ਅੱਜ ਦਾ ਵਿਚਾਰ (11 ਮਈ ) ਲੇਖਕ ਨੂੰ ਆਪਣੇ ਦਿਲ ਦੀ ਪੀੜ ਜਾਂ ਖੁਸ਼ੀ ਦੀ ਭਾਵਨਾ ਨਾਲ ਕਲਮ ਫੜਨੀ ਚਾਹੀਦੀ ਹੈ ਕਿਸੇ ਦੀ ਰੀਸ ਨਾਲ ਨਹੀਂ। ਅੱਜ ਦੇ ਦਿਨ :-11-5-1784 ਅੰਗਰੇਜ਼ਾਂ ਤੇ ਟੀਪੂ ਸੁਲਤਾਨ ਵਿੱਚ ਸੰਧੀ।1857 ਪਹਿਲੇ ਗਦਰ ਦੀ ਅੱਗ ਦਿੱਲੀ ਪਹੁੰਚੀ।1912 ਕਹਾਣੀਕਾਰ ਸਾਅਦਤ ਹਸਨ ਮੰਟੋ ਦਾ ਜਨਮ।1949 ਸਿਆਮ ਦੇਸ਼ ਦਾ ਨਾਂ ਥਾਈਲੈਂਡ ਕੀਤਾ ਗਿਆ।1965 ਬੰਗਲਾ ਦੇਸ਼ ਵਿੱਚ

ਅੱਜ ਦੇ ਦਿਨ :-11-5-1784 ਅੰਗਰੇਜ਼ਾਂ ਤੇ ਟੀਪੂ ਸੁਲਤਾਨ ਵਿੱਚ ਸੰਧੀ।1857 ਪਹਿਲੇ ਗਦਰ ਦੀ ਅੱਗ ਦਿੱਲੀ ਪਹੁੰਚੀ।1912 ਕਹਾਣੀਕਾਰ ਸਾਅਦਤ ਹਸਨ ਮੰਟੋ ਦਾ ਜਨਮ।1949 ਸਿਆਮ ਦੇਸ਼ ਦਾ ਨਾਂ ਥਾਈਲੈਂਡ ਕੀਤਾ ਗਿਆ।1965 ਬੰਗਲਾ ਦੇਸ਼ ਵਿੱਚ ਚੱਕਰਵਰਤੀ ਤੂਫਾਨ ਨਾਲ 17,000 ਮੌਤਾਂ।1998 ਭਾਰਤ ਵੱਲੋਂ ਜ਼ਮੀਨ ਹੇਠ ਤਿੰਨ ਸਫਲ ਪ੍ਰਮਾਣੂ ਟੈਸਟ ਕੀਤੇ ਗਏ। 2000 ਭਾਰਤ ਦੀ ਅਬਾਦੀ ਸੌ ਕਰੋੜ (ਇਕ ਅਰਬ ) ਹੋਈ।ਅਸਥਾ ਅਰੋੜਾ ਨਾਂ ਦੇ ਬੱਚੇ ਦੇ ਜਨਮ ਤੇ ਇਕ ਅਰਬ ਦੀ ਗਿਣਤੀ ਪੂਰੀ ਹੋਈ।
ਰਾਸ਼ਟਰੀ ਤਕਨੀਕੀ ਦਿਵਸ।
ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਹਮੇਸ਼ਾਂ ਸੱਚ ਤੇ ਪਹਿਰਾ ਦੇਣ ਵਾਲਾ ਇਨਸਾਨ ਸੀ।ਅਖੌਤੀ ਭਦਰਪੁਰਸ਼ਾਂ ਨੂੰ ਸ਼ਰੇਆਮ ਨੰਗਾ ਕਰਦਾ ਸੀ ਅਤੇ ਸਮਾਜ ਜਿੰਨਾਂ ਨੂੰ ਭੈੜਾ ਕਹਿ ਕੇ ਦੁਰਕਾਰਦਾ ਸੀ,ਮੰਟੋ ਉਨਾਂ ਦੀਆਂ ਛੁਪੀਆਂ ਚੰਗਿਆਈਆਂ ਨੂੰ ਉਜਾਗਰ ਕਰਦਾ ਸੀ।ਉਸ ਦਾ ਜਨਮ 11 ਮਈ 1912 ਨੂੰ ਸਮਰਾਲਾ ਲਾਗੇ ਪਿੰਡ ਪਪੜੌਦੀ ਵਿਖੇ ਹੋਇਆ। ਸਆਦਤ ਹਸਨ ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਆ ਗਏ ਅਤੇ ਇਥੇ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿੱਚ ਰਹਿਣ ਲੱਗੇ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ ਅਤੇ 1921 ਵਿੱਚ ਉਸ ਨੂੰ ਐਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆ। ਉਸਦਾ ਵਿਦਿਅਕ ਕੈਰੀਅਰ ਏਨਾ ਚੰਗਾ ਨਹੀਂ ਸੀ। ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫ਼ੇਲ੍ਹ ਹੋਣ ਦੇ ਬਾਅਦ ਉਸ ਨੇ 1931 ਵਿੱਚ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ।1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸ ਕਾਰਨ ਉਸ ਨੂੰ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਸ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਆਇਆ ਜਦੋਂ ਉਸਦਾ ਵਾਹ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਲਈ ਪ੍ਰੇਰਿਆ।ਉਸ ਦੀ ਪਤਨੀ ਸੋਫੀਆ ਅਤੇ ਤਿੰਨ ਧੀਆਂ ਨਿਗਹਤ,ਨਜ਼ਹਤ ਤੇ ਨੁਸਰਤ ਸਨ।ਮੰਟੋ ਲਾਹੌਰ,ਅੰਮ੍ਰਿਤਸਰ,ਅਲੀਗੜ ਬੰਬਈ ਤੇ ਦਿੱਲੀ ਰਿਹਾ।ਜਲਿਆਂ ਵਾਲੇ ਬਾਗ ਦੇ ਹੱਤਿਆ ਕਾਂਡ ਦੀ ਮੰਟੋ ਦੇ ਮਨ ਤੇ ਗਹਿਰੀ ਛਾਪ ਸੀ।ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ, ਜਿਹੜੀ ਅੰਮ੍ਰਿਤਸਰ ਦੇ ‘ਖਲਕ’ ਵਿੱਚ ਛਪੀ ਸੀ।ਉਸਨੇ ਕਿਤਾਬ ‘ਗੰਜੇ ਫਰਿਸ਼ਤੇ’ ਵਿੱਚ ਲਿਖਿਆ ਹੈ,”ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ‘ਤਮਾਸ਼ਾ’ ਦੇ ਨਾਮ ਨਾਲ ਕਲਕੱਤੇ ਵਿੱਚ ਛਪਿਆ ਸੀ।ਮੈਂ ਉਸ ਉਪਰ ਨਾਮ ਨਹੀਂ ਦਿਤਾ ਸੀ,ਇਸ ਡਰੋਂ ਕਿ ਲੋਕ ਮਜ਼ਾਕ ਉਡਾਣਗੇ।”।ਉਸ ਦੀਆਂ ਛੇ ਕਹਾਣੀਆਂ ਤੇ ਅਦਾਲਤਾਂ ਵਿੱਚ ਕੇਸ ਚਲੇ।ਮੰਟੋ ਨੇ ਨਾਟਕ, ਕਹਾਣੀਆਂ,ਰੇਖਾ ਚਿੱਤਰ ਤੇ ਹੋਰ ਰੂਪਾਂ ਵਿੱਚ 40 ਦੇ ਕਰੀਬ (ਜਿੰਨਾਂ ਵਿੱਚ 22 ਮਿੰਨੀ ਕਹਾਣੀ ਸੰਗਰਿਹ,5 ਰੇਡੀਉ ਨਾਟਕ,1 ਨਾਵਲ) ਕਿਤਾਬਾਂ ਲਿਖੀਆਂ।