ਅੱਜ ਦੇ ਦਿਨ : 29-5-1828 ਬਿਜਲੀ ਵਿਗਿਆਨੀ ਡੇਵੀ ਸਰ ਹੰਫੇਰੀ ਇੰਗਲੈਂਡ ਦਾ ਦਿਹਾਂਤ।1923 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰ ਅਕਾਲੀਆਂ ਨੂੰ ਪੰਥਕ ਵਿਰੋਧੀ ਕਰਾਰ ਦਿਤਾ।1953 ਸੱਭ ਤੋਂ ਪਹਿਲਾਂ ਤੇਨਜਿੰਗ ਨੋਗਾਵੇ(ਆਪਣੇ 39 ਵੇਂ ਜਨਮ ਵਾਲੇ ਦਿਨ )ਤੇ ਹਿਲੇਰੀ ਐਡਮੰਡ ਮਾਉਂਟ ਐਵਰੈਸਟ ਚੋਟੀ ਉਪਰ ਚੜੇ।1968 ਪਹਿਲਵਾਨ ਦਾਰਾ ਸਿੰਘ ਧਰਮੂਚੱਕ ਵਿਸ਼ਵ ਚੈਂਪੀਅਨ ਬਣਿਆ।1970 ਰੂਸ ਨੇ ਜ਼ਮੀਨ ਹੇਠ ਪ੍ਰਮਾਣੂ ਪ੍ਰੀਖਣ ਕੀਤਾ।1987 ਪੰਜਵੇਂ ਪ੍ਰਧਾਨ ਮੰਤਰੀ ਚਰਨ ਸਿੰਘ ਦਾ ਦਿਹਾਂਤ।1990 ਰੂਸ ਦੇ ਬੋਰਿਸ ਯੈਲਤਸਿਨ ਦੇਸ ਦੇ ਰਾਸ਼ਟਰਪਤੀ ਬਣੇ।
ਬਿਜਲਈ ਰਸਾਇਣਕ ਵਿਗਿਆਨੀ ਡੇਵੀ ਸਰ ਹੰਫੈਰੀ ਦਾ ਜਨਮ ਇੰਗਲੈਂਡ ‘ਚ 17-12-1778 ਨੂੰ ਹੋਇਆ।ਬਚਪਨ ਤੋਂ ਹੀ ਕਿਤਾਬਾਂ ਪੜਨ ਦਾ ਸ਼ੋਕ ਹੋਣ ਕਰਕੇ ਕਵਿਤਾਵਾਂ ਲਿਖਣ ਲੱਗ ਪਿਆ।ਅੱਠ ਸਾਲ ਦੀ ਉਮਰ ਵਿੱਚ ਉਹ ਪੜੀਆਂ ਕਿਤਾਬਾਂ ਵਿੱਚੋਂ ਬਜ਼ਾਰ ਜਾ ਕੇ ਭਾਸ਼ਣ ਕਰਨ ਲੱਗ ਪਿਆ। ਪਿਤਾ ਦੀ ਮੌਤ ਉਪਰੰਤ ਡਿਸਪੈਂਸਰੀ ਵਿੱਚ ਕੈਮਿਸਟ ਲੱਗ ਗਿਆ।ਉਥੇ ਕੈਮਿਸਟਰੀ ਨਾਲ ਸਬੰਧਤ ਪ੍ਰਯੋਗ ਕਰਦਾ ਰਹਿੰਦਾ। ਗੈਸਾਂ ਦੇ ਸਿਹਤ ਉਪਰ ਪੈਂਦੇ ਪ੍ਰਭਾਵ ਜਾਨਣ ਲਈ 1798 ‘ਚ ਨਿਊਮੈਟਿਕ ਇੰਸਟੀਚਿਉਟ ਵਿੱਚ ਦਾਖਲ ਹੋ ਗਿਆ।ਉਸਨੇ ਨਾਈਟਰਸ ਗੈਸ (ਹਸਾਉਣ ਵਾਲੀ) ਤਿਆਰ ਕੀਤੀ।ਡੇਵੀ ਨੂੰ ਬਿਜਲਈ ਸੰਸਲੇਸ਼ਣ ਵਿੱਚ ਮੁਹਾਰਤ ਸੀ।