ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001)
ਹੁਸ਼ਿਆਰਪੁਰ ਸ਼ਹਿਰ ਤੇ ਜਿਲੇ ਲਈ ਉਦੋਂ ਇੱਕ ਹੋਰ ਮਾਣਮੱਤੀ ਪ੍ਰਾਪਤੀ ਜੁੜ ਗਈ ਜਦੋਂ ਇੱਥੋਂ ਦੇ ਜੰਮਪਲ ਅਸ਼ੋਕ ਰਲਮਿਲੇ ਨੂੰ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਸ਼ਹਿਰ ਲੈਥਰੂਪ ਦਾ ਪਲਾਨਿੰਗ ਕਮਿਸ਼ਨਰ ਨਿਯੁਕਤ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਅਸ਼ੋਕ ਰਲਮਿਲੇ ਜਿੱਥੇ ਕਿ ਹੁਸ਼ਿਆਰਪੁਰ ਸ਼ਹਿਰ ਦੇ ਟੈਗੋਰ ਨਗਰ ਦੇ ਵਸਨੀਕ ਹਨ ਉਥੇ ਹੀ ਉਹਨਾਂ ਦੇ ਪਰਿਵਾਰ ਦਾ ਜੱਦੀ ਪਿੰਡ ਹਲਕਾ ਸ਼ਾਮਚੁਰਾਸੀ ਦਾ ਚੱਕੋਵਾਲ ਬ੍ਰਾਹਮਣਾ ਹੈ। ਇਨਕਲਾਬੀ ਬੁਲੇਟਿਨ ਨਾਲ ਗੱਲਬਾਤ ਕਰਦਿਆਂ ਅਸ਼ੋਕ ਰਲਮਿਲੇ ਨੇ ਦੱਸਿਆ ਕਿ ਉਹਨਾਂ ਨੇ ਮੁਢਲੀ ਪੜ•ਾਈ ਸਰਕਾਰੀ ਕਾਲਜ ਹੁਸ਼ਿਆਰਪੁਰ ਤੇ ਚੰਡੀਗੜ ਤੋਂ ਕੀਤੀ ਹੈ। ਉਪਰੰਤ ਉਹਨਾਂ ਨੇ ਯੂਰਪ ਵਿੱਚ ਕੁਝ ਸਾਲ ਨੌਕਰੀ ਕੀਤੀ ਸੀ। ਹੁਣ ਉਹ ਪਿਛਲੇ 28 ਸਾਲਾਂ ਤੋਂ ਅਮਰੀਕਾ ਰਹਿੰਦੇ ਹੋਏ ਇੰਜੀਨੀਰਿੰਗ ਦੇ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਬਚਪਨ ਤੋ ਹੀ ਸਮਾਜ ਸੇਵਾ ਨਾਲ ਜੁੜੇ ਹੋਏ ਅਸ਼ੋਕ ਰਲਮਿਲੇ ਦੀ ਪਹਿਚਾਣ ਇੱਕ ਨਿੱਘੇ ਤੇ ਲੋੜਵੰਦਾਂ ਦੀ ਨਿਰਸਵਾਰਥ ਮੱਦਦ ਕਰਨ ਵਾਲੇ ਇਨਸਾਨ ਦੇ ਰੂਪ ਵਿੱਚ ਹੈ।
ਅਸ਼ੋਕ ਰਲਮਿਲੇ ਨੇ ਗੱਲਬਾਤ ਕਰਦਿਆਂ ਅੱਗੇ ਦੱਸਿਆ ਕਿ ਪਿਤਾ ਪਿਆਰੇ ਲਾਲ ਤੇ ਮਾਤਾ ਸ਼ਾਂਤੀ ਦੇਵੀ ਜਿੱਥੇ ਉਹਨਾਂ ਦੇ ਪ੍ਰੇਰਨਾ ਸਰੋਤ ਰਹੇ ਹਨ। ਉਥੇ ਹੀ ਪਤਨੀ ਕੋਨੀ ਰਲਮਿਲੇ ਦਾ ਉਹਨਾਂ ਦੀਆਂ ਪ੍ਰਾਪਤੀਆਂ ਵਿੱਚ ਵੱਡਾ ਯੋਗਦਾਨ ਹੈ ਤੇ ਸਮੂਹ ਪਰਿਵਾਰ ਤੇ ਦੋਸਤ ਵੀ ਉਹਨਾਂ ਦੀ ਸਫ਼ਲਤਾ ਵਿੱਚ ਸਹਿਯੋਗੀ ਹਨ।
ਅਸ਼ੋਕ ਰਲਮਿਲੇ ਦਾ ਸੁਪਨਾ ਆਪਣੇ ਬੱਚਿਆਂ ਨੂੰ ਸੈੱਟਲ ਕਰਨਾ ਤੇ ਸਮਾਜ ਸੇਵਾ ਹੈ ਤੇ ਸੰਦੇਸ਼ ਜਿੰਨਾ ਵੀ ਸੰਭਵ ਹੋਵੇ ਸਮਾਜ ਦੀ ਬਿਹਤਰੀ ਲਈ ਕਿਸੇ ਦੇ ਕੰਮ ਆਉਣਾ ਹੈ।
