ਅੱਜ ਦਾ ਵਿਚਾਰ (19 ਮਈ ) ਚੰਗੇ ਉਦੇਸ਼ ਲਈ ਲੜੇ ਯੁੱਧ ਤੋਂ ਬਿਨਾਂ ਕੋਈ ਯੋਧਾ ਨਹੀਂ ਬਣਦਾ।ਯੁੱਧ, ਮਨੁੱਖ ਦੇ ਹੌਸਲੇ,ਹੱਠ,ਬਹਾਦਰੀ,ਦ੍ਰਿੜਤਾ, ਸਵੈਮਾਣ ਤੇ ਅਣਖ ਨੂੰ ਉਘਾੜਦਾ ਹੈ।


ਅੱਜ ਦੇ ਦਿਨ : 19-5-1536 ਇੰਗਲੈਂਡ ਦੀ ਰਾਣੀ ਏਨਾ ਬੋਲੈਨ ਉਪਰ ਮਾੜੇ ਚਰਿੱਤਰ ਦਾ ਝੂਠਾ ਦੋਸ਼ ਲਾ ਕੇ ਕਤਲ ਕੀਤਾ ਗਿਆ,ਲੜਕੀ ਪੈਦਾ ਹੋਈ ਸੀ,ਕਾਰਣ ਲੜਕੇ ਦਾ ਪੈਦਾ ਨਾ ਹੋਣਾ ਸੀ।1934 ਫਰਾਂਸੀਸੀ ਵਿਗਿਆਨੀ ਜੀਨ ਪੇਰੇ ਕਰਿਸਟਨ ਨੇ ਤਾਪਮਾਨ ਦੀ ਡਿਗਰੀ ਸੈਂਟੀਗ੍ਰੇਡ ਤੇ 1948 ‘ਚ ਸਵੀਡਨ ਦੇ ਵਿਗਿਆਨੀ ਐਂਡਰਸ ਸੈਲਸੀਅਸ ਨੇ ਸੈਲਸੀਅਸ ਡਿਗਰੀ ਦੀ ਖੋਜ ਕੀਤੀ।।1926 ਵਿਗਿਆਨੀ ਥਾਮਸ ਅਲਵਾ ਐਡੀਸਨ ਨੇ ਰੇਡੀਉ ਉਤੇ ਬੋਲਣ ਦਾ ਸਫਲ ਤਜ਼ਰਬਾ ਕੀਤਾ।1927 ਗਦਰ ਲਹਿਰ ਦੇ ਭਾਈ ਸੰਤੋਖ ਸਿੰਘ ਧਰਦਿਉ ਦਾ ਦਿਹਾਂਤ।1939 ਬੱਬਰ ਗਿਆਨੀ ਗੁਰਦਿੱਤ ਸਿੰਘ ਦਲੇਰ ਨੂੰ ਮੁਲਤਾਨ ਜੇਲ ਵਿੱਚ ਫਾਂਸੀ।1989 ਅੱਤਵਾਦੀਆਂ ਵੱਲੋਂ ਪ੍ਰਸਿੱਧ ਖੱਬੇ ਪੱਖੀ ਵਿਦਵਾਨ ਰਵਿੰਦਰ ਰਵੀ ਦੀ ਹੱਤਿਆ ।
ਭਾਈ ਸੰਤੋਖ ਸਿੰਘ ਧਰਦਿਉ ਦੇ ਪਿਤਾ ਜਵਾਲਾ ਸਿੰਘ ਸਿੰਗਾਪੁਰ ਵਿੱਚ ਫੌਜੀ ਸਨ ਅਤੇ ਉਹ ਪਰਿਵਾਰ ਸਮੇਤ ਉਥੇ ਰਹਿ ਰਹੇ ਸਨ।ਸੰਤੋਖ ਸਿੰਘ ਦਾ ਜਨਮ ਮਾਤਾ ਰਾਮ ਕੌਰ ਰੰਧਾਵਾ ਦੀ ਕੁਖੋਂ 1893 ਨੂੰ ਉਥੇ ਹੋਇਆ।ਉਥੇ ਉਨਾਂ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ,ਸਿਆਮੀ ਤੇ ਮਲਾਈ ਭਾਸ਼ਾ ਵੀ ਸਿੱਖੀ।1903 ਵਿੱਚ ਉਨਾਂ ਦੇ ਪਿਤਾ ਪੈਨਸ਼ਨ ਲੈਣ ਕੇ ਆਪਣੇ ਪਿੰਡ ਧਰਦਿਉ ਜਿਲਾ ਅੰਮ੍ਰਿਤਸਰ ਆ ਗਏ।ਭਾਈ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਦਸਵੀਂ ਪਾਸ ਕਰ ਲਈ।ਉਸਦੇ ਜਮਾਤੀ ਅੰਗਰੇਜ਼ੀ ਆਉਣ ਕਰਕੇ ‘ਮਿਸਟਰ ਡਿਕਸ਼ਨਰੀ ਸਿੰਘ ‘ਕਹਿੰਦੇ ਸਨ।1911 ਵਿੱਚ ਉਚੇਰੀ ਵਿੱਦਿਆ ਲਈ ਇੰਗਲੈਂਡ ਚਲੇ ਗਏ ਤੇ ਉਥੋਂ ਕਨੈਡਾ ਪਹੁੰਚ ਗਏ।ਗਦਰ ਪਾਰਟੀ ਬਣਨ ਤੇ ਉਹ ਗਦਰ ਆਸ਼ਰਮ ਵਿੱਚ ਆ ਗਏ।ਗਦਰ ਪਾਰਟੀ ਸਕੱਤਰ ਲਾਲਾ ਹਰਦਿਆਲ ਦੇ ਇੰਗਲੈਂਡ ਚੋਂ ਬਾਹਰ ਜਾਣ ਮਗਰੋਂ ਪਾਰਟੀ ਦੇ ਸਕੱਤਰ ਤੇ ਗਦਰ ਅਖਬਾਰ ਦੇ ਸੰਪਾਦਕ ਬਣੇ।ਬਾਬਾ ਸੋਹਣ ਸਿੰਘ ਦੀ ਉਹ ਸੱਜੀ ਬਾਂਹ ਸਨ ਤੇ ਬਾਬਾ ਜਵਾਲਾ ਸਿੰਘ ਠੱਠੀਆਂ ਦੇ ਮੁਤਬੰਨੇ ਪੁੱਤ ਹੀ ਨਹੀਂ ਸਗੋਂ ਸਪੁੱਤਰ ਸਮਾਨ ਸਨ।ਪਾਰਟੀ ਵਲੋਂ ਸਿਆਮ (ਥਾਈਲੈਂਡ) ਚਲੇ ਗਏ ਜਿਥੇ ਸੋਹਨ ਲਾਲ ਪਾਠਕ ਪੱਟੀ ਤੇ ਆਤਮਾ ਰਾਮ ਨਾਲ ਰਲ ਕੇ ਕੰਮ ਕਰਨ ਲਗੇ।ਇਨਕਲਾਬੀਆਂ ਦੀਆਂ ਗਿਰਫਤਾਰੀਆਂ ਹੋਣ ਤੇ ਉਹ ਸਰਕਾਰੀ ਸੂਹੀਏ ਵੱਲੋਂ ਪਿਛਾਂਹ ਕਰਨ ਤੇ ਦਰਿਆ ਵਿੱਚ ਛਾਲ ਮਾਰ ਕੇ ਬਚ ਨਿਕਲੇ।