕੈਟਾਗਰੀ ਫਰੰਟ, ਜਗਜੀਤ ਸਿੰਘ ਗਿੱਲ ਜਨਰਲ ਸਕੱਤਰ, ਜਗਤਾਰ ਸਿੰਘ ਭੁੰਗਰਨੀ ਜਨਰਲ ਸਕੱਤਰ, ਨੰਬਰਦਾਰ ਹਰਵਿੰਦਰ ਪਾਲ ਸਿੰਘ, ਬਲਜਿੰਦਰ ਸਿੰਘ ਪਠਾਨੀਆਂ, ਬਲਦੇਵ ਸਿੰਘ ਗਿੱਲ, ਨੰਬਰਦਾਰ ਸੁਖਬੀਰ ਸਿੰਘ, ਨੰਬਰਦਾਰ ਨਾਨਕ ਪਾਲ ਸਿੰਘ, ਰਸ਼ਪਾਲ ਸਿੰਘ ਲੱਭਾ ਆਦਿ ਨੇ ਕੀਤਾ।
![]()
