ਅੱਜ ਦੇ ਦਿਨ :13-5-1648 ਸ਼ਾਹ ਜਹਾਨ ਨੇ ਦਿੱਲੀ ਦਾ ਲਾਲ ਕਿਲ੍ਹਾ ਮੁੰਕਮਲ ਕਰਵਾਇਆ।1861ਪਾਕਿਸਤਾਨ ਖੇਤਰ ਵਿੱਚ ਕਰਾਚੀ ਤੋਂ ਕੁਟਰੀ ਤੱਕ ਪਹਿਲੀ ਰੇਲ ਗੱਡੀ ਚੱਲੀ।1939 ਬੱਬਰ ਕਰਤਾਰ ਸਿੰਘ ਕਿਰਤੀ ਤੇ ਗੁਰਦਿਤ ਸਿੰਘ ਦਲੇਰ ਮੰਡੇਲੀ ਨੂੰ ਮੁਲਤਾਨ ਜੇਲ ‘ਚ ਫਾਂਸੀ।1951ਇਨਕਲਾਬ ਦਾ ਨਾਅਰਾ ਦੇਣ ਵਾਲੇ ਹਸਰਤ ਮੋਹਨੀ(ਸਯਦ ਫਜ਼ਲ ਉਲ ਹਸਨ)ਦਾ ਦਿਹਾਂਤ।1962 ਡਾ ਰਾਧਾ ਕਿਰਸ਼ਨ ਭਾਰਤ ਦੇ ਦੂਜੇ ਰਾਸ਼ਟਰਪਤੀ ਬਣੇ।1998 ਭਾਰਤ ਵਲੋਂ ਦੋ ਪਰਮਾਣੂ ਟੈਸਟ ਪੋਖਰਾਨ ਵਿੱਚ ਕੀਤੇ। ਦੁਨੀਆਂ ਵਿੱਚ ਕਈ ਐਸੇ ਰੌਚਕ ਤੱਥ ਹਨ ਜਿਨ੍ਹਾਂ ਬਾਰੇ ਤੁਸੀਂ ਕਦੀ ਨਹੀਂ ਸੁਣਿਆ ਹੋਵੇਗਾ ਪਰ ਟੈਕਨਾਲੋਜੀ ਜਗਤ ਵਿੱਚ ਇਹ ਤੱਥ ਬਹੁਤ ਹੈਰਾਨ ਕਰਨ ਵਾਲੇ ਹਨ ਆਉ ਜਾਣਦੇ ਹਾਂ ਇਹ ਰੌਚਕ ਤੱਥ ਕਿਹੜੇ ਹਨ
ਗੂਗਲ ,ਐਪਲ ,ਐਚਪੀ ,ਤਿੱਨ ਐਹੋ ਜਿਹੀਆਂ ਕੰਪਨੀਆਂ ਹਨ ਜੋ ਪਹਿਲਾਂ ਗੈਰਾਜ ਵਿਚ ਸ਼ੁਰੂ ਹੋਈਆਂ ਸਨ।
ਦੁਨੀਆਂ ਦਾ ਪਹਿਲਾ ਮਾਊਸ🖱 ਲੱਕੜ ਦਾ ਬਣਾਇਆ ਗਿਆ ਸੀ ।
ਦੁਨੀਆਂ ਵਿੱਚ ਜਿੰਨੇ ਲੋਕਾਂ ਦੇ ਕੋਲ ਆਪਣਾ ਟੂਥਬਰੱਸ਼ ਹੈ ਉਸਤੋਂ ਕਿਤੇ ਜਿਆਦਾ ਲੋਕਾਂ ਕੋਲ ਮੋਬਾਇਲ ਹਨ।
1 ਕਰੋੜ spam mail ਵਿੱਚ ਸਿਰਫ ਇੱਕ ਜਾਣਾ ਰਿਪਲਾਈ ਕਰਦਾ ਹੈ spammer ਉਸ ਵਿੱਚੋਂ ਵੀ ਥੋੜ੍ਹੇ ਬਹੁਤ ਪੈਸੇ ਕਮਾ ਲੈਂਦਾ ਹੈ।
ਹੁਣ ਤੱਕ 2 ਅਰਬ ਤੋਂ ਜਿਆਦਾ TV ਵਰਤੇ ਜਾ ਚੁੱਕੇ ਹਨ।
Cabir A 2004 ਵਿੱਚ ਪਾਇਆ ਗਿਆ ਪਹਿਲਾਂ ਫੋਨ ਵਾਇਰਸ ਸੀ।
2008 ਤੋਂ ਬਾਅਦ ਹੀ ਵੀਡੀਓ ਗੇਮ DVD ਵਿੱਚ ਵਿਕਣੇ ਸ਼ੁਰੂ ਹੋਏ ਸੀ।
HTC ਦਾ ਸੁਪਨਾ ਸੀ ਕਿ ਉਹ ਪਹਿਲਾ Android ਫੋਨ ਬਣਾਏ।
Google ਉੱਤੇ ਕੀਤੇ ਗਏ ਇੱਕ ਸਰਚ ਨਾਲ ਇੰਨੀ ਉਰਜਾ ਪੈਦਾ ਹੁੰਦੀ ਹੈ ਕਿ ਕੇਤਲੀ ਵਿੱਚ ਰੱਖੀ ਚਾਹ ਉਬਾਲੀ ਜਾ ਸਕਦੀ ਹੈ ।
ਯੂਟਿਊਬ ਵਿੱਚ ਸਾਰੀਆਂ ਵੀਡੀਓ ਵਿੱਚੋਂ 20% Music ਨਾਲ ਸਬੰਧਤ ਹਨ।