ਜਾਪਾਨ ਤੋਂ ਹੋ ਕੇ 15 ਨਵੰਬਰ 1916 ਨੂੰ ਅਮਰੀਕਾ ਪਹੁੰਚ ਗਏ।ਗਦਰ ਪਾਰਟੀ ਨੂੰ ਮੁੜ ਸਰਗਰਮ ਕਰਨ ਲੱਗੇ ਸਰਕਾਰ ਨੇ ਉਨਾਂ ਨੂੰ ਗਿਰਫਤਾਰ ਕਰਕੇ 21ਮਹੀਨੇ ਪੇਕਨੈਲ ਟਾਪੂ ਤੇ ਕੈਦ ਰੱਖਿਆ ਉਥੋਂ ਉਨਾਂ ਨੂੰ ਟੀ ਬੀ ਹੋ ਗਈ।ਰਿਹਾਈ ਤੋ ਬਾਅਦ 1920 ਭਾਈ ਭਗਵਾਨ ਸਿੰਘ ਨਾਲ ਮਿਲਕੇ ਗਦਰ ਆਸ਼ਰਮ ਵਿੱਚ ਪਾਰਟੀ ਨੂੰ ਸੰਗਠਿਤ ਕਰਨ ਲੱਗੇ।1922 ਨੂੰ ਭਾਈ ਰਤਨ ਸਿੰਘ ਡੱਬਾ ਨਾਲ ਮਿਲ ਕੇ 19 ਫਰਵਰੀ 1926 ਵਿੱਚ ਪੰਜਾਬੀ ਮਾਸਿਕ ‘ਕਿਰਤੀ’ ਅਖਬਾਰ ਦਾ ਪਹਿਲਾ ਅੰਕ ਕੱਢਿਆ।ਸਰਕਾਰ ਇਸਨੂੰ ਇਤਰਾਜਯੋਗ ਸਮਝਦੀ ਸੀ ਕਿਉਂਕਿ ਇਸ ਵਿੱਚ ਮਜਦੂਰਾਂ ਨੂੰ ਜਥੇਬੰਦਕ ਤੇ ਦੇਸ਼ ਨੂੰ ਹਥਿਆਰਬੰਦ ਸੰਘਰਸ਼ ਨਾਲ ਅਜ਼ਾਦ ਕਰਵਾਉਣ ਲਈ ਪ੍ਰਚਾਰ ਕੀਤਾ ਜਾਂਦਾ ਸੀ।ਟੀ ਬੀ ਨਾਲ ਸਿਹਤ ਵਿਗੜਨ ਕਰਕੇ ਉਹ ਸੋਹਣ ਸਿੰਘ ਜੋਸ਼ ਨੂੰ ਅਖਬਾਰ ਲਈ ਲੇਖ ਲਿਖਾਉਂਦੇ ਤੇ ਮਾਰਕਸਵਾਦ ਦਾ ਗਿਆਨ ਦਿੰਦੇ ਸਨ।33 ਸਾਲ ਦੀ ਉਮਰ ਵਿੱਚ 19 ਮਈ 1927 ਨੂੰ ਅੰਮ੍ਰਿਤਸਰ ‘ਚ ਉਹ ਸਦਾ ਲਈ ਵਿੱਛੜ ਗਏ।ਉਨਾਂ ਤੋ ਸਰਕਾਰ ਏਨਾ ਡਰਦੀ ਸੀ ਕਿ ਪੂਰਾ ਸਸਕਾਰ ਸਮੇਂ ਤਕ ਦੋ ਸੂਹੀਏ ਉਥੇ ਰਹੇ।ਮਾ ਤਾਰਾ ਸਿੰਘ ਨੇ ਕਿਹਾ,”ਭਾਈ ਸੰਤੌਖ ਸਿੰਘ ਪੁਰਜਾ ਪੁਰਜਾ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ,ਪਰ ਉਹ ਮਰੇ ਨਹੀਂ,ਅਮਰ ਹਨ ਤੇ ਅਮਰ ਰਹਿਣਗੇ।”