ਉਸਨੇ ਕਈ ਯੋਗਕਾਂ ਨੂੰ ਤੋੜ ਕੇ ਪੋਟਾਸ਼ੀਅਮ ਸੋਡੀਅਮ ਵਰਗੇ ਕਈ ਤੱਤ ਬਣਾਏ।ਕੈਲਸ਼ੀਅਮ,ਮੈਗਨੀਸ਼ੀਅਮ, ਬੋਰੋਨ,ਬੇਰੀਅਮ ਤੇ ਕੋਲਰੀਨ ਗੈਸ ਦੀ ਖੋਜ ਕੀਤੀ । ਨਾਈਟਰੋਜਨ ਤੇ ਤਜਰਬੇ ਕਰਦਿਆਂ ਅੱਖਾਂ ਦੀ ਰੋਸ਼ਨੀ ਨੂੰ ਨੁਕਸਾਨ ਪਹੁੰਚਾ।ਫਿਰ ਉਸਦੀ ਮੁਲਾਕਤ ਪ੍ਰਸਿੱਧ ਵਿਗਿਆਨੀ ਮਾਈਕਲ ਫੈਰਾਡੇ ਨਾਲ ਹੋਈ।ਫਰਾਂਸ ਦੀ ਇੰਗਲੈਂਡ ਨਾਲ 1813 ਵਿੱਚ ਲੱਗੀ ਜੰਗ ਦੇ ਬਾਵਜੂਦ ਡੇਵੀ ਦਾ ਫਰਾਂਸ ਪਹੁੰਚਣ ਤੇ ਨੈਪੋਲੀਅਨ ਨੇ ਸਵਾਗਤ ਕੀਤਾ।ਇਥੇ ਆਇਉਡੀਨ ਦੀ ਖੋਜ ਕੀਤੀ ਤੇ ਹੀਰਾ ਜਲਾ ਕੇ ਉਸਨੂੰ ਕਾਰਬਨ ਸਾਬਤ ਕੀਤਾ।ਕੋਲੇ ਦੀਆਂ ਖਾਣਾਂ ਵਿਚ ਮੀਥੇਨ ਵਰਗੀਆਂ ਬਲਣਸ਼ੀਲ ਗੈਸਾਂ ਨਾਲ ਹੁੰਦੀਆਂ ਮੌਤਾਂ ਤੋਂ ਬਚਾਅ ਲਈ ਡੇਵੀ ਲੈਂਪ ਈਜਾਦ ਕੀਤਾ।29 ਮਈ 1829 ਨੂੰ ਉਸਦੀ ਮੌਤ ਹੋ ਗਈ । ਉਸਨੇ ਕਿਹਾ ਸੀ,”ਮੈਂ ਆਪਣੀਆਂ ਸਫਲਤਾਵਾਂ ਤੋਂ ਵੱਧ ਗਲਤੀਆਂ ਤੋਂ ਸਿੱਖਿਆ ਹੈ।” *ਇੰਗਲੈਂਡ ਦੇ ਬਰਮਿੰਘਮ ਵਿੱਚ ਰਹਿਣ ਵਾਲੀ 3 ਸਾਲ 11 ਮਹੀਨੇ ਦੀ ਬੇਬੀ ਦਿਆਲ ਕੌਰ, ਇਸ ਬੱਚੀ ਦਾ IQ ਲੈਵਲ 145 ਹੈ , ਜਦੋਂ 14 ਮਹੀਨੇ ਦੀ ਉਮਰ ਦੀ ਸੀ ਤਾਂ ਫਰਾਟੇਦਾਰ alphabet ਬੋਲਣਾ ਸ਼ੁਰੂ ਕਰ ਦਿੱਤੀ ਤੇ 2 ਸਾਲ ਦੀ ਉਮਰ ਵਿੱਚ ਸਾਰੇ planet ਦੇ ਨਾਮ ਦੱਸਣੇ ਸ਼ੁਰੂ ਕਰ ਦਿੱਤੇ , ਪਿਤਾ ਸਰਬਜ਼ੀਤ ਸਿੰਘ ਤੇ ਮਾਤਾ ਰਾਜ ਕੌਰ ਓਦੋਂ ਹੈਰਾਨ ਹੋ ਗਏ ਜਦੋਂ ਬੇਬੀ ਦਿਆਲ ਨੇ ਓਹ ਚੀਜ਼ਾਂ ਦੱਸਣੀਆਂ ਸ਼ੁਰੂ ਕਰ ਦਿੱਤਾ ਜਿਹੜੀਆਂ ਗੂਗਲ ਵਿੱਚ ਭਾਲਣੀਆ ਪੈਂਦੀਆਂ , ਸੁਪਰਮਾਰਕੀਟ ਵਿੱਚ ਆਂਦੇ ਜਾਂਦੇ ਲੋਕਾਂ ਨਾਲ ਸਿਆਣਿਆ ਵਾਂਗ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ , ਨਰਸਰੀ ਸਕੂਲ ਦੇ ਮੈਨੇਜ਼ਰ ਨੇ ਮਾਪਿਆਂ ਨੂੰ ਦੱਸਿਆਂ ਕਿ 15 ਸਾਲਾਂ ਦੇ Experience ਵਿੱਚ ਇਹੋ ਜਿਹੀ Intelligent ਬੱਚੀ ਨਹੀਂ ਦੇਖੀ ਤੇ ਮਾਪਿਆ ਨੂੰ ਬੱਚੀ ਨੂੰ mensa ਟੈਸਟ ਦਵਾਉਣ ਲਈ ਕਿਹਾ , Mensa test ਵਿੱਚ ਦੁਨੀਆਂ ਦੇ ਸਭ ਤੋਂ ਜ਼ਿਆਦਾ intelligent ਲੋਕ ਸ਼ਾਮਲ ਹੁੰਦੇ ਹਨ , ਇਸ ਟੈਸਟ ਨੂੰ 98 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ 1,34,000 ਲੋਕ ਹੀ ਕਲੀਅਰ ਕਰ ਸਕੇ ਹਨ , ਪਰ ਬੇਬੀ ਦਿਆਲ ਨੇ ਇਹ ਟੈਸਟ ਦਿੱਤਾ ਜਿਸ ਵਿੱਚ Reasoning, Problem Solving, knowledge, Vocabulary, visual spitual, Working memory ਦਾ ਟੈਸਟ ਹੋਇਆ ਤੇ ਬੇਬੀ ਦਿਆਲ ਕੌਰ ਨੇ 99.99% ਨਾਲ ਕਲੀਅਰ ਕੀਤਾ , ਇਸ ਟੈਸਟ ਨੂੰ ਕਲੀਅਰ ਕਰਨ ਲਈ ਟੋਪ 5% ਵਿੱਚ ਆਉਣਾ ਜ਼ਰੂਰੀ ਹੈ ਤੇ ਬੇਬੀ ਦਿਆਲ 0.01% ਵਿੱਚ ਆਈ। ਬੇਬੀ ਦਿਆਲ ਵੱਡੀ ਹੋਕੇ Astronaut ਬਣਨਾ ਚਾਹੁੰਦੀ ਹੈ।ਇਸ ਬੱਚੀ ਨੂੰ ਲੋਕ ਬੇਬੀ ਆਇੰਨਸਟਾਇਨ ਕਹਿ ਕੇ ਬੁਲਾਉਣ ਲੱਗ ਪਏ ਹਨ। *ਮੁਖਵਿੰਦਰ ਸਿੰਘ ਚੋਹਲਾ*
![]()