ਉਸਨੇ ਰੂਸੀ ਲੇਖਕ ਮੈਕਸਿਮ ਗੋਰਕੀ ਅਤੇ ਹੋਰ ਰੂਸੀ ਲੇਖਕਾਂ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ।ਮੰਟੋ ਦਾ ਪਹਿਲਾ ਕਹਾਣੀ ਸੰਗ੍ਰਿਹ ‘ਆਤਸ਼ਪਾਰੇ’ 1935 ‘ਚ ਛਪਿਆ।18-8-1954 ਨੂੰ ਉਸਨੇ ਆਪਣੀ ਕਬਰ ਦਾ ਕੁਤਬਾ (ਸਮਾਧੀ ਤੇ) ਲਿਖਿਆ ਸੀ ਜੋ ਇੰਜ ਸੀ,”ਏਥੇ ਦਫਨ ਹੈ ਸਾਅਦਤ ਹਸਨ ਮੰਟੋ ਅਤੇ ਉਨਾਂ ਨਾਲ ਦਫਨ ਹਨ ਕਹਾਣੀ ਲਿਖਣ ਦੇ ਸਾਰੇ ਭੇਦ,ਹਜ਼ਾਰਾਂ ਮਣ ਮਿੱਟੀ ਥੱਲੇ ਦਬਿਆ ਉਹ ਹੈਰਾਨ ਹੈ ਕੌਣ ਵੱਡਾ ਕਹਾਣੀਕਾਰ ਹੈ ,ਰੱਬ ਕਿ ਉਹ।” ਅਫਸੋਸ ਪਾਕਿਸਤਾਨ ਦੇ ਤੰਗ ਦਿੱਲੀ ਮੁਆਸਰੇ ਵਿਚ ਉਸਦਾ ਪਰਿਵਾਰ ਇਕ ਅੱਖਰ ਵੀ ਨਾ ਲਿਖਾ ਸਕਿਆ।ਮੰਟੋ ਕਿਸੇ ਬਹਾਰਲੀ ਤਾਕਤ,ਸਿਆਸਤ, ਵਿਚਾਰਧਾਰਾ,ਦਰਸ਼ਨ ਜਾਂ ਵਿਸ਼ਵਾਸ ਅਧੀਨ ਨਹੀਂ ਲਿਖਦਾ ਸੀ ਸਗੋਂ ਉਹ ਵਿਅਕਤੀਆਂ ਤੇ ਘਟਨਾਵਾਂ ਨੂੰ ਉਸੇ ਰੂਪ ਵਿੱਚ ਹੀ ਵਿਖਾਈ ਦੀ ਕੋਸ਼ਿਸ ਕਰਦਾ, ਜਿਹੋ ਜਿਹੀਆਂ ਉਹ ਹਨ।ਮੰਟੋ ਦੀਆਂ ਕਹਾਣੀਆਂ ਨੂੰ ਅਸ਼ਲੀਲ ਕਿਹਾ ਗਿਆ ਹੈ ਵੇਖਿਆ ਜਾਵੇ ਉਸ ਨੇ ਇਕ ਵੀ ਸ਼ਬਦ ਅਸ਼ਲੀਲ ਨਹੀਂ ਵਰਤਿਆ।ਬਹੁਤੀਆਂ ਕਹਾਣੀਆਂ ਪਾਤਰਾਂ ਦੀ ਮਾਨਸਕਿਤਾ ਉਪਰ ਅਧਾਰਿਤ ਹਨ।ਉਸਦੀ 50 ਵੀਂ ਬਰਸੀ ਤੇ ਡਾਕ ਟਿਕਟ ਜਾਰੀ ਹੋਈ।ਉਸਦੇ 66ਵੇਂ ਜਨਮ ਦਿਵਸ ਤੇ ਉਸਨੂੰ”ਨਿਸ਼ਾਨ-ਏ-ਇਮਤਿਆਜ” ਨਾਲ ਸਨਮਾਨਿਆ ਗਿਆ।ਉਸ ਦੀਆਂ ਕਹਾਣੀਆਂ ਉੜਦੂ ਵਿਚ ਪਾਤਰ ਠੇਠ ਪੰਜਾਬੀ ਵਿੱਚ ਸਨ। ਟੋਬਾ ਟੇਕ ਸਿੰਘ,ਬੰਬੇ ਸਟੋਰੀਜ ਤੇ ਠੰਡਾ ਗੋਸ਼ਤ ਪ੍ਰਸਿਧ ਕਹਾਣੀਆਂ ਸਨ।ਮੰਟੋ ਨੇ ਕਿਹਾ ਸੀ, ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ਤੇ ਸੱਟ ਵੱਜਦੀ ਹੈ। ਮੰਟੋ ਦੀ ਇਕ ਫਿਲਮ ਵੀ ਰਲੀਜ਼ ਹੋਈ।22 ਸਾਲ ਅੰਮਿ੍ਤਸਰ ਰਿਹਾ ਪਰ ਉਸਦੀ ਅੱਜ ਤਕ ਕੋਈ ਯਾਦਗਾਰ ਨਹੀਂ ਬਣੀ।ਮੰਟੋ ਦਾ 18-1-1955 ਨੂੰ 43 ਸਾਲ ਦੀ ਉਮਰ ਵਿੱਚ ਲਾਹੌਰ ਵਿਖੇ ਦਿਹਾਂਤ ਹੋ ਗਿਆ। ਮੁਖਵਿੰਦਰ ਸਿੰਘ ਚੋਹਲਾ

Loading

Leave a Reply