ਹਰ ਸਾਲ ਉਨਾਂ ਨੂੰ ਪਿੰਡ ਵਿਚ ਸ਼ਰਧਾਂਜਲੀ ਸਮਾਗਮ ਕਰਕੇ ਸ਼ਰਧਾ ਦੇ ਫੁਲ ਭੇਟ ਕੀਤੇ ਜਾਂਦੇ ਹਨ। ਘੜੀ ਦੀ ਸ਼ੁਰੂਆਤ ਸਭ ਚੀਜ਼ਾਂ ਜਰੂਰਤ ਵਿਚੋਂ ਪੈਦਾ ਹੁੰਦੀਆਂ ਹਨ।ਘੜੀ ਭਾਵ ਸਮੇਂ ਦੀ ਬਹੁਤ ਅਹਿਮੀਅਤ ਵੱਧ ਗਈ ਹੈ।ਸਕੂਲ,ਰੇਲ,ਖਬਰਾਂ ਕਿਸੇ ਕੰਮ ਲਈ ਸਮੇਂ ਦੀ ਲੋੜ ਪੈਦਾ ਹੁੰਦੀ ਹੈ।ਕਈ ਸਾਲ ਪਹਿਲਾਂ ਲੋਕ ਸਵੇਰੇ ਸੂਰਜ ਚੜਨ ਨਾਲ ਉਠਦੇ,ਦਿਨ ਸਮੇਂ ਖਾਣ ਪੀਣ ਤੋਂ ਬਾਅਦ ਸੂਰਜ ਡੁੱਬਣ ਤੇ ਆਪਣੇ ਟਿਕਾਣਿਆਂ ਵਿੱਚ ਜਾ ਵੜਦੇ।ਹੌਲੀ ਹੌਲੀ ਸਵੇਰੇ ਸਵੇਰ ਉਠਦਿਆਂ ਮਨੁੱਖ ਨੇ ਦਰੱਖਤਾਂ ਦਾ ਪਰਛਾਵਾਂ ਵੇਖ ਕੇ ਸਮੇਂ ਦਾ ਪਤਾ ਲਾਉਣਾ ਸ਼ੁਰੂ ਕੀਤਾ।ਸਵੇਰੇ ਦਰੱਖਤ ਦਾ ਪਰਛਾਵਾਂ ਲੰਬਾ,ਦੁਪਹਿਰ ਸਮੇਂ ਸੂਰਜ ਸਿਰ ਤੇ ਹੋਣ ਕਰਕੇ ਛੋਟਾ ਜਾਂ ਉਕਾ ਨਾ ਰਹਿੰਦਾ ਤੇ ਸ਼ਾਮ ਨੂੰ ਫਿਰ ਲੰਮਾ ਹੋ ਜਾਂਦਾ।ਦਿਨ ਦੇ ਸਮੇਂ ਨੂੰ ਤਿੰਨ ਭਾਗਾਂ ਵਿਚ ਵੰਡ ਲਿਆ।ਕੁਝ ਸਮੇਂ ਬਾਅਦ ਉਸਨੇ ਸੋਟੀ ਜਮੀਨ ਵਿਚ ਗਡ ਕੇ ਪਰਛਾਵੇਂ ਦੀਆਂ ਪੱਕੀਆਂ ਲਕੀਰਾਂ ਜ਼ਮੀਨ ਤੇ ਵਾਹ ਦਿਤੀਆਂ।ਛੇ ਹਜ਼ਾਰ ਸਾਲ ਪਹਿਲਾਂ ਮਿਸਰ ਦੇ ਲੋਕਾਂ ਨੇ ਪਹਿਲੀ ਘੜੀ ਬਣਾਈ, ਇਹ ਗਤੇ ਜਾਂ ਮੋਟੇ ਕਾਗਜ਼ ਦੀ ਲੰਮੀ ਸਾਰੀ ਲੜ ਕਟ ਲਈ।