e-bay ਉਤੇ ਹਰ ਸੈਕਿੰਡ 680 ਡਾਲਰ ਦੀ ਵਿਕਰੀ ਹੁੰਦੀ ਹੈ।
91% ਲੋਕ ਪੂਰਾ ਦਿਨ ਆਪਣੇ ਮੋਬਾਇਲ ਨੂੰ ਸਿਰਫ ਇਨਾ ਕੁ ਦੂਰ ਰੱਖਦੇ ਹਨ ਜਿੱਥੋਂ ਤੱਕ ਉਨਾ ਹੱਥ ਪਹੁੰਚ ਸਕੇ।
8 ਕਰੋੜ ਅਮੇਰਿਕਨ , ਮੋਬਾਇਲ ਨੂੰ ਕੇਵਲ ਇੰਟਰਨੈੱਟ ਚਲਾਉਣ ਲਈ Use ਕਰਦੇ ਹਨ ਨਾ ਕਿ Call ਕਰਨ ਲਈ
Window Phone stor ਵਿੱਚ ਹਰ ਰੋਜ 500 App Add ਕੀਤੇ ਜਾਂਦੇ ਹਨ।
Claude Shannon ਨੇ ਡਿਜ਼ੀਟਲ ਸਰਕਟ ਦਾ ਅਵਿਸ਼ਕਾਰ ਕੀਤਾ ਸੀ ਇਸਦੀ ਸਹਾਇਤਾ ਨਾਲ ਅੱਜ ਅਸੀਂ ਇੰਟਰਨੈੱਟ ਤੇ ਕੁਝ ਵੀ ਅਕਸੈਸ ਕਰ ਸਕਦੇ ਹਾਂ।
Amazon ਅਸਲ ਵਿੱਚ Printed Books ਵੇਚਣ ਵਾਲੀ ਕੰਪਨੀ ਸੀ। ਪਰ ਅੱਜ ਦੇਖੋ ਇਸਤੋਂ ਜਿਆਦਾ ਇਹ e-books ਵੇਚ ਦਿੰਦੀ ਹੈ
ਕੀ ਤੁਸੀਂ ਜਾਣਦੇ ਹੋ e-mail ,,,Word Wide web ਤੋਂ ਪਹਿਲਾਂ ਆਇਆ ਸੀ।
14 ਸਤੰਬਰ 1995 ਤੋਂ ਪਹਿਲਾਂ domain Free ਮਿਲਦਾ ਸੀ।
Syebolics.com ਸਭ ਤੋਂ ਪਹਿਲਾ ਅਤੇ ਸਭ ਤੋਂ ਪੁਰਾਣਾ Domain ਹੈ ਜਿਸਨੇ 15 ਮਾਰਚ 2013 ਨੂੰ 28 ਸਾਲ ਪੂਰੇ ਕੀਤੇ।
Mosaic ਪਹਿਲਾ ਵੈਬ ਬਰਾਉਜਰ ਸੀ ਜੋ ਜਬਰਦਸਤ ਹਿੱਟ ਹੋਇਆ, 1993 ਵਿੱਚ ਰਿਲੀਜ਼ ਹੋਇਆ ਸੀ।
ਹਰ ਸਾਲ ਅਮਰੀਕਾ ਵਿੱਚ 220 ਮਿਲੀਅਨ ਟਨ ਕੰਪਿਊਟਰ ਟਰੈਸ਼ ਕੀਤੇ ਜਾਂਦੇ ਹਨ।
ਵੈਸੇ ਤਾਂ ਅਸੀ ਇੱਕ ਮਿੰਟ ਵਿੱਚ 20 ਵਾਰ ਪਲਕਾਂ ਝਪਕਦੇ ਹਾਂ ਪਰ ਜਦੋਂ ਸਾਹਮਣੇ ਕੰਪਿਊਟਰ ਹੋਵੇ ਤਾਂ ਕੇਵਲ 7 ਵਾਰ ਹੀ ਝਪਕਦੇ ਹਾਂ।
ਗੂਗਲ ਹਰ ਸਾਲ 15 ਬਿਲੀਅਨ kwh ਬਿਜਲੀ Use ਕਰਦਾ ਹੈ ਜੋ ਕਈ ਦੇਸ਼ਾਂ ਤੋਂ ਵੀ ਜਿਆਦਾ ਹੈ
Word Wide Web ( WWW ) ਸ਼ਬਦ ਨੂੰ 1990 ਵਿੱਚ Tim Berners Lee ਨੇ ਬਣਾਇਆ ਸੀ
5 ਕਰੋੜ ਲੋਕਾਂ ਤੱਕ ਰੇਡੀਓ ਨੂੰ ਪਹੁੰਚਣ ਲਈ 38 ਸਾਲ ਲੱਗੇ
ਅਤੇ TV ਨੂੰ 13 ਸਾਲ ਲੱਗੇ ਅਤੇ ਇੰਟਰਨੈੱਟ ਨੂੰ ਕੇਵਲ 4 ਸਾਲ ਲੱਗੇ ਹਨ। ਮੁਖਵਿੰਦਰ ਚੋਹਲਾ
![]()