ਸ਼ਿਵਨਾਮਦੇਵ ਆਪਣਾ ਘਰ ਵਿਖੇ ਅਸ਼ੋਕ ਰਲਮਿਲੇ ਦਾ ਸਨਮਾਨ
ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ
ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਸ਼ਹਿਰ ਲੈਥਰੂਪ ਦਾ ਪਲਾਨਿੰਗ ਕਮਿਸ਼ਨਰ ਨਿਯੁਕਤ ਹੋਣ ਤੇ ਅਸ਼ੋਕ ਰਲਮਿਲੇ ਨੂੰ ਸ਼ਿਵਨਾਮਦੇਵ ਆਪਣਾ ਘਰ ਹਰਦੋਖਾਨਪੁਰ ਵਿਖੇ ਮੁੱਖ ਸੰਚਾਲਕ ਨਰਿੰਦਰ ਸਿੰਘ ਜੱਸਲ ਦੀ ਅਗੁਵਾਈ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਰਿੰਦਰ ਸਿੰਘ ਜੱਸਲ ਨੇ ਕਿਹਾ ਕਿ ਅਸ਼ੋਕ ਰਲਮਿਲੇ ਨੇ ਹੁਸ਼ਿਆਰਪੁਰ ਜਿਲੇ ਲਈ ਇਸ ਮਾਣਮੱਤੀ ਪ੍ਰਾਪਤੀ ਨਾਲ ਹੁਸ਼ਿਆਰਪੁਰ ਵਾਸੀਆਂ ਦਾ ਸਿਰ ਉੱਚਾ ਕੀਤਾ ਹੈ ਜੋ ਕਿ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਅਸ਼ੋਕ ਰਲਮਿਲੇ ਤੇ ਉਹਨਾਂ ਦੀ ਪਤਨੀ ਕੋਨੀ ਰਲਮਿਲੇ ਨੂੰ ਯਾਦਗਰ ਚਿੰਨ ਤੇ ਲੋਈ ਭੇਟ ਕੀਤੇ ਗਏ।
ਅਸ਼ੋਕ ਰਲਮਿਲੇ ਨੇ ਸ਼ਿਵਨਾਮਦੇਵ ਆਪਣਾ ਘਰ ਦੇ ਸੰਚਾਲਕ ਨਰਿੰਦਰ ਸਿੰਘ ਜੱਸਲ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਬਜ਼ੁਰਗਾਂ ਨੂੰ ਘਰਾਂ ਨਾਲ ਜੋੜਨ ਲਈ ਇਹ ਸ਼ਿਵਨਾਮਦੇਵ ਆਪਣਾ ਘਰ ਵੱਲੋਂ ਪਿਛਲੇ ਸਾਲਾਂ ‘ਚ ਨਿਭਾਈ ਗਈ ਉਸਾਰੂ ਭੂਮਿਕਾ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਉਹਨਾਂ ਨਰਿੰਦਰ ਸਿੰਘ ਜੱਸਲ ਦਾ ਸਨਮਾਨ ਦੇਣ ਲਈ ਵੀ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਉਹ ਹਮੇਸ਼ਾ ਹੀ ਸਮਾਜ ਸੇਵਾ ਲਈ ਆਪਣੀਆਂ ਸਰਗਰਮੀਆਂ ਜਾਰੀ ਰੱਖਣਗੇ।
ਤਸਵੀਰਾਂ ਦਾ ਵੇਰਵਾ ਕੈਲੇਫੋਰਨੀਆ ਦੇ ਸ਼ਹਿਰ ਲੈਥਰੂਪ ਦਾ ਪਲਾਨਿੰਗ ਕਮਿਸ਼ਨਰ ਨਿਯੁਕਤ ਹੋਏ ਅਸ਼ੋਕ ਰਲਮਿਲੇ ਇਨਕਲਾਬੀ ਬੁਲੇਟਿਨ ਨਾਲ ਗੱਲਬਾਤ ਕਰਦੇ ਹੋਏ ਤੇ ਸ਼ਿਵਨਾਮਦੇਵ ਆਪਣਾ ਘਰ ਹਰਦੋਖਾਨਪੁਰ ਦੇ ਸੰਚਾਲਕ ਤੇ ਹੋਰ ਸਖ਼ਸੀਅਤਾਂ ਅਸ਼ੋਕ ਰਲਮਿਲੇ ਉਹਨਾਂ ਦੀ ਪਤਨੀ ਕੋਨੀ ਰਲਮਿਲੇ ਨੂੰ ਸਨਮਾਨਿਤ ਕਰਦੇ ਹੋਏ। 

![]()