ਉਸ ਦਾ ਇਕ ਸਿਰਾ ਉਤਾਂਹ ਵੱਲ ਚੁੱਕ ਛੱਡਿਆ ਤੇ ਦੂਜਾ ਲੰਮਾ ਪਾਸਾ ਜ਼ਮੀਨ ਉਤੇ ਪਿਆ ਰਹਿਣ ਦਿੱਤਾ।ਚੁੱਕੇ ਸਿਰ ਉਤੋਂ ਪਰਛਾਵਾਂ ਲੰਮੀ ਲੜ ਉਤੇ ਪੈਂਦਾ।ਪਰਛਾਵੇਂ ਨੂੰ ਬਾਰਾਂ ਹਿੱਸਿਆਂ ‘ਚ ਵੰਡ ਲਿਆ।ਬਦਲਵਾਈ ਹੋਣ ਤੇ ਪਾਣੀ ਦੀ ਘੜੀ ਬਣਾਈ।ਇਕ ਪਾਣੀ ਦੇ ਭਰੇ ਭਾਂਡੇ ਵਿਚ ਉਹ ਇਕ ਨਿਕੇ ਛੇਕਾਂ ਵਾਲਾ ਭਾਂਡਾ ਪਾ ਦਿਤਾ ਜਾਂਦਾ। ਇਹਨਾਂ ਛੇਕਾਂ ਵਿਚੋਂ ਪਾਣੀ ਅੰਦਰ ਜਾਂਦਾ ਤਾਂ ਉਹ ਨਿਕਾ ਭਾਂਡਾ ਡੁੱਬ ਜਾਂਦਾ।ਡੁਬਣ ਦੇ ਸਮੇਂ ਨੂੰ ਇਕ ਘੰਟੇ ਦਾ ਨਾਂ ਦਿਤਾ ਗਿਆ।ਡੁੱਬਾ ਭਾਂਡਾ ਖਾਲੀ ਕਰਕੇ ਉਹ ਫਿਰ ਪਾਣੀ ਵਿੱਚ ਪਾਇਆ ਜਾਂਦਾ।ਵਿਗਿਆਨਿਕ ਖੋਜਾਂ ਸਦਕਾ ਸਮਾਂ,ਦਿਨ,ਮਹੀਨਾ,ਅਲਾਰਮ ਤੇ ਤਾਪਮਾਨ ਦਸਣ ਵਾਲੀਆਂ ਘੜੀਆਂ ਆ ਗਈਆਂ।ਹੁਣ ਘੜੀਆਂ ਦੀ ਹੋਂਦ ਖਤਮ ਹੋ ਰਹੀ ਹੈ ਤੇ ਨਵੇਂ ਰੂਪ ‘ਚ ਮੋਬਾਈਲ ਵਿਚ ਆ ਰਹੀਆਂ ਹਨ,ਹੁਣ ਸਮਾਂ ਮੋਬਾਈਲ ਤੋਂ ਵੇਖ ਲਿਆ ਜਾਂਦਾ।ਫਿਰ ਵੀ ਸੰਸਥਾਵਾਂ,ਦਫਤਰਾਂ,ਧਾਰਮਿਕ ਸਥਾਨਾਂ,ਘਰਾਂ ਆਦਿ ਵਿੱਚ ਵਾਲ ਕਲਾਕਾਂ ਦੀ ਬਹੁਤ ਅਹਿਮੀਅਤ ਹੈ ਤੇ ਉਥੇ ਇਹ ਘੜੀਆਂ ਲਾਈਆਂ ਜਾਂਦੀਆਂ ਹਨ। ਰੂਸ ਦੇ ਅਜਾਇਬਘਰ ਵਿੱਚ ਇਕ ਘੜੀ ਹੈ ਜਿਥੇ ਹਰ ਘੰਟੇ ਬਾਅਦ ਸੋਨੇ ਦਾ ਬਣਾਇਆ ਮੋਰ ਪੈਲ ਪਾਉਂਦਾ ਹੈ। ਮੁਖਵਿੰਦਰ ਸਿੰਘ ਚੋਹਲਾ

Loading

Leave a Reply